ਅਚਾਰੀਆ ਹੇਮਚੰਦ੍

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਚਾਰੀਆ ਹੇਮਚੰਦ੍ :- ਭਾਰਤੀ ਕਵਿ ਸ਼ਾਸਤਰ ਦੇ ਇਤਿਹਾਸ ਵਿੱਚ ਅਚਾਰੀਆ ਹੇਮਚੰਦ੍ ਦਾ ਕਾਵਿਸ਼ਾਸਤਰੀ ਗ੍ਰੰਥ ' ਕਵਿਅਨੁਸ਼ਾਸਨ ਮਹੱਤਵਪੂਰਨ ਥਾਂ ਰੱਖਦਾ ਹੈ। ਉਕਤ ਰਚਨਾ ਤੋ ਇਲਾਵਾ, ਇਹਨਾਂ ਨੇ ਅਨੇਕ ਵਿਸ਼ਿਆ'  ਤੇ ਲਗਭਗ ਪੱਚੀ ਗ੍ਰੰਥ ਲਿਖੇ ਹਨ। ਏਥੇ ਏਹ ਧਿਆਨ ਦੇਣਯੋਗ ਗੱਲ ਹੈ ਕਿ ਇਹਨਾਂ ਦਾ ਕਵਿਅਨੁਸ਼ਾਸਨ' ਵਾਗਭੱਟ-2  ਦੇ ਕਵਿਅਨੁਸ਼ਾਸਨ ਤੋ ਵੱਖਰਾ ਗ੍ਰੰਥ ਹੈ। ਇਹ ਜੈਨ ਮੱਤ ਦੇ ਅਨੁਯਾਈ ਅਤੇ ਗੁਜਰਾਤ ਦੇ ਰਾਜਿਆ ਦੇ ਗੁਰੂ ਸਨ। ਅਚਾਰੀਆ ਹੇਮਚੰਦ੍ ਦੇ ਵਿਅਕਤੀਗਤ ਜੀਵਨ ਅਤੇ ਇਹਨਾਂ ਦੇ ਸਮੇਂ ਨੂੰ ਨਿਸ਼ਚਿਤ ਕਰਨ ਲਈ ਅਨੇਕ ਪ੍ਰਮਾਣ ਉਪਲੱਬਧ ਹਨ। ਇਹਨਾਂ ਦੇ ਜੀਵਨ ਬਾਰੇ-ਸੋਮਪ੍ਭ ਦੀ ਕਿਰਤ ' ਕੁਮਾਰਪਾਲਪ੍ਰਤਿਰੋਧ' (1185 ਈ.ਸਦੀ), ਪ੍ਰਭਾਚੰਦ੍ ਦਾ ਕਾਵਿ ' ਪ੍ਰਭਾਵਕੱਚਰਿਤ' (1277 ਈ.ਸਦੀ), ਮੇਰੂਤੁਗ ਦੀ ਰਚਨਾ ' ਪ੍ਰਬੰਧਚਿੰਤਾਮਣੀ' (1307 ਈ.ਸਦੀ) ਅਤੇ ਉਕਤ ਨਾਮ ਵਾਲੀਆਂ ਰਚਨਾਵਾਂ ਵਿੱਚ ਵਧੇਰੇ ਸਮੱਗਰੀ ਮਿਲਦੀ ਹੈ।      ਇਹਨਾਂ ਰਚਨਾਵਾਂ ਦੇ ਅਨੁਸਾਰ ਹੇਮਚੰਦ੍ ਦਾ ਜਨਮ ਵਿਕਰਮੀ ਸੰਵਤ 1145 (1088  ਈ.)ਅਹਮਦਾਬਾਦ (ਗੁਜਰਾਤ) ਜ਼ਿਲੇ ਦੇ 'ਧੁਧਕ' ਨਾਮ ਵਾਲੇ ਪਿੰਡ ਚ ਹੋਇਆ ਸੀ। ਜਨਮ ਤੋਂ ਹੀ 'ਮੌੜ' ਬਾਣੀਆ ਜਾਤ ਦੇ ਸਨ। ਏਨਾ ਦੇ ਪਿਤਾ 'ਚਾਚ' ਅਥਵਾ 'ਚਾਚਿਗ' ਸੀ ਅਤੇ ਏਨਾ ਦੀ ਮਾਤਾ ਦਾ ਨਾਮ ਪਾਹਿਨੀ ਸੀ। ਏਨਾ ਦੇ ਬਚਪਨ ਦਾ ਨਾਮ ਚੰਗਦੇਵ ਸੀ। ਗੁਰੂ ਚੰਦ੍ ਸਨ ਅਤੇ ਜਿਨਾਂ ਨੇ ਵਿਕਰਮੀ ਸੰਵਤ 1150 (1093)ਈ. ਚ ਇਹਨਾਂ ਨੂੰ ਦੀਕ੍ਸ਼ਿਤ ਕਰਕੇ ਸਿੱਖਿਆ ਦੇਣੀ ਸ਼ੁਰੂ ਕੀਤੀ ਅਤੇ ਏਹ ਚੰਗਦੇਵ ਤੋ ਹੇਮਚੰਦ੍ ਬਣ ਗਏ।                          