ਅਵਤਾਰ ਜੌੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਵਤਾਰ ਸਿੰਘ ਜੌੜਾ (ਜਨਮ 29 ਜੂਨ 1951) ਅਧਿਆਪਨ ਦੇ ਖੇਤਰ ਨਾਲ ਜੁੜਿਆ ਹੋਇਆ[1] ਪੰਜਾਬੀ ਸਾਹਿਤ ਦਾ ਵਿਦਵਾਨ, ਆਲੋਚਕ, ਕਵੀ ਅਤੇ ਲੇਖਕ ਹੈ।

ਜੀਵਨ ਵੇਰਵੇ[ਸੋਧੋ]

ਅਵਤਾਰ ਸਿੰਘ ਜੌੜਾ ਦਾ ਜਨਮ 29 ਜੂਨ 1951 ਨੂੰ ਬਸਤੀ ਸ਼ੇਖ, ਜਲੰਧਰ (ਪੰਜਾਬ) ਵਿੱਚ ਹੋਇਆ ਸੀ। ਉਸਦਾ ਪਰਿਵਾਰ ਪਾਕਿਸਤਾਨ ਤੋਂ ਵੰਡ ਵੇਲੇ ਉਜੜ ਕੇ ਆਇਆ ਇਕ ਰਫਿਉਜੀ ਪਰਿਵਾਰ ਸੀ। ਉਸਦਾ ਦਾਦਾ ਸਿਆਲਕੋਟ ਦੇ ਇਲਾਕੇ ਦਾ ਸ਼ਾਹੂਕਾਰ ਸੀ। ਵੰਡ ਵੇਲੇ ਸਾਰੀ ਜ਼ਮੀਨ-ਜਾਇਦਾਦ ਪਾਕਿਸਤਾਨ ਵਿੱਚ ਛੱਡ ਕੇ ਜਲੰਧਰ ਆ ਵੱਸਿਆ ਸੀ।[2]ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਉਚੇਰੀ ਵਿਦਿਆ ਹਾਸਲ ਕਰ ਕੇ ਉਹ ਅਧਿਆਪਨ ਦੇ ਖੇਤਰ ਨਾਲ ਜੁੜ ਗਿਆ ਅਤੇ ਜੇਸੀਡੀਏਵੀ ਕਾਲਜ, ਦਸੂਹਾ, ਜਿਲ੍ਹਾ ਹੁਸ਼ਿਆਰਪੁਰ ਤੋਂ ਸੇਵਾ ਮੁਕਤ ਹੋਇਆ।

ਰਚਨਾਵਾਂ[ਸੋਧੋ]

  • ਬਾਲ ਕਹਾਣੀਆਂ (2001)
  • ਸਿਮਰਤੀਆਂ ਦੀ ਲਾਲਟੈਨ - ਮੇਰੀ ਜੀਵਨਗਾਥਾ

ਹਵਾਲੇ[ਸੋਧੋ]