ਅਮਰਨਾਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅਮਰਨਾਥ ਗੁਫਾ
ਅਮਰਨਾਥ ਗੁਫਾ is located in ਜੰਮੂ ਅਤੇ ਕਸ਼ਮੀਰ
ਅਮਰਨਾਥ ਗੁਫਾ
ਜੰਮੂ ਅਤੇ ਕਸ਼ਮੀਰ ਵਿੱਚ ਅਵਸਥਿਤੀ
ਗੁਣਕ: ਦਿਸ਼ਾ-ਰੇਖਾਵਾਂ: 34°12′54″N 75°30′03″E / 34.2149°N 75.5008°E / 34.2149; 75.5008
ਨਾਮ
ਮੁੱਖ ਨਾਂ: ਅਮਰਨਾਥ ਗੁਫਾ ਦਾ ਮੰਦਰ
ਸਥਾਨ
ਦੇਸ: ਭਾਰਤ
ਰਾਜ: ਜੰਮੂ ਅਤੇ ਕਸ਼ਮੀਰ
ਵਾਸਤੂਕਲਾ ਅਤੇ ਸੱਭਿਆਚਾਰ
ਮੁੱਖ ਪੂਜਨੀਕ: ਸ਼ਿਵ
ਇਤਿਹਾਸ
ਸਿਰਜਣਹਾਰ: ਕੁਦਰਤੀ
ਵੈੱਬਸਾਈਟ: www.shriamarnathjishrine.com

ਅਮਰਨਾਥ ਹਿੰਦੂਆ ਦਾ ਇੱਕ ਪ੍ਰਮੁੱਖ ਤੀਰਥ-ਅਸਥਾਨ ਹੈ। ਇਹ ਜੰਮੂ ਅਤੇ ਕਸ਼ਮੀਰ ਰਾਜ ਦੇ ਸ੍ਰੀਨਗਰ ਸ਼ਹਿਰ ਦੇ ਉੱਤਰ-ਪੂਰਬ ਵਿੱਚ ੧੩੫ ਕਿਲੋਮੀਟਰ ਦੂਰ ਸਮੁੰਦਰ-ਤਲ ਤੋਂ ੧੩,੬੦੦ ਫੁੱਟ ਦੀ ਉਚਾਈ ਉੱਤੇ ਸਥਿਤ ਹੈ। ਇਸ ਗੁਫਾ ਦੀ ਲੰਮਾਈ (ਅੰਦਰ ਦੇ ਵੱਲ ਗਹਿਰਾਈ) ੧੯ ਮੀਟਰ ਅਤੇ ਚੋੜਾਈ ੧੬ ਮੀਟਰ ਹੈ। ਗੁਫਾ ੧੧ ਮੀਟਰ ਉੱਚੀ ਹੈ।[੧] ਅਮਰਨਾਥ ਗੁਫਾ ਭਗਵਾਨ ਸ਼ਿਵ ਦੇ ਪ੍ਰਮੁੱਖ ਧਾਰਮਿਕ ਥਾਂਵਾਂ ਵਿੱਚੋਂ ਇੱਕ ਹੈ। ਅਮਰਨਾਥ ਨੂੰ 'ਤੀਰਥਾਂ ਦਾ ਤੀਰਥ' ਆਖਿਆ ਜਾਂਦਾ ਹੈ ਕਿਉਂਕਿ ਇੱਥੇ ਭਗਵਾਨ ਸ਼ਿਵ ਨੇ ਮਾਂ ਪਾਰਬਤੀ ਨੂੰ ਅਮਰਤਵ ਦਾ ਰਹੱਸ ਦੱਸਿਆ ਸੀ।