ਸਮੱਗਰੀ 'ਤੇ ਜਾਓ

ਅਜੀਤ ਵਚਾਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਜੀਤ ਵਛਾਨੀ
ਜਨਮ1951
ਮੌਤ(2003-08-25)25 ਅਗਸਤ 2003
ਮੁੰਬਈ, ਭਾਰਤ
ਹੋਰ ਨਾਮਅਜੀਤ ਵਚਾਨੀ
ਪੇਸ਼ਾਅਦਾਕਾਰ

ਅਜੀਤ ਵਛਾਨੀ (1951 - 25 ਅਗਸਤ 2003) ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰ ਸੀ। ਉਸਨੇ ਬਤੌਰ ਕਿਰਦਾਰ ਅਦਾਕਾਰ ਵਜੋਂ ਕਈ ਹਿੰਦੀ ਫ਼ਿਲਮਾਂ ਵਿੱਚ ਕੰਮ ਕੀਤਾ ਸੀ, ਜਿਸ ਵਿੱਚ ਮਿਸਟਰ ਇੰਡੀਆ (1987) ( "ਤੇਜਾ" ਦੀ ਭੂਮਿਕਾ), ਮੈਨੇ ਪਿਆਰ ਕੀ (1989), ਕਭੀ ਹਾਂ ਕਭੀ ਨਾ (1993), ਹਮ ਆਪਕੇ ਹੈ ਕੌਨ ..! (1994) ਅਤੇ ਹਮ ਸਾਥ ਸਾਥ ਹੈ (1999) ਆਦਿ ਫ਼ਿਲਮਾਂ ਉਸ ਦੀਆਂ ਹੁਣ ਤੱਕ ਦੀਆਂ ਸਭ ਤੋਂ ਮਸ਼ਹੂਰ ਅਤੇ ਚੰਗੀ ਕਮਾਈ ਵਾਲੀਆਂ ਫ਼ਿਲਮਾਂ ਹਨ। ਉਸਨੇ 50 ਤੋਂ ਵੱਧ ਹਿੰਦੀ ਫ਼ਿਲਮਾਂ, ਇੱਕ ਮਰਾਠੀ ਸਿਨੇਮਾ ‘ਏਕਾ ਪੇਕਸ਼ਾ ਏਕ’ ਤੋਂ ਇਲਾਵਾ ਤਿੰਨ ਸਿੰਧੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਸ ਨੇ ਇਨ੍ਹਾਂ ਟੈਲੀਵਿਜ਼ਨ ਸੀਰੀਅਲ 'ਚ ਵੀ ਕੰਮ ਕੀਤਾ ਜਿਵੇਂ ਕਿ- ਹਸਰਤੇਂ, ਦਾਨੇ ਅਨਾਰ ਕੇ ਅਤੇ ਏਕ ਮਹਲ ਹੋ ਸਪਨੋਂ ਕਾ ਆਦਿ।[1] [2]

ਕਰੀਅਰ

[ਸੋਧੋ]

ਅਜੀਤ ਨੇ ਆਪਣੇ ਟੀ.ਵੀ. ਕਰੀਅਰ ਦੀ ਸ਼ੁਰੂਆਤ ਸੰਵਾਦ ਵੀਡੀਓ ਦੇ ਬਾਂਟੇ ਬਿਗਡੇ (1985) ਨਾਲ ਕੀਤੀ ਸੀ, ਜੋ ਰਾਕੇਸ਼ ਚੌਧਰੀ ਦੁਆਰਾ ਨਿਰਮਿਤ ਕੀਤੀ ਗਈ ਹੈ ਅਤੇ ਇਸ ਤੋਂ ਬਾਅਦ ਟੈਲੀਵਿਜ਼ਨ 'ਤੇ ਇਕ ਪ੍ਰਸਿੱਧ ਚਿਹਰਾ ਬਣ ਗਿਆ ਸੀ ਅਤੇ ਜਲਦੀ ਹੀ ਉਹ ਹਿੰਦੀ ਫ਼ਿਲਮਾਂ ਵਿਚ ਨਜ਼ਰ ਆਉਣ ਲੱਗਾ ਸੀ।[3]