1166 ਈ. ਵਿਕ੍ਮੀ ਸੰਵਤ (1109 ਈ) ਚ ਜੈਨ ਮਤਾ ਅਨੁਸਾਰ ਇਹਨਾਂ ਨੂੰ 'ਸੂਰੀ' ਅਥਵਾ 'ਅਚਾਰੀਆ' ਪਦ ਦੀ ਪ੍ਰਾਪਤੀ ਹੋਈ।                ਇਹਨਾਂ ਦੀ ਮੌਤ ਦਾ ਸਮਾ 1229 (1173  ਈ.)  ਮੰਨਿਆ ਹੈ ਅਰਥਾਤ ਇਹ ਲੱਗਪਗ 84 ਸਾਲ ਦੀ ਉਮਰ ਚ ਪੂਰੇ ਹੋਏ ਸਨ।                ਹੇਮਚੰਦ੍ ਨੇ ਰਾਜਾ ਜੈਸਿੰਘ ਦੇ ਕਹਿਣ ਤੇ ਇਹਨਾਂ ਨੇ ਪ੍ਰਸਿੱਧ ਵਿਆਕਰਣ-ਗ੍ਰੰਥ 'ਸ਼ਬਦਾਨੁਸ਼ਾਸਨ' ਅਤੇ ਇਸ ਦੇ ਬਾਅਦ 'ਕਾਵਿਸ਼ਾਸਤਰੀ' ਗ੍ਰੰਥ 'ਕਾਵਿਅਨੁਸ਼ਾਸਨ ਦੀ ਰਚਨਾ ਕੀਤੀ।                                   ਦੂਜੇ ਗ੍ਰੰਥ ਚ ਕੁਮਾਰਪਾਲ ਦੇ ਨਾਮ ਦਾ ਸੰਕੇਤ ਨਾ ਹੋਣ ਕਰਕੇ ਇਹ ਕਲਪਨਾ ਕੀਤੀ ਜਾ ਸਕਦੀ ਹੈ ਕੇ ਕਾਵਿਸ਼ਾਸਤਰੀ ਗ੍ਰੰਥ ਦੀ ਰਚਨਾ ਕੁਮਾਰਪਾਲ ਦੇ ਗੱਦੀ ਤੇ ਬੈਠਣ (1143)ਈ. ਤੋ ਪਹਿਲਾਂ ਜਰੂਰ ਹੋਈ ਹੋਵੇ ਗੀ। ਇਸ ਤਰ੍ਹਾਂ ਅਚਾਰੀਆ ਹੇਮਚੰਦ੍ ਦਾ ਸਮਾ 1108-1173 ਈ.ਸਦੀ ਦਾ ਹੋਣਾ ਚਾਹੀਦਾ ਹੈ।                   ਅਚਾਰੀਆ ਹੇਮਚੰਦ੍ ਬਹੁਪੱਖੀ ਪ੍ਰਤਿਭਾ ਦੇ ਮਾਲਿਕ ਪ੍ਰਤੀਤ ਹੁੰਦੇ ਹਨ।                                      ਇਹਨਾਂ ਨੇ ਆਪਣੇ ਲੰਬੇ ਜੀਵਨਕਾਲ ਚ ਅਨੇਕ ਵਿਸ਼ਿਆਂ ਤੇ ਲਗਪਗ 25 ਗ੍ਰੰਥ ਦੀ ਰਚਨਾ ਕੀਤੀ ਹੈ।                               ਇਹਨਾਂ ਵਿੱਚੋ ਕਾਵਿਸ਼ਾਸਤਰੀ  'ਛੰਦੋਨੂਸ਼ਾਸਨ' ਅਤੇ ਇਸ ਤੇ ਸਵੈ- ਰਚਿਤ 'ਛੰਦੋਨੁਸ਼ਾਸਨਵਿਰਤੀ' ਟੀਕਾ, ਕਵਿਅਨੁਸ਼ਾਸਨ ਅਤੇ ਇਸ ਤੇ ਵੀ ਸਵੈ- ਰਚਿਤ ਅਲੰਕਾਰਚੂੜਾਮਣੀ ਨਾਮ ਦੀ ਵਿਰਤੀ - ਦੋ ਹੀ ਗ੍ਰੰਥ ਪ੍ਰਾਪਤ ਹਨ।

