ਸਮੱਗਰੀ 'ਤੇ ਜਾਓ

ਅਰਿਆਦਨਾ (ਨਿੱਕੀ ਕਹਾਣੀ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

"ਅਰਿਆਦਨਾ " ( Lua error in package.lua at line 80: module 'Module:Lang/data/iana scripts' not found. ) ਐਂਤਨ ਚੈਖ਼ਵ ਦੀ 1895 ਦੀ ਨਿੱਕੀ ਕਹਾਣੀ ਹੈ।

ਪ੍ਰਕਾਸ਼ਨ

[ਸੋਧੋ]

ਇਹ ਕਹਾਣੀ ਪਹਿਲੀ ਵਾਰ ਰੂਸਕਾਯਾ ਮਾਈਸਲ ਦੇ ਦਸੰਬਰ 1895 ਦੇ ਅੰਕ ਵਿੱਚ ਛਪੀ ਸੀ।

ਬੈਕਗ੍ਰਾਊਂਡ ਅਤੇ ਪ੍ਰੋਟੋਟਾਈਪ

[ਸੋਧੋ]

ਕਿਹਾ ਜਾ ਸਕਦਾ ਹੈ ਕਿ ਕਹਾਣੀ ਦੀ ਮੁੱਖ ਨਾਇਕਾ ਦੀਆਂ ਘੱਟੋ-ਘੱਟ ਤਿੰਨ ਔਰਤਾਂ ਪ੍ਰੋਟੋਟਾਈਪ ਹਨ। ਪਹਿਲੀ, (ਯੂਰੀ ਸੋਬੋਲੇਵ ਦੇ ਅਨੁਸਾਰ ਜੋ ਇਸ ਸੰਬੰਧ ਦਾ ਦਾਵਾ ਕਰਨ ਵਾਲਾ ਪਹਿਲਾ ਵਿਅਕਤੀ ਸੀ), ਟੈਗਨਰੋਗ ਸਿਟੀ ਜਿਮਨੇਜ਼ੀਅਮ ਦੀ ਇੰਸਪੈਕਟਰ ਗ੍ਰਿਗੋਰੀ ਚੈਰੇਟਸ ਦੀ ਇੱਕ ਧੀ, ਅਰਿਆਦਨਾ ਚਾਰੇਟਸ (ਜਿਸਦਾ ਪਾਤਰ ਦੇ ਨਾਲ ਪਿਤਰੀ ਨਾਮ ਗ੍ਰੀਗੋਰੀਏਵਨਾ ਵੀ ਸਾਂਝਾ ਸੀ) ਸੀ। [1] ਇੱਕ ਸੁੰਦਰ ਅਤੇ ਇੱਕ ਦਿਲ ਤੋੜਨ ਵਾਲੀ ਔਰਤ, ਜਿਸ ਨੂੰ ਪਾਰਟੀਆਂ ਕਰਨਾ ਪਸੰਦ ਸੀ ਅਤੇ ਉਹ ਪੁਰਸ਼ਾਂ ਦੀ ਸੰਗਤ ਵਿੱਚ ਅਨੰਦ ਮਾਣਦੀ ਸੀ। ਉਸਨੇ ਉਸੇ ਸਕੂਲ ਵਿੱਚ ਲਾਤੀਨੀ ਦੇ ਅਧਿਆਪਕ, ਆਪਣੇ ਪਤੀ ਵੀਡੀ ਸਤਾਰੋਵ ਨੂੰ ਬਹੁਤ ਦੁੱਖ ਪਹੁੰਚਾਇਆ, ਜਿਸ ਨੇ ਆਪਣੀ ਵਾਰੀ, " ਸਾਹਿਤ ਦੇ ਅਧਿਆਪਕ " ਵਿੱਚ ਨਿਕਿਟਿਨ ਦੇ ਪ੍ਰੋਟੋਟਾਈਪ ਦੀ ਭੂਮਿਕਾ ਨਿਭਾਈ। [2] ਏ. ਡਰੋਸੀ ਦੇ ਅਨੁਸਾਰ [3] ਚੇਖਵ ਅਰਿਆਡਨਾ ਚਾਰੇਤਸ ਨੂੰ ਨਿੱਜੀ ਤੌਰ 'ਤੇ ਜਾਣਦਾ ਸੀ ਅਤੇ ਉਸਦਾ ਪ੍ਰਸ਼ੰਸਕ ਸੀ, ਪਰ ਸਤਾਰੋਵ ਨਾਲ ਵੀ ਹਮਦਰਦੀ ਰੱਖਦਾ ਸੀ, ਜਿਸਨੂੰ ਉਹ 1887 ਵਿੱਚ ਟੈਗਨਰੋਗ ਦੀ ਯਾਤਰਾ ਦੌਰਾਨ ਕਈ ਮੌਕਿਆਂ 'ਤੇ ਮਿਲਿਆ ਸੀ। ਸੋਬੋਲੇਵ ਨੇ ਅਰਿਆਦਨਾ ਚਾਰੇਤਸ ਨੂੰ ਮਾਸ਼ਾ ਸ਼ੈਲੇਸਤੋਵਾ ("ਸਾਹਿਤ ਦਾ ਅਧਿਆਪਕ") ਦਾ ਪ੍ਰੋਟੋਟਾਈਪ ਵੀ ਮੰਨਿਆ ਹੈ। ਬਾਅਦ ਵਿੱਚ ਵਿਦਵਾਨ ਇਸ ਗੱਲ 'ਤੇ ਸਹਿਮਤ ਹੋਏ ਕਿ ਜਦੋਂ ਕਿ ਅਰਿਆਦਨਾ" ਨੇ ਇੱਕ ਟੈਗਨਰੋਗ ਸੁੰਦਰੀ ਦਾ ਅਸਲ ਪੋਰਟਰੇਟ ਸੀ, "ਸਾਹਿਤ ਦੇ ਅਧਿਆਪਕ" ਦਾ ਉਸਦੇ ਵਿਆਹੁਤਾ ਜੀਵਨ ਦੇ ਸ਼ੁਰੂਆਤੀ ਸਾਲਾਂ ਦੇ ਤੱਥਾਂ ਦੇ ਨਾਲ ਵਧੇਰੇ ਜੋੜ ਬਣਦਾ ਸੀ । [2]

