ਅਜੀਤ ਸਿੰਘ ਸ਼ਾਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਜੀਤ ਸਿੰਘ ਸ਼ਾਹੀ (1953 - 28 ਅਗਸਤ 2014) ਇੱਕ ਅਧਿਆਪਕ, ਪੰਜਾਬੀ ਸਾਹਿਤ ਦਾ ਵਿਦਵਾਨ ਅਤੇ ਗਲਪ ਆਲੋਚਕ ਸੀ।

ਜ਼ਿੰਦਗੀ[ਸੋਧੋ]

ਅਜੀਤ ਸਿੰਘ ਦਾ ਜਨਮ ਗੁਰਦਾਸਪੁਰ ਦੇ ਪਿੰਡ ਮਠੌਲ ਵਿੱਚ ਹੋਇਆ ਸੀ। ਉਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੰਜਾਬੀ ਵਿੱਚ ਐਮਏ ਅਤੇ ਪੀਐਚਡੀ ਕੀਤੀ ਅਤੇ ਰਾਮਗੜ੍ਹੀਆ ਕਾਲਜ ਫਗਵਾੜਾ, ਲਾਇਲਪੁਰ ਖਾਲਸਾ ਕਾਲਜ ਜਲੰਧਰ, ਸਰਕਾਰੀ ਕਲਾਜ ਰੋਡੇ ਅਤੇ ਸਰਕਾਰੀ ਕਾਲਜ ਸਠਿਆਲਾ ਵਿਖੇ ਪੜ੍ਹਾਇਆ ਅਤੇ ਸਰਕਾਰੀ ਸੇਵਾ ਤੋਂ ਰਿਟਾਇਰ ਹੋ ਕੇ ਉਸ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ ਕਾਲਜ ਬੇਲਾ ਵਿਖੇ ਬਤੌਰ ਪ੍ਰਿੰਸੀਪਲ ਸੇਵਾ ਕੀਤੀ।

ਪੁਸਤਕਾਂ[ਸੋਧੋ]

  • ਚੌਥੀ ਕੂਟ ਦੀ ਸਮੀਖਿਆ (2011, ISBN 8178563177, 9788178563176)
  • ਗਲਪਕਾਰ ਵਰਿਆਮ ਸੰਧੂ (2011, ISBN 8178563185, 9788178563183)
  • ਨਾਵਲ ਅਤੇ ਰਾਜਨੀਤੀ (2011, ISBN 8178563193, 9788178563190)
  • ਪੰਜਾਬੀ ਨਾਵਲ ਅਤੇ ਰਾਜਨੀਤਕ ਲਹਿਰਾਂ[1]

ਹਵਾਲੇ[ਸੋਧੋ]