ਅਮੀਰ ਕਰੋੜ ਸੂਰੀ
ਅਮੀਰ ਕ੍ਰੋੜ ਸੂਰੀ (ਪਸ਼ਤੋ: امير کروړ سوري), ਜਹਾਨ ਪਹਿਲਵਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਅਫਗਾਨ ਰਾਸ਼ਟਰੀ ਇਤਿਹਾਸ ਦਾ ਇੱਕ ਮਹਾਨ ਪਾਤਰ ਹੈ ਅਤੇ ਕਿਹਾ ਜਾਂਦਾ ਹੈ ਕਿ ਉਹ ਗ਼ੋਰ ਸੂਬੇ ਵਿੱਚ ਮੰਦੇਸ਼ ਦਾ ਰਾਜਾ ਬਣ ਗਿਆ ਸੀ। ਅਮੀਰ ਕਰੋੜ ਸੂਰੀ ਨੂੰ ਪਸ਼ਤੋ ਭਾਸ਼ਾ ਦਾ ਪਹਿਲਾ ਕਵੀ ਮੰਨਿਆ ਜਾਂਦਾ ਹੈ। [1] ਉਸਨੂੰ 9ਵੀਂ-10ਵੀਂ ਸਦੀ ਵਿੱਚ ਗ਼ੋਰ ਦੇ ਬੋਧੀ ਰਾਜਾ ਅਮੀਰ ਸੂਰੀ ਨਾਲ਼ ਰਲਗੱਡ ਨਹੀਂ ਕਰਨਾ ਚਾਹੀਦਾ।
ਪਤਾ ਖਜ਼ਾਨਾ ਵਿੱਚ ਵਰਣਨ
[ਸੋਧੋ]ਪਤਾ ਖਜ਼ਾਨਾ ਦੇ ਅਨੁਸਾਰ, ਅਮੀਰ ਕਰੋੜ ਸੂਰੀ ਅਮੀਰ ਪੋਲਦ ਸੂਰੀ ਨਾਮ ਦੇ ਇੱਕ ਵਿਅਕਤੀ ਦਾ ਪੁੱਤਰ ਸੀ ਜੋ ਗ਼ੋਰ ਦਾ ਗਵਰਨਰ ਸੀ। [2] ਕਥਿਤ ਤੌਰ 'ਤੇ, ਉਹ 8ਵੀਂ ਸਦੀ ਵਿੱਚ ਅਬੂ ਮੁਸਲਿਮ ਖੁਰਾਸਾਨੀ ਦੇ ਸਮੇਂ ਵਿੱਚ ਜੀਵਿਆ ਸੀ, [2] ਅਤੇ ਪਸ਼ਤੋ ਭਾਸ਼ਾ ਦਾ ਪਹਿਲਾ ਕਵੀ ਬਣਿਆ। [3] [4] [5]
ਦੰਤਕਥਾ ਦੇ ਅਨੁਸਾਰ, ਅਮੀਰ ਕਰੋੜ ਇੱਕ ਮਸ਼ਹੂਰ ਲੜਾਕੂ ਸੀ ਅਤੇ ਉਸਨੇ ਇੱਕ ਸਮੇਂ ਵਿੱਚ ਕਈ ਲੋਕਾਂ ਨੂੰ ਚੁਣੌਤੀ ਦਿੱਤੀ ਸੀ, ਇੱਕ ਇਕਹਿਰੇ ਸਰੀਰ ਦੇ ਬਾਵਜੂਦ ਉਹ ਬੜੀ ਵੱਡੀ ਆਤਮਾ ਦਾ ਮਾਲਕ ਸੀ। ਉਸਦੀ ਬਹਾਦਰੀ ਅਤੇ ਤਾਕਤ ਦੇ ਕਾਰਨ, ਉਸਨੂੰ ਪਸ਼ਤੋ ਸਿਰਲੇਖ ਕਰੋੜ ਦਿੱਤਾ ਗਿਆ ਹੈ, ਜਿਸਦਾ ਅਰਥ ਹੈ "ਸਖ਼ਤ" ਅਤੇ "ਮਜ਼ਬੂਤ"। ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਸਨੇ ਗ਼ੋਰ, ਬਾਲਿਸ਼ਤਾਨ, ਖੀਸਰ, ਤਾਮਰਾਨ ਅਤੇ ਬਰਕੋਸ਼ਕ ਦੇ ਕਿਲ੍ਹੇ ਜਿੱਤ ਲਏ ਸੀ ਅਤੇ ਇਸਲਾਮ ਦੇ ਖ਼ਲੀਫ਼ਾ ਦੀ ਸਹਾਇਤਾ ਕੀਤੀ ਸੀ, [6] ਪਰ ਇਸ ਦਾਅਵੇ ਲਈ ਕੋਈ ਇਤਿਹਾਸਕ ਦਸਤਾਵੇਜ਼ ਜਾਂ ਸਬੂਤ ਨਹੀਂ ਮਿਲ਼ਦੇ।
ਮੌਤ ਅਤੇ ਉਤਰਾਧਿਕਾਰ
[ਸੋਧੋ]ਦੰਤਕਥਾ ਦੇ ਅਨੁਸਾਰ, ਅਮੀਰ ਕਰੋੜ ਸੂਰੀ ਦੀ ਮੌਤ ਪੋਸ਼ੰਜ (ਜੋ ਕਿ ਹੇਰਾਤ ਦੇ ਪ੍ਰਾਚੀਨ ਸ਼ਹਿਰ ਦਾ ਇੱਕ ਪਿੰਡ ਹੈ) ਦੀ ਲੜਾਈ ਵਿੱਚ 154 H./771 ਈਸਵੀ ਵਿੱਚ ਹੋਈ ਸੀ ਅਤੇ ਉਸਦੇ ਪੁੱਤਰ, ਅਮੀਰ ਨਾਸਰ, ਜਿਸਨੇ ਗ਼ੋਰ, ਸੁਰ, ਬੋਸਤ ਅਤੇ ਜ਼ਮੀਨਦਵਾਰ ਦੇ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ ਸੀ, ਉਸ ਦਾ ਵਾਰਸ ਸੀ।
ਫੁਟਨੋਟ
[ਸੋਧੋ]ਬਾਹਰੀ ਲਿੰਕ
[ਸੋਧੋ]- ↑ "جام غور". Archived from the original on 2016-03-05. Retrieved 2010-02-07.
- ↑ 2.0 2.1 Pakhtunistan: the Khyber Pass as the focus of the new state of Pakhtunistan – Page 48
- ↑ Afghanistan. Information Bureau, London (1952). Pakhtunistan: the Khyber Pass as the focus of the new state of Pakhtunistan. An important political development in Central Asia. p. 48.
- ↑ Louis Dupree; ʻAbd al-Raḥmān Pazhvāk; Shah Muhammad Rais (2003). Pashtunistan. Shah M. Book Co. p. 50.
- ↑ "Archived copy". Archived from the original on 2011-07-21. Retrieved 2010-10-03.
{{cite web}}
: CS1 maint: archived copy as title (link) - ↑ Amir Kror and His Ancestry