ਦੀਦਾਰ ਸੰਧੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ


ਦੀਦਾਰ ਸੰਧੂ
ਜਨਮ ਦਾ ਨਾਮਦੀਦਾਰ ਸਿੰਘ ਸੰਧੂ
ਜਨਮ(1942-07-03)3 ਜੁਲਾਈ 1942
ਚੱਕ ਨੰ. 133, ਸਰਗੋਧਾ ਜਿਲਾ, ਬਰਤਾਨਵੀ ਪੰਜਾਬ
ਮੂਲਭਰੋਵਾਲ ਖੁਰਦ (ਹੁਣ ਲੁਧਿਆਣਾ ਜਿਲਾ), ਪੰਜਾਬ
ਮੌਤ16 ਫਰਵਰੀ 1991(1991-02-16) (ਉਮਰ 48)
ਲੁਧਿਆਣਾ
ਵੰਨਗੀ(ਆਂ)ਪੰਜਾਬੀ ਲੋਕ ਗਾਇਕੀ
ਕਿੱਤਾਗਾਇਕ-ਗੀਤਕਾਰ
ਸਾਜ਼ਤੂੰਬੀ
ਸਾਲ ਸਰਗਰਮ1962-1991

ਦੀਦਾਰ ਸੰਧੂ (3 ਜੁਲਾਈ 1942 - 16 ਫਰਵਰੀ 1991) ਉਘਾ ਭਾਰਤ ਦੇ ਪੰਜਾਬ ਪ੍ਰਾਂਤ ਦਾ ਪੰਜਾਬੀ ਲੋਕ ਗਾਇਕ ਅਤੇ ਗੀਤਕਾਰ ਸੀ।[1][2] He used to tie a turban on stage.[3]

ਜੀਵਨ[ਸੋਧੋ]

ਦੀਦਾਰ ਸੰਧੂ ਦਾ ਜਨਮ 3 ਜੁਲਾਈ 1942 ਨੂੰ ਪਾਕਿਸਤਾਨ ਦੇ ਸਰਗੋਧਾ ਜ਼ਿਲੇ ਵਿੱਚ ਚੱਕ ਨੰਬਰ 133 ਵਿਖੇ ਪਿਤਾ ਸੰਮੁਦ ਸਿੰਘ ਦੇ ਘਰ ਮਾਤਾ ਦਾਨ ਕੌਰ ਦੀ ਕੁੱਖੋਂ ਹੋਇਆ। 1947 ਦੀ ਵੰਡ ਤੋਂ ਬਾਅਦ ਉਹਨਾਂ ਦਾ ਪਰਿਵਾਰ 1956 ਵਿੱਚ ਪਿੰਡ ਭਰੋਵਾਲ ਜ਼ਿਲਾ ਲੁਧਿਆਣਾ ਵਿੱਚ ਆ ਕੇ ਵਸ ਗਿਆ। ਉਹਨਾਂ ਮੁੱਢਲੀ ਵਿਦਿਆ ਪਿੰਡ ਜਗਰਾਉਂ ਦੇ ਸਰਕਾਰੀ ਸਕੂਲ ਤੋਂ ਅਤੇ ਦਸਵੀਂ ਤੱਕ ਦੀ ਵਿਦਿਆ ਸਰਕਾਰੀ ਹਾਈ ਸਕੂਲ ਬਰਸਾਲਾਂ ਤੋਂ ਪ੍ਰਾਪਤ ਕੀਤੀ। ਉਹ ਆਪਣੇ ਪੰਜ ਭਰਾਵਾਂ ਵਿਚੋਂ ਸਭ ਤੋਂ ਛੋਟੇ ਸਨ। ਦੀਦਾਰ ਸੰਧੂ ਦਾ ਵਿਆਹ 1966 ਵਿੱਚ ਪਿੰਡ ਗਾਲਿਬ ਕਲਾਂ ਵਿਖੇ ਭਾਨ ਸਿੰਘ ਦੀ ਸਪੁੱਤਰੀ ਅਮਰਜੀਤ ਕੌਰ ਨਾਲ ਹੋਇਆ। ਉਹਨਾਂ ਦੇ ਘਰ ਦੋ ਬੱਚਿਆਂ ਜਗਮੋਹਨ ਸਿੰਘ ਅਤੇ ਬੇਟੀ ਦੀਪਾਂ ਨੇ ਜਨਮ ਲਿਆ। ਉਹਨਾਂ ਦਾ ਇਕਲੌਤਾ ਬੇਟਾ ਜਗਮੋਹਨ ਸੰਧੂ ਅੱਜਕਲ ਗਾਇਕੀ ਦੇ ਪਿੜ ਵਿੱਚ ਵਿਚਰ ਰਿਹਾ ਹੈ। ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਲੁਧਿਆਣਾ ਦੇ ਚੇਅਰਮੈਨ ਜਗਦੇਵ ਸਿੰਘ ਜੱਸੋਵਾਲ ਲਿਖਦੇ ਹਨ ਕਿ ਜੋ ਸਥਾਨ ਅੰਗਰੇਜੀ ਕਵਿਤਾ ਵਿੱਚ ਬਾਇਰਨ ਦਾ ਸੀ ਪੰਜਾਬੀ ਲੋਕ ਗੀਤ ਗੀਤਕਾਰੀ ਵਿੱਚ ਉਹ ਸਥਾਨ ਦੀਦਾਰ ਸੰਧੂ ਦਾ ਹੈ। ਦੀਦਾਰ ਸਾਡੇ ਲਈ ਪੰਜਾਬੀ ਸੱਭਿਆਚਾਰ ਦੇ ਬਾਗਾਂ ਵਿੱਚ ਸਦਾ ਮਹਿਕਣ ਅਤੇ ਖੂਸਬੋਆਂ ਖਿਲਾਰਨ ਵਾਲਾ ਬਹੁਰੰਗਾਂ ਫੁੱਲ ਅਤੇ ਨਿਰੰਤਰ ਰੌਸ਼ਨੀ ਵੰਡਣ ਵਾਲਾ ਤਾਰਾ ਹੈ। ਇਸੇ ਤਰ੍ਹਾਂ ਪ੍ਰਸਿੱਧ ਸਾਹਿਤਕਾਰ ਸੰਤ ਸਿੰਘ ਸੇਖੋਂ ਲਿਖਦੇ ਹਨ ਕਿ ਸਧਾਰਨ ਸ਼ਬਦਾਂ ਵਿੱਚ ਦੀਦਾਰ ਸੰਧੂ ਵਰਗੇ ਗੀਤਕਾਰ ਆਪਣੇ ਸਰੋਤਿਆਂ ਨੂੰ ਅਜਿਹਾ ਅਨੰਦ ਪ੍ਰਦਾਨ ਕਰਦੇ ਹਨ, ਜਿਸ ਵਿੱਚ ਸਰੋਤੇ ਜੀਵਨ ਦਾ ਵਿਲਾਸ ਵੀ ਮਾਣਦੇ ਹਨ ਅਤੇ ਉਹਨਾਂ ਉਪਰ ਸਦਾਚਾਰ ਦੀਆਂ ਸੀਮਾਵਾਂ ਉ¦ਘਣ ਦਾ ਦੋਸ਼ ਵੀ ਨਹੀਂ ਲੱਗਦਾ। ਆਤਮਾ ਹਮਰਾਹੀ ਦੀਦਾਰ ਸੰਧੂ ਨੂੰ ਸ਼ਰਧਾਂਜਲੀ ਭੇਂਟ ਕਰਦੇ ਲਿਖਦੇ ਹਨ ਕਿ ਉਹ ਜੱਟ ਕਲਚਰ ਦਾ ਸਿਰਮੋਰ ਗੀਤਕਾਰ ਸੀ।

