ਅਰੁਣਾ ਰਾਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਰੁਣਾ ਰਾਏ
Aruna Roy (2019).jpg
ਜਨਮ (1946-06-26) 26 ਜੂਨ 1946 (ਉਮਰ 74)
ਚੇਨਈ
ਰਾਸ਼ਟਰੀਅਤਾਭਾਰਤੀ
ਪੇਸ਼ਾਕਾਰਕੁਨ
ਪੁਰਸਕਾਰਰੇਮਨ ਮੈਗਸੇਸੇ ਅਵਾਰਡ, 2000 ਲਾਲ ਬਹਾਦਰ ਸ਼ਾਸਤਰੀ ਕੌਮੀ ਪੁਰਸਕਾਰ, 2010

ਅਰੁਣਾ ਰਾਏ (ਜਨਮ 26 ਜੂਨ 1946) ਇੱਕ ਭਾਰਤੀ ਸਿਆਸੀ ਅਤੇ ਸਮਾਜਿਕ ਕਾਰਕੁਨ ਹੈ, ਜਿਸਨੇ ਸ਼ੰਕਰ ਸਿੰਘ, ਨਿਖਿਲ ਡੇ ਅਤੇ ਬਹੁਤ ਸਾਰੇ ਹੋਰਨਾਂ ਨਾਲ ਮਿਲ ਕੇ ਮਜ਼ਦੂਰ ਕਿਸਾਨ ਸ਼ਕਤੀ ਸੰਗਠਨ (MKSS) ਦੀ ਸਥਾਪਨਾ ਕੀਤੀ।

ਸ਼ੁਰੂ ਦਾ ਜੀਵਨ[ਸੋਧੋ]

ਰਾਏ ਦਾ ਜਨਮ ਚੇਨਈ ਵਿੱਚ ਹੋਇਆ ਸੀ।[1][2]  ਉਹ ਦਿੱਲੀ, ਵਿੱਚ ਵੱਡੀ ਹੋਈ, ਜਿੱਥੇ ਉਸ ਦੇ ਪਿਤਾ ਨੂੰ ਇੱਕ ਸਰਕਾਰੀ ਕਰਮਚਾਰੀ ਸੀ। ਉਸ ਨੇ ਇੰਦਰਪ੍ਰਸਥ ਕਾਲਜ, ਦਿੱਲੀ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਦਾ ਅਧਿਐਨ ਕੀਤਾ।[3][4]

ਉਸ ਨੇ ਭਾਰਤੀ ਪ੍ਰਬੰਧਕੀ ਸੇਵਾ ਵਿੱਚ 1968 ਅਤੇ 1974 ਇੱਕ ਸਿਵਲ ਸੇਵਕ ਦੇ ਤੌਰ 'ਤੇ ਸੇਵਾ ਕੀਤੀ ਅਤੇ 1970 ਵਿੱਚ ਉਸ ਨੇ ਬੰਕਰ ਰਾਏ ਨਾਲ ਵਿਆਹ ਕਰਵਾਇਆ।

ਮਜ਼ਦੂਰ ਕਿਸਾਨ ਸ਼ਕਤੀ ਸੰਗਠਨ[ਸੋਧੋ]

ਰਾਏ ਨੇ ਸਿਵਲ ਸੇਵਾਵਾਂ ਤੋਂ  ਅਸਤੀਫ਼ਾ ਦੇ ਦਿੱਤਾ ਅਤੇ ਗਰੀਬਾਂ ਨਾਲ ਸਬੰਧਤ ਮੁੱਦਿਆਂ ਤੇ ਕੰਮ ਕਰਨਾ ਸ਼ੁਰੂ ਕੀਤਾ। ਉਸ ਨੇ ਤਿਲੋਨਿਆ, ਰਾਜਸਥਾਨ ਵਿੱਚ ਸੋਸ਼ਲ ਵਰਕ ਅਤੇ ਰਿਸਰਚ ਕੇਂਦਰ (SWRC) ਵਿੱਚ ਸ਼ਾਮਲ ਹੋ ਗਈ। [5][6] 1987 ਵਿੱਚ  ਸ਼ੰਕਰ ਸਿੰਘ, ਨਿਖਿਲ ਡੇ ਅਤੇ ਬਹੁਤ ਸਾਰੇ ਹੋਰਨਾਂ ਨਾਲ ਮਿਲ ਕੇ ਮਜ਼ਦੂਰ ਕਿਸਾਨ ਸ਼ਕਤੀ ਸੰਗਠਨ (MKSS) ਦੀ ਸਥਾਪਨਾ ਕੀਤੀ।[7]

ਹਵਾਲੇ[ਸੋਧੋ]

  1. "Daughter Of The Dust | Urvashi Butalia | Oct 16,2006". www.outlookindia.com. Retrieved 2015-09-17. 
  2. "'I would like to know how I am a traitor'". www.telegraphindia.com. Retrieved 2015-09-17. 
  3. "Aruna Roy (Indian activist) -- Encyclopedia Britannica". Encyclopedia Britannica. 30 January 2013. 
  4. "DU has a lot on its ladies special platter". India Today. 3 June 2009. 
  5. Women who dared, by Ritu Menon.
  6. Aruna Roy National Resource Center for Women, Govt. of India.
  7. MKSS As a Role Model, Civl Society Online.