ਦਿਵਾਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦਿਵਾਲੀ
ਦਿਵਾਲੀ ਦੇ ਤਿਉਹਾਰ ਸਮੇਂ ਘਰ ਦੀ ਸਜਾਵਟ

ਸ਼ਬਦ ਉਤਪੱਤੀ[ਸੋਧੋ]

ਦਿਵਾਲੀ ਸ਼ਬਦ ਦੀ ਉਤਪੱਤੀ ਸੰਸਕ੍ਰਿਤ ਦੇ ਦੋ ਸ਼ਬਦਾਂ 'ਦੀਵਾ' ਅਤੇ ' ਆਵਲੀ' ਤੋਂ ਬਣਿਆ ਹੈ।

ਅੰਧਕਾਰ ’ਤੇ ਪ੍ਰਕਾਸ਼ ਦੀ ਫਤਹਿ ਦਾ ਇਹ ਤਿਓਹਾਰ ਸਮਾਜ ਵਿੱਚ ਖੁਸ਼ੀ, ਭਾਈ-ਚਾਰੇ ਅਤੇ ਪ੍ਰੇਮ ਦਾ ਸੰਦੇਸ਼ ਫੈਲਾਉਂਦਾ ਹੈ। ਇਹ ਤਿਉਹਾਰ ਸਮੂਹਿਕ ਅਤੇ ਵਿਅਕਤੀਗਤ ਦੋਨਾਂ ਤਰ੍ਹਾਂ ਮਨਾਏ ਜਾਣ ਵਾਲਾ ਅਜਿਹਾ ਵਿਸ਼ੇਸ਼ ਤਿਉਹਾਰ ਹੈ ਜੋ ਧਾਰਮਿਕ, ਸੱਭਿਆਚਾਰਕ ਅਤੇ ਸਮਾਜਕ ਵਿਸ਼ਿਸ਼ਟਤਾ ਰੱਖਦਾ ਹੈ। ਹਰ ਪ੍ਰਾਂਤ ਜਾਂ ਖੇਤਰ ਵਿੱਚ ਦਿਵਾਲੀ ਮਨਾਣ ਦੇ ਕਾਰਨ ਅਤੇ ਤਰੀਕੇ ਵੱਖ ਹਨ ਪਰ ਸਾਰੀਆਂ ਥਾਂਵਾਂ ’ਤੇ ਇਹ ਤਿਉਹਾਰ ਕਈ ਪੀੜੀਆਂ ਤੋਂ ਮਨਾਏ ਜਾਂਦੇ ਸਨ। ਲੋਕਾਂ ਵਿੱਚ ਦਿਵਾਲੀ ਦੀ ਬਹੁਤ ਉਮੰਗ ਹੁੰਦੀ ਹੈ। ਲੋਕ ਆਪਣੇ ਘਰਾਂ ਨੂੰ ਸਾਫ ਕਰਦੇ ਹਨ, ਨਵੇਂ ਕੱਪੜੇ ਪਾਉਂਦੇ ਹਨ। ਮਿਠਾਈਆਂ ਦੇ ਉਪਹਾਰ ਇੱਕ ਦੂਜੇ ਨੂੰ ਵੰਡਦੇ ਹਨ, ਇੱਕ ਦੂਜੇ ਦੇ ਨਾਲ ਮਿਲਦੇ ਹਨ। ਘਰ-ਘਰ ਵਿੱਚ ਸੁੰਦਰ ਰੰਗੋਲੀ ਬਣਾਈ ਜਾਂਦੀ ਹੈ, ਦੀਪਾਂ ਸਾੜੇ ਜਾਂਦੇ ਹਨ ਅਤੇ ਆਤਿਸ਼ਬਾਜੀ ਕੀਤੀ ਜਾਂਦੀ ਹੈ। ਵੱਡੇ ਛੋਟੇ ਸਾਰੇ ਇਸ ਤਿਉਹਾਰ ਵਿੱਚ ਭਾਗ ਲੈਂਦੇ ਹਨ

ਪਰੰਪਰਾ[ਸੋਧੋ]

