ਸਮੱਗਰੀ 'ਤੇ ਜਾਓ

ਅਸ਼ਟਧਿਆਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਸ਼ਮੀਰ ਤੋਂ ਪਾਣਿਨੀ ਦੇ ਵਿਆਕਰਣ ਗ੍ਰੰਥ ਦੀ 17ਵੀਂ ਸ਼ਤਾਬਦੀ ਦੀ ਬਰਚ ਸੱਕ ਦੀ ਹੱਥ-ਲਿਖਤ

ਅਸ਼ਟਧਿਆਈ (ਸੰਸਕ੍ਰਿਤ: अष्टाध्यायी) ਯਾਨੀ ਅੱਠ ਅਧਿਆਇਆਂ ਵਾਲਾ ਮਹਾਰਿਸ਼ੀ ਪਾਣਿਨੀ ਦੁਆਰਾ ਰਚਿਤ ਸੰਸਕ੍ਰਿਤ ਵਿਆਕਰਨ ਦਾ ਇੱਕ ਅਤਿਅੰਤ ਪ੍ਰਾਚੀਨ ਗਰੰਥ[1] 500 ਈ॰ਪੂ॰ ਹੈ। ਇਸ ਵਿੱਚ ਅੱਠ ਅਧਿਆਏ ਹਨ; ਹਰ ਇੱਕ ਅਧਿਆਏ ਵਿੱਚ ਚਾਰ ਪਾਦ ਹਨ; ਹਰ ਇੱਕ ਪਾਦ ਵਿੱਚ 38 ਤੋਂ 220 ਤੱਕ ਸੂਤਰ ਹਨ। ਇਸ ਪ੍ਰਕਾਰ ਅਸ਼ਟਧਿਆਈ ਵਿੱਚ ਅੱਠ ਅਧਿਆਏ, ਬੱਤੀ ਪਾਦ ਅਤੇ ਸਭ ਮਿਲਾਕੇ ਲਗਪਗ 3155 ਸੂਤਰ ਹਨ। ਅਸ਼ਟਧਿਆਯੀ ਉੱਤੇ ਮਹਾਮੁਨੀ ਕਾਤਯਾਯਨ ਦਾ ਵਿਸਤ੍ਰਿਤ ਵਾਰਤਕ ਗਰੰਥ ਹੈ ਅਤੇ ਸੂਤਰਾਂ ਅਤੇ ਵਾਰਤਿਕਾਂ ਉੱਤੇ ਪਤੰਜਲੀ ਦਾ ਮਨਭਾਉਂਦਾ ਵਿਵਰਣਾਤਮਕ ਗਰੰਥ ਮਹਾਂਭਾਸ਼ਾਯ ਹੈ। ਸੰਖ਼ੇਪ ਵਿੱਚ ਸੂਤਰ, ਵਾਰਤਕ ਅਤੇ ਮਹਾਂਭਾਸ਼ਾਯ ਤਿੰਨੋਂ ਮਿਲ ਪਾਣਿਨੀ ਦੀ ਵਿਆਕਰਨ ਕਹਾਉਂਦੇ ਹਨ ਅਤੇ ਸੂਤ੍ਰਕਾਰ ਪਾਣਿਨੀ, ਵਾਰਤਿਕਕਾਰ ਕਾਤਯਾਯਨ ਅਤੇ ਭਾਸ਼ਾਕਾਰ ਪਤੰਜਲੀ ਤਿੰਨੋਂ ਵਿਆਕਰਨ ਦੇ ਤ੍ਰੈਮੁਨੀ ਕਹਾਉਂਦੇ ਹਨ।

ਅਸ਼ਟਧਿਆਈ ਦਾ ਸਮਾਂ

[ਸੋਧੋ]

ਅਸ਼ਟਧਿਆਯੀ ਦੇ ਕਰਤਾ ਪਾਣਿਨੀ ਕਦੋਂ ਹੋਏ, ਇਸ ਸੰਬੰਧੀ ਕਈ ਮਤ ਹਨ। ਭੰਡਾਰਕਰ ਅਤੇ ਗੋਲਡਸਟਕਰ ਇਨ੍ਹਾਂ ਦਾ ਸਮਾਂ 7ਵੀਂ ਸ਼ਤਾਬਦੀ ਈਪੂ ਮੰਨਦੇ ਹਨ। ਮੈਕਡਾਨੇਲ, ਕੀਥ ਆਦਿ ਕਿੰਨੇ ਹੀ ਵਿਦਵਾਨਾਂ ਨੇ ਇਨ੍ਹਾਂ ਨੂੰ ਚੌਥੀ ਸ਼ਤਾਬਦੀ ਈਪੂ ਮੰਨਿਆ ਹੈ। ਭਾਰਤੀ ਅਨੁਸ਼੍ਰੁਤੀ ਦੇ ਅਨੁਸਾਰ ਪਾਣਿਨੀ ਨੰਦੋਂ ਦੇ ਸਮਕਾਲੀ ਸਨ ਅਤੇ ਇਹ ਸਮਾਂ 5ਵੀਂ ਸ਼ਤਾਬਦੀ ਈ॰ਪੂ॰ ਹੋਣਾ ਚਾਹੀਦਾ ਹੈ। ਪਾਣਿਨੀ ਵਿੱਚ ਸ਼ਤਮਾਨ, ਵਿੰਸ਼ਤੀਕ ਅਤੇ ਕਾਰਸ਼ਾਪਣ ਆਦਿ ਜਿਹਨਾਂ ਮੁਦਰਾਵਾਂ ਦਾ ਇਕੱਠੇ ਚਰਚਾ ਹੈ ਉਹਨਾਂ ਦੇ ਆਧਾਰ ਤੇ ਅਤੇ ਹੋਰ ਕਈ ਕਾਰਣਾਂ ਤੋਂ ਪਾਣਿਨੀ ਦਾ ਕਾਲ ਇਹੀ ਠੀਕ ਲੱਗਦਾ ਹੈ।

ਹਵਾਲੇ

[ਸੋਧੋ]