ਸਮੱਗਰੀ 'ਤੇ ਜਾਓ

ਅਫ਼ਲਾਤੂਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਅਫਲਾਤੂਨ ਤੋਂ ਮੋੜਿਆ ਗਿਆ)
ਅਫ਼ਲਾਤੂਨ (Πλάτων)
ਅਫ਼ਲਾਤੂਨ
ਜਨਮ428 ਈ. ਪੂ.[1]
ਏਥਨਜ਼
ਮੌਤ348
ਏਥਨਜ਼ ਈ. ਪੂ.
ਰਾਸ਼ਟਰੀਅਤਾਯੂਨਾਨੀ
ਕਾਲਪੁਰਾਤਨ ਫਲਸਫਾ
ਖੇਤਰਪੱਛਮੀ ਫਲਸਫਾ

ਅਫ਼ਲਾਤੂਨ (Plato, pleɪtoʊ/; Greek: Πλάτων, Plátōn, "broad";[2] 424/423 BC – 348/347 BC), ਜਿਸ ਦਾ ਅਸਲ ਨਾਮ ਅਰਿਸਟੋਕਲੀਜ਼ ਦੱਸਿਆ ਜਾਂਦਾ ਹੈ ਯੂਨਾਨ ਦੇ ਪ੍ਰਮੁੱਖ ਫ਼ਲਸਫ਼ੀਆਂ ਵਿੱਚੋਂ ਇੱਕ ਹੈ।

ਖਾਨਦਾਨ[ਸੋਧੋ]

ਉਸ ਦਾ ਜਨਮ ਯੂਨਾਨ ਦੀ ਰਾਜਧਾਨੀ ਏਥਨਜ ਵਿੱਚ ਹੋਇਆ ਸੀ। ਇਸਦਾ ਕਾਲਖੰਡ 424 ਈ ਪੂ ਤੋਂ 347 ਈ ਪੂ ਮੰਨਿਆ ਜਾਂਦਾ ਹੈ। ਉਸ ਦੇ ਪਿਤਾ ਐਰਿਸਟੋਨ ਏਥਨਜ ਦੇ ਸਮਰਾਟ ਕੋਡਰਸ ਦੇ ਵੰਸ਼ਜ ਸਨ। ਉਸਦੀ ਮਾਂ ਦਾ ਨਾਮ ਪੇਰਿਕਟਿਓਨ ਸੀ। ਤਿੰਨ ਭਰਾਵਾਂ ਵਿੱਚ ਸਭ ਤੋਂ ਛੋਟੇ ਅਫ਼ਲਾਤੂਨ ਦੇ ਇੱਕ ਭੈਣ ਵੀ ਸੀ, ਨਾਮ ਸੀ—ਪੋਟੋਨ। ਬਾਕੀ ਦੋ ਭਰਾਵਾਂ ਦਾ ਨਾਮ ਗਲੁਕੋਨ ਅਤੇ ਏਡੀਮੇਂਟਸ ਸੀ। ਉਸਦੇ ਮਾਮਾ ਚਾਰਮਿੰਡਸ ਦਾ ਸੰਬੰਧ ਵੀ ਅਭਿਜਾਤ ਕੁਲ ਨਾਲ ਸੀ। ਮਾਂ ਦਾ ਸੰਬੰਧ ਵੀ ਏਥਨਜ ਦੇ ਇੱਕ ਅਹਿਮ ਪਰਵਾਰ ਨਾਲ ਸੀ। ਉਸ ਦਾ ਇੱਕ ਚਾਚਾ ਏਥਨਜ ਦੀ ਤੀਹ ਮੈਂਬਰੀ ਪਰਿਸ਼ਦ ਦਾ ਮੈਂਬਰ ਸੀ। ਅਫ਼ਲਾਤੂਨ ਗਰੀਕ ਚਿੰਤਕ ਅਤੇ ਦਾਰਸ਼ਨਕ ‘ਸੁਕਰਾਤ’ ਦਾ ਚੇਲਾ ਸੀ ਅਤੇ ਉਸ ਦਾ ਪਰਵਾਰ ਰਾਜਨੀਤੀ ਨਾਲ ਜੁੜਿਆ ਰਿਹਾ ਸੀ। ਉਹ ਖੁਦ ਵੀ ਰਾਜਨੀਤੀ ਵਿੱਚ ਭਾਗ ਲੈਣ ਦਾ ਇੱਛੁਕ ਸੀ। ਉਹ ਏਥਨਜ਼ ਵਿੱਚ ਅਕੈਡਮੀ ਨਾਮੀ ਸੰਸਥਾ ਦਾ ਬਾਨੀ ਸੀ ਜਿਸ ਵਿੱਚ ਬਾਦ ਵਿੱਚ ਅਰਸਤੂ ਨੇ ਗਿਆਨ ਹਾਸਲ ਕੀਤਾ। ਉਸ ਨੇ ਅਕੈਡਮੀ ਵਿੱਚ ਵੱਡੇ ਪੈਮਾਨੇ ਉੱਤੇ ਗਿਆਨ ਦਿੱਤਾ ਅਤੇ ਬਹੁਤ ਸਾਰੇ ਫ਼ਲਸਫ਼ਿਆਨਾ ਵਿਸ਼ੇ, ਜਿਹਨਾਂ ਵਿੱਚ ਸਿਆਸਤ, ਨੈਤਿਕਤਾ, ਪਰਾਭੌਤਿਕੀ, ਕਾਵਿ ਸ਼ਾਸਤਰ, ਸੁਹਜ ਸ਼ਾਸਤਰ ਅਤੇ ਸੂਚਨਾ ਵਿਗਿਆਨ ਸ਼ਾਮਿਲ ਹਨ, ਉੱਪਰ ਲਿਖਿਆ। ਉਸ ਦੇ ਸੰਵਾਦ ਉਸਦੀਆਂ ਸਭ ਤੋਂ ਅਹਿਮ ਰਚਨਾਵਾਂ ਹਨ। ਯਕ਼ੀਨ ਕੀਤਾ ਜਾਂਦਾ ਹੈ ਕਿ ਅਫ਼ਲਾਤੂਨ ਦੇ ਸਾਰੇ ਪ੍ਰਮਾਣਿਕ ਸੰਵਾਦ ਸਹੀ ਸਲਾਮਤ ਸਾਡੇ ਤੱਕ ਆਏ ਹਨ।

