ਅਜੈਂਡਰ ਨਿਊਜ਼ੀਲੈਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਅਜੈਂਡਰ ਨਿਊ ਜ਼ੀਲੈਂਡ ਤੋਂ ਰੀਡਿਰੈਕਟ)

ਅਜੈਂਡਰ ਨਿਊ ਜ਼ੀਲੈਂਡ ਇੱਕ ਸੰਸਥਾ ਹੈ, ਜੋ ਪੂਰੇ ਨਿਊਜ਼ੀਲੈਂਡ ਵਿੱਚ ਟਰਾਂਸਜੈਂਡਰ ਲੋਕਾਂ ਅਤੇ ਉਹਨਾਂ ਦੇ ਪਰਿਵਾਰਾਂ ਦਾ ਸਮਰਥਨ ਕਰਦੀ ਹੈ। 1996 ਵਿੱਚ ਸਥਾਪਿਤ, ਅਜੈਂਡਰ ਲੋਕਾਂ ਨਾਲ ਇੱਕ-ਨਾਲ-ਇੱਕ ਅਧਾਰ 'ਤੇ ਕੰਮ ਕਰਦਾ ਹੈ ਅਤੇ ਨਾਲ ਹੀ ਰਾਸ਼ਟਰੀ ਕਾਨਫਰੰਸਾਂ ਦੀ ਮੇਜ਼ਬਾਨੀ ਕਰਦਾ ਹੈ ਜਿਸਦਾ ਉਦੇਸ਼ ਮੁੱਖ ਧਾਰਾ ਸੰਸਥਾਵਾਂ ਨੂੰ ਵਧੇਰੇ ਉਚਿਤ ਤਰੀਕਿਆਂ ਨਾਲ ਕੰਮ ਕਰਨ ਦੇ ਯੋਗ ਬਣਾਉਣਾ ਹੈ।

ਪਿਛਲੀਆਂ ਅਜੈਂਡਰ ਕਾਨਫਰੰਸਾਂ ਵਿੱਚ ਵੈਲਿੰਗਟਨ ਦੇ ਮੇਅਰ ਕੈਰੀ ਪ੍ਰੈਂਡਰਗਾਸਟ, ਵਿਲਿੰਗਟਨ ਐ.ਪੀ. ਗ੍ਰਾਂਟ ਰੌਬਰਟਸਨ, ਕਾਰਮੇਨ ਰੂਪੇ[1][2] ਸਾਰਾਹ ਲੁਰਾਜੁਡ,[3] ਐਸੋਸੀਏਟ ਮਿਨਿਸਟਰ ਆਫ਼ ਜਸਟਿਸ ਲਿਏਨ ਡੇਲਜ਼ੀਏਲ[4] ਅਤੇ ਫੁਈਮਾਓਨੋ ਕਾਰਲ ਪੁਲੋਟੂ-ਐਂਡੇਮੈਨ ਸ਼ਾਮਲ ਸਨ।[5]

ਅਜੈਂਡਰ ਜਾਰਜੀਨਾ ਬੇਅਰ ਦੇ ਮਨੁੱਖੀ ਅਧਿਕਾਰ (ਲਿੰਗ ਪਛਾਣ) ਬਿੱਲ ਦਾ ਇੱਕ ਸਰਗਰਮ ਸਮਰਥਕ[6][7] ਸੀ ਜੋ ਕਿ 2006 ਵਿੱਚ ਇੱਕ ਕਾਨੂੰਨੀ ਰਾਏ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ ਜਦੋਂ ਇਹ ਦਰਸਾਇਆ ਗਿਆ ਸੀ ਕਿ ਟਰਾਂਸਜੈਂਡਰ ਲੋਕ ਪਹਿਲਾਂ ਹੀ ਮਨੁੱਖੀ ਅਧਿਕਾਰ ਕਾਨੂੰਨ ਦੇ ਦਾਇਰੇ ਵਿੱਚ ਸਨ।

ਹਵਾਲੇ[ਸੋਧੋ]

  1. Agender conference celebrates diversity | Human Rights Commission Newsletters Archived 7 March 2014 at the Wayback Machine.
  2. Back in her old vamping ground | Stuff.co.nz
  3. "July09Diversity". Archived from the original on 25 January 2015. Retrieved 1 March 2014.
  4. beehive.govt.nz – Agender Conference 2008: Celebrating Our Gender
  5. Agender Conference 2009 – “Beeing (sic) Who We Are!” | Scoop News
  6. Rally in support of the Gender Identity Bill | Scoop News
  7. Dropping of Human Rights (Gender Identity) Bill | Scoop News