ਅਨੰਤਮੂਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਨੰਤਮੂਲ
Hemidesmus scandens.jpg
ਵਿਗਿਆਨਿਕ ਵਰਗੀਕਰਨ
ਜਗਤ: ਪੌਦਾ
(unranked): ਐਂਜੀਓਸਪਰਮ
(unranked): ਇਓਡਿਕੋਟ
(unranked): ਅਸਟੇਰਿਡਜ਼
ਤਬਕਾ: ਜੈਂਸ਼ਿਅਨਾਲੇਸ
ਪਰਿਵਾਰ: ਅਪੋਸੀਨਾਸੇਅ
ਉੱਪ-ਪਰਿਵਾਰ: ਅਸਲੇਪਿਆਡੋਇਡੇ
ਜਿਣਸ: ਹੇਮਿਡੇਸਮਸ
ਪ੍ਰਜਾਤੀ: ਐਚ. ਇੰਡੀਕਸ
ਦੁਨਾਵਾਂ ਨਾਮ
ਹੇਮਿਡੇਸਮਸ ਇੰਡੀਕਸ
(ਕਾਰੋਲਸ ਲਿਨਾਇਅਸ)
" | Synonyms
  • ਪੇਰਿਪਲੋਕਾ ਇੰਡੀਕਾ

ਅਨੰਤਮੂਲ ਦੋ ਤਰ੍ਹਾਂ ਦੀ ਪਤਲੀ ਜਮੀਨ ਤੇ ਫੈਲਣ ਵਾਲੀ, ਦਰੱਖ਼ਤਾਂ ਤੇ ਚੜ੍ਹਨ ਵਾਲੀ ਬੇਲ ਹੋ ਜੋ ਸਮੁੱਦਰੀ ਕਿਨਾਰਿਆਂ ਵਾਲੇ ਪ੍ਰਾਂਤ 'ਚ ਹੁੰਦੀ ਹੈ। ਇਸ ਦੀ ਲੰਬਾਈ 5 ਤੋਂ 15 ਫੁੱਟ ਤੱਕ ਹੋ ਸਕਦੀ ਹੈ। ਇਸ ਦੀਆਂ ਟਾਹਣੀਆਂ ਮਨੁੱਖੀ ਦੀ ਉਗਲਾਂ ਜਿਨੀਆਂ ਮੋਟੀਆਂ ਹੁੰਦੀਆਂ ਹਨ। ਇਸ ਦੇ ਪੱਤੇ 1 ਤੋਂ 4 ਇੰਚ ਲੰਬੇ ਚਿੱਟੇ ਰੰਗ ਦੀਆਂ ਧਾਰੀਆਂ ਵਾਲੇ ਅੰਡਾਕਾਰ ਰੂਪ ਦੇ ਹੁੰਦੇ ਹਨ। ਇਹਨਾਂ ਪੱਤਿਆਂ ਨੂੰ ਤੋੜਣ ਨਾਲ ਦੁੱਧ ਜਿਹਾ ਤਰਲ ਪਦਾਰਥ ਨਿਕਲਦਾ ਹੈ। ਇਸ ਦੇ ਫੁੱਲ ਗੁੱਛਿਆਂ 'ਚ ਚਿੱਟੇ ਰੰਗ ਦੇ ਹੁੰਦੇ ਹਨ। ਇਸ ਨੂੰ ਫਲੀਆਂ ਲਗਦੀਆਂ ਹਨ। ਇਸ ਦੀਆਂ ਜੜ੍ਹਾਂ ਦਵਾਈਆਂ ਬਣਾਉਣ ਦੇ ਕੰਮ ਆਉਂਦੀਆਂ ਹਨ।

ਹੋਰ ਭਾਸ਼ਾ 'ਚ ਨਾਮ[ਸੋਧੋ]

ਗੁਣ[ਸੋਧੋ]

ਇਹ ਮਧੁਰ, ਸ਼ੀਤਲ, ਭਾਰੀ, ਕੌੜੀ, ਮਿੱਠੀ ਖੁਸ਼ਬੂ ਵਾਲੀ ਬੇਲ ਹੈ। ਇਸ ਦੀ ਵਰਤੋਂ ਖੂਨ ਸਾਫ ਕਰਨ ਲਈ, ਤਾਕਤ ਵਧਾਉਣ ਲਈ, ਵੀਰਜ ਵਧਾਉਣ ਲਈ, ਪਿਸ਼ਾਬ ਦੀਆਂ ਬਿਮਾਰੀਆਂ ਨੂੰ ਠੀਕ ਕਰਨ ਲਈ ਕੀਤੀ ਜਾਂਦੀ ਹੈ। ਇਸ ਨਾਲ ਖੂਨ ਦਾ ਦੋਰਾ ਠੀਕ ਰਹਿੰਦਾ ਹੈ।

ਰਸਾਇਣਿਕ[ਸੋਧੋ]

ਇਸ 'ਚ 0.22 ਪ੍ਰਤੀਸ਼ਤ ਤੇਲ ਜਿਸਦਾ 80 ਪ੍ਰਤੀਸ਼ਤ ਭਾਗ ਖੁਸ਼ਬੂ ਵਾਲ ਪੈਰਾਨੇਥਾਕਸੀ ਸੇਲਿਸਿਲਿਕ ਐਲਡੀਹਾਈਡ ਕਹਾਉਣਾ ਹੈ।

ਹਵਾਲੇ[ਸੋਧੋ]