ਡਾਇਲਾਗ[ਸੋਧੋ]

ਕੁਝ ਮਾਹਿਰਾਂ ਨੇ ਅਫ਼ਲਾਤੂਨ ਦੇ ਰਚਿਤ ਡਾਇਲਾਗਾਂ ਨੂੰ (First Alcibiades, Clitophon) ਨੂੰ ਸ਼ੱਕੀ ਕ਼ਰਾਰ ਦਿੱਤਾ ਹੈ ਜਾਂ ਉਹਨਾਂ ਦੇ ਮੁਤਾਬਕ ਕੁਝ ਸਰਾਸਰ ਗ਼ਲਤ ਤੌਰ 'ਤੇ ਉਸ ਨਾਲ ਜੋੜ ਦਿੱਤੇ ਗਏ (Demodocus, Second Alcibiades)। ਜਦੋਂ ਕਿ ਅਫ਼ਲਾਤੂਨ ਨਾਲ ਜੁੜੇ ਤਮਾਮ ਖਤਾਂ ਨੂੰ ਵੀ ਝੂਠਾ ਕ਼ਰਾਰ ਦਿੱਤਾ ਗਿਆ ਹੈ, ਐਪਰ ਸੱਤਵੇਂ ਖ਼ਤ ਨੂੰ ਇਨ੍ਹਾਂ ਦਾਹਵਿਆਂ ਤੋਂ ਨਿਰਲੇਪ ਕ਼ਰਾਰ ਦਿੱਤਾ ਗਿਆ ਹੈ। ਸੁਕਰਾਤ, ਅਫ਼ਲਾਤੂਨ ਦੇ ਸੰਵਾਦਾਂ ਦਾ ਕੇਂਦਰੀ ਕਿਰਦਾਰ ਹੈ। ਮਗਰ ਫੈਸਲਾ ਕਰਨਾ ਮੁਸ਼ਕਲ ਹੈ ਕਿ ਦਰਜ਼ ਕੀਤੀਆਂ ਦਲੀਲਾਂ ਵਿੱਚੋਂ ਕਿਹੜੀਆਂ ਅਫ਼ਲਾਤੂਨ ਦੀਆਂ ਅਤੇ ਕਿਹੜੀਆਂ ਸੁਕਰਾਤ ਦੀਆਂ ਹਨ। ਕਿਉਂਕਿ ਸੁਕਰਾਤ ਨੇ ਬਜਾਤ-ਏ-ਖ਼ੁਦ ਕੁੱਝ ਨਹੀਂ ਲਿਖਿਆ। ਇਸ ਮਸਲੇ ਨੂੰ ਆਮ ਤੌਰ 'ਤੇ ਸੁਕਰਾਤੀ ਮਸਲਾ ਕਿਹਾ ਜਾਂਦਾ ਹੈ। ਐਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਫ਼ਲਾਤੂਨ ਆਪਣੇ ਉਸਤਾਦ ਸੁਕਰਾਤ ਦੇ ਖ਼ਿਆਲਾਂ ਤੋਂ ਬੇਹੱਦ ਪ੍ਰਭਾਵਿਤ ਸੀ ਅਤੇ ਉਸਦੀਆਂ ਮੁਢਲੀਆਂ ਤਹਰੀਰਾਂ ਵਿੱਚ ਬਿਆਨ ਕੀਤੇ ਸਾਰੇ ਖ਼ਿਆਲ ਅਤੇ ਨਜ਼ਰੀਏ ਵਿਉਤਪਤ ਹਨ।