ਸਾਹਿਤਕ ਇਤਿਹਾਸਕਾਰ ਇਸ ਬਾਰੇ ਅਸਹਿਮਤ ਹਨ ਕਿ "ਅਸਲ ਰਾਜਕੁਮਾਰ ਮਕਤੂਯੇਵ" ਕੌਣ ਹੋ ਸਕਦਾ ਸੀ। ਕੁਝ ਦਾ ਕਹਿਣਾ ਸੀ ਕਿ [4] ਕਾਉਂਟ ਕੋਚੂਬੇ ਸੀ, ਜਿਸ ਨੂੰ ਅਰਿਆਦਨਾ ਚੇਰੇਤਸ ਦਾ ਸਰਪ੍ਰਸਤ ਕਿਹਾ ਜਾਂਦਾ ਸੀ, ਦੂਸਰੇ [5] 1876-1882 ਵਿੱਚ ਟੈਗਨਰੋਗ ਦੇ ਗਵਰਨਰ ਪ੍ਰਿੰਸ ਪਾਵੇਲ ਮਕਸੂਤੋਵ ਵੱਲ ਇਸ਼ਾਰਾ ਕਰਦੇ ਹਨ। [2]

ਲੀਕਾ ਮਿਜ਼ੀਨੋਵਾ, 1890 ਦੇ ਦਹਾਕੇ ਦੇ ਸ਼ੁਰੂ ਵਿੱਚ ਚੈਖ਼ਵ ਦੀ ਨਜ਼ਦੀਕੀ ਦੋਸਤ, ਨੂੰ ਕਹਾਣੀ ਦੀ ਨਾਇਕਾ ਦਾ ਇੱਕ ਪ੍ਰੋਟੋਟਾਈਪ ਮੰਨਿਆ ਜਾਂਦਾ ਹੈ।

