ਅਲੀ‌ ਸ਼ੇਰ ਨਿਵਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਿਜ਼ਾਮ ਉੱਦ ਦੀਨ ਅਲੀਸ਼ੇਰ ਨਿਵਾਈ
A commemorative Soviet stamp made in honour of Alisher Navaiy's 550th birthday
A commemorative Soviet stamp made in honour of Alisher Navaiy's 550th birthday
ਜਨਮ9 ਫ਼ਰਵਰੀ 1441
(Islamic Calendar: Ramaḍān 17, 844)
Herat, Timurid Empire
ਮੌਤ3 ਜਨਵਰੀ 1501
(Islamic Calendar: Jumādā II 12, 906) (ਉਮਰ 59)
ਹੇਰਾਤ, ਤੈਮੂਰ ਸਲਤਨਤ
ਕਲਮ ਨਾਮNavā'ī (or Nevā'ī) and Fāni
ਕਿੱਤਾਕਵੀ, ਲੇਖਕ, ਸਿਆਸਤਦਾਨ, ਭਾਸ਼ਾ-ਵਿਗਿਆਨੀ, ਰਹੱਸਵਾਦੀ, ਅਤੇ ਚਿੱਤਰਕਾਰ

ਅਮੀਰ 'ਅਲੀ‌ ਸ਼ੇਰ ਨਿਵਾਈ (9 ਫਰਵਰੀ 1441 – 3 ਜਨਵਰੀ 1501), ਜਾਂ  ਨਿਜ਼ਾਮ ਉੱਦ ਦੀਨ ਅਲੀਸ਼ੇਰ ਨਿਵਾਈ [n 1] (Chagatai-Turkic/Persian: نظام‌الدین علی‌شیر نوایی) ਚਗਤਾਈ ਤੁਰਕ [1] ਕਵੀ, ਲੇਖਕ, ਸਿਆਸਤਦਾਨ, ਭਾਸ਼ਾ-ਵਿਗਿਆਨੀ, ਰਹੱਸਵਾਦੀ, ਅਤੇ ਚਿੱਤਰਕਾਰ ਸੀ।[2] ਉਹ ਚਗਤਾਈ ਸਾਹਿਤ ਦਾ ਸਭ ਤੋਂ ਮਹਾਨ ਪ੍ਰਤਿਨਿਧ ਸੀ।  [3][4]

ਨਵਾਈ ਦਾ ਮੰਨਣਾ ਸੀ ਕਿ ਚਗਤਾਈ ਅਤੇ ਹੋਰ ਤੁਰਕੀ ਭਾਸ਼ਾਵਾਂ ਸਾਹਿਤਕ ਉਦੇਸ਼ਾਂ ਲਈ ਫ਼ਾਰਸੀ ਨਾਲੋਂ ਉੱਤਮ ਸਨ। ਉਸ ਸਮੇਂ ਇੱਕ ਅਸਧਾਰਨ ਦ੍ਰਿਸ਼ਟੀਕੋਣ ਸੀ। ਦੋ ਭਾਸ਼ਾਵਾਂ ਦੀ ਤੁਲਣਾ ਟਾਈਟਲ ਵਾਲੇ ਆਪਣੇ ਕੰਮ ਵਿੱਚ ਇਸ ਵਿਸ਼ਵਾਸ ਦੇ ਹੱਕ ਵਿੱਚ ਦਲੀਲਬਾਜ਼ੀ ਕੀਤੀ। ਉਸਨੇ ਫ਼ਾਰਸੀ ਸ਼ਬਦਾਵਲੀ ਦੇ ਮੁਕਾਬਲੇ ਤੇ ਤੁਰਕੀ ਸ਼ਬਦਾਵਲੀ ਦੀ ਅਮੀਰੀ, ਸਪਸ਼ਟਤਾ ਅਤੇ ਲਚਕਦਾਰੀ ਬਾਰੇ ਆਪਣੇ ਵਿਸ਼ਵਾਸ ਉੱਤੇ ਜ਼ੋਰ ਦਿੱਤਾ। [5]

ਉਸਦੀ ਵੱਖਰੀ ਚਗਤਾਈ ਭਾਸ਼ਾ ਦੀ ਕਵਿਤਾ ਕਾਰਨ, ਨਵਾਈ ਨੂੰ ਤੁਰਕੀ ਭਾਸ਼ਾ ਬੋਲਣ ਵਾਲੇ ਸੰਸਾਰ ਦੇ ਬਹੁਤ ਸਾਰੇ ਲੋਕ ਮੁਢਲੇ ਤੁਰਕ ਸਾਹਿਤ ਦੇ ਬਾਨੀ ਵਜੋਂ ਮੰਨਦੇ ਹਨ। ਮੱਧ ਏਸ਼ੀਆ ਦੇ ਬਹੁਤ ਸਾਰੇ ਸਥਾਨ ਅਤੇ ਅਦਾਰੇ ਉਸ ਦੇ ਨਾਂ ਤੇ ਹਨ। 

