ਸਮੱਗਰੀ 'ਤੇ ਜਾਓ

ਅਮਰਜੀਤ ਚੰਦਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਮਰਜੀਤ ਚੰਦਨ
ਜਨਮ1946
ਨੈਰੋਬੀ, ਕੀਨੀਆ
ਕਿੱਤਾਕਵੀ, ਚਿੰਤਕ
ਭਾਸ਼ਾਪੰਜਾਬੀ
ਰਾਸ਼ਟਰੀਅਤਾਬਰਤਾਨਵੀ
ਕਾਲ1965 - ਹੁਣ
ਦਸਤਖ਼ਤ

ਅਮਰਜੀਤ ਚੰਦਨ (ਜਨਮ ਨਵੰਬਰ 1946) ਲੰਦਨ (ਯੂਨਾਇਟਡ ਕਿੰਗਡਮ) ਵਿੱਚ ਵੱਸਦੇ ਬਹੁ-ਪੱਖੀ ਪੰਜਾਬੀ ਅਤੇ ਅੰਗਰੇਜ਼ੀ ਲੇਖਕ ਹਨ।

ਮੁੱਢਲਾ ਜੀਵਨ

[ਸੋਧੋ]
ਅਮਰਜੀਤ ਚੰਦਨ 1986 ਵਿੱਚ

ਚੰਦਨ ਦਾ ਜਨਮ ਨਵੰਬਰ 1946 ਨੂੰ ਨੈਰੋਬੀ, ਕੀਨੀਆ ਵਿੱਚ ਹੋਇਆ ਸੀ। ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਉਹ ਨਕਸਲੀ ਲਹਿਰ ਵਿੱਚ ਸਰਗਰਮ ਹੋ ਗਿਆ, ਅਤੇ ਲਗਪਗ ਦੋ ਸਾਲ ਗੁਪਤਵਾਸ ਵਾਂਗ ਗੁਜ਼ਾਰੇ। ਪੰਜਾਬ ਵਿੱਚ ਨਕਸਲੀ ਲਹਿਰ ਦੇ ਪਹਿਲੇ ਮੈਗਜ਼ੀਨ ‘ਦਸਤਾਵੇਜ਼’;ਜਿਸਦੇ ਕੁੱਝ ਅੰਕ ਹੀ ਪ੍ਰਕਾਸ਼ਿਤ ਹੋਏ, ਦਾ ਸੰਪਾਦਕ ਵੀ ਸੀ। ਫਿਰ ਕਈ ਸਾਹਿਤਕ ਮੈਗਜ਼ੀਨਾਂ ਅਤੇ ਰਸਾਲਿਆਂ ਵਿੱਚ ਕੰਮ ਕੀਤਾ ਅਤੇ 1980 ਵਿੱਚ ਇੰਗਲੈਂਡ ਚਲਿਆ ਗਿਆ। ਉਹਦੇ ਪਿਤਾ ਗੋਪਾਲ ਸਿੰਘ ਚੰਦਨ ਦੇ ਗ਼ਦਰੀਆਂ ਨਾਲ ਚੰਗੇ ਸੰਬੰਧ ਤੇ ਹਮਦਰਦੀ ਸੀ। ਗੋਪਾਲ ਸਿੰਘ ਵਧੀਆ ਕਵੀ ਅਤੇ ਚੰਗੇ ਫੋਟੋਗ੍ਰਾਫਰ ਸੀ। ਉਹਨਾਂ ਨੇ ਨਾਮੀ ਦੇਸ਼ਭਗਤਾਂ ਦੀਆਂ ਫੋਟੋਆਂ ਖਿੱਚੀਆਂ ਜਿਹਨਾਂ ਵਿੱਚ ਤੇਜਾ ਸਿੰਘ ਸੁਤੰਤਰ ਦੀ ਪ੍ਰਚੱਲਤ ਫੋਟੋ ਅਮਰਜੀਤ ਚੰਦਨ ਦੇ ਪਿਤਾ ਗੋਪਾਲ ਸਿੰਘ ਚੰਦਨ ਦੀ ਖਿੱਚੀ ਹੋਈ ਹੈ।