ਕੁਝ ਹੱਦ ਤੱਕ ਕਹਾਣੀ ਨੂੰ ਲੀਕਾ ਮਿਜ਼ੀਨੋਵਾ ਨਾਲ ਚੈਖ਼ਵ ਦੇ ਰਿਸ਼ਤੇ ਅਤੇ 1893-1895 ਵਿੱਚ ਉਸਦੇ ਜੀਵਨ ਦੀਆਂ ਘਟਨਾਵਾਂ ਦੇ ਪ੍ਰਤੀਬਿੰਬ ਵਜੋਂ ਦੇਖਿਆ ਜਾ ਸਕਦਾ ਹੈ। ਕਹਾਣੀ ਵਿੱਚ, ਨਾਇਕਾ ਨੂੰ ਆਪਣੇ ਡਰਪੋਕ ਮੰਗੇਤਰ ਦੀ ਦੁਚਿੱਤੀ ਤੋਂ ਘਿਣ ਆਉਂਦੀ ਕਰਕੇ, ਇੱਕ "ਤਜਰਬੇਕਾਰ" ਪ੍ਰੇਮੀ ਨਾਲ਼ ਉਲਝ ਜਾਂਦੀ ਹੈ ਅਤੇ ਉਸਦੇ ਨਾਲ ਵਿਦੇਸ਼ ਚਲੀ ਜਾਂਦੀ ਹੈ ਜਦੋਂ ਕਿ ਸ਼ਮੋਖਿਨ ਦੂਰ ਹੁੰਦਾ ਹੈ। ਇਸੇ ਤਰ੍ਹਾਂ, ਚੈਖ਼ਵ ਦੀ ਗੈਰਹਾਜ਼ਰੀ ਸਮੇਂ, ਯਾਲਟਾ ਵਿੱਚ, ਮਿਜ਼ੀਨੋਵਾ (ਉਸਦੀ ਉਸ ਵੇਲ਼ੇ ਦੀ ਪ੍ਰੀਤਮਾ) ਇਗਨਾਤੀ ਪੋਤਾਪੇਨਕੋ `ਤੇ ਡੁੱਲ ਗਈ। ਉਹ ਇੱਕ ਵਿਆਹੁਤਾ ਆਦਮੀ ਸੀ ਅਤੇ ਪ੍ਰਸਿੱਧ ਜ਼ਨਾਨੀਬਾਜ਼ ਸੀ, ਜਿਸਨੂੰ ਔਰਤਾਂ ਬੜਾ ਪਸੰਦ ਕਰਦੀਆਂ ਸੀ ਅਤੇ ਨੇਮੀਰੋਵਿਚ-ਡੈਂਚੇਨਕੋ ਅਨੁਸਾਰ "ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਨ੍ਹਾਂ ਨੂੰ ਕਿਵੇਂ ਪਿਆਰ ਕਰਨਾ ਹੈ"। [6] ਅਤੇ ਉਸਦੇ ਨਾਲ ਯੂਰਪ ਗਿਆ। ਕਈ ਮਹੀਨਿਆਂ ਬਾਅਦ, ਉਸਨੇ ਚੈਖ਼ਵ ਨੂੰ ਸ਼ਿਕਾਇਤੀ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਕਿ ਕਿਵੇਂ ਇਗਨਾਤੋਨਕੋ, ਇੱਕ "ਧੋਖੇਬਾਜ਼ ਬੇਵਫ਼ਾ ਆਦਮੀ" ਸੀ ਅਤੇ ਉਸਨੂੰ ਛੱਡ ਕੇ "ਰੂਸ ਭੱਜ ਗਿਆ" ਸੀ। 21 ਸਤੰਬਰ ਦੀ ਉਸਦੀ ਚਿੱਠੀ ਤੋਂ ਚੈਖ਼ਵ ਨੇ ਅੰਦਾਜ਼ਾ ਲਗਾਇਆ ਕਿ ਉਹ ਗਰਭਵਤੀ ਸੀ। ਮਿਜ਼ੀਨੋਵਾ ਦੀਆਂ ਚਿੱਠੀਆਂ ਵਿੱਚੋਂ ਕੁਝ ਵਾਕਾਂਸ਼ ("... ਉਸ ਨੂੰ ਨਾ ਭੁੱਲੋ ਜਿਸਨੂੰ ਤੁਸੀਂ ਤਿਆਗ ਦਿੱਤਾ ਹੈ") ਅਰਿਆਦਨਾ ਨੇ ਲਗਭਗ ਹੂਬਹੂ ਵਰਤੇ ਹਨ। ਜ਼ਾਹਰ ਤੌਰ 'ਤੇ ਇਹੀ ਕਾਰਨ ਸੀ ਕਿ ਚੈਖ਼ਵ (ਅਜੇ ਵੀ " ਦ ਗ੍ਰਾਸਸ਼ਪਰ " ਦੇ ਕਾਰਨ ਹੋਏ ਘੁਟਾਲੇ ਯਾਦ ਕਰਦੇ ਹੋਏ) ਨੂੰ ਰੂਸਕਾਯਾ ਮਾਈਸਲ ਵਿੱਚ ਕਹਾਣੀ ਪ੍ਰਕਾਸ਼ਿਤ ਕਰਨ ਬਾਰੇ ਸ਼ੰਕੇ ਸਨ ਅਤੇ ਉਸਦਾ ਕਹਿਣਾ ਸੀ ਕਿ ਵਿਕਟਰ ਗੋਲਤਸੇਵ (ਮਿਜ਼ੀਨੋਵਾ ਅਤੇ ਪੋਤਾਪੇਂਕੋ ਦੋਵਾਂ ਦਾ ਨਜ਼ਦੀਕੀ ਦੋਸਤ) ਨੂੰ ਖੁਦ ਫੈਸਲਾ ਕਰਨਾ ਚਾਹੀਦਾ ਹੈ ਕਿ ਕੀ ਇਸ ਨੂੰ ਛਾਪਣਾ ਮੈਗਜ਼ੀਨ ਲਈ ਢੁਕਵਾਂ ਸੀ। [2]