ਖੱਬੇ ਪਲੈਟੋ ਅਤੇ ਸੱਜੇ ਅਰਸਤੂ, ਰਾਫ਼ੇਲ ਦੀ ਕ੍ਰਿਤੀ 'ਦ ਸਕੂਲ ਆਫ਼ ਏਥਨਜ' ਦੇ ਵੇਰਵੇ ਵਿੱਚੋਂ

ਕਲਾ ਸਬੰਧੀ ਦ੍ਰਿਸ਼ਟੀਕੋਣ[ਸੋਧੋ]

ਅਫ਼ਲਾਤੂਨ ਨੇ ‘ਰਿਪਬਲਿਕ’ ਵਿੱਚ ਸਪਸ਼ਟ ਕਿਹਾ ਕਿ ਭਾਵ ਅਤੇ ਵਿਚਾਰ ਹੀ ਆਧਾਰਭੂਤ ਸੱਚ ਹਨ। ਅਫ਼ਲਾਤੂਨ ਨਕਲ ਨੂੰ ਕੁਲ ਕਲਾਵਾਂ ਦੀ ਮੌਲਕ ਵਿਸ਼ੇਸ਼ਤਾ ਮੰਨਦੇ ਹਨ। ਇਸ ਨਜ਼ਰ ਤੋਂ ਅਫ਼ਲਾਤੂਨ ਅਨੁਸਾਰ ਕੁਲ ਕਵੀ ਅਤੇ ਕਲਾਕਰ ਅਨੁਕਰਣਕਰਤਾ ਮਾਤਰ ਹਨ ਅਤੇ ਨਕਲ ਉਹ ਪ੍ਰਕਿਰਿਆ ਹੈ ਜੋ ਵਸਤਾਂ ਨੂੰ ਉਹਨਾਂ ਦੇ ਯਥਾਰਥ ਰੂਪ ਵਿੱਚ ਪੇਸ਼ ਨਾ ਕਰਕੇ ਆਦਰਸ਼ ਰੂਪ ਵਿੱਚ ਪੇਸ਼ ਕਰਦੀ ਹੈ। ਅਫ਼ਲਾਤੂਨ ਕਲਾ ਵਿੱਚ ਇੰਦਰੀਮੂਲਕ ਏਕਤਾ ਲਾਜ਼ਮੀ ਮੰਨਦਾ ਸੀ। ਅਰਥਾਤ ਕਲਾਕਾਰ ਨੂੰ ਆਪਣੀ ਕਿਰਿਆ ਦੇ ਕੁਲ ਅੰਗਾਂ ਦਾ ਵਿਨਿਆਸ ਇੱਕ ਨਿਸ਼ਚਿਤ ਕ੍ਰਮ ਅਤੇ ਪੂਰੀ ਅਨੁਸਾਰਤਾ ਨਾਲ ਕਰਨਾ ਚਾਹੀਦਾ ਹੈ। ਅਫ਼ਲਾਤੂਨ ਦੀ ਮਾਨਤਾ ਹੈ ਕਿ ‘ਚੰਗੀ ਕਵਿਤਾ-ਕਿਰਿਆ ਦੇ ਉਸਾਰੀ ਲਈ ਕਵੀ ਨੂੰ ਆਪਣੇ ਵਿਸ਼ਾ ਦਾ ਪੂਰਨ ਅਤੇ ਸਪਸ਼ਟ ਬੋਧ ਹੋਣਾ ਚਾਹੀਦਾ ਹੈ ਅਤੇ ਉਸਦੇ ਪਰਕਾਸ਼ਨ ਵਿੱਚ ਗਤੀਪੂਰਣ ਯੋਜਨਾ ਹੋਣੀ ਚਾਹੀਦੀ ਹੈ। ‘ਇਸ ਆਧਾਰ ਉੱਤੇ ਉਸਨੇ ਸੰਗੀਤਕਲਾ, ਚਿਤਰਕਲਾ ਆਦਿ ਨੂੰ ਲਲਿਤ ਕਲਾਵਾਂ ਦੇ ਵਰਗ ਵਿੱਚ ਰੱਖਿਆ ਅਤੇ ਉਹਨਾਂ ਦਾ ਉਦੇਸ਼ ਮਨੋਰੰਜਨ ਦੱਸਿਆ ਹੈ। ਦੂਜਾ ਵਰਗ ਲਾਭਦਾਇਕ ਕਲਾ ਮੰਨਿਆ ਹੈ, ਜਿਸਦਾ ਉਦੇਸ਼ ਵਿਵਹਾਰਕ ਵਰਤੋਂ ਹੈ। 