ਪਹਿਲਾ ਸਿਰਫ ਰਚਨਾ ਕਾਵਿਗਤ  ਛੰਦਾ ਦੇ ਵਿਵੇਚਨ ਨਾਲ ਸੰਬੰਧਤ ਹੈ ਅਤੇ ਦੂਜੀ ਵਿੱਚ ਅੱਠ ਅਧਿਆਏ ਅਤੇ ਇਸ ਦੇ ਸੂਤਰ (ਗਦਰੂਪ  ਚ) ਵਿੱਰਤੀ ' ਤਿੰਨ ਹਿੱਸੇ ਹਨ। ਸੂਤਰਾਂ ਨੂੰ ਕਾਵਿਅਨੁਸ਼ਾਸਨ 'ਵਿੱਰਤੀ ਨੂੰ ਅਲੰਕਾਰਚੂੜਾਮਣੀ  ਅਤੇ ਟੀਕਾ ਨੂੰ ਵਿਵੇਕ ਨਾਮ ਦਿੱਤਾ ਗਿਆ ਹੈ। ਹੇਮਚੰਦ੍ ਨੇ ਆਪਣੀ ਟੀਕਾ ਦੇ ਮਹੱਤਵ ਬਾਰੇ ਲਿਖਿਆ ਹੈ ਕਿ ਕਿਤੇ ਅਰਥ ਨੂੰ ਸਪਸ਼ਟ ਕਰਨ ਲਈ ਅਤੇ ਕਿਤੇ ਨਵੀ  ਗੱਲ ਕਹਿਣ ਲਈ ਟੀਕਾ ਲਿਖੀ ਜਾ ਰਹੀ ਹੈ। ਉਦਾਹਰਣ ਵਜੋਂ ਵੱਖ ਵੱਖ ਸਾਹਿਤਕ ਕਿਰਤਾਂ ਚੋ 1500 ਸ਼ਲੋਕ ਸੰਗ੍ਰਹਿ ਹਨ। ਕਾਵਿਅਨੁਸ਼ਾਸਨ  ਵਿੱਚ ਵਿਸ਼ੇ ਦੇ ਪ੍ਰਤਿਪਾਦਨ ਦਾ ਕ੍ਮ ਨਿਮਨ ਹੈ :-

ਅਧਿਆਇ-1.              ਵਿੱਚ ਮੰਗਲਚਰਣ;ਕਵਿ - ਪ੍ਰਯੋਜਨ ਕਾਵਿ ਰਚਨਾ ਦੇ ਕਾਰਨ ;ਕਾਵਿ ਲਕਸ਼ਣ ;ਗੁਣ - ਦੋਸ਼ - ਅਲੰਕਾਰ ਦੀ ਪਰਿਭਾਸ਼ਾ ;ਸ਼ਬਦ ਅਰਥ ਦਾ ਸਰੂਪ ;ਮੁੱਖ ਅਰਥ, ਗੌਣਾਰਥ, ਲਕ੍ਸ਼ਿਆਰਥ ਅਤੇ ਵਿਅੰਗਾਰਥ ਦੇ ਭੇਦ।

