ਅਮ੍ਰਾਵਤੀ ਐਕਸਪ੍ਰੈਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
18047/18048 ਅਮਰਾਵਤੀ ਐਕਸਪ੍ਰੈਸ (ਹਾਵੜਾ-ਵਾਸਕੋ) ਰੂਟ ਦਾ ਨਕਸ਼ਾ
17225/17226 ਅਮਰਵਤੀ ਐਕਸਪ੍ਰੈਸ (ਵਿਜੇਵਾੜਾ-ਹੁਬਲੀ) ਰੂਟ ਦਾ ਨਕਸ਼ਾ

ਅਮ੍ਰਾਵਤੀ ਐਕਸਪ੍ਰੈਸ ਭਾਰਤੀ ਰੇਲਵੇ ਦੁਆਰਾ ਸੰਚਾਲਿਤ ਕੀਤੀਆਂ ਗਈਆਂ ਦੋ ਸੇਵਾਵਾਂ ਦਾ ਨਾਂ ਹੈ I ਦਿਸੰਬਰ 2012 ਦੇ ਤੌਰ 'ਤੇ, ਇਹ ਰੇਲ ਸੇਵਾਵਾਂ ਹਨ

  • 17225 ਵਿਜੇਵਾੜਾ – ਹੁਬਲੀ ਅਮ੍ਰਾਵਤੀ ਐਕਸਪ੍ਰੈਸ
  • 17226 ਹੁਬਲੀ – ਵਿਜੇਵਾੜਾ ਅਮ੍ਰਾਵਤੀ ਐਕਸਪ੍ਰੈਸ

ਇਹ ਸੇਵਾ ਹਫ਼ਤੇ ਵਿੱਚ ਤਿੰਨ ਵਾਰ ਹਰ ਤਰਫੋਂ ਚਲਦੀ ਹੈ ਅਤੇ ਬੇਜ਼ਵਾੜਾ (ਵਿਜੇਵਾੜਾ) ਡੀਵੀਜ਼ਨ ਦੇ ਸਾਉਥ ਸੈਂਟਰਲ ਰੇਲਵੇ (SCR) ਦੁਆਰਾ ਚਲਾਈ ਜਾਂਦੀ ਹੈ I ਇਹ ਰੇਲ ਦੱਖਣੀ ਭਾਰਤ ਵਲ ਆਂਦ੍ਰਾ ਪ੍ਦੇਸ਼ ਤੋਂ ਗੋਆ ਤੱਕ ਚਲਦੀ ਹੈ I

  • 18047 ਹਾਵਡ਼ਾ – ਵਾਸਕੋ ਡੇ ਗਾਮਾ ਅਮ੍ਰਾਵਤੀ ਐਕਸਪ੍ਰੈਸ[1]
  • 18048 ਵਾਸਕੋ ਡੇ ਗਾਮਾ – ਹਾਵਡ਼ਾ ਅਮ੍ਰਾਵਤੀ ਐਕਸਪ੍ਰੈਸ[2]

ਇਹ ਸੇਵਾ ਹਫ਼ਤੇ ਵਿੱਚ ਚਾਰ ਵਾਰ ਹਰ ਤਰਫੋਂ ਚਲਦੀ ਹੈ I ਇਹ ਵਿਜੇਵਾੜਾ, ਗੰਟਕਲ, ਹੁਬਲੀ, ਮਡਗਾਓ ਰਾਹੀਂ ਚੱਲਦੀ ਹੈ I ਇਹ ਸੇਵਾ ਸਾਉਥ ਇਸਟਰਨ ਰੇਲਵੇ(SER), Kharagpur ਡੀਵੀਜ਼ਨ ਦੁਆਰਾ ਸੰਚਾਲਿਤ ਕੀਤੀ ਜਾਂਦੀ ਹੈ I ਰੇਲਗੱਡੀ ਪਛਮ ਬੰਗਾਲ ਤੋਂ ਉਰੀਸਾ ਵਲੋਂ ਚੱਲਦੀ ਹੋਈ ਭਾਰਤ ਦੇ ਪੂਰਬ ਵਿੱਚ ਆਂਦ੍ਰਾ ਪ੍ਦੇਸ਼ ਤੋਂ ਭਾਰਤ ਦੇ ਦਖਣ-ਪਛਮ ਵਿੱਚ ਕਰਨਾਟਕਾ ਅਤੇ ਗੋਆ ਜਾਂਦੀ ਹੈ I[3]