ਅਫ਼ਲਾਤੂਨ ਅਤੇ ਸੁਕਰਾਤ[ਸੋਧੋ]

ਇੱਕ ਮਧਕਾਲੀ ਚਿਤਰ ਵਿੱਚ ਅਫ਼ਲਾਤੂਨ ਅਤੇ ਸੁਕਰਾਤ

ਅਫ਼ਲਾਤੂਨ ਅਤੇ ਸੁਕਰਾਤ ਦੇ ਆਪਸੀ ਬੰਧਨਾਂ ਦਾ ਹਿਸਾਬ ਲਾਉਣਾ ਔਖਾ ਹੈ ਪਰ ਅਫ਼ਲਾਤੂਨ ਦੇ ਡਾਇਲਾਗ 'ਅਪੋਲੋਜੀ ਆਵ ਸੋਕਰੇਤੀਜ਼' ਅਨੁਸਾਰ ਉਹ ਸੁਕਰਾਤ ਦਾ ਨੇੜਲਾ ਸ਼ਾਗਿਰਦ ਸੀ। ਇਸ ਡਾਇਲਾਗ ਸੁਕਰਾਤ ਦੱਸਦਾ ਹੈ ਕਿ ਅਫ਼ਲਾਤੂਨ ਸੁਕਰਾਤ ਦੇ ਉਹਨਾਂ ਸ਼ਾਗਿਰਦਾਂ ਵਿੱਚੋਂ ਹੈ ਜਿਹਨਾਂ ਬਾਰੇ ਕਿਹਾ ਗਿਆ ਸੀ ਕਿ ਉਹਨਾਂ ਨੂੰ ਉਸਨੇ ਖ਼ਰਾਬ ਕੀਤਾ ਹੈ। ਹੋਰ ਥਾਂ ਤੇ ਅਫ਼ਲਾਤੂਨ ਹੋਰ ਲੋਕਾਂ ਨਾਲ਼ ਮਿਲ ਕੇ 30 ਮਲਟਸ ਟਾ ਜੁਰਮਾਨਾ ਦੇਣ ਨੂੰ ਤਿਆਰ ਹੈ ਤਾਂ ਜੋ ਸੁਕਰਾਤ ਨੂੰ ਛੁਡਾਇਆ ਜਾ ਸਕੇ।

ਸੁਕਰਾਤ ਦਾ ਮੁਕੱਦਮਾ[ਸੋਧੋ]

