ਅਟਾਰੀ
ਅਟਾਰੀ | |
---|---|
Village | |
Country | ਭਾਰਤ |
State | ਪੰਜਾਬ |
District | ਅੰਮ੍ਰਿਤਸਰ |
ਸਮਾਂ ਖੇਤਰ | ਯੂਟੀਸੀ+5:30 (IST) |
ਅਟਾਰੀ (ਹਿੰਦੀ: अटारी) ਇਹ ਬਾਘਾ ਸਥਿਤ ਭਾਰਤ-ਪਾਕਿਸਤਾਨ ਸੀਮਾ ਤੋਂ 3 ਕਿਲੋਮੀਟਰ ਉੱਤੇ ਭਾਰਤ ਦੇ ਪੰਜਾਬ ਰਾਜ ਵਿੱਚ ਅੰਮ੍ਰਿਤਸਰ ਜਿਲੇ ਦਾ ਇੱਕ ਪਿੰਡ ਹੈ। ਇਹ ਸਿੱਖਾਂ ਦੀ ਪਵਿੱਤਰ ਨਗਰੀ ਅੰਮ੍ਰਿਤਸਰ ਦੇ 25 ਕਿਲੋਮੀਟਰ ਪੱਛਮ ਵਿੱਚ ਸਥਿਤ ਹੈ, ਅਤੇ ਭਾਰਤ ਦੀ ਰਾਜਧਾਨੀ ਦਿੱਲੀ ਨੂੰ ਲਾਹੌਰ, ਪਾਕਿਸਤਾਨ ਨਾਲ ਜੋੜਨ ਵਾਲੀ ਰੇਲਵੇ ਲਾਈਨ ਦੇ ਰੂਟ ਦਾ ਆਖਰੀ ਭਾਰਤੀ ਸਟੇਸ਼ਨ ਹੈ। ਅਟਾਰੀ ਪਿੰਡ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦਾ ਜੱਦੀ ਪਿੰਡ ਸੀ, ਜੋ ਮਾਹਰਾਜਾ ਰਣਜੀਤ ਸਿੰਘ ਦੀ ਫੌਜ ਦੇ ਜਨਰੈਲਾਂ ਵਿੱਚੋਂ ਇੱਕ ਸੀ।
ਇਤਿਹਾਸ
[ਸੋਧੋ]ਅਟਾਰੀ ਦੇ ਸਰਦਾਰ ਸਿੱਧੂ ਗੋਤ ਦੇ ਜੱਟ ਹਨ। ਜਿਹਨਾਂ ਵਿੱਚੋਂ ਧਰਮ ਵੀਰ ਪਰਮ ਰਾਜ ਭਗਤ ਸਰਦਾਰ ਸ਼ਾਮ ਸਿੰਘ ਸਿੱਖ ਸੇਨਾ ਦਾ ਸੂਰਵੀਰ ਯੋਧਾ ਸੀ। ਇਹ ਸੰਨ 1803 ਵਿੱਚ ਮਾਹਰਾਜਾ ਰਣਜੀਤ ਸਿੰਘ ਦਾ ਨੌਕਰ ਹੋਇਆ। ਇਸਨੇ ਮੁਲਤਾਨ ਅਤੇ ਕਸ਼ਮੀਰ ਆਦਿ ਅਨੇਕਾਂ ਯੁੱਧ ਕੀਤੇ ਅਤੇ ਜਿੱਤੇ। ਸੰਨ 1834 ਦੇ ਸਰਹੱਦੀ ਜੰਗ ਵਿੱਚ ਵੱਡਾ ਨਾਮ ਪਾਇਆ। ਸਰਦਾਰ ਸ਼ਾਮ ਸਿੰਘ ਦੀ ਸਪੁੱਤਰੀ ਨਾਨਕੀ ਮਾਹਰਾਜਾ ਦੇ ਰਣਜੀਤ ਸਿੰਘ ਦੇ ਪੋਤਰੇ ਨੌ ਨਿਹਾਲ ਸਿੰਘ ਨਾਲ 1837 ਵਿੱਚ ਵਿਆਹੀ ਗਈ ਸੀ। ਇਸ ਵਿਆਹ ਉੱਪਰ ਉਸ ਵੇਲੇ ਸਰਦਾਰ ਦਾ ਪੰਦਰਾਂ ਲੱਖ ਰੁਪਏ ਖਰਚਾ ਹੋਇਆ ਸੀ। ਮਾਹਰਾਜਾ ਰਣਜੀਤ ਸਿੰਘ ਦੇ ਦੇਹਾਂਤ ਪਿੱਛੋਂ ਇਹ ਕੁੱਝ ਸਮੇਂ ਲਈ ਪਿਸ਼ਾਵਰ ਵਿੱਚ ਸ਼ਾਂਤੀ ਰੱਖਣ ਲਈ ਰਿਹਾ। ਪਰ ਸਮੇਂ ਦੇ ਹਾਲਾਤ ਦੇਖ ਕੇ ਨੌਕਰੀ ਛੱਡ ਕੇ ਘਰ ਆ ਬੈਠਾ। ਸਿੱਖਾਂ ਦੇ ਫਿਰੋਜ਼ਪੁਰ ਜੰਗ ਵਿੱਚ ਹਾਰਨ ਤੋਂ ਮਾਹਰਾਣੀ ਜਿੰਦ ਕੌਰ ਨੇ ਇਸ ਨੂੰ ਘਰੋਂ ਬੁਲਾਇਆ ਅਤੇ ਜੰਗ ਵਿੱਚ ਜਾਣ ਲਇ ਕਿਹਾ, ਇਸਨੇ ਦੂਰਅੰਦੇਸ਼ੀ ਨਾਲ ਇਸ ਜੰਗ ਦੇ ਭਿਆਨਕ ਨਤੀਜੇ ਦੱਸੇ। ਪਰ ਕੁਝ ਅਸਰ ਨਾ ਹੋਇਆ, ਜਦ ਸਰਦਾਰ ਨੇ ਸਮਝਿਆ ਕਿ ਮੇਰਾ ਉਪਦੇਸ਼ ਕੁਝ ਅਸਰ ਨਹੀਂ ਕਰਦਾ| ਪਰ ਮੇਰੇ ਹਿਤ ਭਰੇ ਬਚਨ ਬੇਸਮਝਾਂ ਨੂੰ ਮੇਰੀ ਕਾਇਰਤਾ ਬੋਧਨ ਕਰਦੇ ਹਨ,ਤਦ ਅਰਦਾਸਾ ਸੋਧਕੇ ਕਿ ਜਾਂ ਫਤੇ ਪਾਵਾਂਗੇ ਨਹੀਂ ਤਾਂ ਜੰਗ ਤੋਂ ਮੁੜ ਘਰ ਨਹੀਂ ਆਵਾਂਗੇ, ਮੈਦਾਨੇ ਜੰਗ ਲਈ ਕੂਚ ਕੀਤਾ|
ਤੇਜਾ ਸਿੰਘ ਨੇ ਇਸਨੂੰ ਮੈਦਾਨ ਛੱਡ ਕੇ ਭੱਜਣ ਦੀ ਸਲਾਹ ਦਿੱਤੀ। ਪਰ ਇਸ ਯੋਧੇ ਨੇ 10 ਫਰਵਰੀ ਸੰਨ 1846 ਨੂੰ ਸਭਰਾਓਂ ਦੇ ਮੈਦਾਨ ਵਿੱਚ ਬੜੀ ਬਹਾਦਰੀ ਨਾਲ ਪਾਈ।
ਹਵਾਲੇ
[ਸੋਧੋ]- ↑ ਭਾਈ ਕਾਹਨ ਸਿੰਘ ਨਾਭਾ (2009). ਮਹਾਨ ਕੋਸ਼. ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ. p. 110. ISBN 81-302-0075-9.