ਅਮਰ ਕੰਵਰ
ਅਮਰ ਕੰਵਰ (ਜਨਮ 1964[1]) ਇੱਕ ਸੁਤੰਤਰ ਫ਼ਿਲਮ-ਮੇਕਰ ਹੈ, ਜਿਸਨੇ 40 ਤੋਂ ਵੱਧ ਫ਼ਿਲਮਾਂ ਦਾ ਨਿਰਦੇਸ਼ਨ ਅਤੇ ਨਿਰਮਾਣ ਕੀਤਾ ਹੈ। ਉਸ ਦਾ ਕੰਮ ਭਾਰਤ ਦੀਆਂ ਰਾਜਨੀਤਿਕ, ਸਮਾਜਕ, ਆਰਥਿਕ ਅਤੇ ਇਕਾਲੋਜੀਕਲ ਸਥਿਤੀਆਂ ਦੀ ਪੜਚੋਲ ਨੂੰ ਮੁੱਖ ਰੱਖਦਾ ਹੈ, ਜੋ ਦਸਤਾਵੇਜ਼ੀ, ਕਾਵਿਕ ਸਫਰਨਾਮਾ ਅਤੇ ਦਿੱਖ ਲੇਖ ਦਾ ਮਿਸ਼ਰਣ ਹੈ। ਕੰਵਰ ਦਾ ਬਹੁਤਾ ਕੰਮ ਅਬਸਤੀਕਰਨ ਦੀ ਵਿਰਾਸਤ ਅਤੇ 1947 ਵਿੱਚ ਭਾਰਤੀ ਉਪਮਹਾਦੀਪ ਦੀ ਇਸਲਾਮੀ ਪਾਕਿਸਤਾਨ ਅਤੇ ਭਾਰਤ ਵਿੱਚ ਵੰਡ ਦਾ ਲੇਖਾਜੋਖਾ ਹੈ।[2]
ਕੰਮ[ਸੋਧੋ]
ਦਸਤਾਵੇਜ਼ੀ ਫੇਸ[ਸੋਧੋ]
2004 ਵਿੱਚ ਜਦੋਂ ਬਰਮਾ ਦੇ ਫੌਜੀ ਜਰਨੈਲ ਥਾਨ ਸਵੇ ਰਾਜਘਾਟ ਪੁੱਜੇ ਸਨ ਤਾਂ ਅਮਰ ਕੰਵਰ ਨੇ ਗਾਂਧੀ ਦੀ ਸਮਾਧੀ ਉੱਤੇ ਫੁੱਲ ਅਰਪਿਤ ਕਰਦੇ ਸਵੇ ਦਾ ਵੀਡੀਓ ਬਣਾ ਲਿਆ ਸੀ। ਇਸ ਵੀਡੀਓ ਵਿੱਚ ਬਰਮਾ ਦੇ ਕਈ ਫੌਜ-ਵਿਰੋਧੀ ਕਾਰਕੁਨਾਂ ਨੂੰ ਨਾਹਰੇ ਲਗਾਉਂਦੇ ਵੀ ਵਿਖਾਇਆ ਸੀ। ਕੰਵਰ ਦੇ ਸ਼ਬਦਾਂ ਵਿੱਚ ਉਸਨੇ ਆਪਣੀ ਇਸ ਫ਼ਿਲਮ ਰਾਹੀਂ ਦਿਖਾਇਆ ਕਿ ਕਿਵੇਂ, "ਦੁਨੀਆ ਦੇ ਸਭ ਤੋਂ ਕਰੂਰ ਲੋਕਾਂ ਵਿੱਚੋਂ ਇੱਕ ਸ਼ਾਂਤੀ ਅਤੇ ਅਹਿੰਸਾ ਦੇ ਪ੍ਰਤੀਕ ਗਾਂਧੀ ਦੀ ਸਮਾਧੀ ਉੱਤੇ ਫੁਲ ਚੜ੍ਹਿਆ ਰਿਹਾ ਹੈ।"[3]
ਦ ਲਾਈਟਿੰਗ ਟੈਸਟੀਮੋਨੀਜ[ਸੋਧੋ]
ਅਮਰ ਕੰਵਰ ਦਾ ਨਾਟਕੀ ਵੀਡੀਓ ‘ਦ ਲਾਈਟਿੰਗ ਟੈਸਟੀਮੋਨੀਜ’ 2014 ਦੇ ਅਗਸਤ ਦੇ ਮਹੀਨੇ ਦੌਰਾਨ ਕਿਰਨ ਨਾਦਰ ਮਿਊਜ਼ੀਅਮ ਆਫ ਆਰਟ ਵਿੱਚ ਦਿਖਾਇਆ ਗਿਆ ਸੀ। ਇਸ ਵਿੱਚ ਉਸਨੇ ਸੰਘਰਸ਼ ਦੇ ਦੌਰ ਵਿੱਚ ਔਰਤਾਂ ਵਿਰੁੱਧ ਯੌਨ ਹਿੰਸਾ ਨੂੰ ਪੇਸ਼ ਕੀਤਾ ਹੈ। ਇਹ ਵੀਡੀਓ ਆਵਾਜ਼ਾਂ ਅਤੇ ਮੌਨ ਦੇ ਮਾਧਿਅਮ ਨਾਲ ਪੀੜਤ ਦੀ ਮਜ਼ਬੂਰੀ ਨੂੰ ਪ੍ਰਗਟ ਕਰਦੀ ਹੈ। ਇਸ ਵਿੱਚ ਉਨ੍ਹਾਂ ਔਰਤਾਂ ਦੀ ਕਹਾਣੀ ਹੈ ਜਿਹਨਾਂ ਨੇ 1971 ਦੇ ਬੰਗਲਾਦੇਸ਼ ਮੁਕਤੀ ਸੰਗ੍ਰਾਮ, 1947 ਦੀ ਭਾਰਤ ਵੰਡ ਅਤੇ 1984 ਦੇ ਦੰਗਿਆਂ ਦੌਰਾਨ ਯੌਨ ਹਿੰਸਾ ਝੱਲੀ।[4]