ਸਮੱਗਰੀ 'ਤੇ ਜਾਓ

ਅਮਿਯਾ ਭੂਸ਼ਣ ਮਜੂਮਦਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਾਵਲਕਾਰ ਅਮੀਆ ਭੂਸ਼ਣ ਮਜੂਮਦਾਰ ਭਾਰਤ ਦੇ ਪੱਛਮੀ ਬੰਗਾਲ ਰਾਜ ਦੇ ਕੂਚਬਿਹਾਰ ਜ਼ਿਲ੍ਹੇ ਵਿੱਚ ਆਪਣੇ ਘਰ

ਅਮਿਯਾ ਭੂਸ਼ਣ ਮਜੂਮਦਾਰ (22 ਮਾਰਚ 1918 - 8 ਜੁਲਾਈ 2001) ਇੱਕ ਭਾਰਤੀ ਨਾਵਲਕਾਰ,ਨਿੱਕੀ-ਕਹਾਣੀ ਲੇਖਕ, ਨਿਬੰਧਕਾਰ ਅਤੇ ਨਾਟਕਕਾਰ ਸੀ। ਚਾਰ ਦਹਾਕਿਆਂ ਤੋਂ ਵੱਧ ਸਮੇਂ ਦੇ ਲੇਖਕ ਜੀਵਨ ਵਿੱਚ, ਮਜੂਮਦਾਰ ਨੇ ਬੰਗਾਲੀ ਵਿੱਚ ਕਈ ਨਾਵਲ, ਨਿੱਕੀਆਂ ਕਹਾਣੀਆਂ, ਨਾਟਕ ਅਤੇ ਲੇਖ ਲਿਖੇ। 'ਲੇਖਕ ਦੇ ਲੇਖਕ' ਵਜੋਂ ਜਾਣੇ ਜਾਂਦੇ, ਮਜੂਮਦਾਰ ਨੂੰ ਆਧੁਨਿਕ ਬੰਗਾਲੀ ਗੱਦ ਦਾ ਸਭ ਤੋਂ ਮਹੱਤਵਪੂਰਣ ਲੇਖਕ ਮੰਨਿਆ ਜਾਂਦਾ ਹੈ।[1] ਉਸ ਦੀਆਂ ਰਚਨਾਵਾਂ ਦੀ ਖ਼ੂਬ ਆਲੋਚਨਾਤਮਕ ਚਰਚਾ ਹੋਈ ਹੈ। ਉਸ ਦੇ ਸਨਮਾਨਾਂ ਵਿੱਚ ਸਾਹਿਤ ਅਕਾਦਮੀ ਅਵਾਰਡ ਵੀ ਸ਼ਾਮਲ ਹੈ ਜਿਸਦਾ 1986 ਵਿੱਚ ਉਸਦੇ ਨਾਵਲ ਰਾਜਨਗਰ ਲਈ ਮਿਲਿਆ ਸੀ।[2]

ਅਰੰਭਕ ਜੀਵਨ

[ਸੋਧੋ]