ਕਾਵਿ ਸਰੋਕਾਰ ਤੇ ਕਵਿਤਾ

[ਸੋਧੋ]

ਚੰਦਨ ਦੀ ਸ਼ਾਇਰੀ ਨੂੰ ਉਹਦੇ ਸਮਕਾਲੀਆਂ ਨਾਲੋਂ ਨਿਖੇੜਨ ਵਾਲਾ ਮੁੱਢਲਾ ਗੁਣ ਉਹਦਾ ਬਹੁਪਸਾਰੀ ਤੇ ਸਹਿਜ ਹੋਣਾ ਹੈ। ਕਵਿਤਾ ਕਹਿਣ ਲੱਗਿਆਂ ਸ਼ਾਇਦ ਹੀ ਪੰਜਾਬੀ ਦਾ ਕੋਈ ਹੋਰ ਸ਼ਾਇਰ ਉਸ ਜਿੰਨਾ ਸਹਿਜ ਹੋਵੇ। ਉਹ ਸ਼ਬਦਾਂ ਨਾਲ ਖੇਡਦਾ ਜ਼ਰੂਰ ਹੈ, ਪਰ ਗੱਲ ਨੂੰ ਸਿਰਫ਼ ਅੱਖਰ ਦੀ ਲਿਸ਼ਕ ਤਕ ਮਹਿਦੂਦ ਨਹੀਂ ਕਰਦਾ ਸਗੋਂ ਸ਼ਬਦ ਦੇ ਦੇਸੀ ਸੁਆਦ ਦੀ ਦਿੱਬਤਾ ਚੱਖਦਾ ਹੈ। ਇੰਜ ਲੱਗਦਾ ਹੈ, ਜਿਉਂ ਉਹ ਆਖਦਾ ਹੋਵੇ- ਜੇ ਘਰ ਵਿੱਚ ਮੰਗੂ ਹੋਣ ਤਾਂ ਡੋਲੂ ਚੁੱਕ ਦੂਜਿਆਂ ਦੇ ਘਰ ਲੱਸੀ ਮੰਗਣ ਕਿਉਂ ਜਾਈਏ। ਜਿੰਨੀ ਅਪਣੱਤ ਧਰਤੀ ਦੇ ਆਪਣੇ ਸ਼ਬਦ ਵਿੱਚ ਹੋ ਸਕਦੀ ਹੈ, ਉਹ ਉਧਾਰ ਲਏ ਸ਼ਬਦਾਂ ਵਿੱਚ ਕਿੱਥੇ। ਸ਼ਬਦਾਂ ਦੇ ਮੋਹ ’ਚ ਭਿੱਜਿਆ ਜਿੰਨਾ ਸਹਿਜ ਉਹ ਕਵਿਤਾ ਆਖ ਜਾਂਦਾ ਹੈ, ਇੰਜ ਲੱਗਦਾ ਹੈ ਕਿ ਇਸ ਤੋਂ ਵੱਧ ਹੋਰ ਸੌਖਾ ਤੇ ਸਹਿਜ ਹੋਇਆ ਹੀ ਨਹੀਂ ਜਾ ਸਕਦਾ। ਜਿੱਦਾਂ ਤਿਤਲੀ ਦਾ ਭਾਰ ਫੁੱਲ ਨੂੰ ਭਾਰ ਨਹੀਂ ਲੱਗਦਾ, ਉਹਦੀ ਕਵਿਤਾ ਤੁਹਾਡੇ ਦਿਲ ਵਿੱਚ ਆਪਣੀ ਛੰਨ ਪਾ ਲੈਂਦੀ ਹੈ।[1]

