ਅਫ਼ਰੀਕੀ ਟ੍ਰੀਪੈਨੋਸੋਮਾਇਆਸਿਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਫ੍ਰੀਕੀ ਟ੍ਰਾਈਪੈਨੋਸੋਮਾਇਆਸਿਸ
ਵਰਗੀਕਰਨ ਅਤੇ ਬਾਹਰਲੇ ਸਰੋਤ
Trypanosoma sp. PHIL 613 lores.jpg
ਖੂਨ ਦੇ ਧੱਬੇ ਵਿੱਚ ਟ੍ਰਾਈਪੈਨੋਸੋਮਾ ਰੂਪ
ਆਈ.ਸੀ.ਡੀ. (ICD)-10 B56
ਆਈ.ਸੀ.ਡੀ. (ICD)-9 086.5
ਰੋਗ ਡੇਟਾਬੇਸ (DiseasesDB)29277  ਫਰਮਾ:DiseasesDB2
ਮੈੱਡਲਾਈਨ ਪਲੱਸ (MedlinePlus)001362
ਈ-ਮੈਡੀਸਨ (eMedicine)med/2140
MeSHD014353

ਅਫ੍ਰੀਕੀ ਟ੍ਰਾਈਪੈਨੋਸੋਮਾਇਆਸਿਸ ਜਾਂ ਸੌਣ ਦੀ ਬਿਮਾਰੀ[1] ਮਨੁੱਖ ਅਤੇ ਦੂਜੇ ਜਾਨਵਰਾਂ ਦੀ ਇੱਕ ਅਪੈਰਾਸਾਈਟਿਕ ਬਿਮਾਰੀ ਹੈ। ਇਹ ਟ੍ਰਾਈਪੈਨਸੋਮਾ ਬਰੂਸੇਈ ਨਸਲ ਦੇ ਪਰਜੀਵੀ ਦੇ ਕਾਰਨ ਹੁੰਦੀ ਹੈ।[2] ਦੋ ਕਿਸਮਾਂ ਹਨ ਜੋ ਮਨੁੱਖਾਂ ਨੂੰ ਲਾਗਗ੍ਰਸਤ ਬਣਾਉਂਦੀਆਂ ਹਨ, ਟ੍ਰਾਈਪੈਨਸੋਮਾ ਬਰੂਸੇਈ ਗੈਂਬੀਏਂਸ (T.b.g) ਅਤੇ ਟ੍ਰਾਈਪੈਨਸੋਮਾ ਬਰੂਸੇਈ ਰੋਡੇਸਿਏਂਸ (T.b.r.).[1] ਰਿਪੋਰਟ ਕੀਤੇ ਗਏ 98% ਤੋਂ ਵੱਧ ਮਮਾਲੇ T.b.g ਦੇ ਕਾਰਨ ਹੁੰਦੇ ਹਨ।[1] ਦੋਵੇਂ ਆਮ ਤੌਰ 'ਤੇ ਟਸੇਟਸੇ ਮੱਖੀ ਦੇ ਕੱਟਣ 'ਤੇ ਫੈਲਦੇ ਹਨ ਅਤੇ ਪੇਂਡੂ ਇਲਾਕਿਆਂ ਵਿੱਚ ਸਭ ਤੋਂ ਆਮ ਹੁੰਦੇ ਹਨ।[1]