ਇਸ ਦੌਰਾਨ, ਰੂਸਕਾਯਾ ਮਾਈਸਲ ਵਿਚ ਕਹਾਣੀ ਦੇ ਛਪਣ ਤੋਂ ਬਾਅਦ, ਚੈਖ਼ਵ ਦੇ ਮਾਸਕੋ ਦੋਸਤਾਂ ਦੇ ਸਰਕਲ ਵਿਚ ਇਹ ਅਫਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ ਕਿ ਅਰਿਆਦਨਾ ਦੇ ਕਿਰਦਾਰ ਦੇ ਪਿੱਛੇ ਅਸਲ ਔਰਤ ਮਿਜ਼ੀਨੋਵਾ ਨਹੀਂ ਸੀ, ਸਗੋਂ ਅਭਿਨੇਤਰੀ ਲਿਡੀਆ ਯਾਵੋਰਸਕਾਇਆ ਸੀ । ਪੱਤਰਕਾਰ ਨਿਕੋਲਾਈ ਯੇਜ਼ੋਵ ਨੇ ਆਪਣੀ 28 ਦਸੰਬਰ 1895 ਦੀ ਚਿੱਠੀ ਵਿੱਚ ਚੈਖ਼ਵ ਨੂੰ ਦੱਸਿਆ ਕਿ ਉਸਨੂੰ "ਸਾਡੇ ਪਾਠਕਾਂ ਦੇ ਸਭ ਤੋਂ ਸੂਝਵਾਨ ਹਿੱਸੇ ਦੇ ਫੈਲਾਏ ਗਏ ਅਜਿਹੇ ਗੁਝੇ ਸੰਕੇਤ ਹਾਸੋਹੀਣੇ ਲੱਗੇ ਹਨ", ਪਰ 1909 ਵਿੱਚ, ਇਸਤੋਰੀਚੇਸਕੀ ਵੇਸਤਨਿਕ ਨੇ ਯਾਦਾਂ ਪ੍ਰਕਾਸ਼ਿਤ ਕੀਤੀਆਂ [7] ਉਸ ਨੇ ਗੱਲ ਬਹੁਤ ਵਧਾ ਲਈ, ਲੇਖਕ ਨੂੰ "ਨਕਿਆਨੀ ਬਦਲਾਖੋਰੀ" ਦਾ ਸ਼ਿਕਾਰ ਵਿਅਕਤੀ ਕਿਹਾ। 1915 ਵਿੱਚ ਏਜ਼ੋਵ ਨੇ ਅਲੈਕਸੀ ਸੁਵੋਰਿਨ ਬਾਰੇ ਲੇਖ ਵਿੱਚ ਆਪਣੇ ਦੋਸ਼ਾਂ ਨੂੰ ਦੁਹਰਾਇਆ। [8] ਚੈਖ਼ਵ ਦੀਆਂ ਯਾਦਾਂ ਲਿਖਣ ਵਾਲ਼ੇ ਅਲੈਗਜ਼ੈਂਡਰ ਲਾਜ਼ਾਰੇਵ-ਗ੍ਰੂਜ਼ਿੰਸਕੀ ਨੇ ਅਜਿਹੇ ਦਾਅਵਿਆਂ ਦਾ ਸਖ਼ਤ ਵਿਰੋਧ ਕੀਤਾ [9] ਪਰ ਬਾਅਦ ਵਿੱਚ ਹੋਰ ਆਲੋਚਕਾਂ ਨੂੰ ਇਹ ਮੰਨਣਾ ਪਿਆ ਕਿ ਯਾਵੋਰਸਕਾਇਆ (ਜਿਸ ਦੇ 1890 ਦੇ ਦਹਾਕੇ ਦੇ ਸ਼ੁਰੂ ਵਿੱਚ ਚੈਖ਼ਵ ਦੇ ਨਾਲ ਸੰਬੰਧਾਂ ਨੂੰ ਮੈਮੋਇਰਿਸਟ ਤਾਤਿਆਨਾ ਸ਼ੇਪਕੀਨਾ-ਕੁਪਰਨਿਕ ਨੇ "ਪੇਚਦਾਰ" ਮੰਨਿਆ ਹੈ) [10] ਬਿਲਕੁਲ ਅਰਿਆਦਨਾ ਕਿਸਮ ਦੀ ਇੱਕ ਚਮਕਦਾਰ, ਬੇਪਰਵਾਹ ਔਰਤ ਸੀ, ਜਿਸਦਾ ਜ਼ਿੰਦਗੀ ਵਿੱਚ ਇੱਕੋ ਇੱਕ ਮਨੋਰਥ ਨਿੱਜੀ ਸਫਲਤਾ ਪ੍ਰਾਪਤ ਕਰਨਾ ਜਾਪਦਾ ਸੀ। [11]

