ਸਮੱਗਰੀ 'ਤੇ ਜਾਓ

ਅਬਦੁਲ ਰੱਜਾਕ ਸਮਰਕੰਦੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਬਦੁਲ ਰੱਜਾਕ ਸਮਰਕੰਦੀ
کمال‌الدین عبدالرزاق بن اسحاق سمرقندی
ਜਨਮ1413
ਮੌਤ1482
ਹੇਰਾਤ

ਕਮਾਲ‌ ਉੱਦ ਦੀਨ ਅਬਦੁੱਲ ਰੱਜ਼ਾਕ ਸਮਰਕੰਦੀ (Lua error in package.lua at line 80: module 'Module:Lang/data/iana scripts' not found.), ਇੱਕ ਤੈਮੂਰੀ ਇਤਿਹਾਸਕਾਰ ਅਤੇ ਇਸਲਾਮੀ ਵਿਦਵਾਨ ਸੀ। ਕੁਝ ਸਮੇਂ ਲਈ ਫਾਰਸ ਦੇ ਬਾਦਸ਼ਾਹ ਸ਼ਾਹਰੁਖ ਦਾ ਰਾਜਦੂਤ ਰਿਹਾ। ਰਾਜਦੂਤ ਦੇ ਤੌਰ 'ਤੇ ਆਪਣੀ ਭੂਮਿਕਾ ਵਿੱਚ ਉਹ 1440ਵਿਆਂ ਦੇ ਸ਼ੁਰੂ ਵਿੱਚ ਪੱਛਮੀ ਭਾਰਤ ਵਿੱਚ ਕਾਲੀਕਟ ਦਾ ਦੌਰਾ ਕੀਤਾ। ਉਸ ਨੇ ਕਾਲੀਕਟ ਵਿੱਚ ਜੋ ਦੇਖਿਆ ਉਸ ਦੀ ਵਾਰਤਾ ਲਿਖੀ ਜਿਸ ਤੋਂ ਕਾਲੀਕਟ ਦੇ ਸਮਾਜ ਅਤੇ ਸੱਭਿਆਚਾਰ ਬਾਰੇ ਕੀਮਤੀ ਜਾਣਕਾਰੀ ਮਿਲਦੀ ਹੈ। ਉਸ ਨੇ ਤੈਮੂਰ ਰਾਜਵੰਸ਼ ਅਤੇ ਮੱਧ ਏਸ਼ੀਆ ਵਿੱਚ ਇਸ ਦੇ ਪੂਰਵਜਾਂ ਦੇ ਇਤਿਹਾਸ ਦੀ ਲੰਬੀ ਵਾਰਤਾ ਵੀ ਲਿਖੀ ਹੈ। ਪਰ ਇਹ ਬਹੁਤੀ ਕੀਮਤੀ ਨਹੀਂ ਹੈ, ਕਿਉਂਕਿ ਇਸ ਵਿੱਚੋਂ ਜਿਆਦਾਤਰ ਪਹਿਲਾਂ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਅਤੇ ਉਸਨੇ ਇਹ ਸਮੱਗਰੀ ਹੀ ਇਕੱਤਰ ਹੀ ਕੀਤੀ ਹੈ।[1]

ਮੁਢਲਾ ਜੀਵਨ

[ਸੋਧੋ]

ਅਬਦ-ਉਰ ਰੱਜ਼ਾਕ ਹੇਰਾਤ ਵਿੱਚ 7 ਨਵੰਬਰ 1413 ਨੂੰ ਪੈਦਾ ਹੋਇਆ ਸੀ। ਉਸ ਦਾ ਪਿਤਾ ਜਲਾਲ-ਉਦ-ਦੀਨ ਇਸਹਾਕ ਕਾਜ਼ੀ ਹੇਰਾਤ ਵਿੱਚ ਸ਼ਾਹਰੁਖ ਦੀ ਅਦਾਲਤ ਦਾ ਇਮਾਮ ਸੀ। ਉਸ ਨੇ ਆਪਣੇ ਪਿਤਾ ਅਤੇ ਆਪਣੇ ਵੱਡੇ ਭਰਾ ਸ਼ਰੀਫ-ਉਦ-ਦੀਨ ਅਬਦੁਰ ਕਹਾਰ ਨਾਲ ਅਧਿਐਨ ਕੀਤਾ ਅਤੇ ਉਹਨਾਂ ਦੇ ਨਾਲ ਸਾਂਝੇ ਤੌਰ 'ਤੇ ਇੱਕ ਲਾਇਸੰਸ ਸ਼ਮਸ-ਉਦ-ਦੀਨ ਮੁਹੰਮਦ ਜਾਜ਼ਾਰੀ ਤੋਂ 1429 ਵਿੱਚ ਪ੍ਰਾਪਤ ਕੀਤਾ। 1437 ਵਿੱਚ ਉਸ ਦੇ ਪਿਤਾ ਦੀ ਮੌਤ ਦੇ ਬਾਅਦ, ਉਸ ਨੂੰ ਸ਼ਾਹਰੁਖ ਦੀ ਅਦਾਲਤ ਦਾ ਕਾਜ਼ੀ ਨਿਯੁਕਤ ਕੀਤਾ ਗਿਆ ਸੀ।