ਭਾਵੇਂ ਚੰਦਨ ਨਕਸਲੀ ਲਹਿਰ ਦੀ ਮੁੱਢਲੀ ਕਤਾਰ ’ਚ ਵੀ ਰਿਹਾ ਤੇ ਇਸ ਲਹਿਰ ਦੇ ਸਾਹਿਤਕ ਪਰਚੇ ‘ਦਸਤਾਵੇਜ਼’ ਦਾ ਸੰਪਾਦਕ ਵੀ; ਪਰ ਆਪਣੀ ਕਵਿਤਾ ਵਿੱਚ ਉਹ ਕਿਤੇ ਵੀ ਅਸਹਿਜ ਹੁੰਦਾ ਪ੍ਰਤੀਤ ਨਹੀਂ ਹੁੰਦਾ। ਮਾਸੂਮ ਲੋਕਾਂ ਨੂੰ ਮਾਰ ਕੇ ਇਨਕਲਾਬ ਲਿਆਉਣ ਵਾਲਾ ਉਸ ਲਈ ਪੰਜਾਬ ਦਾ ਕਾਤਿਲ ਹੈ। ਉਹ ਇਨ੍ਹਾਂ ਕਾਤਿਲ ਲੋਕਾਂ ਨੂੰ ਵੰਗਾਰਦਾ ਆਖਦਾ ਹੈ: ‘‘ਅਸੀਂ ਤਾਂ ਉਸੇ ਧਰਤੀ ਦੇ ਪੁੱਤ ਹਾਂ ਜਿਹਦਾ ਧੁਰਾ ਨਨਕਾਣਾ ਬਣਦਾ ਹੈ, ਪਰ ਤੁਸੀਂ ਸਾਡੇ ਵਿੱਚੋਂ ਨਹੀਂ ਹੋ। ਤੁਸੀਂ ਹਿੰਦੂ-ਸਿੱਖ-ਮੁਸਲਮਾਨ ਮਜ਼ਹਬੀਅਤ ਦੇ ਕਾਤਿਲ ਨਹੀਂ ਸਗੋਂ ਪੰਜਾਬੀਅਤ ਦੇ ਕਾਤਿਲ ਹੋ।’’ ਉੁਹ ਨਨਕਾਣੇ ਨੂੰ ਕਿਸੇ ਇੱਕ ਮਜ਼ਹਬ ਦਾ ਸਥਾਨ ਨਹੀਂ ਸਗੋਂ ਸਮੁੱਚੀ ਧਰਤੀ ਦਾ ਕੇਂਦਰ ਮੰਨਦਾ ਹੈ। ਉਹ ਆਖਦਾ ਹੈ:

ਨਨਕਾਣਾ ਮੰਜ਼ਿਲ ਹੈ ਕੁਲ ਰਾਹਵਾਂ ਦੀ

ਨਨਕਾਣਾ ਘਰ ਦਾ ਰਾਹ ਹੈ।

ਰਚਨਾਵਾਂ

[ਸੋਧੋ]

ਕਾਵਿ-ਸੰਗ੍ਰਹਿ

[ਸੋਧੋ]
  • ਕੌਣ ਨਹੀਂ ਚਾਹੇਗਾ (1975)
  • ਕਵਿਤਾਵਾਂ (1985)
  • ਜੜ੍ਹਾਂ (1995,1999)
  • ਬੀਜਕ (1996)
  • ਛੰਨਾ (1998)
  • ਗੁੱਥਲੀ (1999)
  • ਗੁੜ੍ਹਤੀ (2000)
  • ਅੰਨਜਲ (2006)
  • ਪ੍ਰੇਮ ਕਵਿਤਾਵਾਂ (2011) ਚੋਣਵੀਂ ਕਵਿਤਾ
  • Sonata for Four Hands (ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਵਿੱਚ Arc Publications ਨੇ ਪ੍ਰਕਾਸ਼ਿਤ ਕੀਤਾ ਹੈ।)[2]
  • ਅਨਾਰਾਂ ਵਾਲਾ ਵਿਹੜਾ(ਸ਼ਾਹਮੁਖੀ: اناراں والا ویہڑا)[3] ; ਪਬਲਿਸ਼ਰਜ਼: ਕਿਤਾਬ ਤ੍ਰਿੰਞਣ, ਮੀਆਂ ਚੈਂਬਰ, 3 ਟੈਂਪਲ ਰੋਡ ਲਹੌਰ -2004)
  • ਸਾਕਾਰ (2020) (ਚਿਤ੍ਰਲੇਖ ਕਵਿਤਾਵਾਂ)

