ਸਮੱਗਰੀ 'ਤੇ ਜਾਓ

ਅਫ਼ਰੀਕੀ ਟ੍ਰੀਪੈਨੋਸੋਮਾਇਆਸਿਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਫ੍ਰੀਕੀ ਟ੍ਰਾਈਪੈਨੋਸੋਮਾਇਆਸਿਸ
ਵਰਗੀਕਰਨ ਅਤੇ ਬਾਹਰਲੇ ਸਰੋਤ
ਖੂਨ ਦੇ ਧੱਬੇ ਵਿੱਚ ਟ੍ਰਾਈਪੈਨੋਸੋਮਾ ਰੂਪ
ਆਈ.ਸੀ.ਡੀ. (ICD)-10 B56
ਆਈ.ਸੀ.ਡੀ. (ICD)-9 086.5
ਰੋਗ ਡੇਟਾਬੇਸ (DiseasesDB)29277  ਫਰਮਾ:DiseasesDB2
ਮੈੱਡਲਾਈਨ ਪਲੱਸ (MedlinePlus)001362
ਈ-ਮੈਡੀਸਨ (eMedicine)med/2140
MeSHD014353

ਅਫ੍ਰੀਕੀ ਟ੍ਰਾਈਪੈਨੋਸੋਮਾਇਆਸਿਸ ਜਾਂ ਸੌਣ ਦੀ ਬਿਮਾਰੀ[1] ਮਨੁੱਖ ਅਤੇ ਦੂਜੇ ਜਾਨਵਰਾਂ ਦੀ ਇੱਕ ਅਪੈਰਾਸਾਈਟਿਕ ਬਿਮਾਰੀ ਹੈ। ਇਹ ਟ੍ਰਾਈਪੈਨਸੋਮਾ ਬਰੂਸੇਈ ਨਸਲ ਦੇ ਪਰਜੀਵੀ ਦੇ ਕਾਰਨ ਹੁੰਦੀ ਹੈ।[2] ਦੋ ਕਿਸਮਾਂ ਹਨ ਜੋ ਮਨੁੱਖਾਂ ਨੂੰ ਲਾਗਗ੍ਰਸਤ ਬਣਾਉਂਦੀਆਂ ਹਨ, ਟ੍ਰਾਈਪੈਨਸੋਮਾ ਬਰੂਸੇਈ ਗੈਂਬੀਏਂਸ (T.b.g) ਅਤੇ ਟ੍ਰਾਈਪੈਨਸੋਮਾ ਬਰੂਸੇਈ ਰੋਡੇਸਿਏਂਸ (T.b.r.).[1] ਰਿਪੋਰਟ ਕੀਤੇ ਗਏ 98% ਤੋਂ ਵੱਧ ਮਮਾਲੇ T.b.g ਦੇ ਕਾਰਨ ਹੁੰਦੇ ਹਨ।[1] ਦੋਵੇਂ ਆਮ ਤੌਰ 'ਤੇ ਟਸੇਟਸੇ ਮੱਖੀ ਦੇ ਕੱਟਣ 'ਤੇ ਫੈਲਦੇ ਹਨ ਅਤੇ ਪੇਂਡੂ ਇਲਾਕਿਆਂ ਵਿੱਚ ਸਭ ਤੋਂ ਆਮ ਹੁੰਦੇ ਹਨ।[1]

