ਅਮਾਲ ਮਲਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਮਾਲ ਮਲਿਕ
61ਵੇਂ ਫਿਲਮਫੇਅਰ ਅਵਾਰਡ (2016) 'ਤੇ ਅਮਾਲ ਮਲਿਕ
61ਵੇਂ ਫਿਲਮਫੇਅਰ ਅਵਾਰਡ (2016) 'ਤੇ ਅਮਾਲ ਮਲਿਕ
ਜਾਣਕਾਰੀ
ਮੂਲਮੁੰਬਈ, ਭਰਤ
ਵੰਨਗੀ(ਆਂ)
ਲੇਬਲਟੀ-ਸੀਰੀਜ਼

ਅਮਾਲ ਮਲਿਕ ਇੱਕ ਭਾਰਤੀ ਸੰਗੀਤ ਨਿਰਦੇਸ਼ਕ, ਗਾਇਕ ਅਤੇ ਗੀਤਕਾਰ ਹੈ। ਉਹ ਭਾਰਤੀ ਗਾਇਕ ਅਰਮਾਨ ਮਲਿਕ ਦਾ ਭਰਾ ਅਤੇ ਭਾਰਤੀ ਸੰਗੀਤਕਾਰ ਅਤੇ ਗਾਇਕ ਅਨੂੰ ਮਲਿਕ ਦਾ ਭਤੀਜਾ ਹੈ। ਮਲਿਕ ਨੇ 8 ਸਾਲ ਦੀ ਉਮਰ ਵਿੱਚ ਸੰਗੀਤ ਸਿੱਖਣਾ ਸ਼ੁਰੂ ਕੀਤਾ ਅਤੇ ਪਿਆਨੋ ਵੱਲ ਵਧਟਰਟ ਧਿਆਨ ਦਿੱਤਾ। ਉਸਨੇ ਸਲਮਾਨ ਖ਼ਾਨ ਦੀ ਜੈ ਹੋ ਲਈ ਤਿੰਨ ਗੀਤਾਂ ਦੀ ਸੰਗੀਤਕ ਰਚਨਾ ਕਰ ਕੇ 2014 ਵਿੱਚ ਬਾਲੀਵੁੱਡ ਵਿੱਚ ਸ਼ੁਰੂਆਤ ਕੀਤੀ ਸੀ।

ਮੁੱਢਲਾ ਜੀਵਨ[ਸੋਧੋ]

ਮਲਿਕ ਦਾ ਜਨਮ ਡੱਬੂ ਮਲਿਕ ਅਤੇ ਜਯੋਤੀ ਮਲਿਕ ਦੇ ਘਰ ਹੋਇਆ ਸੀ। ਉਸ ਨੇ ਜਮਨਾਬੀ ਨਰਸੀ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਮੁੰਬਈ ਦੇ ਐਨ. ਐੱਮ. ਕਾਲਜ ਤੋਂ ਬੈਚਲਰ ਆਫ਼ ਕਾਮਰਸ ਵਿੱਚ ਆਪਣੀ ਗ੍ਰੈਜੂਏਸ਼ਨ ਕੀਤੀ।

ਹਵਾਲੇ[ਸੋਧੋ]