ਜ਼ਿੰਦਗੀ[ਸੋਧੋ]

ਇਸਫਾਨਾ, ਕਿਰਗਿਸਤਾਨ ਵਿੱਚ ਅਲੀਸ਼ੇਰ ਨਵਾਈ ਦਾ ਪੋਰਟਰੇਟ

ਅਲੀਸ਼ੇਰ ਨਵਾਈ ਦਾ ਜਨਮ 1441 ਵਿੱਚ ਹੇਰਾਤ ਵਿੱਚ ਹੋਇਆ ਸੀ। ਜੋ ਹੁਣ ਉੱਤਰ-ਪੱਛਮੀ ਅਫਗਾਨਿਸਤਾਨ ਵਿੱਚ ਹੈ। ਅਲੀਸ਼ੇਰ ਦੇ ਜੀਵਨ ਕਾਲ ਦੌਰਾਨ, ਹੇਰਾਤ ਤੇ ਤੈਮੂਰ ਸਾਮਰਾਜ ਦੀ ਹਕੂਮਤ ਸੀ ਅਤੇ ਇਹ ਮੁਸਲਿਮ ਸੰਸਾਰ ਵਿੱਚ ਸੱਭਿਆਚਾਰਕ ਅਤੇ ਬੌਧਿਕ ਕੇਂਦਰਾਂ ਵਿਚੋਂ ਇੱਕ ਬਣ ਗਿਆ ਸੀ। ਅਲੀਸ਼ੇਰ ਤੈਮੂਰ ਕੁਲੀਨਾਂ ਦੇ ਚਗਤਾਈ ਅਮੀਰ (ਜਾਂ ਫ਼ਾਰਸੀ ਵਿੱਚ ਮੀਰ) ਵਰਗ ਵਿੱਚੋਂ ਸੀ। ਅਲੀਸ਼ੇਰ ਦੇ ਪਿਤਾ, ਗੀਆਥ ਉਦ-ਦੀਨ ਕੁਚਕੀਨਾ (ਨਿੱਕੂ), ਖ਼ੁਰਾਸਾਨ ਦੇ ਇੱਕ ਹਾਕਮ ਸ਼ਾਹਰੁਖ ਮਿਰਜ਼ਾ ਦੇ ਮਹਿਲ ਵਿੱਚ ਉੱਚ ਅਧਿਕਾਰੀ ਸੀ। ਉਸ ਦੀ ਮਾਂ ਮਹਿਲ ਵਿੱਚ ਇੱਕ ਰਾਜਕੁਮਾਰ ਦੀ ਸੇਵਾ ਸੰਭਾਲ ਕਰਦੀ ਸੀ। ਗੀਆਥ ਉਦ-ਦੀਨ ਕੁਚਕੀਨਾ ਨੂੰ ਇੱਕ ਸਮੇਂ ਸਬਜ਼ਾਵਰ ਦਾ ਗਵਰਨਰ ਵੀ ਨਿਯੁਕਤ ਕੀਤਾ ਗਿਆ ਸੀ। ਅਲੀਸ਼ੇਰ ਛੋਟੀ ਉਮਰ ਦਾ ਸੀ।[4] ਜਦੋਂ ਉਸੜੇ ਪਿਤਾ ਦੀ ਮੌਤ ਹੋ ਗਈ ਅਤੇ ਖ਼ੁਰਾਸਾਨ ਦੇ ਇੱਕ ਹੋਰ ਹਾਕਮ ਬਾਬਰ ਇਬਨ ਬੇਅਸਨਕੁਰ ਨੇ ਨੌਜਵਾਨ ਨੂੰ ਸਰਪ੍ਰਸਤੀ ਵਿੱਚ ਲੈ ਲਿਆ।