ਕਹਾਣੀ ਵਿਚ ਯੂਰਪੀ ਘਟਨਾਵਾਂ ਦਾ ਵੇਰਵਾ ਚੈਖ਼ਵ ਦੀਆਂ ਆਪਣੀਆਂ ਯਾਤਰਾਵਾਂ ਨਾਲ ਸਬੰਧਤ ਹੈ। 1891 ਦੀ ਬਸੰਤ ਵਿੱਚ ਉਸਨੇ ਵੇਨਿਸ, ਬੋਲੋਗਨਾ, ਫਲੋਰੈਂਸ, ਰੋਮ, ਨੇਪਲਜ਼ ਅਤੇ ਪੈਰਿਸ ਦਾ ਦੌਰਾ ਕੀਤਾ (ਜਿਵੇਂ ਉਸਦੇ ਪਾਤਰਾਂ ਨੇ ਕੀਤਾ)। 1894 ਵਿੱਚ ਵੀ ਉਹ ਯਾਲਟਾ ਵਿੱਚ ਸੀ ਅਤੇ ਆਪਣੀ ਵਿਦੇਸ਼ ਯਾਤਰਾ ਦਾ ਕੁਝ ਹਿੱਸਾ ਸਟੀਮਬੋਟ ਸੇਵਾਸਤੋਪੋਲ - ਓਡੇਸਾ 'ਤੇ ਪੂਰਾ ਕੀਤਾ। [2]

ਪਲਾਟ

[ਸੋਧੋ]

