ਅਫ਼ਗ਼ਾਨਿਸਤਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅਫ਼ਗ਼ਾਨਿਸਤਾਨ ਦਾ ਝੰਡਾ
ਅਫ਼ਗ਼ਾਨਿਸਤਾਨ ਦਾ ਕੁੱਲ-ਨਿਸ਼ਾਨ
Afghanistan (orthographic projection).svg

ਅਫ਼ਗ਼ਾਨਿਸਤਾਨ ਇਸਲਾਮੀ ਗਣਰਾਜ (ਫ਼ਾਰਸੀ: جمهوری اسلامی افغانستان) ਦੱਖਣ ਮੱਧ ਏਸ਼ੀਆ ਵਿੱਚ ਸਥਿਤ ਦੇਸ਼ ਹੈ, ਜੋ ਚਾਰੇ ਪਾਸੇ ਤੋਂ ਜ਼ਮੀਨ ਨਾਲ ਘਿਰਿਆ ਹੋਇਆ ਹੈ। ਅਕਸਰ ਇਸਦੀ ਗਿਣਤੀ ਮੱਧ ਏਸ਼ੀਆ ਦੇ ਦੇਸ਼ਾਂ ਵਿੱਚ ਹੁੰਦੀ ਹੈ ਪਰ ਦੇਸ਼ ਵਿੱਚ ਲਗਾਤਾਰ ਚੱਲ ਰਹੇ ਸੰਘਰਸ਼ਾਂ ਨੇ ਇਸਨੂੰ ਕਦੇ ਮੱਧ ਪੂਰਬ ਤੇ ਕਦੇ ਦੱਖਣ ਏਸ਼ੀਆ ਨਾਲ ਜੋੜ ਦਿੱਤਾ ਹੈ। ਇਸਦੇ ਪੂਰਬ ਵਿੱਚ ਪਾਕਿਸਤਾਨ, ਉੱਤਰ ਪੂਰਬ ਵਿੱਚ ਭਾਰਤ ਅਤੇ ਚੀਨ, ਉੱਤਰ ਵਿੱਚ ਤਾਜਿਕਿਸਤਾਨ, ਕਜ਼ਾਖ਼ਸਤਾਨ ਅਤੇ ਤੁਰਕਮੇਨਿਸਤਾਨ ਅਤੇ ਪੱਛਮ ਵਿੱਚ ਇਰਾਨ ਹੈ।

ਪ੍ਰਾਚੀਨ ਕਾਲ ਵਿੱਚ ਫਾਰਸ ਅਤੇ ਸ਼ਕ ਸਾਮਰਾਜਾਂ ਦਾ ਅੰਗ ਰਿਹਾ ਅਫ਼ਗ਼ਾਨਿਸਤਾਨ ਕਈ ਸਮਰਾਟਾਂ, ਆਕਰਮਣਕਾਰੀਆਂ ਅਤੇ ਜੇਤੂਆਂ ਲਈ ਭਾਰਤ ਦੇਸ਼ ਰਿਹਾ ਹੈ। ਇਹਨਾਂ ਵਿੱਚ ਸਿਕੰਦਰ, ਫਾਰਸੀ ਸ਼ਾਸਕ ਦਾਰਾ ਪਹਿਲਾਂ, ਤੁਰਕ, ਮੁਗਲ ਸ਼ਾਸਕ ਬਾਬਰ, ਮੁਹੰਮਦ ਗੌਰੀ, ਨਾਦਿਰ ਸ਼ਾਹ ਇਤਆਦਿ ਦੇ ਨਾਮ ਪ੍ਰਮੁੱਖ ਹਨ। ਬ੍ਰਿਟਿਸ਼ ਸੈਨਾਵਾਂ ਨੇ ਵੀ ਕਈ ਵਾਰ ਅਫਗਾਨਿਸਤਾਨ ਉੱਤੇ ਹਮਲਾ ਕੀਤਾ।੧੯੭੮ ਵਿੱਚ ਸੋਵੀਅਤ ਫੋਜਾਂ ਨੇ ਵੀ ਅਫਗਾਨਿਸਤਾਨ ਅੰਦਰ ਦਖਲ ਦਿੱਤਾ ਤੇ ਉਥੋ ਦੇ ਸ਼ਾਹ ਨੂੰ ਸੱਤਾ ਤੋਂ ਲਾਹ ਕੇ ਅਫਗਾਨੀ ਕਵੀ(ਜੋ ਇੱਕ ਕਮਿਉਨਿਸਟ ਆਗੂ ਵੀ ਸੀ)ਤਰਾਕੀ ਨੂੰ ਸੱਤਾ ਤੇ ਬਿਠਾ ਦਿੱਤਾ|ਅਮਰੀਕਾ ਦੀ ਅਗਵਾਈ ਹੇਠ ਪਾਕਿਸਤਾਨ ਤੇ ਸੋਉਦੀ ਅਰਬ ਦੇਸ਼ਾਂ ਨੇ ਧਾਰਮਿਕ ਜਨੂੰਨ ਪੈਦਾ ਕਰਨ ਲਈ ਇਸਲਾਮਿਕ ਜਿਹਾਦ ਦਾ ਨਾਹਰਾ ਦਿੱਤਾ,ਜਿਸਦੀ ਪੈਦਾਵਾਰ ਹਨ, ਤਾਲਿਬਾਨ ਤੇ ਅਲ-ਕਾਇਦਾ ਵਰਗੇ ਸੰਗਠਨ|ਸੋਵੀਅਤ ਫੋਜਾਂ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਸ਼ਕਤੀਸ਼ਾਲੀ ਹੋ ਗਿਆ ਤੇ ਉਸਨੇ ਰਾਜ ਪਲਟਾ ਕਰਕੇ ਉਸ ਸਮੇਂ ਦੇ ਰਾਸ਼ਟਰਪਤੀ ਨਾਜੀਬੁਉਲਾ ਨੂੰ ਕਾਬਲ ਸ਼ਹਿਰ ਵਿੱਚ ਸ਼ਰੇਆਮ ਖੰਬੇ ਨਾਲ ਲਟਕਾ ਕੇ ਫਾਂਸੀ ਦੇ ਦਿੱਤੀ| ਵਰਤਮਾਨ ਵਿੱਚ ਅਮਰੀਕਾ ਦੁਆਰਾ ਤਾਲੇਬਾਨ ਉੱਤੇ ਹਮਲਾ ਕੀਤੇ ਜਾਣ ਦੇ ਬਾਅਦ ਨਾਟੋ (NATO) ਦੀਆਂ ਸੈਨਾਵਾਂ ਉੱਥੇ ਬਣੀਆਂ ਹੋਈਆਂ ਹਨ।

