ਵਿਕੀਪੀਡੀਆ:ਚੁਣਿਆ ਹੋਇਆ ਲੇਖ/1 ਅਪਰੈਲ
ਦਿੱਖ
ਭਾਰਤੀ ਰਿਜ਼ਰਵ ਬੈਂਕ (ਅੰਗਰੇਜ਼ੀ: Reserve Bank of India) ਭਾਰਤ ਦਾ ਕੇਂਦਰੀ ਬੈਂਕ ਹੈ। ਇਹ ਭਾਰਤ ਦੇ ਸਾਰੇ ਬੈਂਕਾਂ ਦਾ ਸੰਚਾਲਕ ਹੈ। ਰਿਜਰਵ ਬੈਕ ਭਾਰਤੀ ਰੁਪਈਆ ਦੀ ਮੁਦਰਾ ਨੀਤੀ ਨੂੰ ਨਿਅੰਤਰਿਤ ਕਰਦਾ ਹੈ। ਇਸ ਦੀ ਸਥਾਪਨਾ 1 ਅਪਰੈਲ 1935 ਨੂੰ ਰਿਜਰਵ ਬੈਂਕ ਆਫ ਇੰਡੀਆ ਐਕਟ 1934 ਦੇ ਅਨੁਸਾਰ ਕੀਤੀ ਗਈ। ਸ਼ੁਰੂ ਵਿੱਚ ਇਸ ਦਾ ਕੇਂਦਰੀ ਦਫ਼ਤਰ ਕੋਲਕਾਤਾ ਵਿੱਚ ਸੀ ਜੋ 1937 ਵਿੱਚ ਮੁੰਬਈ ਆ ਗਿਆ। ਪਹਿਲਾਂ ਇਹ ਇੱਕ ਨਿਜੀ ਬੈਂਕ ਸੀ ਪਰ 1949 ਤੋਂ ਇਹ ਭਾਰਤ ਸਰਕਾਰ ਦਾ ਅਦਾਰਾ ਬਣ ਗਿਆ ਹੈ। ਡਾ. ਰਘੂਰਾਮ ਰਾਜਨ ਭਾਰਤੀ ਰਿਜਰਵ ਬੈਂਕ ਦਾ ਵਰਤਮਾਨ ਗਵਰਨਰਹੈ, ਜਿਸ ਨੇ 4 ਸਤੰਬਰ 2013 ਨੂੰ ਅਹੁਦਾ ਸੰਭਾਲਿਆ। ਪੂਰੇ ਭਾਰਤ ਵਿੱਚ ਰਿਜ਼ਰਵ ਬੈਂਕ ਦੇ ਕੁਲ 22 ਖੇਤਰੀ ਦਫ਼ਤਰ ਹਨ ਜਿਹਨਾਂ ਵਿਚੋਂ ਬਹੁਤੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਸਥਿਤ ਹਨ।