ਗੀਤਕਾਰ[ਸੋਧੋ]

ਦੀਦਾਰ ਸੰਧੂ ਦੀ ਸਭ ਤੋਂ ਵੱਡੀ ਸਿਫ਼ਤ ਇਹ ਸੀ ਕਿ ਉਹ ਆਪਣੇ ਗੀਤ ਖੁਦ ਲਿਖਕੇ ਗਾਉੁਂਦਾ ਸੀ। ਉਹਨਾਂ ਦੇ ਗੀਤਾਂ ਦਾ ਕਾਵਿ ਚਿਤਰਨ ਇੰਨਾ ਕਮਾਲ ਦਾ ਹੈ ਕਿ ਸੁਣਨ ਵਾਲਾ ਦੰਗ ਰਹਿ ਜਾਂਦਾ ਹੈ। ਸੁਣਨ ਵਾਲੇ ਦੀ ਸੋਚ ਅਕਸਰ ਗੀਤ ਤੋਂ ਪਿੱਛੇ ਰਹਿ ਜਾਂਦੀ ਹੈ। ਜਦੋਂ ਉਹ ਲਿਖਦਾ ਹੈ ‘ਚੰਨ ਹੋ ਬੱਦਲੀ ਦੇ ੳਹਲੇ ਕੰਨੀਆਂ ਨੂੰ ਇੰਝ ਰੁਸਨਾਏ, ਜਿਉਂ ਗੋਟੇ ਵਾਲੀ ਚੁੰਨੀ ਕੋਈ ਅੰਬਰ ’ਤੇ ਸੁੱਟ ਸੁਕਾਵੇ ਇਹ ਚਾਨਣ ਵਰਗਾ ਰਿਸਤਾ ਜੱਗ ਤੋਂ ਕਿਵੇਂ ਲੁਕਾਵੇਗਾ’ ਤਾਂ ਸਰੋਤੇ ਦੀ ਸੋਚ ਚੰਨ ’ਤੇ ਅਟਕੀ ਰਹਿ ਜਾਂਦੀ ਹੈ ਜਾਂ ‘ਸਾਉਣ ਮਹੀਨਾ ਪੈਣ ਛਰਾਟੇ ਵਗ ਪਰਨਾਲੇ ਢਾਬ ਭਰੀ’ ਤਾਂ ਜੇਠ ਹਾੜ ਦੀਆਂ ਧੁੱਪਾਂ ਵਿੱਚ ਵੀ ਸੁਣਨ ਵਾਲੇ ਦੇ ਦਿਲ ਦਿਮਾਗ ਤੇ ਸਾਉਣ ਮਹੀਨੇ ਦੀਆਂ ਘਟਾਵਾਂ ਛਾਂਅ ਜਾਂਦੀਆਂ ਹਨ। ਉਸਨੇ ਆਪਣੇ ਗੀਤਾਂ ਵਿੱਚ ਅਨੇਕਾਂ ਨਵੇਂ ਅ¦ਕਾਰਾਂ ਦੀ ਵਰਤੋਂ ਕੀਤੀ। ਇਸ ਤੋਂ ਇਲਾਵਾ ਉਸਦੇ ਗੀਤਾਂ ਵਿੱਚ ਅਨੇਕਾਂ ਚਿੰਨ, ਬਿੰਬ, ਪ੍ਰਤੀਕ, ਤਸਬੀਹ ਮਾਲਾ ਦੇ ਮਣਕੇ ਵਾਂਗੂ ਪਰੋਏ ਹੋਏ ਹਨ। ਜਿੰਨਾਂ ਨੂੰ ਸੁਣਕੇ ਮਨ ਹੁਲਾਸ ਵਿੱਚ ਆ ਕੇ ਦੀਦਾਰ ਸੰਧੂ ਨੂੰ ਸਲੂਟ ਮਾਰਦਾ ਹੈ।

ਨਮੂਨਾ[ਸੋਧੋ]

ਗਿੱਧਿਆਂ ਦੇ ਜਾਵਾਂ ਨੀ ਮੈਂ ਪਾਵਾਂ ਨੱਚ ਧਮਾਲਾਂ
ਪਾਉਣ ਨੀਵੀਆਂ ਮੋਰ ਸ਼ਰਮ ਨਾਲ ਦੇਖ ਮੇਰੀਆਂ ਚਾਲਾਂ