ਸ਼ੁਰੂ ਵਿੱਚ, ਬਿਮਾਰੀ ਦੇ ਪਹਿਲੇ ਪੜਾਅ ਵਿੱਚ, ਬੁਖਾਰ, ਸਿਰਦਰਦ, ਖਾਰਸ਼, ਅਤੇ ਜੋੜਾਂ ਵਿੱਚ ਦਰਦ ਹੁੰਦਾ ਹੈ।[1] ਇਹ ਕੱਟਣ ਦੇ ਇੱਕ ਤੋਂ ਤਿੰਨ ਹਫ਼ਤੇ ਬਾਅਦ ਸ਼ੁਰੂ ਹੁੰਦਾ ਹੈ।[3] ਹਫ਼ਤਿਆਂ ਤੋਂ ਲੈ ਕੇ ਮਹੀਨਿਆਂ ਬਾਅਦ ਦੂਜਾ ਪੜਾਅ ਸ਼ੁਰੂ ਹੁੰਦਾ ਹੈ ਜਿਸ ਵਿੱਚ ਉਲਝਣ, ਮਾੜਾ ਤਾਲਮੇਲ, ਸੁੰਨਤਾ ਅਤੇ ਸੌਣ ਵਿੱਚ ਮੁਸ਼ਕਲ ਹੁੰਦੀ ਹੈ।[1][3] ਇਸ ਦੀ ਪਛਾਣ ਖੂਨ ਦੇ ਨਮੂਨੇ ਵਿੱਚ ਜਾਂ ਲਸੀਕਾ ਗੰਢ ਦੇ ਤਰਲ ਵਿੱਚ ਪਰਜੀਵੀ ਲੱਭ ਕੇ ਕੀਤੀ ਜਾਂਦੀ ਹੈ।[3] ਪਹਿਲੇ ਅਤੇ ਦੂਜੇ ਪੜਾਅ ਦੀ ਬਿਮਾਰੀ ਦੇ ਵਿਚਕਾਰ ਫਰਕ ਦੱਸਣ ਲਈ ਅਕਸਰ ਲੰਬਰ ਪੰਕਚਰ (ਕਮਰ ਵਿੱਚ ਛੇਦ) ਦੀ ਲੋੜ ਹੁੰਦੀ ਹੈ।[3]

ਗੰਭੀਰ ਬਿਮਾਰੀ ਦੀ ਰੋਕਥਾਮ ਵਿੱਚ ਜੋਖਮ ਵਾਲੇ ਲੋਕਾਂ ਦੀ T.b.g. ਵਾਸਤੇ ਖੂਨ ਦੀ ਜਾਂਚ ਕਰਨੀ ਸ਼ਾਮਲ ਹੁੰਦਾ ਹੈ।[1] ਜਦੋਂ ਬਿਮਾਰੀ ਦਾ ਜਲਦੀ ਪਤਾ ਲੱਗ ਜਾਂਦਾ ਹੈ ਅਤੇ ਤੰਤੂ ਪ੍ਰਣਾਲੀ ਦੇ ਲੱਛਣ ਆਉਣ ਤੋਂ ਪਹਿਲਾਂ ਇਲਾਜ ਆਸਾਨ ਹੁੰਦਾ ਹੈ।[1] ਪਹਿਲੇ ਪੜਾਅ ਦਾ ਇਲਾਜ ਪੇਂਟਾਮਾਈਡਾਈਨ (pentamidine) ਜਾਂ ਸੁਰਾਮਿਨ (suramin) ਦਵਾਈ ਦੇ ਨਾਲ ਕੀਤਾ ਜਾਂਦਾ ਹੈ।[1] ਦੂਜੇ ਪੜਾਅ ਦੇ ਇਲਾਜ ਵਿੱਚ T.b.g. ਲਈ ਐਫਲੋਰਨਥਾਈਨ ( eflornithine) ਜਾਂ ਨਾਈਫਰਟਿਮੋਕਸ (nifurtimox) ਅਤੇ ਐਫਲੋਰਨਥਾਈਨ ਦਾ ਸੰਯੋਜਨ ਸ਼ਾਮਲ ਹੁੰਦਾ ਹੈ।[3] ਜਦ ਕਿ ਮੇਲਾਰਸੋਪਰੋਲ (melarsoprol) ਦੋਵਾਂ ਲਈ ਕੰਮ ਕਰਦੀ ਹੈ, ਗੰਭੀਰ ਮਾੜੇ ਪ੍ਰਭਾਵਾਂ ਦੇ ਕਾਰਨ ਇਸ ਨੂੰ ਆਮ ਤੌਰ 'ਤੇ ਸਿਰਫ T.b.r. ਲਈ ਵਰਤਿਆ ਜਾਂਦਾ ਹੈ।[1]

ਇਹ ਬਿਮਾਰੀ ਉਪ-ਸਹਾਰਾ ਅਫ੍ਰੀਕਾ ਦੇ ਕੁਝ ਇਲਾਕਿਆਂ ਵਿੱਚ ਨਿਯਮਿਤ ਰੂਪ ਵਿੱਚ ਹੁੰਦੀ ਹੈ, ਜਿਸ ਵਿੱਛ 36 ਦੇਸ਼ਾਂ ਵਿੱਚ ਲਗਭਗ 7 ਕਰੋੜ ਲੋਕਾਂ ਨੂੰ ਇਸਦਾ ਜੋਖਮ ਹੈ।[4] 2010 ਵਿੱਚ ਇਸ ਕਾਰਨ ਕਰੀਬਨ 9,000 ਮੌਤਾਂ ਹੋਈਆਂ, ਜੋ ਕਿ 1990 ਵਿੱਚ 34,000 ਤੋਂ ਘੱਟ ਗਈਆਂ ਹਨ।[5] ਅਨੁਮਾਨ ਹੈ ਕਿ ਇਸ ਵੇਲੇ 30,000 ਲੋਕ ਇਸ ਲਾਗ ਨਾਲ ਗ੍ਰਸਤ ਹਨ, ਜਿਹਨਾਂ ਵਿੱਚੋਂ 7000 ਨੂੰ 2012 ਵਿੱਚ ਨਵੀਂ ਲਾਗ ਲੱਗੀ ਹੈ।[1] ਇਹਨਾਂ ਵਿੱਚੋਂ 80% ਤੋਂ ਵੱਧ ਮਾਮਲੇ ਕਾਂਗੋ ਵਿੱਚ ਹਨ।[1] ਹਾਲੀਆ ਇਤਿਹਾਸ ਵਿੱਚ ਤਿੰਨ ਵੱਡੇ ਹਮਲੇ ਹੋਏ ਹਨ: ਇੱਕ 1896 ਤੋਂ 1906 ਤਕ ਮੁੱਖ ਤੌਰ ਤੇ ਯੂਗਾਂਡਾ ਅਤੇ ਕਾਂਗੋ ਬੇਸਿਨ ਵਿੱਚ ਅਤੇ ਦੋ 1920 ਅਤੇ 1970 ਵਿੱਚ ਕਈ ਅਫ੍ਰੀਕੀ ਦੇਸ਼ਾਂ ਵਿੱਚ।[1] ਦੂਜੇ ਜਾਨਵਰ, ਜਿਵੇਂ ਕਿ ਗਾਂਵਾਂ, ਵਿੱਚ ਇਹ ਬਿਮਾਰੀ ਹੋ ਸਕਦੀ ਹੈ ਅਤੇ ਉਹ ਲਾਗਗ੍ਰਸਤ ਬਣ ਸਕਦੀਆਂ ਹਨ।[1]

ਹਵਾਲੇ[ਸੋਧੋ]

  1. 1.00 1.01 1.02 1.03 1.04 1.05 1.06 1.07 1.08 1.09 1.10 1.11 1.12 1.13 WHO Media centre (June 2013). "Fact sheet N°259: Trypanosomiasis, Human African (sleeping sickness)". 
  2. ਫਰਮਾ:MedlinePlusEncyclopedia
  3. 3.0 3.1 3.2 3.3 3.4 Kennedy, PG (2013 Feb). "Clinical features, diagnosis, and treatment of human African trypanosomiasis (sleeping sickness).". Lancet neurology. 12 (2): 186–94. PMID 23260189.  Check date values in: |date= (help)
  4. Simarro PP, Cecchi G, Franco JR, Paone M, Diarra A, Ruiz-Postigo JA, Fèvre EM, Mattioli RC, Jannin JG (2012). "Estimating and Mapping the Population at Risk of Sleeping Sickness". PLoS Negl Trop Dis. 6 (10): e1859. doi:10.1371/journal.pntd.0001859. 
  5. Lozano, R (Dec 15, 2012). "Global and regional mortality from 235 causes of death for 20 age groups in 1990 and 2010: a systematic analysis for the Global Burden of Disease Study 2010.". Lancet. 380 (9859): 2095–128. PMID 23245604. doi:10.1016/S0140-6736(12)61728-0.