ਸਮੱਗਰੀ 'ਤੇ ਜਾਓ

ਅਮਰ ਉਜਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਮਰ ਉਜਾਲਾ
ਕਿਸਮਦੈਨਿਕ ਅਖ਼ਬਾਰ
ਫਾਰਮੈਟਬ੍ਰਾਡਸ਼ੀਟ
ਪ੍ਰ੍ਕਾਸ਼ਕਅਮਰ ਉਜਾਲਾ ਪਬਲੀਕੇਸ਼ਨਜ਼ ਲਿਮਿਟੇਡ
ਭਾਸ਼ਾਹਿੰਦੀ
ਮੁੱਖ ਦਫ਼ਤਰਅਮਰ ਉਜਾਲਾ, ਸੀ-21, ਸੈਕਟਰ-59, ਨੋਇਡਾ-201301
ਭਣੇਵੇਂ ਅਖ਼ਬਾਰਅਮਰ ਉਜਾਲਾ ਕੰਪੈਕਟ
ਵੈੱਬਸਾਈਟAmarujala.com [1]

ਅਮਰ ਉਜਾਲਾ ਹਿੰਦੀ ਦਾ ਇੱਕ ਪ੍ਰਮੁੱਖ ਦੈਨਿਕ ਅਖ਼ਬਾਰ ਹੈ। ਇਸ ਦਾ ਆਗਾਜ਼ ਪੱਛਮੀ ਉੱਤਰ ਪ੍ਰਦੇਸ਼ ਦੇ ਇੱਕ ਸ਼ਹਿਰ ਆਗਰਾ ਤੋਂ 18 ਅਪਰੈਲ 1948 ਨੂੰ ਹੋਇਆ ਸੀ।

ਇਤਿਹਾਸ[ਸੋਧੋ]

ਸੰਨ 1948 ਵਿੱਚ ਡੋਰੀਲਾਲ ਅੱਗਰਵਾਲ ਅਤੇ ਮੁਰਾਰੀਲਾਲ ਮਹੇਸ਼ਵਰੀ ਨੇ ਆਗਰਾ ਤੋਂ ਅਮਰ ਉਜਾਲਾ ਦਾ ਪ੍ਰਕਾਸ਼ਨ ਸ਼ੁਰੂ ਕੀਤਾ। 1967 ਵਿੱਚ ਇਸ ਦਾ ਬਰੇਲੀ ਅਡੀਸ਼ਨ ਵੀ ਸ਼ੁਰੂ ਹੋਇਆ। ਇਹ ਪੱਛਮੀ ਉੱਤਰਪ੍ਰਦੇਸ਼ ਦੇ ਆਗਰਾ, ਬੁਲੰਦ ਸ਼ਹਿਰ, ਅਲੀਗੜ, ਮਥੁਰਾ, ਬਰੇਲੀ ਆਦਿ ਜ਼ਿਲ੍ਹਿਆਂ ਦੇ ਲੋਕਾਂ ਵਿੱਚ ਬਹੁਤ ਮਕਬੂਲ ਅਖ਼ਬਾਰ ਹੈ। 11 ਦਸੰਬਰ 1968 ਤੋਂ ਅਮਰ ਉਜਾਲਾ ਮੇਰਠ ਤੋਂ ਵੀ ਪ੍ਰਕਾਸ਼ਿਤ ਹੋਣ ਲੱਗਾ ਸੀ।

ਅਮਰ ਉਜਾਲਾ (ਆਗਰਾ) ਦੇ ਪ੍ਰਬੰਧ ਸੰਪਾਦਕ ਅਨਿਲ ਕੁਮਾਰ ਅੱਗਰਵਾਲ ਅਤੇ ਮਕਾਮੀ ਸੰਪਾਦਕ ਅਜੈ ਕੁਮਾਰ ਅੱਗਰਵਾਲ ਹਨ।