ਸ਼ੁਰੂ ਵਿੱਚ, ਬਿਮਾਰੀ ਦੇ ਪਹਿਲੇ ਪੜਾਅ ਵਿੱਚ, ਬੁਖਾਰ, ਸਿਰਦਰਦ, ਖਾਰਸ਼, ਅਤੇ ਜੋੜਾਂ ਵਿੱਚ ਦਰਦ ਹੁੰਦਾ ਹੈ।[1] ਇਹ ਕੱਟਣ ਦੇ ਇੱਕ ਤੋਂ ਤਿੰਨ ਹਫ਼ਤੇ ਬਾਅਦ ਸ਼ੁਰੂ ਹੁੰਦਾ ਹੈ।[3] ਹਫ਼ਤਿਆਂ ਤੋਂ ਲੈ ਕੇ ਮਹੀਨਿਆਂ ਬਾਅਦ ਦੂਜਾ ਪੜਾਅ ਸ਼ੁਰੂ ਹੁੰਦਾ ਹੈ ਜਿਸ ਵਿੱਚ ਉਲਝਣ, ਮਾੜਾ ਤਾਲਮੇਲ, ਸੁੰਨਤਾ ਅਤੇ ਸੌਣ ਵਿੱਚ ਮੁਸ਼ਕਲ ਹੁੰਦੀ ਹੈ।[1][3] ਇਸ ਦੀ ਪਛਾਣ ਖੂਨ ਦੇ ਨਮੂਨੇ ਵਿੱਚ ਜਾਂ ਲਸੀਕਾ ਗੰਢ ਦੇ ਤਰਲ ਵਿੱਚ ਪਰਜੀਵੀ ਲੱਭ ਕੇ ਕੀਤੀ ਜਾਂਦੀ ਹੈ।[3] ਪਹਿਲੇ ਅਤੇ ਦੂਜੇ ਪੜਾਅ ਦੀ ਬਿਮਾਰੀ ਦੇ ਵਿਚਕਾਰ ਫਰਕ ਦੱਸਣ ਲਈ ਅਕਸਰ ਲੰਬਰ ਪੰਕਚਰ (ਕਮਰ ਵਿੱਚ ਛੇਦ) ਦੀ ਲੋੜ ਹੁੰਦੀ ਹੈ।[3]

ਗੰਭੀਰ ਬਿਮਾਰੀ ਦੀ ਰੋਕਥਾਮ ਵਿੱਚ ਜੋਖਮ ਵਾਲੇ ਲੋਕਾਂ ਦੀ T.b.g. ਵਾਸਤੇ ਖੂਨ ਦੀ ਜਾਂਚ ਕਰਨੀ ਸ਼ਾਮਲ ਹੁੰਦਾ ਹੈ।[1] ਜਦੋਂ ਬਿਮਾਰੀ ਦਾ ਜਲਦੀ ਪਤਾ ਲੱਗ ਜਾਂਦਾ ਹੈ ਅਤੇ ਤੰਤੂ ਪ੍ਰਣਾਲੀ ਦੇ ਲੱਛਣ ਆਉਣ ਤੋਂ ਪਹਿਲਾਂ ਇਲਾਜ ਆਸਾਨ ਹੁੰਦਾ ਹੈ।[1] ਪਹਿਲੇ ਪੜਾਅ ਦਾ ਇਲਾਜ ਪੇਂਟਾਮਾਈਡਾਈਨ (pentamidine) ਜਾਂ ਸੁਰਾਮਿਨ (suramin) ਦਵਾਈ ਦੇ ਨਾਲ ਕੀਤਾ ਜਾਂਦਾ ਹੈ।[1] ਦੂਜੇ ਪੜਾਅ ਦੇ ਇਲਾਜ ਵਿੱਚ T.b.g. ਲਈ ਐਫਲੋਰਨਥਾਈਨ ( eflornithine) ਜਾਂ ਨਾਈਫਰਟਿਮੋਕਸ (nifurtimox) ਅਤੇ ਐਫਲੋਰਨਥਾਈਨ ਦਾ ਸੰਯੋਜਨ ਸ਼ਾਮਲ ਹੁੰਦਾ ਹੈ।[3] ਜਦ ਕਿ ਮੇਲਾਰਸੋਪਰੋਲ (melarsoprol) ਦੋਵਾਂ ਲਈ ਕੰਮ ਕਰਦੀ ਹੈ, ਗੰਭੀਰ ਮਾੜੇ ਪ੍ਰਭਾਵਾਂ ਦੇ ਕਾਰਨ ਇਸ ਨੂੰ ਆਮ ਤੌਰ 'ਤੇ ਸਿਰਫ T.b.r. ਲਈ ਵਰਤਿਆ ਜਾਂਦਾ ਹੈ।[1]

