ਅਚਕਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਚਕਨ (Urdu: اچکن), (ਹਿੰਦੀ: अचकन) ਲੰਮੇ ਕੋਟ ਜਾਂ ਸ਼ੇਰਵਾਨੀ ਵਰਗਾ ਕੱਪੜਾ ਹੈ।

ਇਕ ਖ਼ਾਸ ਕਿਸਮ ਦੇ ਬਣੇ ਲੰਮੇ ਤੇ ਬੰਦ ਗਲੇ ਦੇ ਕੋਟ ਨੂੰ ਅਚਕਨ ਕਹਿੰਦੇ ਹਨ। ਇਹ ਬਾਹਾਂ ਵਾਲੀ ਅਤੇ ਬਟਨਦਾਰ ਹੁੰਦੀ ਹੈ। ਕਮੀਜ ਦੇ ਉੱਪਰ ਦੀ ਪਹਿਨੀ ਜਾਂਦੀ ਹੈ। ਅਚਕਨ ਪੰਜਾਬੀ ਪਹਿਰਾਵਾ ਰਿਹਾ ਹੈ। ਭਾਰਤੀ ਪਹਿਰਾਵਾ ਰਿਹਾ ਹੈ। ਅਚਕਨ ਨੂੰ ਸ਼ੇਰਵਾਨੀ ਵੀ ਕਹਿੰਦੇ ਹਨ। ਕੋਟ ਇਕ ਅੰਗਰੇਜੀ ਬਸਤਰ ਨੂੰ ਕਹਿੰਦੇ ਹਨ ਜੋ ਵੀ ਬਟਨਦਾਰ ਤੇ ਬਾਹਾਂ ਵਾਲਾ ਹੁੰਦਾ ਹੈ। ਕਮੀਜ਼ ਦੇ ਉੱਪਰ ਦੀ ਹੀ ਪਾਇਆ ਜਾਂਦਾ ਹੈ। ਇਕ ਓਵਰਕੋਟ ਹੁੰਦਾ ਹੈ ਜੋ ਕੋਟ ਦੇ ਉੱਪਰ ਦੀ ਪਾਇਆ ਜਾਂਦਾ ਹੈ। ਇਕ ਬੰਦ ਗਲੇ ਦਾ ਕੋਟ ਵੀ ਹੁੰਦਾ ਹੈ। ਕੋਟ ਤੇ ਪਤਲੂਣ ਬਸਤਰ ਉਸ ਸਮੇਂ ਸਾਡੇ ਪਹਿਰਾਵੇ ਦਾ ਹਿੱਸਾ ਬਣੇ ਜਦ ਅੰਗਰੇਜ/ ਭਾਰਤ ਪੰਜਾਬ ਵਿਚ ਆਏ। ਅਚਕਨ ਦੀ ਬਣਤਰ ਕੋਟ ਨਾਲੋਂ ਬਿਲਕੁਲ ਵੱਖਰੀ ਹੁੰਦੀ ਹੈ। ਅਚਕਨ ਦਾ ਉੱਪਰਲਾ ਹਿੱਸਾ ਗਲ ਦੁਆਲੇ ਬਟਨਾਂ ਨਾਲ ਬੰਦ ਹੋ ਜਾਂਦਾ ਹੈ। ਅਚਕਨ ਦੇ ਬਟਨ ਢਿੱਡ ਤੱਕ ਲੱਗੇ ਹੁੰਦੇ ਹਨ।ਕੋਟ ਦਾ ਉੱਪਰਲਾ ਹਿੱਸਾ ਛਾਤੀ ਤੱਕ ਖੁੱਲ੍ਹਾ ਹੁੰਦਾ ਹੈ। ਛਾਤੀ ਦੇ ਨੇੜੇ ਜਾ ਕੇ ਹੀ 2/3 ਬਟਨ ਲੱਗੇ ਹੁੰਦੇ ਹਨ। ਅਚਕਨ ਦੀ ਲੰਬਾਈ ਗੋਡਿਆਂ ਤੱਕ ਹੁੰਦੀ ਹੈ ਜਦਕਿ ਕੋਟ ਦੀ ਲੰਬਾਈ ਸਿਰਫ ਚਿੱਤੜਾ ਤੱਕ ਹੀ ਹੁੰਦੀ ਹੈ। ਬੰਦ ਗਲੇ ਦੇ ਕੋਟ ਦੀ ਲੰਬਾਈ ਵੀ ਚਿੱਤੜਾ ਤੱਕ ਹੁੰਦੀ ਹੈ। ਓਵਰਕੋਟ ਦੀ ਲੰਬਾਈ ਗੋਡਿਆਂ ਤੱਕ ਹੁੰਦੀ ਹੈ। ਹੁਣ ਅਚਕਨ ਬਹੁਤ ਘੱਟ ਪਹਿਨੀ ਜਾਂਦੀ ਹੈ। ਕੋਈ-ਕੋਈ ਬਜੁਰਗ ਹੀ ਪਹਿਨਦਾ ਹੈ।[1]

ਸ਼ਬਦ ਨਿਰੁਕਤੀ[ਸੋਧੋ]

ਅਚਕਨ ਦੀ ਵਿਉਤਪਤੀ ਸੰਸਕ੍ਰਿਤ ਦੇ ਲਫ਼ਜ਼ ਕੰਚਕੀ ਯਾ ਕਚੁੱਕ ਤੋਂ ਹੋਈ ਹੈ। ਉਰਦੂ ਵਿੱਚ ਇਹ ਲਫ਼ਜ਼ ਸਭ ਤੋਂ ਪਹਿਲੀ ਵਾਰ 1870 ਵਿੱਚ "ਉਲਮਾਸ ਦਰਖ਼ਸ਼ਾਂ" ਵਿੱਚ ਵਰਤਿਆ ਮਿਲਦਾ ਹੈ।[2]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. http://www.urduencyclopedia.org/urdudictionary/index.php?title=%D8%A7%DA%86%DA%A9%D9%86[permanent dead link]