ਅੰਧਕਾਰ ’ਤੇ ਪ੍ਰਕਾਸ਼ ਦੀ ਫਤਹਿ ਦਾ ਇਹ ਤਿਓਹਾਰ ਸਮਾਜ ਵਿੱਚ ਖੁਸ਼ੀ, ਭਾਈ-ਚਾਰੇ ਅਤੇ ਪ੍ਰੇਮ ਦਾ ਸੰਦੇਸ਼ ਫੈਲਾਉਂਦਾ ਹੈ। ਇਹ ਤਿਉਹਾਰ ਸਮੂਹਿਕ ਅਤੇ ਵਿਅਕਤੀਗਤ ਦੋਨਾਂ ਤਰ੍ਹਾਂ ਮਨਾਏ ਜਾਣ ਵਾਲਾ ਅਜਿਹਾ ਵਿਸ਼ੇਸ਼ ਤਿਉਹਾਰ ਹੈ ਜੋ ਧਾਰਮਿਕ, ਸੱਭਿਆਚਾਰਕ ਅਤੇ ਸਮਾਜਕ ਵਿਸ਼ਿਸ਼ਟਤਾ ਰੱਖਦਾ ਹੈ। ਹਰ ਪ੍ਰਾਂਤ ਜਾਂ ਖੇਤਰ ਵਿੱਚ ਦਿਵਾਲੀ ਮਨਾਣ ਦੇ ਕਾਰਨ ਅਤੇ ਤਰੀਕੇ ਵੱਖ ਹਨ ਪਰ ਸਾਰੀਆਂ ਥਾਂਵਾਂ ’ਤੇ ਇਹ ਤਿਉਹਾਰ ਕਈ ਪੀੜੀਆਂ ਤੋਂ ਮਨਾਏ ਜਾਂਦੇ ਸਨ। ਲੋਕਾਂ ਵਿੱਚ ਦਿਵਾਲੀ ਦੀ ਬਹੁਤ ਉਮੰਗ ਹੁੰਦੀ ਹੈ। ਲੋਕ ਆਪਣੇ ਘਰਾਂ ਨੂੰ ਸਾਫ ਕਰਦੇ ਹਨ, ਨਵੇਂ ਕੱਪੜੇ ਪਾਉਂਦੇ ਹਨ। ਮਿਠਾਈਆਂ ਦੇ ਉਪਹਾਰ ਇੱਕ ਦੂਜੇ ਨੂੰ ਵੰਡਦੇ ਹਨ, ਇੱਕ ਦੂਜੇ ਦੇ ਨਾਲ ਮਿਲਦੇ ਹਨ। ਘਰ-ਘਰ ਵਿੱਚ ਸੁੰਦਰ ਰੰਗੋਲੀ ਬਣਾਈ ਜਾਂਦੀ ਹੈ, ਦੀਪਾਂ ਸਾੜੇ ਜਾਂਦੇ ਹਨ ਅਤੇ ਆਤਿਸ਼ਬਾਜੀ ਕੀਤੀ ਜਾਂਦੀ ਹੈ। ਵੱਡੇ ਛੋਟੇ ਸਾਰੇ ਇਸ ਤਿਉਹਾਰ ਵਿੱਚ ਭਾਗ ਲੈਂਦੇ ਹਨ।

ਦਿਵਾਲੀ ਪੰਜਾਬ ਦਾ ਕੀ ਸਾਰੇ ਭਾਰਤ ਦਾ ਪ੍ਰਮੁੱਖ ਤਿਉਹਾਰ ਹੈ। ਸੀਤਾ ਦੀ ਵਾਪਸੀ ਲੱਛਮੀ ਪੂਜਾ ਦੇ ਰੂਪ ਵਿਚ ਮਨਾਈ ਜਾਂਦੀ ਹੈ। ਲੋਕ ਲੱਛਮੀ ਦੀ ਪੂਜਾ ਕਰਦੇ ਸਨ। ਮਿੱਟੀ ਦੀ ਇਕ 'ਹਟੜੀ' ਬਣਾਈ ਹੈ ਜੋ ਕਿ ਛੋਟੇ ਜਿਹੇ ਘਰ ਦਾ ਹੀ ਚਿੰਨ੍ਹ ਹੁੰਦੀ ਹੈ। ਆਪਣੀ ਸਮਰਥਾ ਮੁਤਾਬਕ ਲੋਕੀ ਇਸ ਨੂੰ ਭੇਟਾ ਚਾੜ੍ਹਦੇ ਹਨ। ਖ਼ੁਸ਼ੀ ਵਿਚ ਦੀਵੇ ਜਗਾਏ ਜਾਂਦੇ ਹਨ। ਲੱਛਮੀ ਦੀ ਆਮਦ ਲਈ ਵੱਡੇ ਵਡੇਰਿਆਂ ਨੂੰ, ਖੇੜੇ ਨੂੰ, ਖੁਆਜੇ ਨੂੰ, ਰੂੜੀ, ਕੌਲਿਆਂ ਨੂੰ ਸਤਿਕਾਰਿਆਂ ਜਾਂਦਾ ਹੈ। ਓਹਨਾਂ ਦੀ ਕਿਰਪਾ ਸਦਕਾ ਲੱਛਮੀ ਦੀ ਆਮਦ ਹੁੰਦੀ ਹੈ।[1]

ਸੰਦਰਭ[ਸੋਧੋ]

ਦੀਪ ਜਲਾਣ ਦੀ ਪ੍ਰਥਾ ਦੇ ਪਿੱਛੇ ਵੱਖ-ਵੱਖ ਕਾਰਨਾਂ ਅਤੇ ਕਹਾਣੀਆਂ ਹਨ। ਰਾਮ ਭਗਤਾਂ ਅਨੁਸਾਰ ਦੀਵਾਲੀ ਦਿਵਸ ਅਯੋਧਿਆ ਦੇ ਰਾਜਾ ਰਾਮ ਦੁਆਰਾ ਲੰਕਾ ਦੇ ਰਾਜਾ ਰਾਵਣ ਦਾ ਅੰਤ ਕਰ ਕੇ ਅਯੋਧਿਆ ਪਰਤਿਆ ਸੀ। ਉਹਨਾਂ ਦੇ ਪਰਤਣ ਦੀ ਖੁਸ਼ੀ ਵਿੱਚ ਅੱਜ ਵੀ ਲੋਕ ਇਹ ਤਿਓਹਾਰ ਮਨਾਂਦੇ ਹਨ। ਕ੍ਰਿਸ਼ਨ ਭਗਤੀਧਾਰਾ ਦੇ ਲੋਕਾਂ ਦਾ ਮੱਤ ਹੈ ਕਿ ਇਸ ਦਿਨ ਭਗਵਾਨ ਸ੍ਰੀ ਕ੍ਰਿਸ਼ਨ ਨੇ ਅਤਿਆਚਾਰੀ ਰਾਜਾ ਨਰਕਾਸੁਰ ਦਾ ਅੰਤ ਕੀਤਾ ਸੀ।ਚਾਨਣੀ ਦਾ ਮੇਲਾ, ਰੌਸ਼ਨੀਆਂ ਦਾ ਤਿਉਹਾਰ, ਦੀਵਾਲੀ ਕੱਤਕ ਦੀ 30 ਨੂੰ ਆਉਂਦੀ ਹੈ।ਦੀਵਾਲੀ ਮਨਾਉਣ ਦੀ ਰੀਤ ਕੱਦ ਤੇ ਕਿਵੇਂ ਆਰੰਭ ਹੋਈ, ਇਸ ਬਾਰੇ ਕੋਈ ਠੋਸ ਤੱਥ ਤਾਂ ਸਾਹਮਣੇ ਨਹੀਂ ਆਉਂਦਾ ਪਰ ਰਵਾਇਤ ਅਨੁਸਾਰ ਸਦੀਆਂ ਪਹਿਲਾਂ ਸ੍ਰੀ ਰਾਮ ਚੰਦਰ, ਰਾਜੇ ਰਾਵਣ ’ਤੇ ਜਿੱਤ ਦਰਜ ਕਰਕੇ ਇਸ ਦਿਨ ਅਯੁੱਧਿਆ ਪਰਤ ਆਏ ਸਨ, ਉਹਨਾਂ ਦੇ ਮੁੜ ਆਉਣ ਦੀ ਖ਼ੁਸ਼ੀ ਵਿੱਚ ਅਯੁੱਧਿਆ ਨਿਵਾਸੀਆਂ ਨੇ ਆਪਣੇ ਘਰਾਂ ’ਚ ਦੀਪਮਾਲਾ ਕੀਤੀ। ਮੰਨਿਆ ਜਾਂਦਾ ਹੈ ਕਿ ਉਸ ਦਿਨ ਦੀਵਾਲੀ ਮਨਾਉਣ ਦੀ ਪਰੰਪਰਾ ਦਾ ਮੁੱਢ ਬੱਝ ਗਿਆ।[2]

