ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/24 ਸਤੰਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੰਗਲਯਾਨ

ਮੰਗਲ ਪਾਂਧੀ ਮਿਸ਼ਨ ਜਾਂ ਮੰਗਲਯਾਨ, ਭਾਰਤ ਦਾ ਇਹ ਉੱਪਗ੍ਰਹਿ ‘ਪੀਐਸਐਲਵੀ ਸੀ25’ ਉਡਾਣ ਭਰਨ ਦੇ 40 ਮਿੰਟਾਂ ਬਾਅਦ ਧਰਤੀ ਪੰਧ ਉੱਤੇ ਪੈ ਜਾਵੇਗਾ। ਇਸ ਦੇ 24 ਸਤੰਬਰ 2014 ਨੂੰ ਮੰਗਲ ਗ੍ਰਹਿ ਪੰਧ ਵਿੱਚ ਪਹੁੰਚਣ ਦੀ ਆਸ ਰੱਖੀ ਗਈ ਹੈ। ਫਸਟ ਲਾਂਚ ਪੈਡ ਦੇ ਪੈਰ੍ਹਾਂ ਵਿੱਚ 44.4 ਮੀਟਰ ਉੱਚਾ ਰਾਕਟ ਹੈ ਜਿਸ ਨੂੰ 76 ਮੀਟਰ ਉੱਚੇ ਮੋਬਾਈਲ ਸਰਵਿਸ ਟਾਵਰ ਨੇ ਢੱਕਿਆ ਹੋਇਆ ਹੈ। ਮੰਗਲ ਮਿਸ਼ਨ ਲਾਂਚ ਹੋਣ ਸਮੇਂ ਜੇ 230 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਸਮੁੰਦਰੀ ਤੂਫਾਨ ਆ ਜਾਏ ਤਾਂ ਨੁਕਸਾਨ ਤੋਂ ਬਚਾਉਣ ਦੇ ਸਮਰੱਥ ਹੈ। ਚੰਦਰਮਾ ਤੋਂ ਵੀ ਦੂਰ ਜਾਣ ਵਾਲਾ ਇਹ ਭਾਰਤ ਦਾ ਪਹਿਲਾਂ ਮਿਸ਼ਨ ਹੈ। 11 ਮਹੀਨੇ ਦੇ ਸਫਰ 'ਤੇ ਨਿਕਲਿਆ ਮੰਗਲਯਾਨ ਰਾਕਟ ਸ੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ ਹੈ। ਇਸਰੋ ਨੇ 44 ਸਾਲ ਦੇ ਲੰਬੇ ਇਤਿਹਾਸ 'ਚ ਪਹਿਲੀ ਵਾਰ ਧਰਤੀ ਤੋਂ ਬਾਹਰ ਕੋਈ ਮਿਸ਼ਨ ਭੇਜਿਆ ਹੈ। ਇਹ ਗ੍ਰਹਿ ਦੇ ਧਰਤੀ ਪੰਧ ਉਪਰ ਪੈਣ ਦੇ ਕਰੀਬ 20-25 ਦਿਨਾਂ ਬਾਅਦ ਇਹ 1 ਦਸੰਬਰ ਨੂੰ ਮੰਗਲ ਗ੍ਰਹਿ ਵੱਲ ਚਾਲੇ ਪਾਏਗਾ। ਇਸ ਮਿਸ਼ਨ ਉਪਰ 450 ਕਰੋੜ ਰੁਪਏ ਲਾਗਤ ਆਈ ਹੈ। ਇਸ ਉਪਗ੍ਰਹਿ ਦਾ ਪੁੰਜ 500 ਕਿਲੋਗਰਾਮ ਹੈ ਅਤੇ ਇਸ ਵਿੱਚ ਬਾਲਣ ਜੋ ਕਿ ਪ੍ਰੋਪੇਲੈਟ ਅਤੇ ਆਕਸੀਜਨ ਦੇਣ ਵਾਲਾ ਆਕਸੇਡਾਈਜਰ ਹੈ ਦਾ ਪੁੰਜ 850 ਕਿਲੋਗਰਾਮ ਹੈ। ਇਸ ਮਿਸ਼ਨ ਸਫਲ ਹੋਣ ਨਾਲ ਭਾਰਤ, ਮੰਗਲ ਮਿਸ਼ਨ ਭੇਜਣ ਵਾਲੇ ਦੇਸ਼ਾਂ ਵਿੱਚ ਚੌਥਾ ਦੇਸ਼ ਬਣ ਜਾਏਗਾ।