ਅਨਾਤੋਲੀ ਲੂਨਾਚਾਰਸਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਨਾਤੋਲੀ ਲੂਨਾਚਾਰਸਕੀ

ਅਨਾਤੋਲੀ ਵਾਸਿਲੀਏਵਿਚ ਲੂਨਾਚਾਰਸਕੀ (ਰੂਸੀ: Анатолий Васильевич Луначарский, 23 ਨਵੰਬਰ 1875-26 ਦਸੰਬਰ,1933) ਇੱਕ ਰੂਸੀ ਮਾਰਕਸਵਾਦੀ ਕ੍ਰਾਂਤੀਕਾਰੀ ਸੀ ਅਤੇ ਸੰਸਕ੍ਰਿਤੀ ਅਤੇ ਸਿੱਖਿਆ ਲਈ ਜ਼ਿੰਮੇਦਾਰ ਪਹਿਲਾ ਸੋਵੀਅਤ ਕਾਮੀਸਾਰ ਅਰਥਾਤ ਸਿੱਖਿਆ ਮੰਤਰੀ ਸੀ। ਉਹ ਆਪਣੇ ਕੈਰੀਅਰ ਦੇ ਦੌਰਾਨ ਇੱਕ ਕਲਾ ਆਲੋਚਕ ਅਤੇ ਪੱਤਰਕਾਰ ਵਜੋਂ ਵੀ ਸਰਗਰਮ ਸੀ।

ਜੀਵਨ[ਸੋਧੋ]

ਲੂਨਾਚਾਰਸਕੀ ਦਾ ਜਨਮ 1875 ਵਿੱਚ ਯੂਕਰੇਨ ਦੇ ਪੋਲਤਾਵਾ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਇੱਕ ਸਰਕਾਰੀ ਅਧਿਕਾਰੀ ਸਨ। ਇਸ ਮਹੌਲ ਵਿੱਚ ਉਹ 15 ਸਾਲ ਤੋਂ ਘੱਟ ਉਮਰ ਵਿੱਚ ਹੀ ਕ੍ਰਾਂਤੀਕਾਰੀ ਬਣ ਗਏ। ਇਸੇ ਉਮਰ ਵਿੱਚ ਉਹਨਾਂ ਨੇ ਕੀਵ ਵਿੱਚ ਇੱਕ ਗੈਰ ਕਾਨੂੰਨੀ ਮਾਰਕਸਵਾਦੀ ਅਧਿਐਨ ਕੇਂਦਰ ਵਿੱਚ ਸ਼ਾਮਿਲ ਹੋਣਾ ਸ਼ੁਰੂ ਕਰ ਦਿੱਤਾ ਸੀ। ਜਿਵੇਂ ਕ‌ਿ ਉਹਨਾਂ ਨੇ ਲਿਖਿਆ, ‘‘ਮੈ ਜੀਵਨ ਦੇ ਏਨੇ ਸ਼ੁਰੂ ਵਿੱਚ ਹੀ ਕ੍ਰਾਂਤੀਕਾਰੀ ਬਣ ਗਿਆ ਕਿ ਮੈਨੂੰ ਇਹ ਯਾਦ ਨਹੀਂ ਆਉਂਦਾ ਕਿ ਮੈਂ ਕਦੋਂ ਕ੍ਰਾਂਤੀਕਾਰੀ ਨਹੀਂ ਸੀ।’’[1]

ਹਵਾਲੇ[ਸੋਧੋ]

  1. "Anatoly Vasilievich Lunacharsky's Revolutionary Silhouettes".