ਅਵਤਾਰ ਜੌੜਾ
ਅਵਤਾਰ ਸਿੰਘ ਜੌੜਾ (29 ਜੂਨ 1951 - 30 ਅਕਤੂਬਰ 2020) ਅਧਿਆਪਨ ਦੇ ਖੇਤਰ ਨਾਲ ਜੁੜਿਆ ਹੋਇਆ[1] ਪੰਜਾਬੀ ਸਾਹਿਤ ਦਾ ਵਿਦਵਾਨ, ਆਲੋਚਕ, ਕਵੀ ਅਤੇ ਲੇਖਕ ਸੀ।
ਜੀਵਨ ਵੇਰਵੇ
[ਸੋਧੋ]ਅਵਤਾਰ ਸਿੰਘ ਜੌੜਾ ਦਾ ਜਨਮ 29 ਜੂਨ 1951 ਨੂੰ ਬਸਤੀ ਸ਼ੇਖ, ਜਲੰਧਰ (ਪੰਜਾਬ) ਵਿੱਚ ਹੋਇਆ ਸੀ। ਉਸਦਾ ਪਰਿਵਾਰ ਪਾਕਿਸਤਾਨ ਤੋਂ ਵੰਡ ਵੇਲੇ ਉਜੜ ਕੇ ਆਇਆ ਇਕ ਰਫਿਉਜੀ ਪਰਿਵਾਰ ਸੀ। ਉਸਦਾ ਦਾਦਾ ਸਿਆਲਕੋਟ ਦੇ ਇਲਾਕੇ ਦਾ ਸ਼ਾਹੂਕਾਰ ਸੀ। ਵੰਡ ਵੇਲੇ ਸਾਰੀ ਜ਼ਮੀਨ-ਜਾਇਦਾਦ ਪਾਕਿਸਤਾਨ ਵਿੱਚ ਛੱਡ ਕੇ ਜਲੰਧਰ ਆ ਵੱਸਿਆ ਸੀ।[2]ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਉਚੇਰੀ ਵਿਦਿਆ ਹਾਸਲ ਕਰ ਕੇ ਉਹ ਅਧਿਆਪਨ ਦੇ ਖੇਤਰ ਨਾਲ ਜੁੜ ਗਿਆ ਅਤੇ ਡੀਏਵੀ ਕਾਲਜ, ਦਸੂਹਾ, ਜਿਲ੍ਹਾ ਹੁਸ਼ਿਆਰਪੁਰ ਤੋਂ ਸੇਵਾ ਮੁਕਤ ਹੋਇਆ। ਨਵਾਂ ਜ਼ਮਾਨਾ ਵਿੱਚ ਛਪਦਾ ਉਨ੍ਹਾਂ ਦਾ ਸਾਹਿਤਕ ਕਾਲਮ 'ਸੱਚੋ ਸੱਚ ਦੱਸ ਵੇ ਜੋਗੀ' ਬਹੁਤ ਮਕਬੂਲ ਹੋਇਆ ਸੀ। ਉਹ ਪੰਜਾਬੀ ਲੇਖਕ ਸਭਾਵਾਂ ਨੂੰ ਜਥੇਬੰਦ ਕਰਨ ਅਤੇ ਕੇਂਦਰੀ ਸਭਾ ਨੂੰ ਇੱਕ ਮਜ਼ਬੂਤ ਸਾਹਿਤਕ ਸੰਸਥਾ ਬਣਾਉਣ ਵਾਲੇ ਲੇਖਕਾਂ ਦੀ ਮੂਹਰਲੀ ਕਤਾਰ ਵਿੱਚ ਸ਼ਾਮਲ ਸੀ। ਦੂਰਦਰਸ਼ਨ ਜਲੰਧਰ ਅਤੇ ਸਾਹਿਤਕ ਪੱਤਰਕਾਰੀ ਨਾਲ ਉਸ ਦਾ ਲਗਾਉ ਲੰਮੇ ਅਰਸੇ ਤੱਕ ਰਿਹਾ। ਉਸਹਾਂ ਨੇ ਪ੍ਰੋ. ਧਰਮਪਾਲ ਸਿੰਗਲ ਨਾਲ ਰਲ ਕੇ ਨਾਮਵਰ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਬਾਰੇ ਇੱਕ ਕਿਤਾਬ 'ਸ਼ਿਵ ਕੁਮਾਰ ਦਾ ਕਾਵਿ ਜਗਤ' ਵੀ ਲਿਖੀ। ਬਾਲ ਸਾਹਿਤ ਵਿੱਚ ਵੀ ਉਸ ਨੇ ਯੋਗਦਾਨ ਪਾਇਆ।
ਰਚਨਾਵਾਂ
[ਸੋਧੋ]- ਬਾਲ ਕਹਾਣੀਆਂ (2001)
- ਸਿਮਰਤੀਆਂ ਦੀ ਲਾਲਟੈਨ - ਮੇਰੀ ਜੀਵਨਗਾਥਾ
- ਸ਼ਿਵ ਕੁਮਾਰ ਦਾ ਕਾਵਿ ਜਗਤ ( ਪ੍ਰੋ. ਧਰਮਪਾਲ ਸਿੰਗਲ ਨਾਲ ਸਾਂਝੇ ਤੌਰ `ਤੇ)