ਉਹ ਬਾਬੂ ਅਨੰਤ ਭੂਸ਼ਣ ਮਜੂਮਦਾਰ (ਅਸਲ ਉਪਨਾਮ ਬਾਗਚੀ) ਪਕਸ਼ੀ, ਪਬਨਾ, (ਹੁਣ ਬੰਗਲਾਦੇਸ਼ ਵਿੱਚ ) ਵਿੱਚ ਇੱਕ ਬੰਗਾਲੀ ਬ੍ਰਾਹਮਿਨ ਜ਼ਿਮੀਂਦਾਰ ਅਤੇ ਜੋਤੀਰਿੰਦੂ ਦੇਵੀ ਦੇ ਘਰ ਪੈਦਾ ਹੋਇਆ ਸੀ। ਹਾਲਾਂਕਿ ਜੋਤੀਰਿੰਦੂ ਦੇਵੀ ਵੀ ਇੱਕ ਬਰਿੰਦਰ ਬ੍ਰਾਹਮਣ ਪਰਿਵਾਰ ਵਿੱਚੋਂ ਸੀ, ਉਹ ਬ੍ਰਹਮੋ ਸਮਾਜ ਤੋਂ ਬਹੁਤ ਪ੍ਰਭਾਵਿਤ ਸੀ ਅਤੇ ਕੂਚਬਿਹਾਰ ਸ਼ਾਹੀ ਪਰਿਵਾਰ ਵਿੱਚ ਉਸਦੇ ਨਜ਼ਦੀਕੀ ਦੋਸਤ ਸਨ। ਅਮਿਯਾ ਭੂਸ਼ਣ ਅਨੰਤ ਭੂਸ਼ਣ ਅਤੇ ਜੋਤੀਰਿੰਦੂ ਦੇਵੀ ਦੇ ਪੰਜ ਪੁੱਤਰਾਂ ਵਿਚੋਂ ਸਭ ਤੋਂ ਵੱਡਾ ਸੀ ਅਤੇ ਉਸ ਦੀਆਂ ਦੋ ਵੱਡੀਆਂ ਭੈਣਾਂ ਸਨ।[2]

ਸਿੱਖਿਆ

[ਸੋਧੋ]

ਹਾਲਾਂਕਿ ਉਹ ਅੰਗ੍ਰੇਜ਼ੀ ਵਿੱਚ ਆਨਰਜ਼ ਗ੍ਰੈਜੂਏਟ ਸੀ, ਪਰ ਗਣਿਤ, ਇਤਿਹਾਸ, ਭੂਗੋਲ, ਫ਼ਿਲਾਸਫੀ, ਸੰਸਕ੍ਰਿਤ ਅਤੇ ਕਾਨੂੰਨ ਬਾਰੇ ਉਸ ਦੀ ਕਮਾਂਡ ਵੀ ਕਮਾਲ ਸੀ। ਇਹ ਵਿਦਵਤਾ ਹਮੇਸ਼ਾ ਉਸਦੀਆਂ ਬਿਰਤਾਂਤਾਂ ਵਿੱਚ ਝਲਕਦੀ ਹੈ। 1937 ਵਿਚ, ਉਹ ਕਲਕੱਤਾ ਯੂਨੀਵਰਸਿਟੀ ਦੇ ਅਧੀਨ ਸਕਾਟਿਸ਼ ਚਰਚ ਕਾਲਜ ਵਿਖੇ ਬੀ.ਏ. ਇੰਗਲਿਸ਼ ਆਨਰਸ ਕਲਾਸ ਵਿੱਚ ਦਾਖਲ ਹੋਇਆ।[3] ਗੰਭੀਰ ਬਿਮਾਰੀ ਦੇ ਕਾਰਨ, ਉਹ ਕੁਝ ਮਹੀਨਿਆਂ ਬਾਅਦ ਵਾਪਸ ਕੂਚ ਬਿਹਾਰ ਚਲਾ ਗਿਆ ਅਤੇ ਵਿਕਟੋਰੀਆ ਕਾਲਜ (ਹੁਣ ਆਚਾਰਿਆ ਬ੍ਰੋਜੇਂਦਰ ਨਾਥ ਸੀਲ ਕਾਲਜ ) ਵਿੱਚ ਦਾਖਲ ਹੋ ਗਿਆ। 1939 ਵਿੱਚ ਆਪਣੀ ਡਿਗਰੀ ਹਾਸਲ ਕਰਨ ਤੋਂ ਬਾਅਦ, ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਕੂਚਬਿਹਾਰ ਮੁੱਖ ਡਾਕਘਰ ਵਿੱਚ ਗ੍ਰੈਜੂਏਟ ਕਲਰਕ ਦੀ ਨੌਕਰੀ ਕਰਨ ਲਈ ਮਜਬੂਰ ਹੋ ਗਿਆ, ਅਤੇ ਇਸ ਤਰ੍ਹਾਂ ਉਸਦੀਆਂ ਸ਼ਾਨਦਾਰ ਅਕਾਦਮਿਕ ਕੈਰੀਅਰ ਦੀਆਂ ਸੰਭਾਵਨਾਵਾਂ ਪੂਰਨ ਵਿਰਾਮ ਲੱਗ ਗਿਆ।

