ਅਰਪਿਤਾ ਮੁਖਰਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਰਪਿਤਾ ਮੁਖਰਜੀ ਇੱਕ ਬੰਗਾਲੀ ਮਾਡਲ ਅਤੇ ਫਿਲਮ ਅਦਾਕਾਰਾ ਹੈ।

ਮੁੱਢਲਾ ਜੀਵਨ[ਸੋਧੋ]

ਅਰਪਿਤਾ, ਸਾਰਦਾ ਮਿਸ਼ਨ ਸਕੂਲ ਅਤੇ ਕੇਂਦਰੀਆ ਵਿਦਿਆਲਾ ਨੋਇਡਾ ਦੀ ਵਿਦਿਆਰਥੀ ਰਹੀ ਅਤੇ ਸਕਾਟਿਸ਼ ਚਰਚ ਕਾਲਜ, ਕੋਲਕਾਤਾ ਤੋਂ ਆਪਣੀ ਗ੍ਰੈਜੁਏਸ਼ਨ ਪੂਰੀ ਕੀਤੀ। ਇਹ ਸਕੂਲ ਵਿੱਚ ਸੱਭਿਆਚਾਰਕ ਪ੍ਰੋਗਰਾਮ ਵਿੱਚ ਇੱਕ ਸਰਗਰਮ ਭਾਗੀਦਾਰ ਸੀ, ਇਸ ਤਰ੍ਹਾਂ ਇਸਨੇ ਮੰਚ ਉੱਪਰ ਐਕਟਿੰਗ ਕਰਨੀ ਸ਼ੁਰੂ ਕੀਤੀ।[1]

ਕੈਰੀਅਰ[ਸੋਧੋ]

ਅਰਪਿਤਾ ਨੇ ਕਈ ਬੰਗਾਲੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਇਸਨੂੰ 2009 ਵਿਚ, ਬੰਗਾਲੀ ਫ਼ਿਲਮ "ਮਾਮਾ ਭਾਗਨੇ" ਤੋਂ ਬਾਅਦ ਪ੍ਰਸਿੱਧੀ ਪ੍ਰਾਪਤ ਹੋਈ ਜਿਸ ਵਿੱਚ ਇਸਨੇ ਮਸ਼ਹੂਰ ਬੰਗਾਲੀ ਅਭਿਨੇਤਾ ਪ੍ਰੋਸੇਨਜੀਤ ਚੈਟਰਜੀ ਨਾਲ ਕੰਮ ਕੀਤਾ। 2010 ਵਿਚ, ਇਸ ਨੇ ਹਰਨਾਥ ਚੱਕਰਵਰਤੀ ਦੁਆਰਾ ਨਿਰਦੇਸ਼ਿਤ ਫ਼ਿਲਮ ਜੋੜ ਜਾਰ ਮੁਲੁਕ ਟਾਰ  ਵਿੱਚ ਕੰਮ ਕੀਤਾ।[2] ਇਸਨੇ ਕੁਝ ਉੜੀਆ ਫ਼ਿਲਮਾਂ ਵਿੱਚ ਵੀ ਕਾਰਜ ਕੀਤਾ। ਇਸ ਨੇ ਇੱਕ ਉੜੀਆ ਫ਼ਿਲਮ ਬੰਦੇ ਉਤਕਾਲਾ ਜਨਨੀ  ਵਿੱਚ ਵੀ ਕੰਮ ਕੀਤਾ ਜਿਸ ਨੂੰ ਬਹੁਤ ਸ਼ਲਾਘਾ ਪ੍ਰਾਪਤ ਹੋਈ। ਇਸਨੇ ਕਈ ਭਾਰਤੀ ਬ੍ਰਾਂਡਾਂ ਦੀ ਇਸ਼ਤਿਹਾਰ ਫ਼ਿਲਮਾਂ ਵਿੱਚ ਵੀ ਕੰਮ ਕੀਤਾ।

ਫ਼ਿਲਮੋਗ੍ਰਾਫੀ[ਸੋਧੋ]

ਸਾਲ ਸਿਰਲੇਖ ਭਾਸ਼ਾ
2008 ਪਾਰਟਨਰ
ਬੰਗਾਲੀ
2008  ਬੰਦੇ ਉਤਕਾਲਾ ਜਨਨੀ ਉੜੀਆ
2009 ਮਾਮਾ ਭਾਗਨੇ

ਬੰਗਾਲੀ
2009 ਪ੍ਰੇਮ ਰੋਗੀ

ਉੜੀਆ
2010 ਜੋਰ ਜਾਰ ਮੁਲੁਕ ਟਾਰ ਬੰਗਾਲੀ
2010 ਤੋਰਾ ਮੋਰੇ ਜੋੜੀ ਸੁੰਦਰਾ ਉੜੀਆ
2011 ਬੀਦੇਹਿਰ ਖੋਂਜੇ ਰਬਿੰਦਰਨਾਥ ਬੰਗਾਲੀ

ਹਵਾਲੇ[ਸੋਧੋ]

  1. About Arpita Archived November 12, 2013, at the Wayback Machine.
  2. "Interview on Washington Bangla Radio". Archived from the original on 2017-11-03. Retrieved 2017-04-08. {{cite web}}: Unknown parameter |dead-url= ignored (help)