ਸਮੱਗਰੀ 'ਤੇ ਜਾਓ

ਨਾਤੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨਾਤੋ ਇੱਕ ਰਵਾਇਤੀ ਜਪਾਨੀ ਭੋਜਨ ਹੈ ਜੋ ਸੋਇਆਬੀਨ ਅਤੇ "ਬਾਸੀਲਸ ਸਬਟੀਲਿਸ ਵਾਰ" ਨਾਲ ਬਣਾਇਆ ਜਾਂਦਾ ਹੈ। ਕੁਝ ਲੋਕ ਇਸ ਨੂੰ ਨਾਸ਼ਤੇ ਦੇ ਤੌਰ 'ਤੇ ਖਾਂਦੇ ਹਨ। ਇਸਨੂੰ ਇਹ ਸੋਇਆ ਸਾਸ, ਕਾਰਾਸ਼ੀ ਰਾਈ ਅਤੇ ਵੈਲਸ਼ ਪਿਆਜ਼ ਦੇ ਨਾਲ ਪਰੋਸਿਆ ਜਾਂਦਾ ਹੈ। ਨਾਤੋ ਦੀ ਸ਼ਕਤੀਸ਼ਾਲੀ ਗੰਧ, ਸੁਆਦ, ਮਜ਼ਬੂਤ ਅਤੇ ਰੂਪ ਹੁੰਦਾ ਹੈ। ਜਪਾਨ ਦੇ ਪੂਰਬੀ ਖੇਤਰ ਵਿੱਚ ਨਾਤੋ ਕਾਂਤੋ, ਤੋਹੋਕੂ, ਅਤੇ ਹੋੱਕਾਏਦੋ ਵਿੱਚ ਬਹੁਤ ਪ੍ਰਸਿੱਧ ਹੈ।

ਇਤਿਹਾਸ

[ਸੋਧੋ]

ਨਾਤੋ ਦਾ ਮੂਲ ਵੱਖਰਾ-ਵੱਖਰਾ ਹੈ। ਪੁਰਾਣੇ ਜ਼ਮਾਨੇ ਤੋਂ ਜਪਾਨ ਵਿੱਚ ਨਾਤੋ ਦੀ ਸਮੱਗਰੀ ਆਮ ਮਿਲਦੀ ਆ ਰਹੀ ਹੈ। ਮੀਨਾਮੋਟੋ ਨੋ ਯੋਸ਼ੀ ਦੀ ਕਥਾ ਵੀ ਆਉਂਦੀ ਹੈ ਜਿਸ ਤੇ 1086 ਈ. ਅਤੇ 1088 ਈ. ਵਿਚਕਾਰ ਪੂਰਬੀ ਜਪਾਨ ਵਿੱਚ ਇੱਕ ਯੁੱਧ ਦੇ ਦੌਰਾਨ ਹਮਲਾ ਹੋ ਗਿਆ ਜਦ ਉਹ ਆਪਣੇ ਘੋਰੀਆਂ ਲਈ ਸੋਇਆਬੀਨ ਨੂੰ ਉਬਾਲ ਰਹੇ ਸੀ। ਫੇਰ ਉਹਨਾਂ ਨੇ ਛੇਤੀ ਵਿੱਚ ਬੀਨ ਨੂੰ ਬੰਨ ਲਿਆ ਜੱਦ ਤੱਕ ਕੁਝ ਦਿਨ ਬਾਅਦ ਉਸ ਨੂੰ ਖੋਲਿਆ ਉਨ੍ਹਾਂ ਤੇ ਖਮੀਰ ਚੜ ਗਈ ਸੀ। ਸਿਪਾਹੀਆਂ ਨੇ ਉਸ ਨੂੰ ਫੇਰ ਵੀ ਖਾ ਲਿਆ ਅਤੇ ਉਹਨਾਂ ਨੂੰ ਇਸਦਾ ਸੁਆਦ ਪਸੰਦ ਆਇਆ, ਫੇਰ ਉਹਨਾਂ ਨੇ ਯੋਸ਼ੀ ਨੂੰ ਖਾਣ ਲਈ ਦਿੱਤਾ ਜਿਸ ਨੂੰ ਸਵਾਦ ਪਸੰਦ ਆਇਆ। ਇਹ ਵੀ ਸੰਭਵ ਹੈ ਕਿ ਨਾਤੋ ਕਿਸੀ ਹੋਰ ਸਮੇਂ ਖੋਜਿਆ ਗਿਆ ਸੀ।

ਪੌਸ਼ਟਿਕ ਤੱਤ

[ਸੋਧੋ]

ਨਾਤੋ ਵਿੱਚ 55 % ਪਾਣੀ, 18 % ਪ੍ਰੋਟੀਨ, 11 % ਚਰਬੀ, 5 % ਫਾਈਬਰ, ਅਤੇ 5 % ਸ਼ੱਕਰ ਹੁੰਦੀ ਹੈ।

ਹਵਾਲੇ

[ਸੋਧੋ]