ਸਮੱਗਰੀ 'ਤੇ ਜਾਓ

ਅਕੀਲਾ ਆਸਿਫੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਕੀਲਾ ਆਸਿਫੀ
ਜਨਮ1966
ਅਫਗਾਨਿਸਤਾਨ
ਨਾਗਰਿਕਤਾਅਫਗਾਨ
ਪੇਸ਼ਾਅਧਿਆਪਨ
ਲਈ ਪ੍ਰਸਿੱਧਪਾਕਿਤਾਨ ਵਿੱਚ ਹਜਾਰਾਂ ਸ਼ਰਨਾਰਥੀ ਬੱਚਿਆਂ ਨੂੰ ਪੜ੍ਹਾਇਆ
ਜ਼ਿਕਰਯੋਗ ਕੰਮਕੋਟ ਚਾਂਦਨਾ ਵਿੱਚ ਕਮਿਊਨਿਟੀ ਗਰਲਜ਼ ਮਾਡਲ ਸਕੂਲ ਨੰਬਰ 2 ਸ਼ੁਰੂ ਕੀਤੀ
ਪੁਰਸਕਾਰਨੈਨਸੇਨ ਰਿਫਊਜੀ ਆਵਾਰਡ

ਅਕੀਲਾ ਆਸਿਫੀ ਇੱਕ ਅਫਗਾਨ ਮਹਿਲਾ ਅਧਿਆਪਕਾ ਹੈ ਜਿਸਨੇ ਮੀਆਂਵਾਲੀ, ਪਾਕਿਸਤਾਨ ਵਿੱਚ ਹਜ਼ਾਰਾਂ ਸ਼ਰਨਾਰਥੀ ਬੱਚਿਆਂ ਨੂੰ ਸਿੱਖਿਆ ਦਿੱਤੀ ਹੈ।[1]

ਸਿੱਖਿਆ

[ਸੋਧੋ]

ਆਸਿਫੀ ਨੇ ਇਤਿਹਾਸ ਅਤੇ ਭੂਗੋਲ ਦੇ ਅਧਿਆਪਕ ਵਜੋਂ ਅਫਗਾਨਿਸਤਾਨ ਵਿੱਚ ਸਿਖਲਾਈ ਪ੍ਰਾਪਤ ਕੀਤੀ।[2]

ਕੈਰੀਅਰ

[ਸੋਧੋ]
ਆਸਿਫੀ 2015 ਵਿੱਚ ਨੈਨਸੇਨ ਅਵਾਰਡ ਸਵੀਕਾਰ ਕਰਦੇ ਹੋਏ

ਜਦੋਂ 1992 ਵਿੱਚ ਤਾਲਿਬਾਨ ਨੇ ਅਫਗਾਨਿਸਤਾਨ ਦੀ ਸੱਤਾ ਸੰਭਾਲੀ ਤਾਂ ਆਸਿਫੀ ਨੂੰ ਅਫਗਾਨਿਸਤਾਨ ਛੱਡਣ ਲਈ ਮਜਬੂਰ ਕੀਤਾ ਗਿਆ ਸੀ। ਜਦੋਂ ਉਹ ਮੀਆਂਵਾਲੀ ਦੇ ਕੋਟ ਚੰਦਨਾ ਕੈਂਪ ਵਿੱਚ ਸ਼ਰਨਾਰਥੀ ਵਜੋਂ ਪਹੁੰਚੀ ਤਾਂ ਉਥੇ ਸ਼ਰਨਾਰਥੀ ਬੱਚਿਆਂ ਲਈ ਕੋਈ ਸਕੂਲ ਨਹੀਂ ਸੀ। ਆਸਿਫੀ ਨੇ ਉਧਾਰ ਲਏ ਤੰਬੂ ਵਿੱਚ ਇੱਕ ਸਕੂਲ ਸਥਾਪਿਤ ਕੀਤਾ। ਸਾਲ 2017 ਤੱਕ, ਉਸ ਸ਼ਰਨਾਰਥੀ ਕੈਂਪ ਵਿੱਚ 1,500 ਤੋਂ ਵੱਧ ਵਿਦਿਆਰਥੀਆਂ ਲਈ ਨੌਂ ਸਕੂਲ ਹਨ। [3] ਇਨ੍ਹਾਂ ਵਿੱਚੋਂ ਕਈ ਸਕੂਲਾਂ ਵਿੱਚ ਅਫ਼ਗਾਨ ਸ਼ਰਨਾਰਥੀ ਕੁੜੀਆਂ ਵੀ ਪੜ੍ਹਦੀਆਂ ਹਨ। [4]

