ਗੁਰਨਾਮ ਸਿੰਘ ਰਸੀਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਰਨਾਮ ਸਿੰਘ ਰਸੀਲਾ ਪੰਜਾਬ ਦਾ ਇੱਕ ਪ੍ਰਸਿੱਧ ਗਾਇਕ ਸੀ ਜਿਸ ਨੇ ਲੋਕ ਸਾਜ਼ਾਂ ਵਾਲੀ ਰਵਾਇਤੀ ਗਾਇਕੀ ਦੇ ਖ਼ੇਤਰ ਵਿੱਚ ਅਲਗੋਜ਼ਿਆਂ ਨਾਲ ਗਾਉਣ ਕਰਕੇ ਪ੍ਰਸਿੱਧੀ ਪ੍ਰਾਪਤ ਕੀਤੀ। ਅੱਜ ਕੱਲ ਉਹ ਅਮਰੀਕਾ ਰਹਿ ਰਿਹਾ ਹੈ।

ਮੁੱਢਲਾ ਜੀਵਨ ਅਤੇ ਗਾਇਕੀ ਦਾ ਸਫ਼ਰ[ਸੋਧੋ]

ਗੁਰਨਾਮ ਸਿੰਘ ਰਸੀਲੇ ਦਾ ਜਨਮ ਪਿਤਾ ਸਾਧੂ ਸਿੰਘ ਦੇ ਘਰ ਮਾਤਾ ਚਿੰਤ ਕੌਰ ਦੀ ਕੁੱਖੋਂ ਲਾਇਲਪੁਰ, ਪਾਕਿਸਤਾਨ ਵਿੱਚ ਹੋਇਆ। ਭਾਰਤ ਪਾਕਿ ਵੰਡ ਵੇਲੇ ਉਸਦੇ ਪਰਿਵਾਰ ਨੂੰ ਭਾਰਤੀ ਪੰਜਾਬ ਆਉਣਾ ਪਿਆ ਤੇ ਉਹ ਬਰਨਾਲਾ ਨੇੜੇ ਪਿੰਡ ਫਰਵਾਹੀ ਵਿੱਚ ਵਸ ਗਏ। ਉਸਨੂੰ ਗਾਉਣ ਦਾ ਸ਼ੌਕ ਸਕੂਲ ਦੇ ਸਮੇਂ ਤੋਂ ਹੀ ਸੀ। ਸ਼ੁਰੂ ਵਿੱਚ ਰਸੀਲੇ ਨੇ ਮਸ਼ਹੂਰ ਕਵੀਸ਼ਰ ਗੁਰਚਰਨ ਸਿੰਘ ਮਾਨ ਨਾਲ ਰਲਕੇ ਕਵੀਸ਼ਰੀ ਗਾਉਣੀ ਸ਼ੁਰੂ ਕੀਤੀ।ਉਸਨੇ ਅਨੇਕਾਂ ਮੇਲਿਆਂ ਵਿੱਚ ਦੇਸ਼ ਭਗਤਾਂ, ਸੂਰਮਿਆਂ, ਹੀਰ-ਰਾਂਝੇ, ਸੱਸੀ-ਪੁਨੂੰ, ਮਿਰਜ਼ਾ ਸਾਹਿਬਾਂ ਦੇ ਕਿੱਸੇ ਗਾਏ। 1980 ਵਿੱਚ ਅਲਗੋਜ਼ਿਆਂ ਤੇ ਗਾਇਆ ਉਸ ਦਾ ਪਹਿਲਾ ਗੀਤ 'ਇੱਕ ਦਿਨ ਕਲਗੀ ਵਾਲੇ ਸਤਿਗੁਰ ਦੀਨ ਦੁਨੀ ਦੇ ਸਾਈਂ' HMB ਕੰਪਨੀ ਦੁਆਰਾ ਰਿਕਾਰਡ ਕੀਤਾ ਗਿਆ। ਧਾਰਮਿਕ ਬਿਰਤੀ ਵਾਲਾ ਹੋਣ ਕਰਕੇ ਉਸਨੇ ਆਪਣੇ ਨਾਮ ਨਾਲ ਰਸੀਲਾ ਲਗਾਇਆ ਅਤੇ ਜ਼ਿਆਦਾਤਰ ਧਾਰਮਿਕ ਗੀਤ ਹੀ ਗਾਏ।

ਗੀਤ[ਸੋਧੋ]

  1. ਜੰਗਲ ਦੇ ਜਨਵਰੋ, ਸੁੱਤਾ ਜਾਗ ਪਵੇ ਨਾ ਮਾਹੀ
  2. ਰਵਿਦਾਸ ਭਗਤ ਦੀ ਕਹਾਣੀ
  3. ਸੱਚਖੰਡ ਦਾ ਰਾਸਤਾ
  4. ਸਾਹਿਬਜ਼ਾਦਾ ਅਜੀਤ ਸਿੰਘ ਦੀ ਵਾਰ 'ਛੇਤੀ ਆਗਿਆ ਦੇਵੋ ਪਿਤਾ ਜੀ'

ਹਵਾਲੇ[ਸੋਧੋ]

http://epaper.dainiktribuneonline.com/1247091/Filmnama/ST_17_June_2017#dual/2/2 Archived 2017-08-02 at the Wayback Machine.