ਵਰਤਮਾਨ ਰੁਝਾਨ[ਸੋਧੋ]

ਹੁਣ ਇਹ ਤਿਉਹਾਰ ਰਵਾਇਤੀ ਸਾਦਗ਼ੀ ਅਨੁਸਾਰ ਨਹੀਂ ਮਨਾਇਆ ਜਾਂਦਾ ਸਗੋਂ ਇਸ ਦਿਨ ਲੱਖਾਂ ਕਰੋੜਾਂ ਰੁਪਿਆਂ ਦੀ ਆਤਿਸ਼ਬਾਜ਼ੀ ਚਲਾਈ ਜਾਂਦੀ ਹੈ ਤੇ ਮਨਾਉਣ ਦਾ ਢੰਗ ਵੀ ਬਹੁਤ ਨੁਮਾਇਸ਼ੀ ਤੇ ਦਿਖਾਵੇ ਵਾਲਾ ਹੋ ਗਿਆ ਹੈ। ਐਡੀ ਵੱਡੀ ਪੱਧਰ ’ਤੇ ਆਤਿਸ਼ਬਾਜ਼ੀ ਚਲਾਏ ਜਾਣ ਕਾਰਨ ਜੋ ਪ੍ਰਦੂਸ਼ਣ ਹੁੰਦਾ ਹੈ, ਉਸਦੀ ਸਥਿਤੀ ਐਨੀ ਗੰਭੀਰ ਹੈ ਕਿ ਦੇਸ਼ ਦੀ ਸਰਬਉੱਚ ਅਦਾਲਤ ਨੂੰ ਨਿਰਦੇਸ਼ ਦੇਣੇ ਪਏ ਹਨ ਕਿ ਆਤਿਸ਼ਬਾਜ਼ੀ ਚਲਾਉਣ ਦਾ ਸਮਾਂ ਸੀਮਤ ਕੀਤਾ ਜਾਵੇ। ਦਿੱਲੀ ਤੇ ਹੋਰ ਵੱਡੇ ਸ਼ਹਿਰਾਂ ਵਿੱਚ ਤਾਂ ਪ੍ਰਦੂਸ਼ਣ ਇੰਨਾ ਵੱਧ ਜਾਂਦਾ ਹੈ ਕਿ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ।[3]

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ, ਭੁਪਿੰਦਰ ਸਿੰਘ ਖਹਿਰਾ, ਪੈਪਸੂ ਬੁੱਕ ਡਿਪੂ, ਬੁੱਕਸ ਮਾਰਕੀਟ, ਪਟਿਆਲਾ, ਪੰਨਾ ਨੰ 71-72
  2. "ਵੇ ਜਗ ਜਗ ਦੀਵਿਆ... - Tribune Punjabi". Tribune Punjabi (in ਅੰਗਰੇਜ਼ੀ). 2018-11-06. Retrieved 2018-11-06. 
  3. "ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ - Tribune Punjabi". Tribune Punjabi (in ਅੰਗਰੇਜ਼ੀ). 2018-11-06. Retrieved 2018-11-06. [ਮੁਰਦਾ ਕੜੀ]