ਸੁਕਰਾਤ ਦਾ ਮੁਕੱਦਮਾ ਅਫ਼ਲਾਤੂਨ ਦੇ ਡਾਇਲਾਗ ਵਿੱਚ ਇੱਕ ਅਹਿਮ ਚੀਜ਼ ਹੈ ਜਿਸਦੇ ਆਲੇ ਦੁਆਲੇ ਬਾਕੀ ਚੀਜ਼ਾਂ ਦਾ ਤਾਣਾ ਬਾਣਾ ਬੁਣਿਆ ਹੋਇਆ ਹੈ। ਸੁਕਰਾਤ ਏਸ ਖ਼ਿਆਲ ਨੂੰ ਗ਼ਲਤ ਕਹਿੰਦਾ ਹੈ ਕਿ ਉਹ ਸੂਫ਼ੀ ਹੈ। ਤੇ ਉਹਦੇ ਤੇ ਜਿਹੜਾ ਇਲਜ਼ਾਮ ਲਾਇਆ ਗਿਆ ਸੀ ਕਿ ਉਹ ਜਵਾਨਾਂ ਨੂੰ ਖ਼ਰਾਬ ਕਰਦਾ ਹੈ ਅਤੇ ਦੇਵਾਂ ਨੂੰ ਨਹੀਂ ਮੰਨਦਾ ਉਹ ਇਸਨੂੰ ਗ਼ਲਤ ਕਹਿੰਦਾ ਹੈ। ਸੁਕਰਾਤ ਇਹ ਕਹਿੰਦਾ ਹੈ ਕਿ ਇਹ ਝੂਠ ਉਹਦੀ ਮੌਤ ਦਾ ਵੱਡਾ ਜ਼ਿੰਮੇਵਾਰ ਹੈ ਤੇ ਉਹਦੇ ਤੇ ਜਿਹੜੇ ਫਿਨੋਨੀ ਇਲਜ਼ਾਮ ਲਾਏ ਗਏ ਹਨ ਉਹ ਗ਼ਲਤ ਹਨ। ਸੁਕਰਾਤ ਆਪਣੇ ਸਿਆਣਾ ਹੋਣ ਤੋਂ ਮੁਨਕਰ ਹੁੰਦਾ ਅਤੇ ਦੱਸਦਾ ਹੈ ਕਿ ਕਿੰਜ ਉਸਦਾ ਜੀਵਨ ਫ਼ਲਸਫ਼ਾ ਡੇਲਫ਼ੀ ਦੇ ਓਰੈਕਲ ਤੋਂ ਟੁਰਦਾ ਏ।

ਰੀਪਬਲਿਕ[ਸੋਧੋ]

ਰੀਪਬਲਿਕ ਅਫ਼ਲਾਤੂਨ ਦੀ ਸਭ ਤੋਂ ਮਸ਼ਹੂਰ ਕਿਤਾਬ ਹੈ। ਇਸ ਵਿੱਚ ਅਫ਼ਲਾਤੂਨ ਨੇ ਇੱਕ ਆਈਡੀਅਲ ਸੋਸਾਇਟੀ ਦਾ ਨਕਸ਼ਾ ਖਿੱਚਿਆ ਹੈ। ਅਫ਼ਲਾਤੂਨ ਦੇ ਨੇੜੇ ਸਭ ਤੋਂ ਵਧੀਆ ਸਰਕਾਰ ਅਰਿਸਟੋਕ੍ਰੇਸੀ ਸੀ। ਇਸ ਤੋਂ ਉਹਦਾ ਇਹ ਮਤਲਬ ਨਹੀਂ ਸੀ ਕਿ ਕਿਸੇ ਵਿਰਾਸਤ ਦੀ ਬਿਨਾ ਤੇ ਕੋਈ ਹਕੂਮਤ ਚਲਦੀ ਹੋਵੇ ਬਲਕਿ ਉਹਦੀ ਅਰਿਸਟੋਕ੍ਰੇਸੀ ਮੈਰਿਟ ਤੇ ਚੱਲਦੀ ਹੈ। ਯਾਨੀ ਐਸੀ ਰਿਆਸਤ ਜਾਂ ਸਰਕਾਰ ਜਿਹੜੀ ਚੰਗੇ ਤੇ ਸਭ ਤੋਂ ਸਿਆਣੇ ਲੋਕਾਂ ਨਾਲ਼ ਚੱਲਦੀ ਹੋਵੇ। ਪਰ ਇਹ ਲੋਕ ਵੋਟ ਨਾਲ਼ ਨਹੀਂ ਚੁਣੇ ਹੋਣੇ ਚਾਹੀਦੇ ਸਗੋਂ ਮੈਰਿਟ ਤੇ ਅੱਗੇ ਆਉਣ। ਉਹ ਲੋਕ ਜਿਹੜੇ ਸਰਕਾਰ ਚਲਾ ਰਹੇ ਹੋਣ ਉਹਨਾਂ ਨੂੰ ਆਪਣੇ ਨਾਲ਼ ਇਹੋ ਜਿਹੇ ਲੋਕ ਲਿਆਉਣੇ ਚਾਹੀਦੇ ਹਨ ਜਿਹੜੇ ਨਿਰੋਲ ਮੈਰਿਟ ਤੇ ਉੱਤੇ ਆਉਣ।

ਹਵਾਲੇ[ਸੋਧੋ]

  1. St-Andrews.ac.uk, St. Andrews University
  2. Diogenes Laertius 3.4; p. 21, David Sedley, Plato's Cratylus, Cambridge University Press 2003