ਸਮੱਗਰੀ 'ਤੇ ਜਾਓ

ਅਸ਼ਵਨੀ ਕਟਕਰ (ਅਦਾਕਾਰਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਸ਼ਵਨੀ ਏਕ੍ਬੋਟ
ਜਨਮ
ਅਸ਼ਵਨੀ ਕਟਕਰ

22 ਮਾਰਚ 1972
ਮੌਤ22 ਅਕਤੂਬਰ 2016(2016-10-22) (ਉਮਰ 44)
ਰਾਸ਼ਟਰੀਅਤਾਭਾਰਤੀ
ਪੇਸ਼ਾਅਭਿਨੇਤਰੀ, ਡਾਂਸਰ
ਸਰਗਰਮੀ ਦੇ ਸਾਲ2000–2016 (ਆਪਣੀ ਮੌਤ ਤੱਕ)

ਅਸ਼ਵਿਨੀ ਏਕਬੋਟੇ (ਅੰਗ੍ਰੇਜ਼ੀ: Ashwini Ekbote; 22 ਮਾਰਚ, 1972 – 22 ਅਕਤੂਬਰ, 2016) ਇੱਕ ਭਾਰਤੀ ਥੀਏਟਰ ਅਤੇ ਸਕ੍ਰੀਨ ਅਦਾਕਾਰਾ ਅਤੇ ਇੱਕ ਕਲਾਸੀਕਲ ਡਾਂਸਰ ਸੀ। ਉਸਨੇ ਮਰਾਠੀ ਥੀਏਟਰ ਵਿੱਚ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ।[1][2]

ਕੈਰੀਅਰ[ਸੋਧੋ]

ਏਕਬੋਟੇ ਨੇ ਕਈ ਮਰਾਠੀ ਨਾਟਕ ਕੀਤੇ ਸਨ ਅਤੇ ਕਈ ਖੇਤਰੀ ਭਾਸ਼ਾ ਆਧਾਰਿਤ ਮਨੋਰੰਜਨ ਸੀਰੀਅਲਾਂ ਦਾ ਹਿੱਸਾ ਰਹੇ ਸਨ। ਅਸ਼ਵਿਨੀ ਔਰਤਾਂ ਦੇ ਸਸ਼ਕਤੀਕਰਨ ਅਤੇ ਵਾਤਾਵਰਣ ਦੇ ਮੁੱਦਿਆਂ ਵਿੱਚ ਸਰਗਰਮੀ ਨਾਲ ਸ਼ਾਮਲ ਸੀ। ਉਹ ਡਾਂਸ ਦੀ ਸਿਖਲਾਈ ਦੀ ਕਲਾਸ ਚਲਾ ਰਹੀ ਸੀ ਅਤੇ ਅਕਸਰ ਮੁਫਤ ਸ਼ੋਅ ਕਰਦੀ ਸੀ।[3]

ਨਿੱਜੀ ਜੀਵਨ[ਸੋਧੋ]

ਏਕਬੋਟੇ ਦਾ ਜਨਮ ਅਸ਼ਵਨੀ ਕਟਕਰ ਵਜੋਂ ਹੋਇਆ ਸੀ। ਉਸ ਦਾ ਵਿਆਹ ਪ੍ਰਮੋਦ ਏਕਬੋਟੇ ਨਾਲ ਹੋਇਆ ਹੈ, ਜੋ ਕਿ ਪੁਣੇ ਫਾਇਰ ਬ੍ਰਿਗੇਡ ਵਿੱਚ ਇੱਕ ਸੀਨੀਅਰ ਰੇਡੀਓ ਟੈਕਨੀਸ਼ੀਅਨ ਹੈ, ਪਿਛਲੇ 25 ਸਾਲਾਂ ਤੋਂ ਉਹਨਾਂ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਦਾ ਇਕ ਪੁੱਤਰ ਹੈ ਜਿਸ ਦਾ ਨਾਂ ਸ਼ੁਭੰਕਰ ਹੈ। ਉਸਦਾ ਭਰਾ ਵੀ ਇੱਕ ਸਟੇਜ ਅਤੇ ਫਿਲਮ ਅਦਾਕਾਰ ਹੈ।[4] ਉਨ੍ਹਾਂ ਦਾ ਬੇਟਾ ਸ਼ੁਭੰਕਰ ਏਕਬੋਟੇ ਵੀ ਫਿਲਮ ਇੰਡਸਟਰੀ 'ਚ ਕਰੀਅਰ ਬਣਾ ਰਿਹਾ ਹੈ। ਸ਼ੁਭੰਕਰ ਨੇ ਫਿਲਮ ਮੰਤਰ ਨਾਲ ਡੈਬਿਊ ਕੀਤਾ ਹੈ।

ਏਕਬੋਟੇ ਦੀ 22 ਅਕਤੂਬਰ 2016 ਨੂੰ ਪੁਣੇ ਵਿੱਚ ਭਾਰਤ ਨਾਟਿਆ ਮੰਦਰ ਵਿੱਚ ਇੱਕ ਪ੍ਰਦਰਸ਼ਨ ਦੌਰਾਨ ਸਟੇਜ ਤੋਂ ਡਿੱਗਣ ਤੋਂ ਬਾਅਦ ਮੌਤ ਹੋ ਗਈ ਸੀ।[5][6]

ਹਵਾਲੇ[ਸੋਧੋ]

  1. "Marathi classical dancer Ashwini Ekbote passes away during performance on stage | Bollywood News". India TV. Retrieved 2018-04-13.
  2. "actress Ashwini Ekbote passed away | नाट्य-सिने अभिनेत्री अश्विनी एकबोटे यांचे निधन". Maharashtra Times. Archived from the original on 2018-06-16. Retrieved 2018-04-13.
  3. "Ashwini Ekbote : Biography, wiki, age, height, serials, husband, family". justmarathi.com. Retrieved 2018-04-13.
  4. "Ashwini Ekbote's brilliant performance which ended in her death as her parents, friends watched". The Indian Express. Retrieved 2018-04-13.
  5. "Actress dies of cardiac arrest on stage in Pune | Mumbai News". Times of India. Retrieved 2018-04-13.
  6. "Marathi Actress Ashwini Ekbote dies on stage!". Archived from the original on 17 April 2018. Retrieved 16 April 2018.