ਵਾਰਤਕ

[ਸੋਧੋ]
  • ਨਿਸ਼ਾਨੀ (1997)
  • ਫੈਲਸੂਫੀਆਂ (2001)
  • ਲਿਖਤ ਪੜ੍ਹਤ (2014) (ਪੰਦਰਾਂ ਲੇਖਾਂ ਦਾ ਸੰਗ੍ਰਹਿ)

ਹੋਰ

[ਸੋਧੋ]

ਕਾਵਿ ਨਮੂਨਾ

[ਸੋਧੋ]

ਤੇਹ ਉਹ ਬੋਲ ਜਿਸਦਾ ਕੋਈ ਨਾ ਸਾਨੀ

ਕੋਈ ਜੋ ਮੈਨੂੰ ਤੇਹ ਕਰਦਾ ਹੈ
ਜਿਸ ਨੂੰ ਮੇਰੀ ਤੇਹ ਹੈ ਲੱਗੀ
ਪਾਣੀ ਵੀ ਬਿਨ ਤੇਹ ਦੇ ਕਾਹਦਾ ਪਾਣੀ

ਤੇਹ ਤਾਂ ਦਿਲ ਨੂੰ ਪੈਂਦੀ ਖੋਹ ਹੈ
ਜਿਸ ਨੂੰ ਕੋਈ ਦਿਲ ਵਾਲ਼ਾ ਭਰਦਾ

ਤੇਹ ਉੜਦਾ ਟਿਕਿਆ ਪੰਛੀ
ਜਿਸਦੇ ਪੈਰ ਨਾ ਥੱਲੇ ਲੱਗਦੇ
ਤੇਹ ਤਾਂ ਉਸ ਪੰਛੀ ਦਾ ਸਾਹ ਹੈ
ਤੇਹ ਤਾਂ ਉਸ ਦੀ ਛਾਂ ਹੈ ਖੰਭ ਵਲ੍ਹੇਟ ਕੇ ਬੈਠੀ

ਤੇਹ ਤਾਂ ਉਹਦਾ ਨਾਂ ਹੈ
ਜਿਸ ਨੂੰ ਲਿਆਂ ਮੂੰਹ ਮਿੱਠਾ ਹੋਵੇ
ਮਿੱਠੀ ਜਿਸਦੀ ਅੱਖਾਂ ਮੁੰਦ ਕੇ ਚੇਤੇ ਕਰਦਾਂ

ਤੇਹ ਆਪਣੇ ਆਪ ਨਾ’ ਗੱਲਾਂ ਕਰਨਾ ਹਉਮੈ ਹਰਨਾ
ਸੱਜਣ ਨੂੰ ਤੱਕਣਾ ਹੌਲ਼ੇ ਹੌਲ਼ੇ
ਤੇਹ ਹਵਾ ਨੂੰ ਪਾਈ ਜੱਫੀ

ਹਵਾਲੇ

[ਸੋਧੋ]
  1. "ਸ਼ਬਦਾਂ ਦੇ ਮੋਹ 'ਚ ਭਿੱਜਿਆ ਚੰਦਨ". ਪੰਜਾਬੀ ਟ੍ਰਿਬਿਊਨ. {{cite news}}: Cite has empty unknown parameter: |dead-url= (help)
  2. http://www.amazon.co.uk/Books/s?ie=UTF8&field-author=Amarjit%20Chandan&page=1&rh=n%3A266239%2Cp_27%3AAmarjit%20Chandan
  3. http://www.apnaorg.com/poetry/chandan/

ਬਾਹਰੀ ਲਿੰਕ

[ਸੋਧੋ]