ਅਮ੍ਰਾਵਤੀ ਐਕਸਪ੍ਰੈਸ ਆਂਦ੍ਰਾ ਪ੍ਦੇਸ਼ ਦੇ ਵਾਸੀਆਂ ਵਿੱਚ ਬਹੁਤ ਪ੍ਸਿਦ ਹੈ ਖਾਸਕਰ ਜਿਹੜੇ ਉਹਨਾਂ ਸ਼ਹਿਰਾਂ ਅਤੇ ਕਸਬਿਆਂ ਵਿੱਚ ਰਹਿੰਦੇ ਹਨ ਜਿਹੜੇ ਗੰਟੂਰ,ਨਰਸਰਾਵਪੇਟ, ਮਾਰਕਾਪੁਰ, ਕੁਮਬੁਮ, ਗਿਡਾਲੁਰੂ, ਨਨਦਿਆਲ, ਮਾਹਾਨੰਦੀ, ਗੰਨਟਕਲ ਅਤੇ ਬੈਲਾਰੀ ਅਤੇ ਆਲੇਦੁਆਲੇ ਦੇ ਖੇਤਰਾਂ ਦੇ ਵਿੱਚ ਹਨ I

ਇਤਿਹਾਸ[ਸੋਧੋ]

ਅਮ੍ਰਾਵਤੀ ਐਕਸਪ੍ਰੈਸ ਇਤਿਹਾਸ ਮੈਕਹਿਲੀਪਟਨਮ-ਮੌਰਮੁਗਾਓ ਰੇਲਵੇ ਟੈ੍ਕ ਤੇ ਚਲੱਦੀ ਹੈ I ਇਹ ਸੇਵਾ ਸਭ ਤੋਂ ਪਹਿਲਾਂ 1950 ਦੇ ਦੌਰਾਨ ਮੀਟਰ ਗੇਜ ਰੇਲ ਗੱਡੀ ਤੇ ਤੌਰ 'ਤੇ ਗੰਟੂਰ ਅਤੇ ਹੁਬਲੀ ਵਿਚਕਾਰ ਪੇਸ਼ ਕੀਤੀ ਗਈ I ਗੁੰਟੂਰ – ਹੁਬਲੀ ਤੇਜ਼ ਯਾਤਰੀ ਸਰਵਿਸ ਨੂੰ 1987 ਅਤੇ 1990 ਦੇ ਵਿਚਕਾਰ ਇੱਕ ਐਕਸਪ੍ਰੈਸ ਸਰਵਿਸ ਵਿੱਚ ਅੱਪਗਰੇਡ ਕੀਤਾ ਗਿਆ ਸੀ ਅਤੇ ਫਿਰ ਅਮ੍ਰਾਵਤੀ ਐਕਸਪ੍ਰੈਸ ਨਾਂ ਰੱਖਿਆ ਗਿਆ ਸੀ I ਰੇਲਗੱਡੀ ਦੇ ਡੱਬਿਆਂ ਨੂੰ YP ਭਾਫ਼ ਇੰਜਨ ਨਾਲ ਖੀਚਿਆ ਜਾਂਦਾ ਸੀ ਅਤੇ ਇਸ ਵਿੱਚ ਵਾਸਕੋ ਡੇ ਗਾਮਾ ਤੋਂ ਗੰਟੂਰ ਤੱਕ ਸਲੀਪ ਡੱਬੇ ਵੀ ਸੀ I ਗੰਟੂਰ ਨੂੰ ਸਲੀਪ ਡੱਬਿਆਂ ਦੇ ਨਾਲ ਨਾਲ ਗਡੱਗ ਨੂੰ ਸਲੀਪ ਡੱਬੇ ਗੋਮਨਟਕ ਐਕਸਪ੍ਰੈਸ ਨਾਲ ਜੁੜੇ ਹੁੰਦੇ ਸੀ I ਉਸ ਦੇ ਬਾਅਦ ਇਹ ਸਲੀਪ ਡੱਬੇ ਲੌਂਡਾ ਤੇ ਮੀਰਾਜ ਗਡੱਗ ਲਿੰਕ ਐਕਸਪ੍ਰੈਸ ਨਾਲ ਜੋੜ ਦਿੱਤੇ ਜਾਂਦੇ ਸੀ ਅਤੇ ਗੰਟੂਰ ਨੂੰ ਸਲੀਪ ਡੱਬੇ ਹੁਬਲੀ ਗੰਟੂਰ ਤੇਜ਼ ਯਾਤਰੀ ਸੇਵਾ ਨਾਲ ਗਡੱਗ ਤੇ ਜੋੜ ਦਿੱਤੇ ਜਾਂਦੇ ਸੀ I ਸਲੀਪ ਡੱਬਿਆਂ ਨੂੰ ਜੋੜਨ/ਵੱਖ ਕਰਨ ਦੀ ਇਹ ਪ੍ਕ੍ਰਿਆ ਨੂੰ ਗਡੱਗ ਤੇ ਬੰਦ ਕਰ ਦਿੱਤਾ ਗਿਆ ਅਤੇ ਇਸ ਦੇ ਬਜਾਏ ਸਲੀਪ ਡੱਬੇ ਹੁਬਲੀ ਤੱਕ ਚਲਾਏ ਗਏ, ਅਮ੍ਰਾਵਤੀ ਐਕਸਪ੍ਰੈਸ ਦੇ ਪੇਸ਼ ਹੋਣ ਤੋਂ ਬਾਅਦ I ਇਹ ਪ੍ਕ੍ਰਿਆ ਤਦ ਤੱਕ ਚਾਲੂ ਰਹੀ ਜਦ ਤੱਕ ਗੇਜ਼ ਤਬਦੀਲੀ ਦਾ ਕੰਮ 1990 ਮੱਧ ਵਿੱਚ ਸ਼ੁਰੂ ਹੋਇਆ ਅਤੇ ਰੇਲਗੱਡੀ ਦੀ ਪਟਰੀ 1997 ਵਿੱਚ ਪਰ੍ਮਾਣੀਕਿਰ੍ਤ ਹੋਈ I[4]