ਮੇਰੇ ਨਾਲੋਂ ਵਧਕੇ ਮੇਰੀ ਝਾਂਜਰ ਕਰੇ ਕਮਾਲਾਂ
ਜੀ ਕਰਦਾ ਇਹ ਝਾਂਜਰ ਪਾ ਕੇ ਉਡ ਜਾ ਕਬੂਤਰ ਬਣਕੇ,
ਛਣਕਾਟਾ ਪੈਂਦਾ ਗਲੀ–ਗਲੀ, ਮੇਰੀ ਐਸੀ ਝਾਂਜਰ ਛਣਕੇ।
0
ਕਾਲੇ ਕਾਲੇ ਖੇਤ ਜਿਵੇਂ ਕਾਲਾ ਸਿਰ ਹੀਰ ਦਾ
ਪਾਉਂਦੀ ਏ ਭੁਲੇਖਾ ਚਿੱਟੀ ਡੰਡੀ, ਟੇਡੇ ਚੀਰ ਦਾ
0
ਮੇਰਾ ਓਹ ਮਜਾਰੇ ਵਾਲਾ ਹਾਲ ਜੀਹਤੋਂ ਮਾਲਕਾਂ ਜਮੀਨ ਖੋਹ ਲਈ
ਕਾਹਦੇ ਨਾਲ ਮਾਂਦਰੀ ਓਹ ਆਫਤਾਂ ਨੂੰ ਕੀਲੂ ਜੀਹਤੋਂ ਬੀਨ ਖੋਹ ਲਈ
0
ਮੈਂ ਕਹਿਨਾਂ ਦਸ ਕੀ ਕਹਿਣਾ ਬਾਬੇ ਨੂੰ ਹਿੱਕ ਤਾਣਕੇ
ਬੁਝ ਲੀੰ ਫਿਰ ਤੂੰ ਵੀ ਮੇਰੇ ਮੁੰਡੇ ਦੇ ਕਿਥੇ ਨਾਨਕੇ
0
ਮਰ ਜਾਏ ਕਤੂਰਾ ਲੁਚ੍ਹੇ ਦਾ ਸਾਰਾ ਪਿੰਡ ਸੋਗ ਮਨਾਉਂਦਾ ਹੈ
ਪਰ ਜਿਸ ਦਿਨ ਲੁਚ੍ਹਾ ਖੁਦ ਮਾਰ ਜਾਏ ਕੋਈ ਘਰ ਵਿੱਚ ਪੈਰ ਨਾ ਪਾਉਂਦਾ ਹੈ

ਗਾਇਕੀ[ਸੋਧੋ]

ਦੀਦਾਰ ਸੰਧੂ ਨੇ ਗਾਇਕੀ ਦੀ ਸ਼ੁਰੂਆਤ ਬਤੌਰ ਗੀਤਕਾਰ ਵਜੋਂ ਕੀਤੀ। ਉਸਦੇ ਲਿਖੇ ਗੀਤਾਂ ਦੀਆਂ ਧੂੰਮਾਂ ਪੂਰੇ ਪੰਜਾਬ ਵਿੱਚ ਪੈ ਗਈਆਂ। ਪਹਿਲਾ ਗੀਤ ਨਰਿੰਦਰ ਬੀਬਾ ਦੀ ਅਵਾਜ਼ ਵਿੱਚ ‘ਜੱਟ ਬੜਾ ਬੇਦਰਦੀ’ ਰਿਕਾਰਡ ਹੋਇਆ। ਉਸ ਸਮੇਂ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਗਾਇਕ ਜੋੜੀ ਦੀਆਂ ਚੜ•ਤਾਂ ਸਨ। ਇਸ ਜੋੜੀ ਦੀਆਂ ਅਵਾਜ਼ਾਂ ਵਿੱਚ ਦੀਦਾਰ ਸੰਧੂ ਦੇ ਗੀਤਾਂ ਸੁਰਮਾਂ ਪੰਜ ਰੱਤੀਆਂ, ਕਾਗਜ ਵਰਗੀ ਭਾਬੀ, ਐਸੀ ਝਾਂਜਰ ਛਣਕੇ, ਕੁੜਤੀ ਮਲਮਲ ਦੀ, ਲੱਡੂ ਵੰਡਦੀ ਕਚਹਿਰੀਓ ਆਵਾਂ ਨੇ ਦੀਦਾਰ ਸੰਧੂ ਦਾ ਨਾਮ ਬਣਾ ਦਿੱਤਾ। 