ਅਲੀਸ਼ੇਰ ਹੁਸੈਨ ਬੇਕਾਰਾਹ ਦਾ ਇੱਕ ਸਹਿਕਰਮੀ ਸੀ ਜੋ ਬਾਅਦ ਵਿੱਚ ਖ਼ੁਰਾਸਾਨ ਦਾ ਸੁਲਤਾਨ ਬਣ ਗਿਆ। 1447 ਵਿੱਚ ਅਲੀਸ਼ੇਰ ਦੇ ਪਰਿਵਾਰ ਨੂੰ ਹੈਰਾਤ ਤੋਂ ਭੱਜਣ ਲਈ ਮਜ਼ਬੂਰ ਹੋਣਾ ਪਿਆ ਸੀ ਕਿਉਂਕਿ ਸ਼ਾਹਰੁਖ ਦੀ ਮੌਤ ਤੋਂ ਬਾਅਦ ਉਥੇ ਅਸਥਿਰ ਰਾਜਨੀਤਕ ਸਥਿਤੀ ਪੈਦਾ ਹੋ ਗਈ ਸੀ। 1450 ਦੇ ਦਹਾਕੇ ਵਿੱਚ ਸ਼ਾਂਤੀ ਮੁੜ ਸਥਾਪਿਤ ਹੋਣ ਤੋਂ ਬਾਅਦ ਉਸਦਾ ਪਰਿਵਾਰ ਖ਼ੁਰਾਸਾਨ ਵਾਪਸ ਪਰਤਿਆ। 1456 ਵਿੱਚ, ਅਲੀਸ਼ੇਰ ਅਤੇ ਬਕਰਾਹ ਇਬਨ-ਬੇਅਸਨਕੁਰ ਦੇ ਨਾਲ ਮਸ਼ਾਦ ਗਏ। ਅਗਲੇ ਸਾਲ ਇਬਨ-ਬੇਅਸਨਕੁਰ ਦਾ ਦੇਹਾਂਤ ਹੋ ਗਿਆ ਅਤੇ ਅਲੀਸ਼ੇਰ ਅਤੇ ਬਕਾਰਾਹ ਦੇ ਰਾਹ ਵੱਖੋ-ਵੱਖ ਹੋ ਗਏ। ਬਕਰਾਹ ਨੇ ਸਿਆਸੀ ਸ਼ਕਤੀ ਦੀ ਸਥਾਪਨਾ ਕਰਨ ਦੀ ਕੋਸ਼ਿਸ਼ ਕੀਤੀ ਪਰ ਅਲੀਸ਼ੇਰ ਨੇ ਮਿਸ਼ਰ, ਹੇਰਾਤ ਅਤੇ ਸਮਰਕੰਦ ਵਿੱਚ ਆਪਣੀ ਪੜ੍ਹਾਈ ਜਾਰੀ ਰੱਖੀ। [4] 1469 ਵਿੱਚ ਅਬੂ ਸਈਦ ਮਿਰਜ਼ਾ ਦੀ ਮੌਤ ਤੋਂ ਬਾਅਦ, ਹੁਸੈਨ ਬਕਰਾਹ ਨੇ ਹੇਰਾਤ ਵਿੱਚ ਸੱਤੇ ਹਥਿਆ ਲਈ। ਸਿੱਟੇ ਵਜੋਂ ਅਲਿਸਰ ਨੇ ਸਮਰਕੰਦ ਨੂੰ ਉਸਦੀ ਸੇਵਾ ਵਿੱਚ ਸ਼ਾਮਲ ਹੋਣ ਲਈ ਛੱਡ ਦਿੱਤਾ। ਬਕਰਾਹ ਨੇ ਖ਼ੁਰਾਸਾਨ ਤੇ ਚਾਲੀ ਸਾਲਾਂ ਲਈ ਲਗਭਗ ਨਿਰਵਿਘਨ ਹਕੂਮਤ ਕੀਤੀ। ਅਲੀਸ਼ੇਰ 3 ਜਨਵਰੀ 1501 ਵਿੱਚ ਆਪਣੀ ਮੌਤ ਤੱਕ ਬੇਕਾਰਾ ਦੀ ਨੌਕਰੀ ਵਿੱਚ ਰਿਹਾ। ਉਸਨੂੰ ਹੇਰਾਤ ਵਿੱਚ ਦਫਨਾਇਆ ਗਿਆ। 

ਅਲੀਸ਼ੇਰ ਨਵਾਈ ਨੇ ਤਪੱਸਵੀ ਜੀਵਨ ਸ਼ੈਲੀ ਅਪਣਾਈ, "ਕਦੇ ਵਿਆਹ ਨਹੀਂ ਕਰਾਇਆ ਜਾਂ ਰਖੇਲਾਂ ਨਹੀਂ ਜਾਂ ਬੱਚੇ ਨਹੀਂ।"[4]

ਨੋਟਸ[ਸੋਧੋ]

  1. In the early new Persian and the eastern contemporary variants of the Persian language, there are two different vowels ī and ē which are shown by the same Perso-Arabic letter ی, and in the standard transliteration, both of them are usually transliterated as ī. However, when the distinction of ī and ē is considered, his first name should be transliterated as Alisher

ਹਵਾਲੇ[ਸੋਧੋ]

  1. Richards, John F. (1995), The Mughal Empire, Cambridge University Press, p. 6, ISBN 978-0-521-56603-2 {{citation}}: More than one of |ISBN= and |isbn= specified (help)
  2. Subtelny, Maria Eva (2013). "ʿAlī Shīr Navāʾī". Brill Online. Encyclopaedia of Islam. Retrieved 16 October 2015.
  3. Robert McHenry, ed. (1993). "Navā'ī, (Mir) 'Alī Shīr". Encyclopædia Britannica. 8 (15th ed.). Chicago: Encyclopædia Britannica, Inc. p. 563. 
  4. 4.0 4.1 4.2 4.3 Subtelny 1993.
  5. "قیاس الغتین" نوائی پایه دانشی ندارد.