ਅਸ਼ਵਘੋਸ਼
ਅਸ਼ਵਘੋਸ਼ | |
---|---|
![]() ਅਸ਼ਵਘੋਸ਼ | |
ਵੱਡੀਆਂ ਰਚਨਾਵਾਂ | Buddhacharita, Saundarananda, Sutralankara |
ਕਿੱਤਾ | Poet, dramatist, philosopher |
ਵਿਧਾ | Sanskrit drama, epic poetry, kāvya |
ਅਸ਼ਵਘੋਸ਼, ਬੋਧੀ ਮਹਾਕਵੀ ਅਤੇ ਦਾਰਸ਼ਨਕ ਸੀ। ਬੁੱਧਚਰਿਤੰ ਉਸ ਦੀ ਪ੍ਰਸਿੱਧ ਰਚਨਾ ਹੈ। ਉਹ ਕੁਸ਼ਾਣਨਰੇਸ਼ ਕਨਿਸ਼ਕ ਦਾ ਸਮਕਾਲੀ ਸੀ ਅਤੇ ਉਸ ਦਾ ਸਮਾਂ ਈਸਵੀ ਪਹਿਲੀ ਸਦੀ ਦਾ ਅੰਤ ਅਤੇ ਦੂਸਰੀ ਦਾ ਸ਼ੁਰੂ ਹੈ। ਕਨਿਸ਼ਕ-ਕਾਲ ਦੇ ਅਨੇਕ ਸ਼ਿਲਾਲੇਖਾਂ ਵਿੱਚ ਉਸ ਦਾ ਨਾਂ ਮਿਲਦਾ ਹੈ। ਉਹ ਬੋਧੀ ਸਿਧਾਂਤਾਂ ਨੂੰ ਦਾਰਸ਼ਨਿਕ ਭਾਸ਼ਾ ਵਿੱਚ ਪ੍ਰਚਾਰਨ ਵਾਲਾ ਬੋਧੀ ਵਿਦਵਾਨ ਹੈ ਅਤੇ ਉਸ ਨੇ ਬੁੱਧ ਧਰਮ ਦੇ ਉਪਦੇਸ਼ਾਂ ਨੂੰ ਫੈਲਾਉਣ ਲਈ ਹੀ ਕਾਵਿ ਰਚਨਾ ਕੀਤੀ।[1]
ਅਸ਼ਵਘੋਸ਼ ਨੂੰ ਪਹਿਲਾ ਸੰਸਕ੍ਰਿਤ ਨਾਟਕਕਾਰ ਕਿਹਾ ਜਾਂਦਾ ਹੈ, ਅਤੇ ਕਾਲੀਦਾਸ ਤੋਂ ਪਹਿਲਾਂ ਦਾ ਸਭ ਤੋਂ ਮਹਾਨ ਭਾਰਤੀ ਕਵੀ ਮੰਨਿਆ ਜਾਂਦਾ ਹੈ।