1962 ਵਿੱਚ ਉਹਨਾਂ ਲੋਕ ਸੰਪਰਕ ਵਿਭਾਗ ਵਿੱਚ ਨੌਕਰੀ ਲੈ ਲਈ ਜਿਥੇ ਉਸ ਨੇ ਪ੍ਰਸਿੱਧ ਗਾਇਕ ਮੁਹੰਮਦ ਸਦੀਕ ਨਾਲ ਢਾਈ ਸਾਲ ਦੇ ਕਰੀਬ ਸਟੇਜਾਂ ’ਤੇ ਗਾਇਆ। ਇਸ ਸਮੇਂ ਤੱਕ ਦੀਦਾਰ ਸੰਧੂ ਦੀ ਆਪਣੀ ਪਹਿਚਾਣ ਗਾਇਕ ਵਜੋਂ ਹੋ ਗਈ ਤਾਂ ਉਸਨੇ ਪਹਿਲਾ ਰਿਕਾਰਡ ਸਨੇਹ ਲਤਾ ਨਾਲ ‘ਪਿੰਡ ਦਿਆਂ ਮੁੰਡਿਆਂ ਨੂੰ ਸਾਨੂੰ ਦੇਖ ਕੇ ਨੀਂਦ ਨਾ ਆਵੇ’ ਪ੍ਰਸਿੱਧ ਐਚ. ਐਮ.ਵੀ. ਰਿਕਾਰਡ ਕੰਪਨੀ ਵਿੱਚ ਰਿਕਾਰਡ ਕਰਵਾਇਆ। ਬੱਸ ਫਿਰ ਕੀ ਸੀ ਦੀਦਾਰ ਤੇ ਰਿਕਾਰਡ ਤਵੇਂ ਬਲੈਕ ਵਿੱਚ ਵਿਕਣ ਲੱਗ ਪਏ ਅਤੇ ਆਪਣੇ ਅੰਤਲੇ ਸਮੇਂ ਤੱਕ ਕੋਈ 28 ਸਾਲ ਚੱਲ ਸੋ ਚੱਲ ਹੁੰਦੀ ਰਹੀ। ਇਸ ਸਮੇਂ ਦੌਰਾਨ ਉਸ ਨੇ ਪੰਜਾਬ ਦੀਆਂ ਮਸਹੂਰ ਗਾਇਕਾਵਾਂ ਨਾਲ ਗੀਤ ਰਿਕਾਰਡ ਕਰਵਾਏ। ਜਿਨ੍ਹਾਂ ਵਿੱਚ ਪੰਜਾਬ ਦੀ ਕੋਇਲ ਸੁਰਿੰਦਰ ਕੌਰ, ਅਮਰ ਨੂਰੀ, ਸੁਨੇਹ ਲਤਾ, ਪਰਮਿੰਦਰ ਸੰਧੂ, ਕੁਲਦੀਪ ਕੌਰ, ਬਲਜੀਤ ਬੱਲੀ, ਸੁਸਮਾ, ਸੁਖਵੰਤ ਕੌਰ ਤੋਂ ਇਲਾਵਾ ਹਿੰਦੀ ਫਿਲਮਾਂ ਦੀ ਹੀਰੋਇਨ ਰਮਾ ਵਿਜ ਨੇ ਵੀ ਕਈ ਸਟੇਜਾਂ ’ਤੇ ਦੀਦਾਰ ਸੰਧੂ ਨਾਲ ਗਾਇਆ। ਪੰਜਾਬੀ ਫਿਲਮ ‘ਅਣਖ ਜੱਟਾਂ ਦੀ’ ਵਿੱਚ ਸੁਰਿੰਦਰ ਛਿੰਦੇ ਦੀ ਅਵਾਜ ਵਿੱਚ ਗੀਤ ‘ਇਸ ਸਮੇਂ ਦੀਆਂ ਸੱਟਾਂ ਤੋਂ ਤੂੰ ਭਾਵੇਂ ਹੈ ਮਜਬੂਰ’ ਅਤੇ ‘ਲਲਕਾਰਾ’ ਫਿਲਮ ਵਿੱਚ ‘ਮਾਏ ਨੀ ਤੇਰੀ ਲਾਡਲੀ’ ਸਰਬਜੀਤ ਦੀ ਅਵਾਜ ਵਿੱਚ ਅਤੇ ਫਿਲਮ ‘ਗੱਭਰੂ ਪੰਜਾਬ ਦਾ’ ਵਿੱਚ ਦੀਦਾਰ ਸੰਧੂ ਅਤੇ ਅਮਰ ਨੂਰੀ ਦਾ ਅਖਾੜਾ ਫਿਲਮਾਇਆ ਗਿਆ। ਭਾਵੇਂ ਅਮਰ ਨੂਰੀ ਅੱਜ ਤੱਕ ਨਿੱਤ ਕਾਮਯਾਬੀ ਦੀਆਂ ਸਿਖਰਾਂ ਨੂੰ ਛੂਹ ਰਹੀ ਹੈ, ਪਰ ਫਿਲਮੀ ਪਰਦੇ ’ਤੇ ਸਭ ਤੋਂ ਪਹਿਲਾਂ ਉਸਨੂੰ ਦੀਦਾਰ ਸੰਧੂ ਹੀ ਲੈ ਕੇ ਆਏ। ਨੂਰੀ 1981 ਵਿੱਚ ਬਹੁਤ ਛੋਟੀ ਉਮਰ ਵਿੱਚ ਦੀਦਾਰ ਸੰਧੂ ਨਾਲ ਗਾਉਣ ਲੱਗੀ ਸੀ, ਜੋ ਅੱਜ ਤੱਕ ਨਿਰੰਤਰ ਜਾਰੀ ਹੈ। ਜਿਹਨਾਂ ਹੋਰ ਪ੍ਰਸਿੱਧ ਗਾਇਕਾਂ ਨੇ ਦੀਦਾਰ ਦੇ ਲਿਖੇ ਗੀਤ ਗਾਏ ਉਹਨਾਂ ਵਿੱਚ ਮੁਹੰਮਦ ਸਦੀਕ, ਰਣਜੀਤ ਕੌਰ, ਨਰਿੰਦਰ ਬੀਬਾ, ਬੀਰ ਚੰਦ, ਰਣਜੀਤ ਵਿਰਕ, ਸੁਦੇਸ਼ ਕਪੂਰ, ਪ੍ਰੋਮਲਾ ਪੰਮੀ, ਸਵਰਨ ਲਤਾ, ਕਰਨੈਲ ਗਿੱਲ, ਰੇਸ਼ਮ ਰੰਗੀਲਾ, ਪ੍ਰੀਤੀ ਬਾਲਾ, ਕਰਨੈਲ ਸਿੰਘ, ਬੀਰ ਚੰਦ ਗੋਪੀ ਆਦਿ ਨਾਮ ਜ਼ਿਕਰਯੋਗ ਹਨ। ਇਹ ਸਾਰੇ ਗੀਤ ਵੀ ਬਹੁਤ ਮਸਹੂਰ ਰਹੇ। ਉਸਦੀ ਆਪਣੀ ਅਵਾਜ ਵਿੱਚ ਬਹੁਤੇ ਗੀਤ ਸੁਨੇਹ ਲਤਾ, ਅਮਰ ਨੂਰੀ ਅਤੇ ਸੁਰਿੰਦਰ ਕੌਰ ਨਾਲ ਰਿਕਾਰਡ ਹੋਏ। ਸੁਨੇਹ ਲਤਾ ਨਾਲ ਦੀਦਾਰ ਸੰਧੂ ਦੀ ਅਵਾਜ ਦਾ ਕੁਦਰਤੀ ਮੇਲ ਸੀ ਅਤੇ ਮਾਨਸਿਕ ਬਹਾਅ ਵੀ ਦੋਨਾਂ ਦਾ ਇਕੋ ਜਿਹਾ ਹੋਣ ਕਰਕੇ ਇਸ ਜੋੜੀ ਨੇ ਖੂਬ ਨਿਮਾਣਾ ਖੱਟਿਆ ਜਦੋਂ ਸੁਨੇਹ ਲਤਾ ਕੋਈ ਸੱਤ ਸਾਲ ਦੀਦਾਰ ਸੰਧੂ ਨਾਲ ਗਾਉਣ ਤੋਂ ਬਾਅਦ ਵਿਆਹ ਕਰਵਾ ਕੇ ਵਿਦੇਸ਼ ਚਲੀ ਗਈ ਤਾਂ ਇੱਕ ਵਾਰ ਤਾਂ ਉਸਦੀ ਗਾਇਕੀ ਨੂੰ ਬਰੇਕਾਂ ਲੱਗ ਗਈਆਂ, ਪਰ ਛੇਤੀ ਹੀ ਗੱਡੀ ਫਿਰ ਲੀਹ ’ਤੇ ਚੜ• ਗਈ। ਕੁਲਵੰਤ ਸਿੰਘ ਲਹਿਰੀ ਦੀਦਾਰ ਸੰਧੂ ਬਾਰੇ ਛਾਪੀ ਕਿਤਾਬ ‘ਦੀਦਾਰਨਾਮਾ’ ਵਿੱਚ ਲਿਖਦਾ ਹੈ ਕਿ ਸੁਨੇਹ ਲਤਾ ਦੀ ਗੈਰਹਾਜਰੀ ਨੇ ਦੀਦਾਰ ਸੰਧੂ ਦੀ ਕਲਾ ਅਤੇ ਭਵਿੱਖੀ ਪ੍ਰੋਗਰਾਮ ’ਤੇ ਪ੍ਰਸ਼ਨ ਚਿੰਨ ਲਾ ਦਿੱਤਾ। ਆਪਣੀ ਗਾਇਕੀ ਦੇ ਅਖੀਰਲੇ ਸਾਲਾਂ ਵਿੱਚ ਆਪਣੇ ਸਾਥੀ ਕਲਾਕਾਰਾਂ ਨਾਲ ਦੀਦਾਰ ਸੰਧੂ ਨੇ 1988 ਵਿੱਚ ਵਿਦੇਸ਼ ਦਾ ਦੌਰਾ ਕੀਤਾ ਚਾਰ ਮਹੀਨੇ ਦੇ ਇਸ ਟੂਰ ਪ੍ਰੋਗਰਾਮ ਵਿੱਚ ਜਿਸ ਸ਼ਰਾਬ ਨੂੰ ਦੀਦਾਰ ਸੰਧੂ ਗਾਲਾਂ ਕੱਢਦਾ ਕਹਿੰਦਾ ਸੀ ‘ਖੱਟੀ ਨੀ ਬਿਨ ਬਦਨਾਮੀ ਤੋਂ ਉਸਨੇ ਵੀ ਕੁਝ ਗਵਾਇਆ ਹੋਊ ਜਿਸ ਨੇ ਇਸ ਭਰੀ ਸੁਰਾਹੀ ’ਚੋਂ ਪਹਿਲਾ ਪੈੱਗ ਭਰ ਕੇ ਲਾਇਆ ਹੋਊ’ ਉਹ ਹੀ ਸ਼ਰਾਬ ਸੰਧੂ ’ਤੇ ਭਾਰੂ ਪੈ ਗਈ। ਅੰਗਰੇਜ਼ੀ ਸ਼ਰਾਬ ਨੇ ਉਸਦੇ ਗੁਰਦੇ ਅਤੇ ਪੇਟ ’ਤੇ ਬੁਰਾ ਅਸਰ ਕੀਤਾ। ਜਿਸ ਨਾਲ ਉਸ ਦੀ ਸਿਹਤ ਵਿਗੜ ਗਈ। ਹਾਲਤ ਵੱਧ ਖਰਾਬ ਹੋ ਜਾਣ ’ਤੇ ਉਸ ਨੂੰ 13 ਫਰਵਰੀ 1991 ਨੂੰ ਦਿਆਨੰਦ ਹਸਪਤਾਲ ਲੁਧਿਆਣਾ ਵਿਖੇ ਦਾਖਲ ਕੀਤਾ ਗਿਆ, ਜਿਥੇ 16 ਫਰਵਰੀ 1991 ਨੂੰ ਪੰਜਾਬੀ ਦਿਲਾਂ ਦੀਆਂ ਗੱਲਾਂ ਕਰਨ ਵਾਲਾ ਮਨੋਵਿਗਿਆਨੀ ਗਾਇਕ ਸਾਥੋ ਸਦਾ ਵਾਸਤੇ ਵਿਛੜ ਗਿਆ। ਪਰ ਦੀਦਾਰ ਸੰਧੂ ਅੱਜ ਵੀ ਪੰਜਾਬ ਦੀ ਫ਼ਿਜਾ ਵਿੱਚ ਜਿੰਦਾ ਹੈ।

