ਅਜਾਤਸ਼ਤਰੂ
|
ਮਗਧ ਦਾ ਬਾਦਸਾਹ
|
|
ਅਜਾਤਸ਼ਤਰੂ ਰਾਤ ਨੂੰ
|
ਸ਼ਾਸਨ ਕਾਲ
|
ਅੰ. 492 – c. 460 BCE
|
ਪੂਰਵ-ਅਧਿਕਾਰੀ
|
ਬਿੰਬੀਸਾਰ
|
ਵਾਰਸ
|
ਉਦਾਇ
|
ਜੀਵਨ-ਸਾਥੀ
|
ਰਾਜਕੁਮਾਰੀ ਵਜੀਰਾ
|
ਔਲਾਦ
|
ਉਦੈਭਾਦਰਾ
|
ਪਿਤਾ
|
ਬਿੰਬੀਸਾਰ
|
ਮੌਤ
|
461 ਬੀਸੀ
|
ਅਜਾਤਸ਼ਤਰੂ (492 – c. 460 ਬੀਸੀ) ਉਤਰੀ ਭਾਰਤ ਦੇ ਮਗਧ ਦੇ ਹਰਿਯੰਕ ਵੰਸ਼ ਦਾ ਰਾਜਾ ਸੀ। ਆਪ ਰਾਜਾ ਬਿੰਬੀਸਾਰ ਦਾ ਪੁੱਤਰ ਸੀ। ਉਹ ਮਹਾਂਵੀਰ ਅਤੇ ਮਹਾਤਮਾ ਬੁੱਧ ਦੇ ਸਮੇਂ ਹੋਇਆ। ਉਹ ਆਪਣੇ ਪਿਤਾ ਨੂੰ ਕਤਲ ਕਰ ਕੇ ਰਾਜਾ ਬਣਿਆ।[1] ਅਜਾਤਸ਼ਤਰੂ ਨੂੰ ਕੂਣਿਕ ਵੀ ਕਿਹਾ ਜਾਂਦਾ ਹੈ। ਉਸ ਨੇ ਛੇਤੀ ਹੀ ਸਮਝ ਲਿਆ ਕਿ ਰਾਜ ਤਖਤ ਫੁੱਲਾਂ ਦੀ ਸੇਜ ਨਹੀਂ ਹੈ। ਮਗਧ ਦੀ ਉੱਤਰੀ ਤੇ ਉੱਤਰੀ ਪੱਛਮੀ ਸੀਮਾਵਾਂ ਉੱਤੇ ਗਣਤੰਤੀਕ ਜਾਤੀਆਂ ਅਧੀਨ ਹੋ ਰਹੀਆਂ ਸਨ ਅਤੇ ਉਹ ਸਾਰੀਆਂ ਅਜਾਤਸ਼ਤਰੂ ਦੇ ਵਿਰੋਧੀਆਂ ਨਾਲ ਕਾਸ਼ੀ ਕੋਸਲ ਦੇ ਗੁੱਟ ਵਿੱਚ ਜਾ ਰਲੀਆਂ। ਇਸ ਤਰ੍ਹਾਂ ਅਜਾਤਸ਼ਤਰੂ ਨੂੰ ਸ੍ਰਵਸਤੀ, ਵੈਸ਼ਾਲੀ ਦੇ ਵ੍ਰਿਜਾਂ, ਕੁਸ਼ੀਨਗਰ ਦੇ ਮੱਲਾਂ, ਪਾਵਾ ਦੇ ਮੱਲਾਂ ਦਾ ਸਾਹਮਣਾ ਕਰਨਾ ਪਿਆ।