ਓਡੇਸਾ ਅਤੇ ਸੇਵਾਸਤੋਪੋਲ ਤੋਂ ਯਾਤਰਾ ਕਰਦੇ ਹੋਏ, ਸਟੀਮਬੋਟ 'ਤੇ ਸਵਾਰ ਬਿਰਤਾਂਤਕਾਰ ਇਵਾਨ ਸ਼ਮੋਖਿਨ ਨਾਮਕ ਇੱਕ ਆਦਮੀ ਨੂੰ ਮਿਲਦਾ ਹੈ, ਜੋ ਉਸਨੂੰ ਅਰਿਆਦਨਾ ਕੋਤਲੋਵਿਚ ਨਾਮ ਦੀ ਇੱਕ ਔਰਤ ਨਾਲ਼ ਪਿਆਰ ਦੀ ਕਹਾਣੀ ਸੁਣਾਉਂਦਾ ਹੈ। ਸ਼ੁਰੂ ਵਿਚ ਉਹ ਉਸਦੀ ਸੁੰਦਰਤਾ, ਮੌਲਿਕਤਾ ਅਤੇ ਬੁੱਧੀ ਦਾ ਕਾਇਲ ਹੋ ਜਾਂਦਾ ਹੈ। ਉਸ ਲਈ ਉਹ ਸੰਪੂਰਨਤਾ ਦਾ ਪ੍ਰਤੀਕ ਹੈ। ਹੌਲੀ-ਹੌਲੀ ਉਸਨੂੰ ਅਹਿਸਾਸ ਹੁੰਦਾ ਹੈ ਕਿ ਉਸਦੇ ਚਮਕਦਾਰ ਕ੍ਰਿਸ਼ਮੇ ਪਿੱਛੇ ਥੋਥ ਅਤੇ ਠੰਡ ਹੈ। ਉਹ ਸ਼ਮੋਖਿਨ ਨੂੰ ਆਪਣੇ ਨੇੜੇ ਦੇਖਣਾ ਪਸੰਦ ਕਰਦੀ ਹੈ, ਪਰ ਸਿਰਫ ਇਸ ਲਈ ਕਿ ਇੱਕ ਇੰਨਾ ਆਕਰਸ਼ਕ ਅਤੇ ਨੇਕ ਨੌਜਵਾਨ ਉਸ ਇੰਨਾ ਬੁਰੀ ਤਰ੍ਹਾਂ ਮਰਦਾ ਦੇਖ ਕੇ ਉਸ ਨੂੰ ਬਹੁਤ ਖੁਸ਼ੀ ਮਿਲ਼ਦੀ ਹੈ। ਬਚਣ ਦੀਆਂ ਉਸਦੀਆਂ ਕੋਸ਼ਿਸ਼ਾਂ ਵਿਅਰਥ ਹਨ: ਉਹ ਹੁਣ ਪੂਰੀ ਤਰ੍ਹਾਂ ਅਰਿਆਦਨਾ ਦੇ ਜਾਦੂ ਹੇਠ ਹੈ।... ਜਿਵੇਂ ਕਿ ਰਾਜਕੁਮਾਰ ਮਕਤੂਏਵ ਜਾਪਦਾ ਹੈ, "ਇੱਕ ਅਮੀਰ ਆਦਮੀ ਪਰ ਬਹੁਤ ਹੀ ਮਾਮੂਲੀ ਵਿਅਕਤੀ" ਜਿਸਨੂੰ ਉਸਨੇ ਇੱਕ ਵਾਰ ਇਨਕਾਰ ਕਰ ਦਿੱਤਾ ਸੀ ਅਤੇ (ਜਿਵੇਂ ਕਿ ਬਾਅਦ ਵਿੱਚ ਪਤਾ ਚਲਦਾ ਹੈ) ਕਦੇ ਵੀ ਆਪਣੇ ਆਪ ਨੂੰ ਇਸ ਲਈ ਮਾਫ਼ ਨਹੀਂ ਕਰ ਸਕੀ ਸੀ।