ਇਹ ਬਿਮਾਰੀ ਉਪ-ਸਹਾਰਾ ਅਫ੍ਰੀਕਾ ਦੇ ਕੁਝ ਇਲਾਕਿਆਂ ਵਿੱਚ ਨਿਯਮਿਤ ਰੂਪ ਵਿੱਚ ਹੁੰਦੀ ਹੈ, ਜਿਸ ਵਿੱਛ 36 ਦੇਸ਼ਾਂ ਵਿੱਚ ਲਗਭਗ 7 ਕਰੋੜ ਲੋਕਾਂ ਨੂੰ ਇਸਦਾ ਜੋਖਮ ਹੈ।[4] 2010 ਵਿੱਚ ਇਸ ਕਾਰਨ ਕਰੀਬਨ 9,000 ਮੌਤਾਂ ਹੋਈਆਂ, ਜੋ ਕਿ 1990 ਵਿੱਚ 34,000 ਤੋਂ ਘੱਟ ਗਈਆਂ ਹਨ।[5] ਅਨੁਮਾਨ ਹੈ ਕਿ ਇਸ ਵੇਲੇ 30,000 ਲੋਕ ਇਸ ਲਾਗ ਨਾਲ ਗ੍ਰਸਤ ਹਨ, ਜਿਹਨਾਂ ਵਿੱਚੋਂ 7000 ਨੂੰ 2012 ਵਿੱਚ ਨਵੀਂ ਲਾਗ ਲੱਗੀ ਹੈ।[1] ਇਹਨਾਂ ਵਿੱਚੋਂ 80% ਤੋਂ ਵੱਧ ਮਾਮਲੇ ਕਾਂਗੋ ਵਿੱਚ ਹਨ।[1] ਹਾਲੀਆ ਇਤਿਹਾਸ ਵਿੱਚ ਤਿੰਨ ਵੱਡੇ ਹਮਲੇ ਹੋਏ ਹਨ: ਇੱਕ 1896 ਤੋਂ 1906 ਤਕ ਮੁੱਖ ਤੌਰ ਤੇ ਯੂਗਾਂਡਾ ਅਤੇ ਕਾਂਗੋ ਬੇਸਿਨ ਵਿੱਚ ਅਤੇ ਦੋ 1920 ਅਤੇ 1970 ਵਿੱਚ ਕਈ ਅਫ੍ਰੀਕੀ ਦੇਸ਼ਾਂ ਵਿੱਚ।[1] ਦੂਜੇ ਜਾਨਵਰ, ਜਿਵੇਂ ਕਿ ਗਾਂਵਾਂ, ਵਿੱਚ ਇਹ ਬਿਮਾਰੀ ਹੋ ਸਕਦੀ ਹੈ ਅਤੇ ਉਹ ਲਾਗਗ੍ਰਸਤ ਬਣ ਸਕਦੀਆਂ ਹਨ।[1]

ਹਵਾਲੇ

[ਸੋਧੋ]
  1. 1.00 1.01 1.02 1.03 1.04 1.05 1.06 1.07 1.08 1.09 1.10 1.11 1.12 1.13 WHO Media centre (June 2013). "Fact sheet N°259: Trypanosomiasis, Human African (sleeping sickness)". {{cite journal}}: Cite journal requires |journal= (help)CS1 maint: year (link)
  2. ਫਰਮਾ:MedlinePlusEncyclopedia
  3. 3.0 3.1 3.2 3.3 3.4 Kennedy, PG (2013 Feb). "Clinical features, diagnosis, and treatment of human African trypanosomiasis (sleeping sickness)". Lancet neurology. 12 (2): 186–94. PMID 23260189. {{cite journal}}: Check date values in: |date= (help)
  4. Simarro PP, Cecchi G, Franco JR, Paone M, Diarra A, Ruiz-Postigo JA, Fèvre EM, Mattioli RC, Jannin JG (2012). "Estimating and Mapping the Population at Risk of Sleeping Sickness". PLoS Negl Trop Dis. 6 (10): e1859. doi:10.1371/journal.pntd.0001859.{{cite journal}}: CS1 maint: multiple names: authors list (link) CS1 maint: unflagged free DOI (link)
  5. Lozano, R (Dec 15, 2012). "Global and regional mortality from 235 causes of death for 20 age groups in 1990 and 2010: a systematic analysis for the Global Burden of Disease Study 2010". Lancet. 380 (9859): 2095–128. doi:10.1016/S0140-6736(12)61728-0. PMID 23245604.