ਅਰਿੰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਏਰੰਡ

ਅਰਿੰਡ ਜਿਸ ਨੂੰ ਸੰਸਕ੍ਰਿਤ 'ਚ ਏਰੰਡ, ਹਿੰਦੀ 'ਚ ਅਰਿੰਡੀ, ਏਰੰਡ ਮਰਾਠੀ 'ਚ ਏਰੰਡੀ ਅੰਗਰੇਜ਼ੀ 'ਚ ਕੈਸਟਰ ਪਲਾਂਟ ਕਿਹਾ ਜਾਂਦਾ ਹੈ। ਜੋ ਭਾਰਤ 'ਚ ਆਮ ਹੀ ਪਾਇਆ ਜਾਂਦਾ ਹੈ। ਇਸ ਦੀ ਖੇਤੀ ਵੀ ਕੀਤੀ ਜਾਂਦੀ ਹੈ ਜਾਂ ਕਈ ਵਾਰੀ ਇਸ ਨੂੰ ਖੇਤ ਦੇ ਕਿਨਾਰਿਆਂ ਤੇ ਉਗਾਇਆਂ ਜਾਂਦਾ ਹੈ। ਇਸ ਦੀ ਲੰਬਾਈ 10 ਤੋਂ 15 ਫੁੱਟ ਤੱਕ ਹੁੰਦੀ ਹੈ।ਇਸ ਦੇ ਪੱਤਿਆਂ ਦੀ ਲੰਬਾਈ 45 ਤੋਂ 60 ਸੈਟੀਮੀਟਰ ਤੱਕ ਹੋ ਸਕਦੀ ਹੈ। ਇਸ ਦੇ ਬੈਂਗਨੀ ਰੰਗ ਦੇ ਫਲ ਜੋ 30 ਤੋਂ 60 ਸੈਟੀਮੀਟਰ ਦੇ ਅਕਾਰ ਦੇ ਗੁੱਛਿਆਂ ਦੇ ਰੂਪ 'ਚ ਹੁੰਦੇ ਹਨ। ਹਰੇਕ ਫਲ 'ਚ ਤਿੰਨ ਬੀਜ ਹੁੰਦੇ ਹਨ। ਇਸ ਦੇ ਬੀਜ 'ਚ ਤੇਲ 37 ਤੋਂ 70 ਪ੍ਰਤੀਸਤ ਤੱਕ ਹੁੰਦਾ ਹੈ।[1]

ਗੁਣ[ਸੋਧੋ]

ਆਯੁਰਵੇਦ ਅਨੁਸਾਰ ਚਿੱਟੇ ਅਤੇ ਲਾਲ ਏਰੰਡ ਗਰਮ ਤਾਸੀਰ ਵਾਲੇ ਹੁੰਦੇ ਹਨ, ਇਸ ਦੀ ਖੁਸ਼ਬੂ ਨਹੀਂ ਹੁੰਦੀ। ਇਸ ਦੀ ਵਰਤੋਂ ਸੋਜ, ਸਿਰ ਦਾ ਦਰਦ, ਬੁਖਾਰ, ਛਾਤੀ ਦੀ ਬਿਮਾਰੀ, ਵੀਰਜ ਨੂੰ ਸਾਫ ਕਰਨ ਲਈ ਹੁੰਦੀ ਹੈ। ਇਸ ਦੇ ਬੀਜ ਦੀ ਜ਼ਿਆਦਾ ਵਰਤੋਂ ਕਰਨਾ ਖ਼ਤਰ ਹੈ।

ਹਵਾਲੇ[ਸੋਧੋ]

  1. "Euphorbiaceae (spurge) genomics". Institute for Genome Sciences. University of Maryland Medical School. Retrieved 2009-03-09.