ਅਪਾਰਟ ਟੁਗੈਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਪਾਰਟ ਟੁਗੈਦਰ
ਤਸਵੀਰ:Apart Together.jpg
ਫਿਲਮ ਪੋਸਟਰ
ਨਿਰਦੇਸ਼ਕ ਵਾਨ ਕਵਾਨਨ
ਲੇਖਕ ਵਾਨ ਕਵਾਨਨ
Jin Na
ਸਿਤਾਰੇ Lu Yan
ਰਿਲੀਜ਼ ਮਿਤੀ(ਆਂ)
  • ਫਰਵਰੀ 11, 2010 (2010-02-11) (Berlinale)
ਮਿਆਦ 97 ਮਿੰਟ
ਦੇਸ਼ ਚੀਨ
ਭਾਸ਼ਾ ਚੀਨੀ

ਅਪਾਰਟ ਟੁਗੈਦਰ (ਸਰਲ ਚੀਨੀ: 团圆; ਰਿਵਾਇਤੀ ਚੀਨੀ: 團圓; ਪਿਨਯਿਨ: Tuán yuán) ਵਾਨ ਕਵਾਨਨ ਦੁਆਰਾ ਨਿਰਦੇਸਿਤ 2010 ਚੀਨੀ ਡਰਾਮਾ ਫਿਲਮ ਹੈ। ਇਹ 60 ਵੇਂ ਬਰਲਿਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਖੇ ਗੋਲਡਨ ਬੀਅਰ ਲਈ ਨਾਮਜ਼ਦ ਕੀਤੀ ਗਈ ਸੀ[1] ਅਤੇ ਇਸਨੇ ਬੈਸਟ ਸਕ੍ਰੀਨਪਲੇ ਅਵਾਰਡ ਜਿੱਤਿਆ ਸੀl[2]

ਪਲਾਟ[ਸੋਧੋ]

ਇਕ ਸਾਬਕਾ ਰਾਸ਼ਟਰਵਾਦੀ ਸੋਲਜਰ (ਫੇਂਂਗ ਲਿੰਗ) ਜੋ 1949 ਵਿਚ ਮੁੱਖ ਭੂਮੀ ਚੀਨ ਛੱਡ ਕੇ ਚਲਿਆ ਗਿਆ ਸੀ, ਸਾਲਾਂ ਬਾਅਦ ਆਪਣੇ ਪਰਵਾਰ ਕੋਲ ਆਪਣੇ ਦੇਸ਼ ਵਾਪਸ ਆਉਂਦਾ ਹੈ। ਉਹ ਪਹਿਲੀ ਵਾਰ ਆਪਣੇ ਬੇਟੇ ਨੂੰ ਵੇਖਦਾ ਹੈ। ਉਸਦੀ ਭੇਂਟ ਆਪਣੀ ਪਤਨੀ (ਲੂ ਯੈਨ) ਦੇ ਦੂਜੇ ਪਤੀ ਨਾਲ ਵੀ ਹੁੰਦੀ ਹੈ। ਅੱਧੀ ਸਦੀ ਬਾਅਦ ਪਤੀ-ਪਤਨੀ ਦੀ ਮੁਲਾਕਾਤ ਹੁੰਦੀ ਹੈ। ਉਹ ਚਾਹੁੰਦੇ ਹਨ ਕਿ ਜੀਵਨ ਦੇ ਅੰਤਮ ਦਿਨ ਉਹ ਇਕੱਠੇ ਹੀ ਗੁਜਾਰਨ, ਕਿਉਂਕਿ ਉਨ੍ਹਾਂ ਦੇ ਦੇਸ਼ ਦੇ ਵਿਭਾਜਨ ਨੇ ਉਨ੍ਹਾਂ ਦੇ ਪਿਆਰ ਦੇ ਵਿੱਚ ਵੀ ਲਕੀਰ ਖਿੱਚ ਦਿੱਤੀ ਸੀ। ਲੇਕਿਨ ਉਹ ਇਹ ਵੀ ਮਹਿਸੂਸ ਕਰਦੇ ਹਨ ਕਿ ਸਮੇਂ ਦੀ ਧਾਰਾ ਨੂੰ ਪਿੱਛੇ ਨਹੀਂ ਮੋੜਿਆ ਜਾ ਸਕਦਾ।

ਹਵਾਲੇ[ਸੋਧੋ]