ਵਛਾਨੀ ਨੇ 50 ਤੋਂ ਵੱਧ ਹਿੰਦੀ ਫ਼ਿਲਮਾਂ, ਤਿੰਨ ਸਿੰਧੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਗੁਜਰਾਤੀ ਅਤੇ ਮਰਾਠੀ ਨਾਟਕ ਵਿੱਚ ਵੀ ਨਿਯਮਿਤ ਸੀ। ਉਸਨੇ ਸੂਰਜ ਬਰਜਾਤੀਆ ਦੇ ਮੈਨੇ ਪਿਆਰ ਕੀਆ, ਹਮ ਆਪਕੇ ਹੈ ਕੌਨ ਅਤੇ ਹਮ ਸਾਥ-ਸਾਥ ਹੈਂ ਵਿੱਚ ਵੀ ਕੰਮ ਕੀਤਾ। ਉਸ ਦੀਆਂ ਹੋਰ ਫ਼ਿਲਮਾਂ ਵਿੱਚ ਮਿਸਟਰ ਇੰਡੀਆ, ਆਂਖੇਂ, ਹਰ ਦਿਲ ਜੋ ਪਿਆਰ ਕਰੇਗਾ, ਫਿਰ ਭੀ ਦਿਲ ਹੈ ਹਿੰਦੁਸਤਾਨੀ ਅਤੇ ਕਭੀ ਹਾਂ ਕਭੀ ਨਾ ਸ਼ਾਮਿਲ ਹਨ।

ਵਛਾਨੀ ਦਾ ਆਖ਼ਰੀ ਸੀਰੀਅਲ, ਇਕ ਮਹਿਲ ਹੋ ਸਪੋਂਨ ਕਾ, ਗੁਜਰਾਤੀ, ਹਿੰਦੀ ਅਤੇ ਮਰਾਠੀ ਵਿਚ 1000 ਐਪੀਸੋਡਾਂ ਤੱਕ ਚੱਲਿਆ। ਉਸ ਨੇ ਇੱਕ ਕਿਰਦਾਰ ਕਲਾਕਾਰ ਵਜੋਂ ਉਦਯੋਗ ਵਿੱਚ ਇੱਕ ਨਾਮ ਬਣਾਇਆ ਹੈ।

ਨਿੱਜੀ ਜ਼ਿੰਦਗੀ

[ਸੋਧੋ]

ਲੰਬੀ ਬਿਮਾਰੀ ਤੋਂ ਬਾਅਦ 52 ਸਾਲ ਦੀ ਉਮਰ ਵਿਚ 25 ਅਗਸਤ 2003 ਨੂੰ ਮੁੰਬਈ ਵਿਚ ਉਸਦਾ ਦੇਹਾਂਤ ਹੋ ਗਿਆ ਸੀ ਅਤੇ ਉਸਦੀ ਪਤਨੀ ਚਾਰੂਸ਼ੀਲਾ ਸਾਬਲ ਅਤੇ ਦੋ ਬੇਟੀਆਂ ਹਨ। [4]

ਫ਼ਿਲਮੋਗ੍ਰਾਫੀ

[ਸੋਧੋ]

