ਰੀਤੂ ਕੁਮਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੁਮਾਰ ਦੇ ਫਲੈਗਸ਼ਿਪ ਸਟੋਰ ਦੀ ਸ਼ੁਰੂਆਤ ਮੌਕੇ ਅਨੁਸ਼ਕਾ ਸ਼ਰਮਾ ਨਾਲ ਕੁਮਾਰ (ਖੱਬੇ)

ਰੀਤੂ ਕੁਮਾਰ ਇੱਕ ਭਾਰਤੀ ਫੈਸ਼ਨ ਡੀਜ਼ਾਈਨਰ ਹੈ।

ਸ਼ੁਰੂਆਤੀ ਜੀਵਨ ਅਤੇ ਸਿੱਖਿਆ[ਸੋਧੋ]

ਕੁਮਾਰ ਦਾ ਜਨਮ 1944 ਵਿੱਚ ਅੰਮ੍ਰਿਤਸਰ ਵਿੱਚ ਹੋਇਆ ਸੀ, ਪਰ ਸਿੱਖਿਆ ਦੇ ਕਾਰਨ ਉਸਨੂੰ ਸ਼ਿਮਲਾ ਜਾਣਾ ਪਿਆ। ਉਥੇ ਜਾ ਕੇ ਕੁਮਾਰ ਦੀ ਸਕੂਲੀ ਪੜ੍ਹਾਈ ਲੋਰੇਤੋ ਕੋਨਵੇਂਟ ਤੋਂ ਹੋਈ। ਬਾਅਦ ਵਿੱਚ ਉਸਨੇ ਲੇਡੀ ਇਰਵਿਨ ਕਾਲਜ ਵਿੱਚ ਦਾਖਲਾ ਲਿੱਤਾ ਅਤੇ ਸ਼ਸ਼ੀ ਕੁਮਾਰ ਨਾਲ ਵਿਆਹ ਕਰਾ ਲਿੱਆ। ਇਸ ਤੋਂ ਬਾਅਦ ਇਸਨੂੰ ਕਲਾ ਦੇ ਇਤਿਹਾਸ ਵਿੱਚ ਨਿਊ ਯਾਰਕ ਦੇ ਬ੍ਰਾਈਅਰ ਕਾਲਜ ਵਿੱਚ ਸਕਾਲਰਸ਼ਿਪ ਮਿਲ ਗਈ। ਭਾਰਤ ਵਾਪਸ ਆ ਕੇ ਇਸਨੇ ਆਸ਼ੂਤੋਸ਼ ਮਿਊਜ਼ੀਅਮ ਆਫ਼ ਇੰਡੀਅਨ ਆਰਟ ਤੋਂ ਮਯੂਸੀਓਲੋਜੀ ਦੀ ਪੜ੍ਹਾਈ ਕਿੱਤੀ।

ਡਿਜ਼ਾਈਨ[ਸੋਧੋ]

ਕੁਮਾਰ ਦੇ ਡਿਜ਼ਾਈਨ ਕੁਦਰਤੀ ਫੈਬਰਿਕ ਅਤੇ ਰਵਾਇਤੀ ਛਪਾਈ ਅਤੇ ਬੁਣਾਈ ਤਕਨੀਕਾਂ ਨਾਲ ਬਣੇ ਹੁੰਦੇ ਹਨ। ਉਸ ਦੇ ਕੰਮ ਵਿੱਚ ਪੱਛਮੀ ਤੱਤ ਵੀ ਸ਼ਾਮਿਲ ਹੈ, ਪਰ ਆਮ ਤੌਰ 'ਤੇ ਰਵਾਇਤੀ ਸਾੜੀ ਦੇ ਡਿਜ਼ਾਈਨਾਂ ਤੱਕ ਹੀ ਸੀਮਤ ਹੁੰਦਾ ਹੈ। ਉਸਦੇ ਕਪੜਿਆਂ ਨੂੰ ਬਹੁਤ ਮਸ਼ਹੂਰ ਸੇਲਿਬ੍ਰਿਟੀ ਪਾ ਚੁਕੇ ਹਨ। ਇੰਨਾਂ ਵਿੱਚ ਰਾਜਕੁਮਾਰੀ ਡਾਇਨਾ, ਪ੍ਰਿਯੰਕਾ ਚੋਪੜਾ, ਲਾਰਾ ਦੱਤਾ, ਦੀਪਿਕਾ ਪਾਦੁਕੋਣ, ਮਾਧੁਰੀ ਦੀਕਸ਼ਿਤ ਨੇਨੇ, ਮਧੁਰ ਜਾਫਰੀ, ਕਲਕੀ ਕੋਈਚਲਿਨ, ਦੀਆ ਮਿਰਜ਼ਾ, ਸੋਹਾ ਅਲੀ ਖਾਨ ਅਤੇ ਜਮਾਈਮਾ ਸੁਨਿਆਰਾ ਸ਼ਾਮਲ ਹਨ।