ਅਫ਼ਗ਼ਾਨਿਸਤਾਨ ਦੇ ਪ੍ਰਮੁੱਖ ਨਗਰ ਹਨ-ਰਾਜਧਾਨੀ ਕਾਬਲ, ਕੰਧਾਰ। ਇੱਥੇ ਕਈ ਨਸਲ ਦੇ ਲੋਕ ਰਹਿੰਦੇ ਹਨ ਜਿਨ੍ਹਾਂ ਵਿੱਚ ਪਸ਼ਤੂਨ (ਪਠਾਨ ਜਾਂ ਅਫਗਾਨ) ਸਭ ਤੋਂ ਜਿਆਦਾ ਹਨ। ਇਸਦੇ ਇਲਾਵਾ ਉਜਬੇਕ, ਤਾਜਿਕ, ਤੁਰਕਮੇਨ ਅਤੇ ਹਜਾਰਾ ਸ਼ਾਮਿਲ ਹਨ। ਇੱਥੇ ਦੀ ਮੁੱਖ ਬੋਲੀ ਪਸ਼ਤੋ ਹੈ। ਫ਼ਾਰਸੀ ਭਾਸ਼ਾ ਦੇ ਅਫਗਾਨ ਰੂਪ ਨੂੰ ਦਾਰੀ ਕਹਿੰਦੇ ਹਨ।

ਅਫ਼ਗ਼ਾਨਿਸਤਾਨ ਦਾ ਨਾਮ ਅਫ਼ਗ਼ਾਨ ਅਤੇ ਸਤਾਨ ਤੋਂ ਮਿਲਕੇ ਬਣਿਆ ਹੈ ਜਿਸਦਾ ਸ਼ਬਦੀ ਅਰਥ ਹੈ ਅਫ਼ਗ਼ਾਨਾਂ ਦੀ ਧਰਤੀ। ਸਤਾਨ ਇਸ ਖੇਤਰ ਦੇ ਕਈ ਦੇਸ਼ਾਂ ਦੇ ਨਾਮ ਵਿੱਚ ਹੈ ਜਿਵੇਂ- ਪਾਕਿਸਤਾਨ, ਤੁਰਕਮੇਨਿਸਤਾਨ, ਕਜ਼ਾਖ਼ਸਤਾਨ, ਹਿੰਦੁਸਤਾਨ ਵਗੈਰਾ ਜਿਸਦਾ ਅਰਥ ਹੈ ਭੌਂ ਜਾਂ ਦੇਸ਼। ਅਫ਼ਗ਼ਾਨ ਦਾ ਅਰਥ ਇੱਥੇ ਦੀ ਸਭ ਤੋਂ ਵੱਧ ਗਿਣਤੀ ਨਸਲ (ਪਸ਼ਤੂਨ) ਨੂੰ ਕਹਿੰਦੇ ਹਨ। ਅਫਗਾਨ ਸ਼ਬਦ ਨੂੰ ਸੰਸਕ੍ਰਿਤ ਅਵਗਾਨ ਤੋਂ ਨਿਕਲਿਆ ਹੋਇਆ ਮੰਨਿਆ ਜਾਂਦਾ ਹੈ। ਧਿਆਨ ਰਹੇ ਕਿ ਅਫ਼ਗ਼ਾਨ ਸ਼ਬਦ ਵਿੱਚ ਗ਼ ਦੀ ਧੁਨੀ ਹੈ ਅਤੇ ਗ ਦੀ ਨਹੀਂ।

ਪ੍ਰਬੰਧਕੀ ਵਿਭਾਗ[ਸੋਧੋ]

ਅਫ਼ਗ਼ਾਨਿਸਤਾਨ ਵਿੱਚ ਕੁਲ 34 ਪ੍ਰਬੰਧਕੀ ਵਿਭਾਗ ਹਨ। ਇਨ੍ਹਾਂ ਦੇ ਨਾਮ ਹਨ -

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png