ਫ਼ਿਲਮਾਂ

[ਸੋਧੋ]
  • ਝੂਠੀ (1985)
  • ਖਮੋਸ਼ (1985)
  • ਮਿ. ਇੰਡੀਆ (1987)
  • ਯੇਹ ਵੋਹ ਮੰਜਿਲ ਤੋ ਨਹੀਂ (1987)
  • ਕਿਆਮਤ ਸੇ ਕਿਆਮਤ ਤਕ (1988)
  • ਕਮਾਂਡੋ (1988)
  • ਮੈਂ ਅਜ਼ਾਦ ਹੂੰ (1989)
  • ਤ੍ਰਿਦੇਵ (1989)
  • ਮੈਨੇ ਪਿਆਰ ਕੀਆ (1989)
  • ਏਕਾ ਪੇਕਸ਼ਾ ਏਕ (1989) (ਮਰਾਠੀ ਫਿਲਮ)
  • ਕਾਲਜ ਗਰਲ (1990)
  • 100 ਡੇਅਜ਼ (1991)
  • ਅਗ ਲਗਾ ਦੋ ਸਾਵਨ ਕੋ (1991)
  • ਖੂਨੀ ਪੰਜਾ (1991)
  • ਜੋ ਜੀਤਾ ਵਹੀ ਸਿਕੰਦਰ (1992)
  • ਦੀਦਾਰ (1992)
  • ਸੂਰਿਆਵੰਸ਼ੀ (1992)
  • ਰਾਜੂ ਬਨ ਗਿਆ ਜੈਂਟਲਮੈਨ (1992)
  • ਕਭੀ ਹਾਂ ਕਭੀ ਨਾ (1993)
  • ਦਿਲ ਕੀ ਬਾਜ਼ੀ (1993)
  • ਲੂਟੇਰੇ (1993)
  • ਹਮ ਆਪੇ ਹੈ ਕੌਣ ..! (1994)
  • ਪੁਲਿਸਵਾਲਾ ਗੁੰਡਾ (1995)
  • ਅਹੰਕਾਰ (1995)
  • ਯਸ਼ (1996)
  • ਨਸੀਬ (1997)
  • ਹਮ ਸਾਥ-ਸਾਥ ਹੈਂ: ਵੀ ਸਟੈਂਡ ਯੂਨਾਇਟਡ (1999)
  • ਹਰ ਦਿਲ ਜੋ ਪਿਆਰ ਕਰੇਗਾ (2000)
  • ਕਿਓ ਕੀ. . . ਮੈਂ ਝੁਥ ਨਹੀਂ ਬੋਲਤਾ (2001)
  • ਜੋਡੀ ਨੰਬਰ 1 (2001)
  • ਆਂਖੇਂ (2002)

ਟੈਲੀਵਿਜ਼ਨ

[ਸੋਧੋ]
ਸਾਲ ਸੀਰੀਅਲ ਭੂਮਿਕਾ ਚੈਨਲ
1987 ਚੁਨੌਤੀ ਡੀਡੀ ਨੈਸ਼ਨਲ
1987 ਮੁਜ਼ਰਿਮ ਹਾਜ਼ਿਰ
ਮਿੱਟੀ ਕੇ ਰੰਗ
1994-1995 ਦਾਨੇ ਅਨਾਰ ਕੇ
1994-1998 ਜੁਨੂੰਨ ਕੇਕੇ ਦੇ ਪਿਤਾ ਜੀ
1990 ਦੇ ਅੱਧ ਵਿਚ ਹਸਰਤੇਂ ਗੋਵਿੰਦ ਸਹਾਏ ਜ਼ੀ ਟੀਵੀ
1997-1998 ਜ਼ੰਜੀਰੇਂ
1998-1999 ਗੁਦਗੁਦੀ ਮੋਹਨ ਸ਼ੁਕਲਾ
1999-2002 ਏਕ ਮਹਿਲ ਹੋ ਸਪਨੋ ਕਾ ਪੁਰਸ਼ੋਤਮ ਨਾਨਾਵਤੀ ਸੋਨੀ ਟੀ
2000-2001 ਬਾਬੁਲ ਕੀ ਦੁਆਏਂ ਲੇਤੀ ਜਾ ਗੋਵਿੰਦ, ਨੈਣਾ ਪਿਤਾ ਜ਼ੀ ਟੀਵੀ

ਹਵਾਲੇ

[ਸੋਧੋ]
  1. "TV actor Ajit Vachhani dies at 52". Indiantelevision.com. 25 August 2003.
  2. "Actor Ajit Vachhani dead". Rediff Movies. 25 August 2003.

ਬਾਹਰੀ ਲਿੰਕ

[ਸੋਧੋ]