ਸਾਹਿਤਕ ਕੈਰੀਅਰ

[ਸੋਧੋ]

ਮਜੂਮਦਾਰ ਬੰਗਾਲੀ ਸਾਹਿਤ ਵਿੱਚ ਇੱਕ ਉੱਘੇ ਗਲਪ ਲੇਖਕ ਅਤੇ ਬਹੁਤ ਸਾਰੇ ਲੇਖਕਾਂ ਅਤੇ ਸਿਰਜਣਾਤਮਕ ਕਲਾਕਾਰਾਂ ਲਈ ਇੱਕ ਰੋਲ ਮਾਡਲ ਸਨ, ਜੋ ਸਮਾਜ ਦੇ ਕਿਸੇ ਵੀ ਹਿੱਸੇ ਦੀ ਸਰਪ੍ਰਸਤੀ ਕਰਨ ਤੋਂ ਗੁਰੇਜ਼ ਕਰਦੇ ਸਨ। ਹਾਲਾਂਕਿ ਉਹ ਰਾਜ ਦੇ ਧੁਰ ਉੱਤਰੀ ਹਿੱਸੇ ਵਿੱਚ ਇੱਕ ਜ਼ਿਲ੍ਹਾ ਕਸਬੇ ਵਿੱਚ ਰਹਿੰਦਾ ਸੀ, ਉਸਦੀਆਂ ‘ਗੜ੍ਹ ਸ਼੍ਰੀਖੰਡ’, ‘ਮਹੀਸ਼ਕੁਰਾਰ ਉਪਕਥਾ’, ‘ਰਾਜਨਗਰ’, ‘ਮਧੂ ਸਾਧੂਖਣ’ ‘ਫ਼੍ਰਾਈਡੇ ਆਈਲੈਂਡ’ ਵਰਗੀਆਂ ਸ਼ਾਹਕਾਰ ਸਾਹਿਤਕ ਰਚਨਾਵਾਂ ਅਤੇ ਹੋਰ ਬਹੁਤ ਸਾਰੀਆਂ ਰਚਨਾਵਾਂ ਵੀ ਹਨ ਜੋ ਬਹੁਤ ਸੀਮਿਤ ਸ਼ਰਕੂਲੇਸ਼ਨ ਵਾਲੇ ਛੋਟੇ ਰਸਾਲਿਆਂ ਵਿੱਚ ਪ੍ਰਕਾਸ਼ਤ ਹੋਈਆਂ ਸਨ।[2][4]

ਉਸਦੇ 100 ਵੇਂ ਜਨਮਦਿਨ ਤੇ ਉਸਦੇ ਜੀਵਨ ਅਤੇ ਕਾਰਜਾਂ ਬਾਰੇ ਇੱਕ ਵੈਬਸਾਈਟ ਲਾਂਚ ਕੀਤੀ ਗਈ ਹੈ : http://amiyabhushan.com/

ਹਵਾਲੇ

[ਸੋਧੋ]
  1. "Literature". Archived from the original on 6 June 2014. Retrieved 4 June 2014.
  2. 2.0 2.1 2.2 Amiya Bhushan Majumdar Archived 27 September 2007 at the Wayback Machine.
  3. Some Alumni of Scottish Church College in 175th Year Commemoration Volume. Scottish Church College, April 2008, p. 588
  4. Amar Sambandhe in Amiya Bhusan Majumdar Rachanasamagra, Vol. 4,, Dey's Publishing, Kolkata, 2007.