ਆਧਿਆਇ-2.      ਵਿੱਚ ਰਸ ਪਰਿਭਾਸ਼ਾ ;ਰਸ ਭੇਦ ; 9 ਰਸਾ ਦਾ ਸਰੂਪ ;ਸਥਾਈਭਾਵ - ਸਾਤ੍ਵਿਕਭਾਵ - ਵਿਆਭਿਚਾਰਿਭਾਵ ਆਦਿ ਦਾ ਵਿਵਚਨ।

ਅਧਿਆਇ-3.     ਇਸ ਵਿੱਚ ਕਾਵਿਗਤ  ਰਸ, ਪਦ, ਵਾਕ, ਪਦਵਾਕ, ਅਤੇ ਅਰਥ ਦੋਸ਼ਾਂ ਦਾ ਪ੍ਰਤਿਪਾਦਨ।

ਅਧਿਆਇ-4.     ਇਸ ਵਿੱਚ ਮਾਧੁਰਯ- ਓਜ - ਪ੍ਰਸਾਦ - ਤਿੰਨ ਗੁਣਾ ਅਤੇ ਇਹਨਾਂ ਦੇ  ਸਹਾਇਕ ਵਰਣਾ ਦਾ ਵਿਵੇਚਨ।

ਅਧਿਆਇ-5.   ਵਿੱਚ 6 ਸ਼ਬਦ ਅਲੰਕਾਰਾਂ ਦਾ  ਵਿਵੇਚਨ।

ਅਧਿਆਇ-6.    ਵਿੱਚ 29 ਅਰਥਾਲੰਕਾਰਾ ਦਾ ਉਦਾਹਰਣ ਸਾਹਿਤ ਪ੍ਰਤਿਪਾਦਨ ;ਇਹਨਾਂ ਨੇ ਰਸਵਤ,  ਊਰਜਸ੍ਵੀ, ਸਮਾਹਿਤ ਆਦਿ ਅਲੰਕਾਰਾ ਨੂੰ ਛੱਡਿਆ ਹੈ।

ਆਚਾਰੀਆ ਹੇਮਚੰਦ੍ ਦੌਰਾਨ ਲਗਪਗ ਕਾਵਿ ਦੇ ਸਾਰੇ ਅੰਗਾਂ ਦਾ ਵਿਵੇਚਨ ਪ੍ਰਸਤੁਤ ਕਰਨ ਅਤੇ ਕਿਤੇ ਕਿਤੇ  ਪ੍ਰਯੋਜਨਾ ਦੇ ਵਿਵੇਚਨ ;ਲਕ੍ਸ਼ਣਾ- ਸ਼ਬਦ ਸ਼ਕਤੀ ਦੇ ਵਰਗੀਕਰਣ ਵੇਲੇ ਮੌਲਿਕਤਾ ਦਿਖਾਈ ਦੇਣ ਤੇ ਇਹਨਾਂ ਦੀ ਉਕਤ ਰਚਨਾ ਨੂੰ ਭਾਰਤੀ ਕਵਿ ਸ਼ਾਸਤਰ ਦੇ ਇਤਿਹਾਸ ਵਿੱਚ ਮੌਲਿਕ ਗ੍ਰੰਥ ਹੋਣ ਦਾ ਮਹੱਤਵ ਨਹੀਂ ਮਿਲਿਆ ਹੈ

ਡਾ. ਪੀ. ਵੀ. ਕਾਣੇ ਨੇ ਇਸ ਗ੍ਰੰਥ ਨੂੰ ਸਪਸ਼ਟ ਸ਼ਬਦਾਂ ਚ ਸੰਗ੍ਰਹਿ ਗ੍ਰੰਥ ਕਿਹਾ ਹੈ। ਅਚਾਰੀਆ ਹੇਮਚੰਦ੍ ਦਾ ਚਾਹੇ ਪ੍ ਵਰਤੀ ਅਚਾਰੀਆ ਤੇ ਜਿਆਦਾ ਪ੍ਰਭਾਵ ਨਹੀਂ ਪਿਆ। ਇਹਨਾਂ ਦੀ ਕਾਵਿਸ਼ਾਸਤਰੀ  ਅਤੇ ਸਾਹਿਤਕ ਵਿਦਵਤਾ ਅਤੇ ਪ੍ਰੋੜਤਾਂ ਨੂੰ ਨਕਾਰਾ ਨਹੀਂ ਜਾ ਸਕਦਾ ਹੈ।