ਅਨਵਰ ਮਕਸੂਦ ਹਮੀਦ
ਦਿੱਖ
ਅਨਵਰ ਮਕਸੂਦ انور مقصود | |
---|---|
ਜਨਮ | ਅਨਵਰ ਮਕਸੂਦ ਹਮੀਦ 7 ਸਤੰਬਰ 1935 (ਉਮਰ 81) ਹੈਦਰਾਬਾਦ ਸਟੇਟ, ਬ੍ਰਿਟਿਸ਼ ਇੰਡੀਆ |
ਕਿੱਤਾ | ਨਾਟਕਕਾਰ, ਗੀਤਕਾਰ, ਵਿਅੰਗਕਾਰ, ਚਿੱਤਰਕਾਰ, ਕਵੀ, ਬੁੱਤਘਾੜਾ ਅਤੇ ਮੇਜ਼ਬਾਨ |
ਰਾਸ਼ਟਰੀਅਤਾ | ਪਾਕਿਸਤਾਨੀ |
ਵਿਸ਼ਾ | Entertainment |
ਪ੍ਰਮੁੱਖ ਕੰਮ | Loose Talk Aangan Terha |
ਅਨਵਰ ਮਕਸੂਦ ਹਮੀਦ ਪਾਕਿਸਤਾਨੀ ਸ਼ੋ ਬਿਜ ਦੀਆਂ ਸਭ ਤੋਂ ਪ੍ਰਸਿੱਧ ਹਸਤੀਆਂ ਵਿੱਚੋਂ ਇੱਕ ਹੈ ਜੋ 35 ਸਾਲ ਤੋਂ ਇਸ ਉਦਯੋਗ ਨਾਲ ਜੁੜਿਆ ਹੈ। ਉਹ ਇੱਕ ਐਕਟਰ, ਕਵੀ, ਲੇਖਕ, ਟੀਵੀ ਹੋਸਟ, ਹਾਸਰਸ ਲੇਖਕ ਹੋਣ ਦੇ ਨਾਲ ਨਾਲ ਇੱਕ ਕਲਾਕਾਰ ਵੀ ਹੈ।
ਅਨਵਰ ਮਕਸੂਦ ਨੇ ਆਪਣੇ 35 ਸਾਲ ਦੇ ਕਾਰਜ ਕਾਲ ਵਿੱਚ ਸਮਾਜ ਦੇ ਮਹੱਤਵਪੂਰਨ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮ ਕੀਤਾ ਹੈ। ਉਸ ਦੇ ਕੀਤੇ ਗਏ ਸਾਰੇ ਪਰੋਗਰਾਮ ਦਰਸ਼ਕਾਂ ਵਿੱਚ ਬੇਹੱਦ ਲੋਕਪ੍ਰਿਯ ਹੋਏ ਅਤੇ ਪਾਕਿਸਤਾਨ ਟੈਲੀਵਿਜਨ ਦੀ ਪਹਿਚਾਣ ਬਣੇ। ਮਹੱਤਵਪੂਰਨ ਸਮਾਜਕ ਸਮਸਿਆਵਾਂ ਨੂੰ ਬੇਹੱਦ ਸਰਲ ਅਤੇ ਹਲਕੀ ਫੁਲ੍ਕੀ ਹਾਸ ਸ਼ੈਲੀ ਵਿੱਚ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨਾ ਉਸ ਦਾ ਖਾਸਾ ਹੈ। ਅਤੇ ਆਪਣੇ ਹੀ ਤਰੀਕੇ ਦੀ ਵਜ੍ਹਾ ਨਾਲ ਉਹ ਪਾਕਿਸਤਾਨ ਟੈਲੀਵਿਜਨ ਦੇ ਪ੍ਰਸ਼ੰਸਕਾਂ ਦੀ ਪਸੰਦੀਦਾ ਹਸਤੀਆਂ ਵਿੱਚੋਂ ਇੱਕ ਹੈ।
ਸ਼ੁਰੂਆਤੀ ਜੀਵਨ ਅਤੇ ਪਰਿਵਾਰ
[ਸੋਧੋ]ਮਕਸੂਦ ਦ ਜਨਮ 7 ਸਤੰਬਰ 1935 ਨੂੰ ਹੈਦਰਾਬਾਦ ਸਟੇਟ ਵਿੱਚ ਹੋਇਆ ਸੀ। ਮਕਸੂਦ ਨੇ ਔਰੰਗਾਬਾਦ ਦੇ ਗੁਲਬਰਗਾ ਟਰੱਸਟ ਸਕੂਲ ਵਿੱਚ ਪੜ੍ਹਾਈ ਕੀਤੀ।[1]
ਹਵਾਲੇ
[ਸੋਧੋ]- ↑ Anwar Maqsood A Versatile Artist - Pakistan Television Archived 24 August 2009 at the Wayback Machine.