ਅਧਿਕ ਮਹੀਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੂਰਜੀ ਸਾਲ ਅਤੇ ਚੰਦਰ ਸਾਲ ਦੇ ਵਿਚਕਾਰ ਇਕਸੁਰਤਾ ਸਥਾਪਤ ਕਰਨ ਲਈ, ਹਰ ਤੀਜੇ ਸਾਲ ਪੰਜਾਂ ਸਾਲਾਂ ਵਿੱਚ ਇੱਕ ਚੰਦਰਮਾ ਮਹੀਨਾ ਵਧਾਇਆ ਜਾਂਦਾ ਹੈ। ਇਸ ਨੂੰ ਅਧਿਕ ਮਹੀਨਾ ਜਾਂ ਅਧਿਮਾਸ ਜਾਂ ਮਲਮਾਸ ਕਿਹਾ ਜਾਂਦਾ ਹੈ।

ਭਾਰਤ ਵਿੱਚ ਬਹੁਤ ਸਾਰੇ ਤਿਉਹਾਰ ਰੁੱਤਾਂ ਨਾਲ ਸਬੰਧਤ ਹੋਣ ਦੇ ਨਾਲ ਨਾਲ ਚੰਦਰਮਾਂ ਦੀਆਂ ਤਿਥਾਂ ਮੁਤਾਬਿਕ ਹਨ ਕਿਉਂਕਿ ਪੁਰਾਣੇ ਸਮਿਆਂ ਮੁਤਾਬਕ ਜਦ ਕਿ ਅਜੇ ਮਨੁੱਖ ਨੂੰ ਤਰੀਕਾਂ ਦਿਨਾਂ ਅਦਿ ਦਾ ਗਿਆਨ ਨਹੀਂ ਸੀ ਤਾਂ ਉਸ ਸਮੇਂ, ਉਹ ਸਮੇਂ ਦੀ ਗਿਣਤੀ ਮਿਣਤੀ ਚੰਦਰਮਾਂ ਦੇ ਵਧਾਅ ਘਟਾਅ ਦੇ ਕਾਰਣ ਤਿੱਥਾਂ ਤੇ ਆਧਾਰਿਤ ਸੀ। ਸਮੇਂ ਦੇ ਗੇੜ ਨਾਲ ਇਹ ਗਿਆਨ ਵਧ ਕੇ ਚੰਦਰਮਾਂ ਦੇ ਅਕਾਸੀ ਸਥਿੱਤੀਆਂ 'ਤੇ ਆਧਾਰਿਤ ਹੋ ਗਿਆ । ਚੰਦਰਮਾਂ ਦੇ ਧਰਤੀ ਦੁਆਲੇ ਘੁੰਮਦੇ ਪੰਧ ਨੂੰ 28 ਹਿੱਸਿਆਂ ਵਿੱਚ ਵੰਡ ਕੇ ਉਸ ਵੰਡ ਨੂੰ ਨਛੱਤਰਾਂ ਦਾ ਨਾਮ ਦਿੱਤਾ ਗਿਆ। ਭਾਵ ਪੰਧ ਦੇ ਇੱਕ ਹਿੱਸੇ ਵਿੱਚ ਇੱਕ ਜਾਂ ਇੱਕ ਤੋਂ ਵੱਧ ਤਾਰਿਆਂ ਨੂੰ ਮਿੱਥ ਮੁਤਾਬਿਕ ਨਾਮ ਦਿੱਤੇ ਗਏ। ਰਿਗ ਵੇਦ ਦੇ ਸਮੇਂ ਤੱਕ ਇਹ ਨਾਮ ਪਰਚਲਿਤ ਸਨ ਅਤੇ ਜਿਵੇਂ ਕਿ ਤਾਰਿਆਂ ਦੀ ਇੱਕ ਖਿੱਤੀ ਨੂੰ ਕਾਰਤਿਕ ਨਛੱਤਰ, ਚਿੱਤਰਾ ਦੇ ਇੱਕਲੇ ਤਾਰੇ ਨੂੰ ਚਿੱਤਰਾ ਆਦਿ ਇਹਨਾਂ ਦੇ ਨਾਮ ਤੇ ਚੰਦਰ ਮਹੀਨਿਆ ਦੇ ਨਾਮ ਵੀ ਪਰਚਲਿਤ ਸਨ। ਅਥਰਵ ਵੇਦਾਂ ਵਿੱਚ 28 ਨਛੱਤਰਾਂ ਦੀ ਸੂਚੀ ਮਿਲਦੀ ਹੈ ਅਤੇ ਉਸ ਸਮੇਂ ਕਾਰਤਿਕ ਨਛੱਤਰ ਨੂੰ ਪਹਿਲਾ ਨਛੱਤਰ ਗਿਣਿਆ ਜਾਂਦਾ ਸੀ ਅਤੇ ਅੱਜ ਕਲ੍ਹ ਅਸ਼ਵਨੀ ਪਹਿਲਾ ਨਛੱਤਰ ਹੈ। (ਇਸ ਤੋਂ ਇਹ ਵੀ ਪਤਾ ਚਲਦਾ ਹੈ ਕਿ ਵੇਦਾਂ ਦਾ ਸਮਾਂ 3600-4000 ਸਾਲ  ਆਸਪਾਸ ਦਾ ਹੀ ਹੈ।) ਬਾਅਦ ਵਿੱਚ ਅਭਿਜੀਤ ਨਛੱਤਰ ਨੂੰ ਪਾਸੇ ਕਰਕੇ 27 ਨਛੱਤਰਾਂ ਨਾਲ ਕਲੰਡਰ ਦਾ ਕੰਮ ਚਲਾਇਆ ਜਾਣ ਲੱਗਾ। ਕਿਉਂਕਿ ਇਹ ਰਾਸ਼ੀਆਂ ਦੇ ਮੁਤਾਬਕ ਫਿੱਟ ਬੈਠਦਾ ਸੀ। ਭਾਰਤ ਵਿੱਚ ਆਮ ਵਰਤਿਆ ਜਾਣ ਵਾਲਾ ਕਲੰਡਰ ਬਿਕਰਮੀ ਸੰਮਤ ਹੈ। ਪੰਜਾਬ ਵਿੱਚ ਵਰਤਿਆ ਜਾਣ ਵਾਲਾ ਇਸ ਦਾ ਉੜੀਸਾ ਮਾਡਲ ਹੈ। ਇਹ ਬਿਕ੍ਰਮੀ ਸਮੰਤ ਸੂਰਜੀ ਚੰਦਰਮਾ ਕਲੰਡਰ ਹੈ। ਇਸ ਮੁਤਾਬਿਕ ਦੋ ਤਰ੍ਹਾਂ ਦਾ ਮਹੀਨਾ ਹੁੰਦਾ ਹੈ। ਇਕ ਸੂਰਜ ਅਧਾਰਿਤ ਅਤੇ ਇਕ ਚੰਦਰਮਾ ਅਧਾਰਿਤ। ਸੂਰਜੀ ਮਹੀਨਾ ਰਾਸ਼ੀਆਂ ਤੇ ਆਧਰਿਤ ਪੋਹ ਮਹੀਨਾ (ਧਨੂ ਰਾਸ਼ੀ) ਸਾਲ ਦਾ ਛੋਟਾ ਮਹੀਨਾ 29 ਦਿਨ 10 ਘੰਟੇ ਤੇ 45 ਮਿੰਟ ਅਤੇ ਵੱਡਾ ਮਹੀਨਾ ਹਾੜ (ਮਿਥੁਨ ਰਾਸ਼ੀ) 31ਦਿਨ 10 ਘੰਟੇ 53 ਮਿੰਟ ਤੱਕ ਦਾ ਹੁੰਦਾ ਜਦੋਂ ਕਿ ਚੰਦ੍ਰਮਾਸ 29 ਦਿਨ 12 ਘੰਟੇ 44 ਮਿੰਟ ਦਾ ਹੁੰਦਾ ਹੈ। ਇਸ ਤਰ੍ਹਾਂ ਸੂਰਜੀ ਸਾਲ 365 ਦਿਨ 6 ਘੰਟੇ 9 ਮਿੰਟ ਦਾ ਅਤੇ ਚੰਦਰਮਾ ਸਾਲ 354ਦਿਨ 8 ਘੰਟੇ 48 ਮਿੰਟ ਦਾ ਹੋਣ ਕਾਰਣ ਇਹ ਫਰਕ ਲੱਗਭਗ 11 