ਰੇਲ ਗੱਡੀ ਦੀ ਸੇਵਾ 1994 ਵਿੱਚ ਵਿਜੇਵਾੜਾ ਤੱਕ ਵਧਾਈ ਗਈ ਸੀ I ਜਦੋ ਗੋਜ ਤਬਦੀਲੀ ਦਾ ਕੰਮ 1990 ਮੱਧ ਵਿੱਚ ਚੱਲ ਰਿਹਾ ਸੀ, ਰੇਲ ਗੱਡੀ ਦੀ ਸੇਵਾ ਨੂੰ ਵੱਖ ਵੱਖ ਹਿਸਿਆਂ ਵਿੱਚ ਵੰਡਿਆਂ ਗਿਆ ਸੀ ਅਤੇ ਪੁਰਨ ਸੇਵਾ ਨੂੰ ਪੁਰੀ ਤਰਾਂ 1997 ਤੱਕ ਬਹਾਲ ਨਹੀਂ ਕੀਤਾ ਗਿਆ ਸੀ I 2000 ਦੀ ਸ਼ੁਰੂਆਤ ਵਿੱਚ, ਰੇਲਗੱਡੀ ਸੇਵਾ ਨੂੰ ਲੌਂਡਾ, ਕਾਸਟਲ ਰਾਕ ਅਤੇ ਵਾਸਕੋ ਡੇ ਗਾਮਾ ਤੱਕ ਵਧਾਇਆ ਗਿਆ ਫਲਸ੍ਵਰੂਪ ਗੋਜ ਤਬਦੀਲੀ ਦੀ ਤਰੱਕੀ ਹੋਈ I ਰੇਲਗੱਡੀ ਨੂੰ ਆਖ਼ਰ 2000 ਮੱਧ ਵਿੱਚ ਵਾਸਕੋ ਡੇ ਗਾਮਾ ਅਤੇ ਵਿਜੇਵਾੜਾ ਵਿਚਕਾਰ ਰੋਜ਼ਾਨਾ ਰੇਲਗੱਡੀ ਦੇ ਤੌਰ ਚਾਲੂ ਕੀਤਾ ਗਿਆ I ਪਰ ਯਾਤਰੀਆਂ ਦੀ ਮਾੜੀ ਪ੍ਤਿਕਿਆ ਕਾਰਨ, ਆਵਿਰਤੀ ਨੂੰ ਦੋ-ਹਫਤਾਵਾਰੀ ਤੱਕ ਘਟਾ ਦਿੱਤਾ ਗਿਆ ਅਤੇ ਬਾਕੀ ਦੇ 5 ਦਿਨਾਂ ਲਈ ਰੇਲਗੱਡੀ ਹੁਬਲੀ ਤੇ ਰੋਕ ਦਿੱਤੀ ਜਾਂਦੀ ਸੀ I

ਹਵਾਲੇ[ਸੋਧੋ]

  1. "18047/Amaravati Express". indiarailinfo.com. Retrieved 17 October 2015. 
  2. "18048/Amaravati Express". indiarailinfo.com. Retrieved 17 October 2015. 
  3. "Amaravati Express Services". cleartrip.com. Retrieved 17 October 2015. 
  4. "Everything about Amaravati Express". hampi.in. Retrieved 17 October 2015.