ਸਮੱਗਰੀ 'ਤੇ ਜਾਓ

ਪੁਠਕੰਡਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਅਪਾਮਾਰਗ ਤੋਂ ਮੋੜਿਆ ਗਿਆ)

ਪੁਠਕੰਡਾ (ਅਪਾਮਾਰਗ) ਜਿਸ ਨੂੰ ਚਿਰਚਿਟਾ ਵੀ ਕਿਹਾ ਜਾਂਦਾ ਹੈ। ਇਹ ਬੂਟਾ ਭਾਰਤ ਦੇ ਖੁਸ਼ਕ ਇਲਾਕਿਆਂ ਵਿੱਚ ਪਾਇਆ ਜਾਂਦਾ ਹੈ।[1] ਇਸ ਪੌਦੇ ਵਿੱਚ 30 ਪ੍ਰਤੀਸ਼ਤ ਪੋਟਾਸ਼ ਖਾਰ, 13 ਪ੍ਰਤੀਸ਼ਤ ਚੂਨਾ, 7 ਪ੍ਰਤੀਸ਼ਤ ਸੋਰਾ ਖਾਰ, 4 ਪ੍ਰਤੀਸ਼ਤ ਲੋਹਾ, 2 ਪ੍ਰਤੀਸ਼ਤ ਗੰਧਕ ਹੁੰਦਾ ਹੈ। ਇਹ ਤੱਤ ਪੱਤਿਆਂ ਦੇ ਮੁਕਾਬਲੇ ਜੜ੍ਹਾਂ ਵਿੱਚ ਜ਼ਿਆਦਾ ਹੁੰਦੇ ਹਨ। ਇਸ ਪੌਦੇ ਦਾ ਨਾਮ (ਹਿੰਦੀ: ਵਿੱਚ ਚਿਰਚਿਟਾ, ਮਰਾਠੀ ਵਿੱਚ:ਅਘਾੜਾ, ਗੁਜਰਾਤੀ ਵਿੱਚ:ਅਖੇੜੋਂ, ਅੰਗਰੇਜ਼ੀ:Prickly chalf Flower) ਵਿੱਚ ਕਿਹਾ ਜਾਂਦਾ ਹੈ। ਲਾਲ ਜਾਂ ਚਿੱਟੇ ਰੰਗ ਦੇ ਪੌਦੇ ਦੀ ਉੱਚਾਈ ਦੋ ਤੋਂ ਚਾਰ ਫੁੱਟ ਹੁੰਦੀ ਹੈ। ਇਸ ਦੇ ਪੱਤੇ ਹਰੇ ਰੰਗ ਦੇ, ਭੂਰੇ ਰੰਗ ਦੇ ਦਾਗ ਵਾਲੇ ਹੁੰਦੇ ਹਨ। ਇਸ ਪੌਦੇ ਦੇ ਫਲ ਜ਼ਿਆਦਾ ਤਰ ਚਪਟੇ ਹੁੰਦੇ ਹਨ ਪਰ ਕਈ ਵਾਰ ਗੋਲ ਵੀ ਹੋ ਸਕਦੇ ਹਨ। ਬੀਜ ਤਿੱਖੇ ਕੰਢਿਆਂ ਵਾਲੇ ਹੁੰਦੇ ਹਨ। ਇਸ ਪੌਦੇ ਨੂੰ ਫਲ ਸਰਦੀਆਂ ਵਿੱਚ ਲਗਦੇ ਹਨ। ਇਹ ਬੂਟਾ ਬਰਸਾਤਾਂ ਵਿੱਚ ਪੈਦਾ ਹੁੰਦਾ ਹੈ ਅਤੇ ਗਰਮੀਆਂ ਵਿੱਚ ਸੁੱਕ ਜਾਂਦਾ ਹੈ।

ਗੁਣ

[ਸੋਧੋ]

ਆਯੁਰਵੇਦ ਅਨੁਸਾਰ ਇਹ ਪੌਦਾ ਗਰਮ ਤਾਸੀਰ ਵਾਲਾ ਹੁੰਦਾ ਹੈ। ਇਸ ਦੀ ਵਰਤੋਂ ਨਾਲ ਸਰੀਰ ਵਿੱਚ ਪੱਥਰੀ ਨਸਟ ਹੋ ਜਾਂਦੀ ਹੈ। ਇਹ ਸਾਹ ਦੇ ਰੋਗ, ਦਰਦ ਨੂੰ ਦੂਰ ਕਰਨ ਲਈ ਵਰਤਿਆ ਜਾਂਦਾ ਹੈ। ਇਹ ਮਰਦ ਦੀ ਤਾਕਤ ਵਧਾਉਣ, ਪਿਸ਼ਾਬ ਦੇ ਰੋਗਾਂ ਲਈ ਵਰਤਿਆਂ ਜਾਂਦਾ ਹੈ।

ਹਵਾਲੇ

[ਸੋਧੋ]