ਅਬਸਿਨਤੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਬਸਿਨਤੀਨ
ਇੱਕ ਗਲਾਸ ਦੇ ਵਿੱਚ ਹਰੇ ਰੰਗ ਦਾ ਅਬਸਿਨਤੀਨ ਅਤੇ ਨਾਲ ਹੀ ਇੱਕ ਅਬਸਿਨਤੀਨ ਚਮਚਾ
ਸਰੋਤ ਪੌਦਾArtemisia absinthium, anise, sweet fennel
ਮੂਲ ਉਤਪਤੀਸਵਿਟਜ਼ਰਲੈਂਡ
ਮੂਲ ਸਮਗਰੀਈਥਾਨੋਲ
ਮੁੱਖ ਉਤਪਾਦਕਫ਼ਰਾਂਸ, ਸਵਿਟਜ਼ਰਲੈਂਡ, ਆਸਟਰੇਲੀਆ, ਸੰਯੁਕਤ ਰਾਜ ਅਮਰੀਕਾ, ਸਪੇਨ, ਅਤੇ ਚੈੱਕ ਗਣਰਾਜ

ਅਬਸਿੰਥੀਨ, ਅਬਸਿੰਥ, ਜਾਂ ਅਬਸਿੰਥੀਆ (/ˈæbsɪnθ/ ( ਸੁਣੋ) or /ˈæbsænθ/; ਫ਼ਰਾਂਸੀਸੀ: [apsɛ̃t]) ਇੱਕ ਪੀਣ ਦੀ ਵਸਤੂ ਹੈ। ਇਹ ਔਸ਼ਧੀ ਪੌਦੇ ਅਰਤੇਮੀਸੀਆ ਅਬਸਿੰਥੀਅਮ ਦੇ ਫੁੱਲਾਂ ਅਤੇ ਪੱਤਿਆਂ ਤੋਂ ਕਸੀਦੀ ਜਾਂਦੀ ਹੈ। ਇਹ ਇੱਕ ਬਹੁਤ ਹੀ ਨਸ਼ੀਲੀ ਅਲਕੋਹਲ ਬਹੁਲਤਾ (45–74% ਆਇਤਨ ਅਨੁਸਾਰ/ 90-148 ਪਰੂਫ ਅਲਕੋਹਲ) ਵਾਲੀ ਹੁੰਦੀ ਹੈ।[1][2][3][4] ਅਬਸਿੰਥੀਨ ਦਾ ਰੰਗ ਆਮ ਤੌਰ ਉੱਤੇ ਹਰਾ ਹੁੰਦਾ ਹੈ। ਕਈ ਵਾਰੀ ਰੰਗ ਤਬਦੀਲ ਕਰਨ ਲਈ ਹੋਰ ਰੰਗ ਮਿਲਾ ਵੀ ਲਏ ਜਾਂਦੇ ਹਨ। ਇਸਨੂੰ ਅਕਸਰ ਹਰੀ ਪਰੀ ਵੀ ਕਿਹਾ ਜਾਂਦਾ ਹੈ। ਇਸ ਦਾ ਮੂਲ ਦੇਸ਼ ਸਵਿਟਜ਼ਰਲੈਂਡ ਹੈ। ਇਹ 19ਵੀਂ ਸਦੀ ਦੇ ਅੰਤਲੇ ਅਤੇ 20ਵੀਂ ਸਦੀ ਦੇ ਆਰੰਭ ਦੇ ਸਮੇਂ ਵਿੱਚ ਫ਼ਰਾਂਸ ਵਿੱਚ ਬਹੁਤ ਹੀ ਲੋਕਪ੍ਰਿਯ ਸੀ। ਸਮਝਿਆ ਜਾਂਦਾ ਹੈ ਪੈਰਸ ਦੇ ਕਲਾਕਾਰ ਅਤੇ ਲੇਖਕ ਇਸ ਨੂੰ ਪੀਂਦੇ ਸਨ। ਇਸ ਨਾਲ ਜੁੜੀਆਂ ਰੋਮਾਂਟਿਕ ਗੱਲਾਂ ਅਜੇ ਵੀ ਲੋਕ ਸੱਭਿਆਚਾਰ ਵਿੱਚ ਮਿਲਦੀਆਂ ਹਨ। 1900 ਦੇ ਅੰਤਲੈ ਸਾਲਾਂ ਦੌਰਾਨ ਫ਼ਰਾਂਸੀਸੀ ਦੋ ਲੱਖ ਤੋਂ ਵੱਧ ਲੀਟਰ ਇੱਕ ਸਾਲ ਵਿੱਚ ਪੀ ਜਾਂਦੇ ਸਨ। 1910 ਤੱਕ ਇਹ ਮਾਤਰਾ ਵਧ ਕੇ 36 ਮਿਲੀਅਨ ਲੀਟਰ ਹੋ ਗਈ ਸੀ।

ਹਵਾਲੇ[ਸੋਧੋ]

  1. "Traite de la Fabrication de Liqueurs et de la Distillation des Alcools", P. Duplais (1882 3rd Ed, pp 375–381)
  2. "Nouveau Traité de la Fabrication des Liqueurs", J. Fritsch (1926, pp 385–401)
  3. "La Fabrication des Liqueurs", J. De Brevans (1908, pp 251–262)
  4. "Nouveau Manuel Complet du Distillateur Liquoriste", Lebead, de Fontenelle, & Malepeyre (1888, pp 221–224)