2015 ਵਿੱਚ, ਆਸਿਫੀ ਨੂੰ ਅਫਗਾਨ ਸ਼ਰਨਾਰਥੀ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਯਤਨਾਂ ਲਈ ਨੈਨਸੇਨ ਰਫਿਊਜੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਸਨੇ ਆਪਣੀ US $100,000[5] ਦੀ ਨੈਨਸੇਨ ਇਨਾਮੀ ਰਕਮ ਵਿੱਚੋਂ ਜ਼ਿਆਦਾਤਰ ਦੀ ਵਰਤੋਂ ਇੱਕ ਨਵਾਂ ਸਕੂਲ ਬਣਾਉਣ ਲਈ ਕੀਤੀ ਹੈ।[6] ਇਹ ਅਵਾਰਡ ਸ਼ਰਨਾਰਥੀਆਂ ਲਈ ਅਸਾਧਾਰਨ ਸੇਵਾ ਦਾ ਸਨਮਾਨ ਵਜੋਂ ਦਿੱਤਾ ਜਾਂਦਾ ਹੈ।[7]

2017 ਵਿੱਚ, ਆਸਿਫੀ ਦੁਆਰਾ ਸ਼ੁਰੂ ਕੀਤੇ ਕੋਟ ਚੰਦਨਾ ਵਿੱਚ ਕਮਿਊਨਿਟੀ ਗਰਲਜ਼ ਮਾਡਲ ਸਕੂਲ ਨੰਬਰ 2, ਨੂੰ ਸਿੱਖਿਆ ਵਿਭਾਗ ਦੁਆਰਾ ਇੱਕ ਉੱਚ-ਸੈਕੰਡਰੀ ਸਕੂਲ ਵਜੋਂ ਮਾਨਤਾ ਦਿੱਤੀ ਗਈ ਸੀ। ਹੁਣ ਇਹ ਪੰਜਾਬ (ਪਾਕਿਸਤਾਨ) ਦਾ ਪਹਿਲਾ ਸ਼ਰਨਾਰਥੀ ਸਕੂਲ ਹੈ ਜੋ ਸਿੱਖਿਆ ਬੋਰਡ ਨਾਲ ਮਾਨਤਾ ਪ੍ਰਾਪਤ ਹੈ।[8]

23 ਸਾਲਾਂ ਦੇ ਅਰਸੇ ਵਿੱਚ, ਆਸਿਫੀ ਨੇ 1,000 ਤੋਂ ਵੱਧ ਲੜਕੀਆਂ ਨੂੰ ਪੜ੍ਹਾਇਆ ਹੈ। 2020 ਵਿੱਚ ਹੋਰ 1,500 ਸ਼ਰਨਾਰਥੀ ਲੜਕੇ ਅਤੇ ਲੜਕੀਆਂ ਛੇ ਸਕੂਲਾਂ ਵਿੱਚ ਦਾਖਲ ਸਨ।[9]

ਹਵਾਲੇ

[ਸੋਧੋ]
  1. For refugees, education is as essential as shelter The Guardian Retrieved 24 March 2017
  2. A life of teaching Afghan refugee girls BBC Retrieved 24 March 2017
  3. The Global Teacher Prize website Archived 2017-06-26 at the Wayback Machine. Global Teacher Prize Retrieved 24 March 2017
  4. Amid Mass Returns, a Teacher’s Hopes for Refugee Girls in Afghanistan Archived 14 March 2017 at the Wayback Machine. News Deeply Retrieved 24 March 2017
  5. Pakistani Teacher Aqeela Asifi ranked among Top Ten Teachers of the World Daily Times Retrieved 24 March 2017
  6. Educating Afghan refugees in Pakistan UCA News Retrieved 24 March 2017
  7. UNHCR names Afghan refugee teacher Aqeela Asifi its 2015 Nansen Refugee Award winner UNHCR Retrieved 24 March 2017
  8. "First ever refugee school in Punjab formally upgraded, affiliated with board - Pakistan". ReliefWeb. 2017-10-26. Retrieved 2020-12-12.
  9. "Pakistan, world's third-largest refugee-hosting country, renews commitment to cause". Pakistan – Gulf News. 2020-06-20. Retrieved 2020-12-12.