ਉਸ ਦੇ ਗੀਤਾਂ ਦੇ ਕੁਝ ਮੁੱਖੜੇ[ਸੋਧੋ]

1. ਤੇਰੇ ਮਾਨਸਰੋਵਰ ਝੀਲ ਜਿਹੇ ਨੈਣਾਂ ਦੇ ਨਜ਼ਰੀ ਚੜ ਜਾਵਾਂ
2. ਖੁਸ਼ੀਆਂ ਮਾਣੇ ਪਿੰਡ ਸਾਰਾ ਮੈਂ ਸੁੰਨ ਮਸੁੰਨੀ ਹਾਂ
3. ਵੇ ਗੱਲ ਸੁਣ ਦਿਉਰਾ
4. ਚੜ ਗਿਆ ਮਹੀਨਾ ਸੌਣ ਕੁੜੇ
5. ਮਾਹੀ ਵੇ ਮਾਹੀ ਮੈਨੂੰ ਵੈਦ ਮਗਾ ਦੇ
6. ਘੋੜੀ ਤੇਰੀ ਗਲ ਚਾਂਦੀ ਦੇ ਘੁੰਗਰੂ
7. ਮੋਤੀ ਬਜਾਰ ਦਾ ਤੋਤਾ
8. ਤੇਰਾ ਆਉਣਾ ਨੀ ਸਮੁੰਦਰਾਂ ਦੀ ਛੱਲ ਵਰਗਾ
9. ਮੇਲੇ ਵਿਚੋਂ ਜਿਵੇਂ ਖਾਲੀ ਉਡਦੇ ਲਿਫਾਫੇ
10. ਮਾਹੀ ਚੱਲਿਆ ਲਾਮ ਨੂੰ ਮੇਰਾ
11. ਡਾਹਢਾ ਤੰਗ ਆਇਆ ਹਾਂ ਤੇਰੇ ਹਿਸਾਬ ਤੋਂ

ਹਵਾਲੇ[ਸੋਧੋ]

  1. "ਪੰਜਾਬੀ ਗਾਇਕੀ ਦਾ ਹਰ ਰੁੱਤੇ ਖਿੜਿਆ ਰਹਿਣ ਵਾਲਾ ਫੁੱਲ". Biographical article. Punjabi Tribune. February 4, 2012. Retrieved September 15, 2012. {{cite news}}: External link in |agency= (help)
  2. "ਦੀਦਾਰ ਸੰਧੂ". Shurli.com. Archived from the original on ਫ਼ਰਵਰੀ 27, 2019. Retrieved September 15, 2012. {{cite web}}: External link in |publisher= (help)
  3. "France stokes a turban revolution". The Tribune. January 25, 2008. Retrieved September 15, 2012.