ਅਲੀ ਬਾਬਾ
ਦਿੱਖ
ਅਲੀ ਬਾਬਾ (Arabic: علي بابا ʿAlī Bābā ) ਮਧਕਾਲੀ ਅਰਬੀ ਸਾਹਿਤ ਵਿੱਚ ਇੱਕ ਪਾਤਰ ਹੈ। ਅਲੀ ਬਾਬਾ ਅਤੇ ਚਾਲੀ ਚੋਰ (علي بابا والأربعون لصا) ਕਹਾਣੀ ਵਿੱਚ ਉਹ ਮੁੱਖ ਪਾਤਰ ਹੈ।
ਕਹਾਣੀ ਵਿੱਚ ਅਲੀ ਬਾਬਾ ਇੱਕ ਗਰੀਬ ਲੱਕੜਹਾਰਾ ਹੈ। ਉਹ ਇੱਕ ਦਿਨ ਜੰਗਲ ਵਿੱਚ ਡਾਕੂਆਂ ਦੇ ਸਰਦਾਰ ਨੂੰ ਇੱਕ ਵੱਡੀ ਚੱਟਾਨ ਅੱਗੇ ਖੜ੍ਹ ਕੇ ‘ਖੁੱਲ੍ਹ ਜਾ ਸਿਮ ਸਿਮ` ਕਹਿਣ ਨਾਲ ਗੁਫ਼ਾ ਦਰਵਾਜ਼ਾ ਖੁੱਲ੍ਹਦਾ ਦੇਖ ਲੈਂਦਾ ਹੈ। ਲੁੱਟ ਦਾ ਮਾਲ ਗੁਫ਼ਾ ਅੰਦਰ ਸਾਂਭਣ ਉੱਪਰੰਤ ਡਾਕੂ ਸਰਦਾਰ ‘ਬੰਦ ਹੋ ਜਾ ਸਿਮ ਸਿਮ`ਕਹਿੰਦਾ ਹੈ ਤਾਂ ਦਰਵਾਜ਼ਾ ਬੰਦ ਹੋ ਜਾਂਦਾ ਹੈ। ਅਲੀ ਬਾਬਾ ਨੂੰ ਇਸ ਰਾਜ਼ ਦਾ ਪਤਾ ਚੱਲ ਜਾਣ ਦਾ ਪਤਾ ਲੱਗ ਜਾਂਦਾ ਹੈ, ਅਤੇ ਉਹ ਅਲੀ ਬਾਬਾ ਨੂੰ ਮਾਰਨ ਦੀ ਸਾਜਿਸ਼ ਰਚਦੇ ਹਨ। ਪਰ ਅਲੀ ਬਾਬਾ ਦੀ ਵਫ਼ਾਦਾਰ ਗ਼ੁਲਾਮ-ਕੁੜੀ ਉਹਨਾਂ ਦੀ ਸਾਜਿਸ਼ ਤਾੜ ਲੈਂਦੀ ਹੈ ਅਤੇ ਇਸਨੂੰ ਨਾਕਾਮ ਕਰ ਦਿੰਦੀ ਹੈ; ਅਲੀ ਬਾਬਾ ਉਸ ਦਾ ਵਿਆਹ ਆਪਣੇ ਪੁੱਤਰ ਨਾਲ ਕਰ ਦਿੰਦਾ ਹੈ।
ਗੈਲਰੀ
[ਸੋਧੋ]-
ਚਾਲੀ ਚੋਰ
-
ਚਾਲੀ ਚੋਰ ਕਾਸਿਮ ਨੂੰ ਮਾਰਦੇ ਹੋਏ
-
ਚਾਲੀ ਚੋਰਾਂ 'ਚੋਂ ਇੱਕ ਜਣਾ ਅਲੀ ਬਾਬਾ ਦਾ ਘਰ ਲਭਦਾ ਹੋਇਆ
-
ਚਾਲੀ ਚੋਰਾਂ 'ਚੋਂ ਇੱਕ ਜਣਾ ਅਲੀ ਬਾਬਾ ਦੇ ਘਰ ਦੇ ਦਰ ਤੇ ਨਿਸ਼ਾਨ ਲਾਉਂਦੇ ਹੋਏ
-
ਮੋਰਜੀਆਨਾ ਮੁਸਤਫ਼ਾ ਮੋਚੀ ਨੂੰ ਮਿਹਨਤਾਨਾ ਦੇ ਰਹੀ ਹੈ
-
ਮੋਰਜੀਆਨਾ ਚਾਲੀ ਚੋਰਾਂ ਵਾਲੇ ਮੱਟਾਂ ਵਿੱਚ ਉਬਲਦਾ ਤੇਲ ਪਾਉਂਦੀ ਹੋਈ।
-
ਅਲੀ ਬਾਬਾ ਖੁੱਲ੍ਹ ਜਾ ਸਿਮ ਸਿਮ ਗੁਫ਼ਾ ਵਿੱਚੋਂ ਲਿਆਂਦੇ ਗਹਿਣੇ ਮੋਰਜੀਆਨਾ ਨੂੰ ਭੇਟ ਕਰ ਰਿਹਾ ਹੈ
ਵਿਕੀਮੀਡੀਆ ਕਾਮਨਜ਼ ਉੱਤੇ Ali Baba ਨਾਲ ਸਬੰਧਤ ਮੀਡੀਆ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |