ਅਮਰ ਨੂਰੀ
ਅਮਰ ਨੂਰੀ | |
|---|---|
| ਜਾਣਕਾਰੀ | |
| ਜਨਮ | ਰੰਗੀਲਪੁਰ (ਰੋਪੜ) |
| ਵੰਨਗੀ(ਆਂ) | ਭੰਗੜਾ, ਪੰਜਾਬੀ ਸੰਗੀਤ |
| ਕਿੱਤਾ | ਗਾਇਕਾ, ਅਦਾਕਾਰਾ |
| ਸਾਲ ਸਰਗਰਮ | 1981–ਹੁਣ ਤੱਕ |
ਅਮਰ ਨੂਰੀ, ਇੱਕ ਪੰਜਾਬੀ ਗਾਇਕਾ ਅਤੇ ਅਦਾਕਾਰਾ ਹੈ। ਜਿਸਦਾ ਜਨਮ ਭਾਰਤੀ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਪਿੰਡ ਰੰਗੀਲਪੁਰ ਵਿਚ ਹੋਇਆ ਸੀ। ਇਹਨਾਂ ਨੇ ਲੰਬਾ ਸਮਾਂ ਦੀਦਾਰ ਸੰਧੂ ਨਾਲ ਦੋਗਾਣੇ ਗਾਏ ਅਤੇ ਫਿਰ ਗਾਇਕੀ ਦੇ ਨਾਲ-ਨਾਲ ਪੰਜਾਬੀ ਫ਼ਿਲਮਾਂ ਵਿੱਚ ਅਦਾਕਾਰੀ ਵੀ ਸ਼ੁਰੂ ਕੀਤੀ ਅਤੇ ਪਿੱਠਵਰਤੀ ਗਾਇਕਾ ਵੀ ਹੈ।
ਓਹ ਸਵ: ਗਾਇਕ ਸਰਦੂਲ ਸਿਕੰਦਰ ਦੀ ਪਤਨੀ ਹੈ।
ਸ਼ੁਰੂਆਤੀ ਜੀਵਨ ਅਤੇ ਕੈਰੀਅਰ
[ਸੋਧੋ]ਅਮਰ ਨੂਰੀ ਦਾ ਜਨਮ 23 ਮਈ 1967 ਨੂੰ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਪਿੰਡ ਰੰਗੀਲਪੁਰ ਵਿੱਚ ਹੋਇਆ। ਨੂਰੀ ਦੇ ਪਿਤਾ ਰੌਸ਼ਨ ਸਾਗਰ ਵੀ ਗਾਇਕ ਰਹੇ ਹਨ। ਉਹ ਧਾਰਮਿਕ ਗੀਤ, ਸੂਫ਼ੀ ਕਲਾਮ ਅਤੇ ਲੋਕ ਗੀਤ ਗਾਇਆ ਕਰਦੇ ਸਨ। ਪਿਤਾ ਚੰਗੇ ਕਲਾਕਾਰ ਸਨ ਅਤੇ ਉਨ੍ਹਾਂ ਦੀਆਂ ਸਟੇਜਾਂ ਲੱਗਣ ਕਰਕੇ ਘਰ ਦੇ ਆਰਥਿਕ ਹਾਲਾਤ ਠੀਕ ਸਨ।
ਨੂਰੀ ਨੇ ਛੋਟੀ ਉਮਰ ਵਿੱਚ ਹੀ ਪੇਸ਼ੇਵਰ ਗਾਇਕੀ ਸ਼ੁਰੂ ਕਰ ਦਿੱਤੀ ਸੀ ਜਦੋਂ ਉਹ ਸਿਰਫ਼ 9 ਸਾਲ ਦੀ ਸੀ। ਉਸਨੇ 1981 ਵਿੱਚ ਪੰਜਾਬੀ ਗਾਇਕ ਦੀਦਾਰ ਸੰਧੂ ਨਾਲ ਗਾਉਣਾ ਸ਼ੁਰੂ ਕੀਤਾ, ਅਤੇ ਆਪਣੀ ਪਹਿਲੀ ਰਿਕਾਰਡਿੰਗ ਸਿਰਫ 13 ਸਾਲ ਦੀ ਉਮਰ ਵਿੱਚ ਕੀਤੀ। ਨੂਰੀ ਦੇ ਇਸ ਪਹਿਲੇ ਰਿਕਾਰਡ ਵਿੱਚ ਇੱਕ ਗੀਤ ਜੋ ਸੁਪਰ ਹਿੱਟ ਹੋਇਆ ਸੀ [1]ਉਹ ਸੀ, ‘ਬੰਦ ਪਿਆ ਦਰਵਾਜ਼ਾ, ਜਿਓ ਫਾਟਕ ਕੋਟਕਪੂਰੇ ਦਾ’। ਅਮਰ ਨੂਰੀ ਦੇ ਗੀਤ ਅੱਜ ਵੀ ਪੰਜਾਬੀਆਂ ਨੂੰ ਪੱਬਾ ਭਾਰ ਲੈ ਆਉਂਦੇ ਹਨ।
1986 ਵਿੱਚ, ਉਹ ਸਰਦੂਲ ਸਿਕੰਦਰ ਨੂੰ ਮਿਲੀ[2] ਅਤੇ ਉਨ੍ਹਾਂ ਨੇ ਇਕੱਠੇ ਗਾਉਣਾ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਵਿਆਹ ਕਰਵਾ ਲਿਆ। ਨੂਰੀ ਨੂੰ ਅਦਾਕਾਰੀ ਦਾ ਪਹਿਲਾ ਮੌਕਾ 1988 ਵਿੱਚ ਗੁਰਬੀਰ ਸਿੰਘ ਗਰੇਵਾਲ ਦੁਆਰਾ ਨਿਰਦੇਸ਼ਿਤ (ਦਲੀਪ ਕੌਰ ਟਿਵਾਣਾ ਦੇ ਇੱਕ ਨਾਵਲ ਉੱਤੇ ਅਧਾਰਤ) ਇੱਕ ਮਹੱਤਵਪੂਰਨ ਟੀ. ਵੀ. ਲੜੀ 'ਇਹੋ ਹਮਾਰਾ ਜੀਵਨ' ਵਿੱਚ ਮਿਲਿਆ ਸੀ। ਉਸ ਨੇ ਪ੍ਰਸਿੱਧ ਟੈਲੀ ਫਿਲਮਾਂ ਦੁਖ ਨਿਵਾਰਨ ਅਤੇ ਮੁਰਕੀਆ ਵਿੱਚ ਵੀ ਕੰਮ ਕੀਤਾ।

ਫ਼ਿਲਮੋਗ੍ਰਾਫੀ
[ਸੋਧੋ]ਨੂਰੀ ਨੇ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਅਤੇ ਉਨ੍ਹਾਂ ਵਿੱਚੋਂ ਕਈਆਂ ਲਈ ਪਲੇਅਬੈਕ ਗਾਇਕ ਵਜੋਂ ਵੀ ਕੰਮ ਕੀਤੀ। ਉਹਨਾਂ ਦੀ ਸਭ ਤੋਂ ਪਹਿਲੀ ਫ਼ਿਲਮ ‘ਗੱਭਰੂ ਪੰਜਾਬ ਦਾ’ ਸੀ ਜਿਸ ਵਿੱਚ ਅਮਰ ਨੂਰੀ ਅਤੇ ਦੀਦਾਰ ਸੰਧੂ 'ਤੇ ਗੀਤ ਫਿਲਮਾਇਆ ਗਿਆ ਸੀ। ਪ੍ਰਵਾਸੀ ਪੰਜਾਬੀਆਂ ਬਾਰੇ ਬਣੀ ਫਿਲਮ 'ਵੱਡਾ ਘਰ'[3] ਵਿੱਚ ਵੀ ਕੰਮ ਕਰ ਰਹੀ ਹੈ।
- ਗਬਰੂ ਪੰਜਾਬ ਦਾ (1986) ਲਾਈਵ ਪ੍ਰਦਰਸ਼ਨ
- ਜੱਟ ਪੰਜਾਬ ਦਾ (1990)
- ਵੈਸਾਖੀ (1991)
- ਉਡੀਕਾਂ ਸਾਊਣ ਦੀਆਂ (1991)
- ਬਦਲਾ ਜੱਟੀ ਦਾ (1991) ਨੂਰੀ
- ਜੋਰ ਜੱਟ ਦਾ (1991)
- ਦਿਲ ਦਾ ਮਾਮਲਾ (1992)
- ਪੁੱਤ ਸਰਦਾਰਾਂ ਦੇ (1992)
- ਜ਼ਖਮੀ ਸ਼ੇਰ (1996)
- ਪੰਚਾਇਤ (1996)
- ਮੇਲਾ (1997)
- ਜੰਗ ਦਾ ਮੈਦਾਨ (1997)
- ਜੀ ਆਇਆਂ ਨੂੰ (2003)
- ਦਿਲ ਅਪਣਾ ਪੰਜਾਬੀ (2006)
- ਮੇਲ ਕਰਾਦੇ ਰੱਬਾ (2010)
- ਤੇਰੇ ਇਸ਼ਕ ਨਚਾਇਆ (2010)
- ਪਤਾ ਨਹੀਂ ਰੱਬ ਕੇਹੜਿਆਂ ਰੰਗਾਂ ਚ ਰਾਜ਼ੀ (2012) [4]
- ਡੈਡੀ ਕੂਲ ਮੁੰਡੇ ਫੂਲ (2013)
- ਸ਼ਾਹਿਦ-ਏ-ਮੁਹੱਬਤ ਪੰਜਾਬੀ ਫ਼ਿਲਮ (2005)
ਐਲਬਮਾਂ
[ਸੋਧੋ]- ਯਾਰੀ ਪਰਦੇਸੀਆਂ ਦੀ (1989)
- ਜੀਜਾ ਵੇ ਤੇਰੀ ਸਾਲੀ ਨਚਦੀ (1988)
- ਨੂੰਹ ਸੱਸ ਦਾ ਮੁਕਬਲਾ (1988)
- ਗੋਰਾ ਰੰਗ ਦੇਈ ਨਾ ਰੱਬਾ (1989)
- ਨਵੀ ਵਿਆਹੀ ਨੱਚੀ (1988)
- ਦੁਧ ਪੀ ਲਾ ਬਲਮਾ (1988)
- ਸੜ ਗਈਆਂ ਗਵਾਂਢਣਾ (1989)
- ਰੀਲਾ ਦੀ ਦੁਕਾਨ (1989)
- ਨੱਚਣਾ ਸ਼ਖਤ ਮਨਾ ਹੈ (1989)
- ਗਿੱਧਾ ਜੰਕਸ਼ਨ (1990)
- ਭੰਗੜਾ ਬੀਟਸ (1991)
- ਮੇਲਾ ਮੇਲੀਆਂ ਦਾ (1997)
- ਮੇਲਾ ਬੈਸਾਖੀ ਦਾ (1998)
- ਹੈਲੋ ਹੈਲੋ 2000 (2000)
- ਕਾਲਾ ਡੋਰੀਆ 99 (1999)
- ਹੁਸਨ ਪੰਜਾਬ ਦਾ (1997)
- ਕੱਲੀ ਬਹਿ ਕੇ ਸੋਚੀਂ (1997)
- ਮੈਂ ਹੋਵਾਂ ਇੱਕ ਤੂੰ ਹੋਵੇਂ (2009)
- ਅੱਡੀ ਟੱਪਾ (1996)
- ਚੋਰੀ ਤੇਰੀ ਫ਼ੜੀ ਗਈ (1996)
- ਨਖ਼ਰਾ 96 (1996)
- ਮਿੱਤਰਾ ਨੂੰ ਮਾਰ ਗਿਆ (1996)
- 1986 ਵਿੱਚ
- ਫ਼ਾਟਕ ਕੋਟਕਪੂਰੇ ਦਾ (1985)
- ਝਾਂਜਰ ਦੀ ਛਣਕਾਰ (1999)
- ਗਲੀ ਗਲੀ ਛਣਕਾਟਾ (2001)
- ਫੁੱਲਕਾਰੀ (2000)
- ਭੰਗੜਾ 2000 (2000)
- ਲਾਰਾ ਲੱਪਾ (1992)
- ਪੰਥ ਖਾਲਸਾ (1998)
- ਸਾਨੂੰ ਵੀ ਚਿੱਠੀਆ ਪਾਈ ਦਾਤੀਏ (1992)
ਹਵਾਲੇ
[ਸੋਧੋ]- ↑ "13 ਸਾਲ ਦੀ ਉਮਰ 'ਚ ਹਿੱਟ ਹੋਈ ਅਮਰ ਨੂਰੀ ਨੇ ਜਦੋਂ ਸਰਦੂਲ ਸਿਕੰਦਰ ਨਾਲ ਪਹਿਲੀ ਵਾਰ ਗਾਇਆ". BBC News ਪੰਜਾਬੀ. 2024-01-13. Retrieved 2025-09-20.
- ↑ BBC News Punjabi (2024-01-12), Amar Noorie Interview: ਅਮਰ ਨੂਰੀ ਨੂੰ ਕਿਉਂ ਲਗਦਾ ਹੈ ਕਿ ਕਲਾਕਾਰ ਨੂੰ ਉਦਾਸ ਜਾਂ ਪ੍ਰੇਸ਼ਾਨ ਹੋਣ ਦਾ ਹੱਕ ਨਹੀਂ |𝐁𝐁𝐂, retrieved 2025-09-20
- ↑ https://m.jagbani.punjabkesari.in/entertainment/news/amar-noorie-is-back-in-action-will-be-seen-in-this-film-1530583
- ↑ "Pata Nahi Rabb Kehdeyan Rangan Ch Raazi". cinemapunjabi.com. Archived from the original on 24 May 2013. Retrieved 16 February 2012.