ਆਪਣੇ ਰੂਸੀ ਪੇਂਡੂ ਮਾਹੌਲ ਅਤੇ ਜਿਸਨੂੰ ਉਹ ਗਰੀਬੀ ਸਮਝਦੀ ਹੈ ਤੋਂ ਅੱਕੀ ਹੋਈ ਅਰਿਆਦਨਾ ਇੱਕ ਵਿਆਹੁਤਾ ਆਦਮੀ, ਲੁਬਕੋਵ (ਜਿਸਦਾ ਇੱਕਮਾਤਰ ਨੇਕੀ ਦਾ ਦਾਅਵਾ ਉਸਦੀ ਜੀਵੰਤਤਾ ਜਾਪਦੀ ਹੈ) ਦੇ ਨਾਲ਼ ਯੂਰਪ ਚਲੀ ਗਈ। ਆਪਣੇ ਨਿਰਾਸ਼ਾਜਨਕ ਜਨੂੰਨ ਅਤੇ ਇਹ ਅਹਿਸਾਸ ਹੋਣ ਤੋਂ ਕਿ ਇਹ ਕਿੰਨਾ ਭਿਆਨਕ ਹੋ ਸਕਦਾ ਹੈ, ਸ਼ਮੋਖਿਨ ਫਿਰ ਵੀ ਉਸ ਦੇ ਸੱਦੇ ਦਾ ਜਵਾਬ ਦਿੰਦਾ ਹੈ ਅਤੇ ਕੱਚਾ ਜਿਹਾ ਹੋਇਆ ਅਬਾਜ਼ੀਆ ਵਿੱਚ ਜੋੜੇ ਨੂੰ ਜਾ ਮਿਲ਼ਦਾ ਹੈ। ਦੱਖਣੀ ਯੂਰਪ ਵਿੱਚੀਂ ਅਰਿਆਦਨਾ ਅਤੇ ਲੁਬਕੋਵ ਦੇ ਨਾਲ ਯਾਤਰਾ ਕਰਦੇ ਹੋਏ, ਉਹ ਹੈਰਾਨ ਹੈ: ਜਿਸ ਔਰਤ ਨੂੰ ਉਹ ਪਿਆਰ ਕਰਦਾ ਹੈ ਉਹ ਝੂਠ ਨਾਲ ਭਰੀ ਜ਼ਿੰਦਗੀ ਵਿੱਚ ਲਿਪਤ ਹੈ, ਤੇ ਉਸਦਾ ਇੱਕੋ ਇੱਕ ਮਨੋਰਥ ਪ੍ਰਸ਼ੰਸਾ ਦੀ ਭੁੱਖ ਦੀ ਤ੍ਰਿਪਤੀ ਹੈ। ਇਸ ਅਹਿਸਾਸ ਤੋਂ ਛਿੱਥਾ ਹੋਇਆ ਕਿ ਜਿਸ ਔਰਤ ਨੂੰ ਉਹ ਪਿਆਰ ਕਰਦਾ ਹੈ ਅਤੇ ਜਿਸ ਆਦਮੀ ਨੂੰ ਉਹ ਨਫ਼ਰਤ ਕਰਦਾ ਹੈ, ਉਹ ਪ੍ਰੇਮੀ ਹਨ, ਸ਼ਮੋਖਿਨ ਭੱਜ ਕੇ ਆਪਣੇ ਪਿਤਾ ਦੇ ਘਰ ਵਾਪਸ ਆ ਜਾਂਦਾ ਹੈ। "ਬੇਵਫ਼ਾ" ਲੁਬਕੋਵ ਦੇ ਜਾਣ ਤੋਂ ਬਾਅਦ, ਉਸਨੂੰ ਉਸਦੀ "ਤਿਆਗੀ ਹੋਈ ਅਰਿਆਦਨਾ" ਬੁਲਾ ਰਹੀ ਹੈ। ਉਹ ਸਰੀਰਕ ਤੌਰ 'ਤੇ ਨੇੜੇ ਹੋ ਜਾਂਦੇ ਹਨ ਅਤੇ ਉਹ ਰੂਸ ਤੋਂ ਪ੍ਰਾਪਤ ਕੀਤੇ ਪੈਸੇ ਨੂੰ ਬਰਬਾਦ ਕਰਦੇ ਹੋਏ ਸਫ਼ਰ ਜਾਰੀ ਰੱਖਦਾ ਹੈ। ਉਸ ਦਾ ਪਿਤਾ ਹੁਣ ਤੱਕ ਦੋ ਵਾਰ ਆਪਣੀ ਜਾਇਦਾਦ ਗਿਰਵੀ ਰੱਖ ਚੁੱਕਾ ਸੀ।

