ਸਮੱਗਰੀ 'ਤੇ ਜਾਓ

ਸੁਨੀਤਾ ਧੀਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੁਨੀਤਾ ਧੀਰ ਰੰਗਮੰਚ ਤੇ ਫਿਲਮ ਅਦਾਕਾਰਾ ਹੈ। ਅਦਾਕਾਰੀ ਦੇ ਨਾਲ ਨਾਲ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥੀਏਟਰ ਐਂਡ ਟੈਲੀਵਿਜਨ ਵਿਭਾਗ ਤੋਂ ਪ੍ਰੋਫ਼ੈਸਰ ਅਤੇ ਮੁਖੀ ਦੇ ਅਹੁਦੇ ਤੋਂ ਰਿਟਾਇਰ ਹੋਈ ਹੈ। ਉਹ ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਰੰਗਮੰਚ ਤੇ ਫ਼ਿਲਮ ਖੇਤਰ 'ਚ ਸਰਗਰਮ ਹੈ।ਦਰਜਨਾਂ ਫ਼ਿਲਮਾਂ, ਸੀਰੀਅਲਾਂ ਅਤੇ ਨਾਟਕਾਂ 'ਚ ਅਦਾਕਾਰੀ ਕਰਨ ਦੇ ਨਾਲ-ਨਾਲ ਸੁਨੀਤਾ ਧੀਰ ਨੇ ਜਿਥੇ ਬਤੌਰ ਨਿਰਦੇਸ਼ਕ ਚਰਚਿਤ ਨਾਟਕ 'ਕੇਸਰੋ', 'ਕਣਕ ਦੀ ਬੱਲੀ', 'ਕਰਮਾਂ ਵਾਲੀ' ਅਤੇ 'ਹਾੜ ਦਾ ਇੱਕ ਦਿਨ' ਵਰਗੇ ਨਾਟਕ ਤਿਆਰ ਕੀਤੇ, ਉਥੇ ਹੀ ਵੱਖ-ਵੱਖ ਟੀ. ਵੀ. ਚੈਨਲਾਂ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਕਈ ਡਾਕੂਮੈਂਟਰੀ ਫ਼ਿਲਮਾਂ ਦਾ ਵੀ ਨਿਰਮਾਣ ਕੀਤਾ ਹੈ। ਜ਼ਿਲ੍ਹਾ ਸੰਗਰੂਰ ਦੇ ਕਸਬੇ ਧੂਰੀ ਨਾਲ ਸਬੰਧਤ ਸੁਨੀਤਾ ਧੀਰ ਨੇ ਆਪਣੇ ਇਸ ਸਫ਼ਰ ਦੀ ਸ਼ੁਰੂਆਤ ਰੰਗਮੰਚ ਤੋਂ ਕੀਤੀ ਸੀ। ਉਹ ਕਈ ਸਾਲ ਬਲਰਾਜ ਸਾਹਨੀ ਦੀ ਨਾਟਕ ਮੰਡਲੀ ਦਾ ਹਿੱਸਾ ਰਹੀ। ਬਲਰਾਜ ਸਾਹਨੀ ਨਾਲ ਮਿਲ ਕੇ ਉਨ੍ਹਾਂ ਪਹਿਲੀ ਵਾਰ ਸਾਲ 1975 ਵਿੱਚ ‘ਮਿਰਜ਼ਾ ਸਾਹਿਬਾਂ’ ਨਾਟਕ ਖੇਡਿਆ ਸੀ। ਇਸ ਮਗਰੋਂ ਉਨ੍ਹਾਂ ਦਰਜਨਾਂ ਨਾਟਕਾਂ ਦੀਆਂ ਸੈਂਕੜੇ ਪੇਸ਼ਕਾਰੀਆਂ ਦਿੱਤੀਆਂ। ਸਾਲ 1980 ਵਿੱਚ ਉਨ੍ਹਾਂ ਨੇ ਪੰਜਾਬੀ ਫ਼ਿਲਮ ‘ਚੰਨ ਪਰਦੇਸੀ’ ਜ਼ਰੀਏ (ਕੌਮੀ ਐਵਾਰਡ ਜੇਤੂ) ਫ਼ਿਲਮੀ ਪਰਦੇ ’ਤੇ ਆਗਮਨ ਕੀਤਾ। ਇਸ ਫ਼ਿਲਮ ਵਿੱਚ ਉਨ੍ਹਾਂ ਵੱਲੋਂ ਨਿਭਾਇਆ ‘ਚੰਨੀ’ ਦਾ ਕਿਰਦਾਰ ਅੱਜ ਵੀ ਸਰਾਹਿਆ ਜਾਂਦਾ ਹੈ। ਇਸ ਫ਼ਿਲਮ ਤੋਂ ਸ਼ੁਰੂ ਹੋਇਆ ਉਨ੍ਹਾਂ ਦਾ ਫ਼ਿਲਮੀ ਸਫ਼ਰ ਬਾਦਸਤੂਰ ਜਾਰੀ ਹੈ।

ਫ਼ਿਲਮਾ

[ਸੋਧੋ]
  1. ਚੰਨ ਪਰਦੇਸੀ
  2. ਜੱਟ ਐਂਡ ਜੂਲੀਅਟ 2
  3. ਚੰਨੋ
  4. ਬਦਲਾ ਜੱਟੀ ਦਾ
  5. ਗੁਲਾਬੋ
  6. ਦਿਲ ਆਪਣਾ ਪੰਜਾਬੀ
  7. ਕਿਰਪਾਨ-ਦਿ ਸਵੋਰਡ ਆਫ ਆਨਰ

ਨਿਰਦੇਸ਼ਤ ਨਾਟਕ

[ਸੋਧੋ]
  1. ਕੇਸਰੋ
  2. ਕਣਕ ਦੀ ਬੱਲੀ
  3. ਕਰਮਾਂ ਵਾਲੀ
  4. ਹਾੜ ਦਾ ਇੱਕ ਦਿਨ'