ਅਮਿਤਾਵ ਘੋਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅਮਿਤਾਵ ਘੋਸ਼
ਜਨਮ 11 ਜੁਲਾਈ 1956(1956-07-11)[1]
ਕੋਲਕਾਤਾ, ਪੱਛਮ ਬੰਗਾਲl, ਭਾਰਤ
ਕੌਮੀਅਤ ਅਮਰੀਕਨ
ਅਲਮਾ ਮਾਤਰ ਦੂਨ ਸਕੂਲ
ਸੇਂਟ ਸਟੀਫਨਸ ਕਾਲਜ, ਦਿੱਲੀ, ਦਿੱਲੀ ਯੂਨੀਵਰਸਿਟੀ
ਸੇਂਟ ਏਡਮੰਡ ਹਾਲ,
ਕਿੱਤਾ ਲੇਖਕ
ਜੀਵਨ ਸਾਥੀ ਦੇਬੋਰਾਹ ਬੇਕਰ (ਪਤਨੀ)
ਵਿਧਾ ਇਤਹਾਸਕ ਗਲਪ

ਅਮਿਤਾਵ ਘੋਸ਼ (ਜਨਮ 11 ਜੁਲਾਈ 1956),[1] ਬੰਗਾਲੀ ਲੇਖਕ ਹੈ ਜੋ ਅੰਗਰੇਜ਼ੀ ਗਲਪਕਾਰ ਵਜੋਂ ਵਿਖਿਆਤ ਹੈ। ਉਸਨੂੰ 2008 ਵਿੱਚ ਮੈਨ ਬੁਕਰ ਇਨਾਮ ਲਈ ਸ਼ਾਰਟਲਿਸਟ ਵੀ ਕੀਤਾ ਗਿਆ ਸੀ। 2007 ਵਿੱਚ ਉਸ ਨੂੰ ਗਰਿੰਜੇਨ ਕੈਵਰ ਪ੍ਰਾਇਜ ਅਤੇ 2010 ਵਿੱਚ ਡੈਨ ਡੇਵਿਡ ਪ੍ਰਾਇਜ ਨਾਲ ਸਨਮਾਨਿਤ ਕੀਤਾ ਗਿਆ।

ਜੀਵਨ[ਸੋਧੋ]

ਅਮੀਤਾਵ ਘੋਸ਼ ਦਾ ਜਨਮ ਕਲਕੱਤਾ ਵਿੱਚ ਹੋਇਆ ਅਤੇ ਉਹ ਬੰਗਲਾਦੇਸ਼, ਸ਼ਿਰੀਲੰਕਾ ਅਤੇ ਭਾਰਤ ਵਿੱਚ ਪਲਿਆ ਤੇ ਵੱਡਾ ਹੋਇਆ। ਉਸਨੇ ਦੂਨ ਸਕੂਲ, ਸੇਂਟ ਸਟੀਫਨਸ ਕਾਲਜ, ਦਿੱਲੀ, ਦਿੱਲੀ ਯੂਨੀਵਰਸਿਟੀ, ਦਿੱਲੀ ਸਕੂਲ ਆਫ ਇਕੋਨਾਮਿਕਸ ਅਤੇ ਸੇਂਟ ਏਡਮੰਡ ਹਾਲ, ਆਕਸਫੋਰਡ ਤੋਂ ਪੜ੍ਹਾਈ ਕੀਤੀ ਅਤੇ ਮਗਰਲੀ ਤੋਂ ਪੀਟਰ ਲੇਨਹਾਰਦਤ ਦੀ ਨਿਗਰਾਨੀ ਵਿੱਚ ਸਾਮਾਜਕ ਨਰਵਿਗਿਆਨ ਵਿੱਚ ਡੀ. ਫਿਲ ਦੀ ਉਪਾਧੀ ਪ੍ਰਾਪਤ ਕੀਤੀ ਸੀ। ਉਸ ਨੂੰ ਪਹਿਲਾ ਕੰਮ ਨਵੀਂ ਦਿੱਲੀ ਵਿੱਚ ਇੰਡੀਅਨ ਐਕਸਪ੍ਰੈੱਸ ਅਖਬਾਰ ਵਿੱਚ ਮਿਲਿਆ ਸੀ। ਉਸ ਨੇ ਵਿਸ਼ਵ ਦੀਆਂ ਅਨੇਕ ਸੰਸਥਾਵਾਂ ਵਿੱਚ ਪੜਾਇਆ ਹੈ।

ਰਚਨਾਵਾਂ[ਸੋਧੋ]

ਗਲਪ[ਸੋਧੋ]

 • ਦ ਸਰਕਲ ਆਫ਼ ਰੀਜਨ ਸੀ (1986 - ਪ੍ਰਿਕਸ ਮੇਡਿਕੀ ਏਟਰੇਂਜਰ ਅਵਾਰਡ ਪ੍ਰਾਪਤ)[2]
 • ਸ਼ੈਡੋ ਲਾਈਨਜ (1988 - ਸਾਹਿਤ ਅਕਾਦਮੀ ਸਨਮਾਨ ਅਤੇ ਅਨੰਦ ਪੁਰਸਕਾਰ ਪ੍ਰਾਪਤ)[2]
 • ਦ ਕੈਲਕਟਾ ਕਰੋਮੋਸੋਮ (1995 - ਆਰਥਰ ਸੀ. ਕਲਾਰਕ ਅਵਾਰਡ ਪ੍ਰਾਪਤ)[3]
 • ਦ ਗਲਾਸ ਪੈਲੇਸ (2000 - ਬੁੱਕਰ ਅਵਾਰਡਸ ਵਿੱਚ ਗਰਾਂਡ ਪ੍ਰਾਇਜ ਫਾਰ ਫਿਕਸ਼ਨ ਪ੍ਰਾਪਤ)
 • ਦ ਹੰਗਰੀ ਟਾਇਡ (2004 - ਸ੍ਰੇਸ਼ਟ ਅੰਗਰੇਜ਼ੀ ਕਥਾ ਸਾਹਿਤ ਲਈ ਹਚ ਕਰਾਸਵਰਡ ਬੁੱਕ ਅਵਾਰਡ ਪ੍ਰਾਪਤ)
 • ਦ ਸੀ ਆਫ ਪਾਪੀਜ (2008 ਵਿੱਚ ਮੈਨ ਬੁਕਰ ਇਨਾਮ ਲਈ ਸ਼ਾਰਟਲਿਸਟ ਕੀਤਾ ਗਿਆ)[4]
 • ਰਿਵਰ ਆਫ ਸਮੋਕ (ਮੈਨ ਏਸ਼ੀਅਨ ਲਿਟਰੇਰੀ ਇਨਾਮ, 2011 ਲਈ ਸ਼ਾਰਟਲਿਸਟ)

ਵਾਰਤਕ[ਸੋਧੋ]

 • ਇਨ ਐਨ ਐਂਟੀਕ ਲੈਂਡ (1992)
 • ਡਾਂਸਿੰਗ ਇਨ ਕੰਬੋਡੀਆ ਐਂਡ ਅਦਰ ਐਸੇਜ (1998),
 • ਕਾਉਂਟਡਾਉਨ (1999)
 • ਦ ਇਮਾਮ ਐਂਡ ਦ ਇੰਡੀਅਨ (2002, ਨਿਬੰਧ ਸੰਗ੍ਰਹਿ)

ਹਵਾਲੇ[ਸੋਧੋ]