ਬਾਅਦ ਵਿੱਚ ਕਹਾਣੀਕਾਰ ਯਾਲਟਾ ਵਿੱਚ ਜੋੜੇ ਨੂੰ ਮਿਲਦਾ ਹੈ। ਇਹ ਸਪੱਸ਼ਟ ਕਰਦਾ ਹੈ ਕਿ ਅਰਿਆਦਨਾ ਦੇ ਰੂਸ ਵਾਪਸ ਜਾਣ ਦੇ ਫੈਸਲੇ ਦਾ ਇੱਕੋ ਇੱਕ ਕਾਰਨ ਇਹ ਸੀ ਕਿ ਰਾਜਕੁਮਾਰ ਮਕਤੂਯੇਵ ਉੱਥੇ ਸੀ। ਸ਼ਮੋਖਿਨ (ਜੋ ਹੁਣ ਲਗਭਗ ਟੁੱਟ ਚੁੱਕਾ ਹੈ) ਖ਼ੁਸ਼ ਹੈ: "ਹੇ ਪ੍ਰਭੂ।...ਜੇ ਇਸ ਦਾ ਰਾਜਕੁਮਾਰ ਨਾਲ਼ ਟਕਰਾ ਹੋ ਜਾਂਦਾ ਹੈ, ਇਸਦਾ ਅਰਥ ਹੈ ਆਜ਼ਾਦੀ, ਫਿਰ ਮੈਂ ਆਪਣੇ ਪਿਤਾ ਕੋਲ਼ ਦੇਸ਼ ਵਾਪਸ ਜਾ ਸਕਦਾ ਹਾਂ!"

ਹਵਾਲੇ

[ਸੋਧੋ]
  1. Ю. В. Соболев «Чехов. Статьи. Материалы. Библиография» М., 1930, стр. 166
  2. 2.0 2.1 2.2 2.3 2.4 Commentaries to Ариадна Archived 2017-05-05 at the Wayback Machine. (the 1977 Complete Chekhov edition) // Чехов А. П. Ариадна // Чехов А. П. Полное собрание сочинений и писем: В 30 т. Сочинения: В 18 т. / АН СССР. Ин-т мировой лит. им. А. М. Горького. — М.: Наука, 1974—1982. Т. 9. [Рассказы. Повести], 1894—1897. — М.: Наука, 1977. — С. 107—132.
  3. А. Дросси «Детство, отрочество и юность А. П. Чехова...» — «Приазовский край», 1914, № 170, 1 июля
  4. В. Д. Седегов. К вопросу о таганрогских прототипах в произведениях Чехова. — : Литературный музей А. П. Чехова. Сб. статей и материалов, вып. V, Ростов н/Д., 1969, стр. 77—79
  5. О. А. Петрова. Классическая гимназия в творческой биографии А. П. Чехова. Дисс. на соискание уч. степени канд. филол. наук. Иркутск, 1969, стр. 96—99
  6. Вл. И. Немирович-Данченко. Чехов. — Чехов в воспоминаниях, стр. 435
  7. «Антон Павлович Чехов. Опыт характеристики». — «Исторический вестник», 1909, № 8, стр. 507
  8. Исторический вестник 1915, № 2, стр. 451.
  9. «Антон Чехов и литературная Москва 80-х и 90-х годов». (Глава из неизданной книги). — ЦГАЛИ; Чехов в воспоминаниях, ст. 178.
  10. Леонид Гроссман. Роман Нины Заречной. — В кн.: «Прометей». M., 1967, т. 2
  11. Ю. М. Юрьев. Записки. Том 2. Л. — М., 1963, стр. 96; С. С. Мамонтов. Две встречи с Чеховым. — «Русское слово», 1909, № 150, 2 июля.

ਬਾਹਰੀ ਲਿੰਕ

[ਸੋਧੋ]
  • Ариадна, ਮੂਲ ਰੂਸੀ ਪਾਠ
  • Ariadne, ਕਾਂਸਟੈਂਸ ਗਾਰਨੇਟ ਦੁਆਰਾ ਅੰਗਰੇਜ਼ੀ ਅਨੁਵਾਦ