ਦਿਨ ਦਾ ਹੋ ਜਾਂਦਾ ਹੈ। ਜਿਸ ਕਾਰਣ ਅਗਲੇ ਸਾਲ ਚੰਦਰਮਾ ਨਾਲ ਸਬੰਧਤ ਦਿਨ 11 ਦਿਨ ਪਹਿਲਾਂ ਆ ਜਾਂਦੇ ਹਨ। ਪਰ ਤੀਜੇ ਸਾਲ ਸਥਿੱਤੀ ਗੁੰਝਲਦਾਰ ਬਣ ਜਾਂਦੀ ਹੈ। ਜੇ ਕਰ ਇਸ ਨੂੰ ਅਜਿਹਾ ਹੀ ਰੱਖਿਆ ਜਾਵੇ ਤਾਂ ਦਿਵਾਲੀ ਜੋ ਕਿ ਕੱਤਕ ਦੇ ਮਹੀਨੇ ਆਉਂਦੀ ਹੈ, ਈਦ ਵਾਂਗੂ ਹਰ ਸਾਲ 11 ਦਿਨ ਪਹਿਲੇ ਆਉਂਦੀ ਹੋਈ ਤਾਂ ਇਹ ਜੇਠ ਹਾੜ ਵਿੱਚ ਵੀ ਆ ਜਾਵੇਗੀ। ਪਰ ਬਿਕਰਮੀ ਸਾਲ ਵਿੱਚ ਰੁੱਤਾਂ ਮੁਤਾਬਿਕ ਸੂਰਜੀ ਕਲੰਡਰ ਨਾਲ ਤਾਲ ਮੇਲ ਰੱਖਣ ਵਾਸਤੇ ਚੰਦਰਮਾ ਕਲੰਡਰ ਵਾਸਤੇ ਕੁਝ ਨਿਯਮ ਲਾਗੂ ਕੀਤੇ ਹਨ ਭਾਵੇਂ ਇਹ ਕਿ ਇਹ ਸਹੀ ਨਹੀਂ ਹਨ ਹਰ ਸਾਲ ਵਿੱਚ ਤਿਉਹਾਰ ਉਸ ਦਿਨ ਨੂੰ ਨਹੀਂ ਆਉਂਦੇ ਅਤੇ 11 ਦਿਨ ਪਹਿਲੇ ਆਉਂਦੇ ਹਨ। ਕਿਉਂਕਿ ਰੁੱਤਾਂ ਵਾਲੇ ਕਲੰਡਰ 365.242189 ਤੋਂ ਵੀ ਇਹ ਕਲੰਡਰ ਵੱਡਾ ਹੈ। ਜਿਸ ਕਾਰਣ ਬਿਕਰਮੀ ਸੰਮਤ ਅਤੇ ਗ੍ਰੇਗੋਰੀਅਨ ਕਲੰਡਰ ਵਿੱਚ 24 ਦਿਨ ਦਾ ਫਰਕ ਪੈ ਗਿਆ। ਦਰਅਸਲ ਅੰਗਰੇਜੀ (ਗ੍ਰੇਗੋਰੀਅਨ) ਕਲੰਡਰ ਨੂੰ 1582 ਵਿੱਚ ਹਰੇਕ ਸਦੀ ਨੂੰ ਲੀਪ ਸਾਲ ਦੀ ਨਾ ਮੰਨ ਕੇ 400 ਸਾਲ ਵੇਂ 800, ਆਦਿ ਸਾਲ ਨੂੰ ਲੀਪ ਦੇ ਸਾਲ ਮੰਨਿਆ ਭਾਵ 400 ਸਾਲਾਂ ਵਿੱਚ 97 ਲੀਪ ਦੇ ਸਾਲ ਦੇ ਸਾਲ ਮੰਨ ਕੇ ਰੁੱਤਾਂ ਮੁਤਾਬਿਕ ਠੀਕ ਕਰ ਲਿਆ ਹੈ। ਭਾਵੇਂ ਕਿ ਭਾਰਤ ਸਮੇਤ ਇੰਗਲੈਂਡ ਨੇ 1752 ਈ ਨੂੰ 11ਦਿਨ ਵਧਾ ਕੇ 3 ਸਤੰਬਰ ਦੀ ਥਾਂ 14 ਸਤੰਬਰ ਕਰ ਕੇ ਲਾਗੂ ਕੀਤਾ ਸੀ। ਹੁਣ ਬਸੰਤ ਦੇ ਸਮੇਂ ਦਿਨ ਰਾਤ ਬਾਰਬਰ 21 ਮਾਰਚ ਨੂੰ ਹੀ ਹੋਣਗੇ। ਕਿਉਂਕਿ ਇਸ ਦਿਨ ਤੋਂ ਬਾਅਦ ਧਰਤੀ ਦਾ ਉੱਤਰੀ ਧਰੁਵ ਵਾਲਾ ਪਾਸਾ ਸੂਰਜ ਵੱਲ ਝੁਕਾੳ ਆਉਂਣ ਕਰਕੇ ਦਿਨ ਵੱਡੇ ਹੁੰਦੇ ਜਾਂਣਗੇ ਅਤੇ ਰਾਤਾਂ ਛੋਟੀਆਂ ਹੁੰਦੀਆਂ ਜਾਣਗੀਆਂ। ਇਸ ਤਰ੍ਹਾਂ ਇਸ 21 ਜੂਨ ਤੱਕ ਵਾਪਰੇਗਾ ਜਦ ਦਿਨ ਵੱਡਾ ਅਤੇ ਰਾਤ ਛੋਟੀ ਹੋਵਗੀ। ਇਸ ਤਰ੍ਹਾਂ ਸਰਦ ਰੁੱਤ ਦੀ ਸ਼ੁਰੂਆਤ 23 ਸਤੰਬਰ ਨੂੰ ਹੀ ਹੋਵੇਗੀ ਅਤੇ ਇਸ ਤਰ੍ਹਾਂ 22 ਦਿਸੰਬਰ ਤੱਕ ਦਿਨ ਛੋਟੇ ਅਤੇ ਰਾਤ ਵੱਡੀ ਹੁੰਦੀ ਜਾਵੇਗੀ। ਜਿਸ ਤਰ੍ਹਾ 21 ਜੂਨ ਨੂੰ ਵੱਧ ਗਰਮੀ ਹੁੰਦੀ ਹੈ ਉਸ ਤਰ੍ਹਾਂ ਹੀ 22 ਦਿਸੰਬਰ ਨੂੰ ਜਿਆਦਾ ਸਰਦੀ ਹੁੰਦੀ ਹੈ। ਪਰ ਲੋਕਲ ਮੌਸਮ ਦੀ ਅਚਨਚੇਤੀ ਤਬਦੀਲੀ ਨਾਲ ਇਹ ਥੋੜਾ ਬਹੁਤ ਫਰਕ ਜਰੂਰ ਪੈ ਜਾਂਦਾ ਹੈ। ਹੁਣ ਗੱਲ ਕਰਦੇ ਆਂ ਮਲ ਮਾਸ ਦੀ ਜਿਵੇਂ ਕਿ ਹੁਣ ਸਾਵਣ ਦਾ ਚੰਦਰਮਾਸ ਖਾਲੀ ਹੈ। ਜੀ ਹਾਂ, ਇਸ ਮਹੀਨੇ ਦਾ ਬਿਕਰਮੀ ਸੰਮਤ ਮੁਤਾਬਕ ਕੋਈ ਨਾਮ ਨਹੀਂ ਹੈ। ਇਸ ਨੂੰ ਬੇਨਾਮ ਮਹੀਨਾ ਕਿਹਾ ਜਾਂਦਾ ਹੈ। ਇਸ ਮਹੀਨੇ ਵਿੱਚ ਵੀ ਸਰਾਧਾਂ ਵਾਂਗ ਜੋਤਿਸ਼ੀਆਂ ਤੇ ਵਿਸਵਾਸ਼ ਰੱਖਣ ਵਾਲੇ ਲੋਕ ਕੋਈ ਨਵਾਂ ਕੰਮ, ਵਿਆਹ ਸ਼ਾਦੀ ਵਗੈਰਾ ਨਹੀਂ ਕਰਦੇ। ਜੋਤਿਸ਼ੀਆਂ ਮੁਤਾਬਕ ਇਸ ਮਹੀਨੇ ਨੂੰ ਮਲ-ਮਾਸ ਜਾਂ ਲੌਦ ਦਾ ਮਹੀਨਾ ਵੀ ਕਿਹਾ ਜਾਂਦਾ ਹੈ ਹੁਣ ਪ੍ਰਸ਼ਨ ਇਹ ਕਿ ਇਹ ਮਹੀਨਾ ਬੇਨਾਮ ਕਿਉਂ ਹੈ? ਬਿਕਰਮੀ ਸੰਮਤ ਮੁਤਾਬਕ ਮਹੀਨਿਆਂ ਦੇ ਨਾਮ ਨਛੱਤਰਾਂ ਤੇ ਆਧਾਰਿਤ ਹਨ। ਬਿਕਰਮੀ ਸੰਮਤ ਦੇ ਮਹੀਨੇ ਚੰਦਰਮਾ ਦੀ ਧਰਤੀ ਦੁਆਲੇ ਗਤੀ ਤੇ ਆਧਾਰਿਤ ਹਨ। ਚੰਦਰਮਾ ਤਾਰਿਆਂ ਭਰੇ ਆਕਾਸ਼ ਵਿੱਚ ਦੀ ਵਿਚਰਦਾ ਹੋਇਆ ਜਿਸ ਗੋਲ ਪੱਥ ਤੇ ਘੁੰਮਦਾ ਹੈ, ਉਸ ਨੂੰ 27 ਨਛੱਤਰਾਂ ਵਿੱਚ ਵੰਡਿਆ ਹੈ। ਚੰਦਰਮਾ ਇੱਕ ਨਛੱਤਰ ਵਿੱਚ ਇੱਕ ਦਿਨ ਰਹਿੰਦਾ ਹੈ। ਪਰ ਚੰਦਰਮਾ ਮਹੀਨਾ 29.5 ਦਿਨ ਦਾ ਹੋਣ ਕਰਕੇ ਇਹ ਹਰ ਮਹੀਨੇ ਦੋ ਤਿੰਨ ਨਛੱਤਰ ਤੱਕ ਚੰਦਰਮਾ ਦੀ ਪੂਰਨਮਾਸ਼ੀ ਵਧ ਕੇ ਆਉਂਦੀ ਹੈ। ਪੂਰਨਮਾਸ਼ੀ ਵਾਲੇ ਦਿਨ ਚੰਦਰਮਾ ਜਿਸ ਨਛੱਤਰ ਵਿੱਚ ਹੁੰਦਾ ਹੈ, ਉਸ ਮਹੀਨੇ ਦਾ ਨਾਮ ਉਸ ਨਛੱਤਰ ਤੇ ਆਧਾਰਿਤ ਰੱਖਿਆ ਗਿਆ ਹੈ। ਪਰ ਨਾਲ ਨਿਯਮ ਇਹ ਵੀ ਹੈ ਕਿ ਉਸ ਮਹੀਨੇ ਵਿੱਚ ਸੰਕਰਾਂਤੀ ਜਾਂ ਸੰਗਰਾਂਦ ਵੀ ਹੋਣੀ ਜ਼ਰੂਰੀ ਹੈ। ਭਾਵ ਇੱਕ ਮੱਸਿਆ ਤੋਂ ਦੂਜੀ ਮੱਸਿਆ ਤੱਕ ਇਕ ਸੰਗਰਾਂਦ ਦਾ ਆਊਣਾ ਵੀ ਜਰੂਰੀ ਹੈ। ਹੁਣ ਪਿਛਲੀ ਮੱਸਿਆ 17 ਜੁਲਾਈ ਦੀ ਸੀ ਤੇ ਹੁਣ ਅਗਲੀ 16 ਅਗਸਤ ਦੀ ਹੈ। ਇਸ ਤਰ੍ਹਾਂ 16 ਜੁਲਾਈ ਨੂੰ ਦੀ ਸਾਉਣ ਦੀ ਸੰਗਰਾਂਦ ਤੋਂ ਬਾਅਦ ਹੁਣ 17 ਅਗਸਤ ਨੂੰ ਭਾਦੋਂ ਦੀ ਸੰਗਰਾਂਦ ਹੈ। ਇਸ ਕਾਰਣ ਇਸ ਮਹੀਨੇ ਵਿੱਚ ਸੰਗਰਾਦ ਨਹੀਂ ਆਈ ਤੇ ਇਹ ਚੰਦਰਮਾਸ ਮਲ ਮਾਸ ਹੋ ਗਿਆ। ਇਸ ਦੇ ਨਾਲ 1 ਅਗਸਤ ਨੂੰ ਚੰਦਰਮਾ ਸਰਵਣ ਨਛੱਤਰ ਵਿੱਚ ਸੀ । ਪਰ 30 ਅਗਸਤ ਨੂੰ ਰਾਤ ਨੂੰ ਪੁਨਿਆ ਸ਼ੁਰੂਅਤ ਸਮੇਂ ਇਹ ਦੋ ਨਛੱਤਰ ਪਿਛੇ 23 ਵੇਂ ਭਾਵ ਧਨਿਸ਼ਟਾ ਤੇ ਹੀ ਹੈ ਅਤੇ ਰਾਤ ਨੂੰ ਬਾਅਦ ਵਿੱਚ ਸਤਭਿਸ਼ਾ ਹੋਵੇਗਾ। ਪਰ ਇਹ ਪੁਨਿਆ ਦਿਨ ਮੁਤਾਬਿਕ 31 ਅਗਸਤ ਦੀ ਹੋਵੇਗੀ। ਇਸ ਦੇ ਬਾਅਦ ਇਹ 29 ਸਤੰਬਰ ਦੀ ਰਾਤ ਪੁੰਨਿਆ ਉੱਤਰ ਭਾਦਰ ਪਦ ਵਿੱਚ ਹੋਵੇਗੀ ਅਤੇ ਚੰਦਰਮਾ ਮਹੀਨੇ ਨੂੰ ਸਹੀ ਨਾਮ ਭਾਦਰੋਂ ਮਿਲੇਗਾ ਜੋ ਕਿ ਭਾਦਰ ਪਦ ਨਛੱਤਰ ਤੇ ਆਧਾਰਿਤ ਹੈ। ਇਸ ਤਰ੍ਹਾਂ ਹਰ ਤੀਜੇ ਸਾਲ ਅਜਿਹਾ ਵਾਪਰਦਾ ਹੈ ਅਤੇ 19 ਮਹੀਨਿਆਂ ਵਿੱਚ 7 ਮਲ ਮਾਸ ਆਉਂਦੇ ਹਨ। ਮਲ ਮਾਸ ਫੱਗਣ ਤੋਂ ਮੱਗਰ ਤੱਕ ਦੇ ਮਹੀਨੇ ਹੋ ਸਕਦੇ ਹਨ। ਪਰ ਜਿਆਦਾ ਤਰ ਜੇਠ, ਹਾੜ ਸਾਵਣ, ਭਾਦੋਂ ਆਦਿ ਹੀ ਹੁੰਦੇ ਹਨ। ਕਈ ਵਾਰ ਸਾਲ ਵਿੱਚ ਦੋ ਮਲ ਮਾਸ ਵੀ ਆ ਜਾਂਦੇ ਹਨ। ਪਰ ਇਸ ਦੇ ਵਿੱਚ ਇੱਕ ਖੈਅ ਮਾਸ ਵੀ ਜਰੂਰ ਆਉਂਦਾ ਹੈ। ਭਾਵ ਇਕ ਮੱਸਿਆ ਤੋਂ ਦੂਜੀ ਮੱਸਿਆ ਵਿੱਚ ਦੋਂ ਸੰਗਰਾਂਦਾਂ ਆ ਜਾਂਦੀਆਂ ਹਨ। ਇਸ ਵਿੱਚ ਜੋ ਮਹੀਨੇ ਦਾ ਸਹੀ ਨਾਮ ਬਣਦਾ ਹੈ ਉਹੀ ਦਿੱਤਾ ਜਾਂਦਾ ਹੈ। ਇਹ ਖਾਸ ਤੌਰ ਤੇ ਮੱਘਰ, ਪੋਹ ਅਤੇ ਮਾਘ ਵਿੱਚ ਅਜਿਹਾ ਵਾਪਰਦਾ ਹੈ। ਇਹ ਘੱਟ ਤੋਂ ਘੱਟ 19 ਸਾਲ ਵਿੱਚ ਅਤੇ ਵੱਧ 141 ਸਾਲ ਵਿੱਚ ਆਉਂਦਾ ਹੈ। ਇਹ ਪਿੱਛਲੇ ਸਮੇਂ 1823,1964, 1983 ਈਸਵੀ ਵਿੱਚ ਆਏ ਤੇ ਹੁਣ 2124 ਵਿੱਚ ਆਵੇਗਾ। ਇਸ ਤਰ੍ਹਾਂ ਬੇ ਜੋੜ ਜਹੇ ਕਲੰਡਰ ਕਾਰਣ ਸਾਡੇ ਇਤਿਹਾਸਕ ਦਿਨ ਵੀ ਗ੍ਰੇਗੋਰੀਅਨ ਕਲੰਡਰ ਨਾਲ ਮੇਲ ਨਹੀਂ ਖਾਂਦੇ। ਜਿਸ ਕਾਰਣ ਕਈ ਵਾਰ ਅਜੀਬ ਸਥਿਤੀ ਬਣ ਜਾਂਦੀ ਹੈ। ਜਿਵੇਂ ਹੁਣ ਚੰਦਰਮਾ ਦੇ ਸਾਵਣ ਦੇ ਮਲ ਮਹੀਨੇ ਕਾਰਣ ਦਿਨ ਤਿਉਹਾਰ ਆਦਿ ਨਹੀਂ ਮਨਾਏ ਗਏ, ਰੱਖੜੀ ਦਾ ਤਿਉਹਾਰ ਵੀ ਲੇਟ ਮਨਾਇਆ ਜਾਵੇਗਾ। ਇਸ ਨਾਲ ਸਿਰਫ ਦਿਵਾਲੀ ਹੀ ਕੱਤਕ ਦੇ ਮਹੀਨੇ ਦੀ ਮੱਸਿਆ ਨੂੰ ਆਉਂਦੀ ਹੈ ਪਰ ਗੁਰੂ ਨਾਨਕ ਦੇਵ ਜੀ ਦਾ ਜਨਮ ਜੋ ਕਿ ਕੱਤਕ ਦੀ ਪੂਰਨਮਾਸੀ ਨੂੰ ਕਿਹਾ ਜਾਂਦਾ ਹੈ। ਜਿਆਦਾਤਰ ਮੱਘਰ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਦੁਸਹਿਰਾ ਜੋ ਕਿ ਫਸਲ ਦੀ ਬਿਜਾਈ ਨਾਲ ਸਬੰਧਤ ਤਿਉਹਾਰ ਸੀ ਇਹ ਵੀ ਅੱਗੇ ਪਿਛੇ ਮਨਾਇਆ ਜਾਂਦਾ ਹੈ। ਜੇ ਕਰ ਦੋ ਮਲ ਮਾਸ ਹੋਣ ਅਤੇ ਇੱਕ ਖੈਅ ਮਾਸ ਆ ਜਾਵੇ ਤਾਂ ਸਥਿਤੀ ਹੋਰ ਵੀ ਅਜੀਬ ਬਣ ਜਾਂਦੀ ਹੈ। ਜੋਤਿਸ਼ੀਆਂ ਮੁਤਾਬਕ ਇਹਨਾਂ ਦਿਨਾਂ ਵਿੱਚ ਜੰਮਣ ਅਤੇ ਮਰਨ ਜੋ ਕਿ ਤੁਹਾਡੇ ਵੱਸ ਨਹੀਂ ਕੁਦਰਤੀ ਹੈ ਤੋਂ ਬਿਨਾ ਹੋਰ ਕੋਈ ਕਾਰਜ ਜਾਂ ਦਿਨ ਤਿਉਹਾਰ ਆਦਿ ਨਹੀਂ ਮਨਾ ਸਕਦੇ। ਸੋ ਅਜਿਹਾ ਗੈਰਵਿਗਿਆਨਕ ਕਲੰਡਰ ਹੁਣ ਦੇ ਸਮੇਂ ਮੁਤਾਬਿਕ ਆਮ ਲੋਕਾਂ ਨੂੰ ਠੀਕ ਨਹੀਂ ਬੈਠਦਾ। ਇਹ ਰੱਦ ਹੋਣਾ ਚਾਹੀਦਾ ਹੈ ਅਤੇ ਵਿਗਿਆਨਕ ਨਿਯਮ ਮੁਤਾਬਿਕ ਕਲੰਡਰ ਹੋਣਾ ਚਾਹੀਦਾ ਹੈ। ਵੈਸੇ ਜਿਆਦਾਤਰ ਗ੍ਰੇਗੋਰੀਅਨ ਕਲੰਡਰ ਹੀ ਵਰਤੋਂ ਵਿੱਚ ਆ ਰਿਹਾ ਹੈ ਜੋ ਕਿ ਸਰਲ ਅਤੇ ਪ੍ਰਚਲਿਤ ਹੋ ਗਿਆ ਹੈ।