ਅਨੂਪਮ ਮਿਸ਼ਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਨੂਪਮ ਮਿਸ਼ਰ
Anupam Mishra.png
ਜਨਮ 1948 (ਉਮਰ 70–71)
ਮੱਧ ਪ੍ਰਦੇਸ਼, ਭਾਰਤ
ਮੌਤ 19 ਦਸੰਬਰ 2016(2016-12-19)
ਦਿੱਲੀ
ਪੇਸ਼ਾ ਪਰਿਆਵਰਣਵਿਦ
ਪ੍ਰਸਿੱਧੀ  ਪਾਣੀ ਦੀ ਸੰਭਾਲ, rainwater harvesting

ਅਨੂਪਮ ਮਿਸ਼ਰ (1948 - 2016) ਮਸ਼ਹੂਰ ਲੇਖਕ, ਪੱਤਰਕਾਰ, ਛਾਇਆਕਾਰ ਅਤੇ ਗਾਂਧੀਵਾਦੀ ਵਾਤਾਵਰਣ ਪ੍ਰੇਮੀ ਸੀ। ਵਾਤਾਵਰਣ -ਹਿਫਾਜ਼ਤ ਦੇ ਪ੍ਰਤੀ ਜਨਚੇਤਨਾ ਜਗਾਣ ਅਤੇ ਸਰਕਾਰਾਂ ਦਾ ਧਿਆਨ ਦਿਵਾਉਣ ਦੀ ਦਿਸ਼ਾ ਵਿੱਚ ਉਹ ਉਦੋਂ ਤੋਂ ਕੰਮ ਕਰ ਰਿਹਾ ਸੀ, ਜਦੋਂ ਦੇਸ਼ ਵਿੱਚ ਵਾਤਾਵਰਣ ਰੱਖਿਆ ਦਾ ਕੋਈ ਵਿਭਾਗ ਨਹੀਂ ਖੁੱਲ੍ਹਿਆ ਸੀ। ਸ਼ੁਰੂ ਵਿੱਚ ਬਿਨਾਂ ਸਰਕਾਰੀ ਮਦਦ ਦੇ ਅਨੂਪਮ ਮਿਸ਼ਰ ਨੇ ਦੇਸ਼ ਅਤੇ ਦੁਨੀਆਂ ਦੇ ਵਾਤਾਵਰਣ ਦੀ ਜਿਸ ਤੱਲੀਨਤਾ ਅਤੇ ਬਰੀਕੀ ਨਾਲ ਖੋਜ-ਖਬਰ ਲਈ ਹੈ, ਉਹ ਕਈ ਸਰਕਾਰਾਂ, ਵਿਭਾਗਾਂ ਅਤੇ ਪਰਿਯੋਜਨਾਵਾਂ ਲਈ ਵੀ ਸ਼ਾਇਦ ਸੰਭਵ ਨਹੀਂ ਹੋ ਪਾਈ। ਉਸ ਦੀ ਕੋਸ਼ਿਸ਼ਾਂ ਨਾਲ ਸੋਕਾ ਗਰਸਤ ਅਲਵਰ ਵਿੱਚ ਪਾਣੀ ਦੀ ਹਿਫਾਜ਼ਤ ਦਾ ਕੰਮ ਸ਼ੁਰੂ ਹੋਇਆ ਜਿਸਨੂੰ ਦੁਨੀਆ ਨੇ ਵੇਖਿਆ ਅਤੇ ਸਰਾਹਿਆ। ਸੁੱਕ ਚੁੱਕੀ ਅਰਵਰੀ ਨਦੀ ਦੇ ਪੁਨਰਜੀਵਨ ਵਿੱਚ ਉਹਨਾਂ ਦੀ ਕੋਸ਼ਿਸ਼ ਕਾਬਿਲੇ ਤਾਰੀਫ ਰਹੀ ਹੈ। ਇਸੇ ਤਰ੍ਹਾਂ ਉੱਤਰਾਖੰਡ ਅਤੇ ਰਾਜਸਥਾਨ ਦੇ ਲਾਪੋੜਿਆ ਵਿੱਚ ਪਰੰਪਰਾਗਤ ਪਾਣੀ ਸਰੋਤਾਂ ਦੇ ਪੁਨਰਜੀਵਨ ਦੀ ਦਿਸ਼ਾ ਵਿੱਚ ਉਸ ਨੇ ਅਹਿਮ ਕੰਮ ਕੀਤਾ ਹੈ।

ਮੁੱਖ ਰਚਨਾਵਾਂ[ਸੋਧੋ]

  • ਰਾਜਸਥਾਨ ਕੀ ਰਜਤ ਬੂੰਦੇਂ [1][2]
  • ਅੰਗਰੇਜ਼ੀ ਵਿੱਚ:ਰਾਜਸਥਾਨ ਕੀ ਰਜਤ ਬੂੰਦੇਂ [3]
  • ਆਜ ਵੀ ਖਰੇ ਹੈਂ ਤਾਲਾਬ

[4] ਉਸਦੀ ਇਹ ਕਿਤਾਬ ਆਜ ਵੀ ਖਰੇ ਹੈਂ ਤਾਲਾਬ ਜੋ ਬਰੇਲ ਲਿਪੀ ਸਹਿਤ ਤੇਰਾਂ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਹੋਈ, ਦੀਆਂ ਇੱਕ ਲੱਖ ਤੋਂ ਜਿਆਦਾ ਕਾਪੀਆਂ ਵਿਕ ਚੁੱਕੀਆਂ ਹਨ।

  • ਸਾਫ਼ ਮਾਥੇ ਕਾ ਸਮਾਜ [5]

ਸੰਪਾਦਨਾ[ਸੋਧੋ]

ਅਨੁਪਮ ਮਿਸ਼ਰ ਗਾਂਧੀ ਮਾਰਗ ਹਿੰਦੀ ਪਤਰਿਕਾ ਦੇ ਸੰਪਾਦਕ ਸਨ।