ਯਾਤਰਾ ਅਤੇ ਲੇਖਣੀ

[ਸੋਧੋ]

ਅਬਦ-ਉਰ-ਰੱਜ਼ਾਕ ਫਾਰਸ ਦੇ ਹਾਕਮ ਸ਼ਾਹਰੁਖ, ਤੈਮੂਰ ਰਾਜਵੰਸ਼ ਦਾ ਕਾਲੀਕਟ, ਭਾਰਤ, ਵਿੱਚ ਜਨਵਰੀ 1442 ਤੋਂ ਜਨਵਰੀ 1445 ਤੱਕ ਰਾਜਦੂਤ ਸੀ। ਉਸ ਨੇ ਭਾਰਤ ਦੇ ਆਪਣੇ ਇਸ ਮਿਸ਼ਨ ਦੀ ਇੱਕ 45-ਪੰਨਿਆਂ ਦੀ ਵਾਰਤਾ ਲਿਖੀ। ਇਹ ਉਸ ਦੀ ਲਗਪਗ 450 ਸਫ਼ੇ ਦੀ ਕਿਤਾਬ ਮਤਲਾ-ਅਲ-ਸਦੈਨ ਵ ਮਜਮਾ-ਅਲ-ਬਹਿਰੀਨ (مطلع السعدين ومجمع البحرين) ਦਾ ਇੱਕ ਚੈਪਟਰ ਹੈ। ਉਪਰੋਕਤ ਕਿਤਾਬ ਵਿੱਚ ਉਸਨੇ 1304 ਤੋਂ 1470 ਤੱਕ ਸੰਸਾਰ ਦੇ ਆਪਣੇ ਵੱਲ ਦੇ ਹਿੱਸੇ ਦੇ ਇਤਿਹਾਸ ਦਾ ਵੇਰਵੇ ਸ਼ਾਮਿਲ ਕੀਤਾ ਹੈ ਅਤੇ ਜਿਸਦੀ ਬਹੁਤੀ ਸਮੱਗਰੀ ਹੋਰਨਾਂ ਲਿਖਤਾਂ ਤੋਂ ਲਈ ਗਈ ਹੈ।[2]

ਭਾਰਤ ਦੀ ਆਪਣੀ ਯਾਤਰਾ ਦੀ ਅਬਦ-ਉਰ-ਰੱਜ਼ਾਕ ਦੀ ਵਾਰਤਾ ਵਿੱਚ ਜ਼ਮੋਰਿਨ ਅਧੀਨ ਕਾਲੀਕਟ ਦੇ ਜੀਵਨ ਅਤੇ ਘਟਨਾਵਾਂ ਦੀ ਜਾਣਕਾਰੀ ਸ਼ਾਮਲ ਹੈ ਅਤੇ [[ਪੁਰਾਤਨ ਵਿਜੈਨਗਰ ਸ਼ਹਿਰ ਦਾ ਉਸਦੀ ਦੌਲਤ ਦਾ ਅਤੇ ਵੱਡੀ ਸ਼ਾਨੋਸ਼ੌਕਤ ਦਾ ਵਰਣਨ ਵੀ ਹੈ।[3][4] ਉਸ ਨੇ 15ਵੀਂ ਸਦੀ ਦੇ ਦੌਰਾਨ ਹਿੰਦ ਮਹਾਸਾਗਰ ਵਿੱਚ ਜਹਾਜ਼ਰਾਨੀ ਵਪਾਰ ਦਾ ਲੇਖਾ ਵੀ ਇਸ ਵਿੱਚ ਦਿੱਤਾ ਹੈ।

ਹਵਾਲੇ

[ਸੋਧੋ]
  1. Elliot, H. M. (Henry Miers), Sir; John Dowson (1871). "Matla'u-s Sa'dain, of Abdur Razzaq". The History of India, as Told by Its Own Historians. The Muhammadan Period (Vol 4.). London : Trübner & Co.{{cite book}}: CS1 maint: multiple names: authors list (link)
  2. Bellér-Hann., Ildikó (1995), A History of Cathay: a translation and linguistic analysis of a fifteenth-century Turkic manuscript, Bloomington: Indiana University, Research Institute for Inner Asian Studies, p. 11, ISBN 0-933070-37-3
  3. Alam, Muzaffar; Sanjay, Subrahmanyam (2007). Indo-Persian Travels in the Age of Discoveries, 1400–1800. Cambridge: Cambridge University Press. pp. 54–67. ISBN 978-0-521-78041-4.
  4. "Recalling the grandeur of Hampi". Chennai, India: The Hindu. 2006-11-01. Archived from the original on 2007-10-01. Retrieved 2007-01-10. {{cite news}}: Unknown parameter |dead-url= ignored (|url-status= suggested) (help) "ਪੁਰਾਲੇਖ ਕੀਤੀ ਕਾਪੀ". Archived from the original on 2007-10-01. Retrieved 2016-11-28. {{cite web}}: Unknown parameter |dead-url= ignored (|url-status= suggested) (help)